Home /News /lifestyle /

Beauty Tips: ਭੁਲ ਕੇ ਵੀ ਨਾ ਅਪਣਾਓ ਇਹ ਬਿਊਟੀ ਹੈਕ, ਸਕਿਨ ਹੋ ਸਕਦੀ ਹੈ ਖਰਾਬ

Beauty Tips: ਭੁਲ ਕੇ ਵੀ ਨਾ ਅਪਣਾਓ ਇਹ ਬਿਊਟੀ ਹੈਕ, ਸਕਿਨ ਹੋ ਸਕਦੀ ਹੈ ਖਰਾਬ

Beauty Care Tips: ਕੀ ਤੁਸੀਂ ਜਾਣਦੇ ਹੋ ਕਈ ਕਈ ਅਜਿਹੇ ਬਿਊਟੀ ਤੇ ਲਾਈਫ ਹੈਕ ਹਨ ਜੋ ਕਹਿਣ ਨੂੰ ਤਾਂ ਤੁਹਾਨੂੰ ਨੁਖਾਰ ਦੇਣਗੇ ਪਰ ਹੁੰਦਾ ਇਸ ਦੇ ਬਿਲਕੁਲ ਉਲਟ ਹੈ। ਆਓ ਜਾਣਦੇ ਹਾਂ ਕਿਹੜੇ ਬਿਊਟੀ ਤੇ ਲਾਈਫ ਹੈਕ ਤੁਹਾਨੂੰ ਨਹੀਂ ਅਜ਼ਮਾਉਣੇ ਚਾਹੀਦੇ...

  • Share this:

Beauty Care Tips: ਸਕਿਨ ਨੂੰ ਚਮਕਦਾਰ ਬਣਾਉਣ ਲਈ ਅਸੀਂ ਕਈ ਤਰ੍ਹਾਂ ਦੇ ਲਾਈਫ ਹੈਕਸ ਅਪਣਾਉਂਦੇ ਹਾਂ। ਇਸ ਨਾਲ ਸਮਾਂ ਬਚਦਾ ਹੈ, ਮਹਿੰਗੇ ਪ੍ਰਾਡਕਟ ਨਹੀਂ ਖਰੀਦਣੇ ਪੈਂਦੇ ਤੇ ਸਕਿਨ ਨੂੰ ਵੀ ਲਾਭ ਹੁੰਦਾ ਹੈ। ਪਰ ਅਜਿਹਾ ਹਰ ਵਾਰ ਹੋਵੇ, ਇਹ ਵੀ ਮੁਮਕਿਨ ਨਹੀਂ ਹੈ। ਕਈ ਵਾਰ ਲੋਕ ਕੋਈ ਵੀ ਲਾਈਫ ਹੈਕ ਨੂੰ ਜਾਂਚੇ ਪਰਖੇ ਵਰਤ ਲੈਂਦੇ ਹਨ, ਇਸ ਕਾਰਨ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਈ ਕਈ ਅਜਿਹੇ ਬਿਊਟੀ ਤੇ ਲਾਈਫ ਹੈਕ ਹਨ ਜੋ ਕਹਿਣ ਨੂੰ ਤਾਂ ਤੁਹਾਨੂੰ ਨੁਖਾਰ ਦੇਣਗੇ ਪਰ ਹੁੰਦਾ ਇਸ ਦੇ ਬਿਲਕੁਲ ਉਲਟ ਹੈ। ਆਓ ਜਾਣਦੇ ਹਾਂ ਕਿਹੜੇ ਬਿਊਟੀ ਤੇ ਲਾਈਫ ਹੈਕ ਤੁਹਾਨੂੰ ਨਹੀਂ ਅਜ਼ਮਾਉਣੇ ਚਾਹੀਦੇ...

ਨਮਕ, ਖੰਡ, ਜਾਂ ਬੇਕਿੰਗ ਸੋਡਾ ਮਿਲਾ ਕੇ ਸਕਿਨ ਦੀ ਸਕ੍ਰਬਿੰਗ ਕਰਨਾ : ਨਮਕ, ਖੰਡ, ਜਾਂ ਬੇਕਿੰਗ ਸੋਡਾ ਤਿੰਨਾਂ ਵਿੱਚ ਕ੍ਰਿਸਟਲ ਹੁੰਦੇ ਹਨ, ਇਨ੍ਹਾਂ ਨੂੰ ਮਿਕਸ ਕਰਕੇ ਰਗੜਨ ਨਾਲ ਸਕਿਨ ਉੱਤੇ ਸਕ੍ਰੈਚ ਪੈ ਸਕਦੇ ਹਨ ਤੇ ਨਤੀਜੇ ਵਜੋਂ ਸਕਿਨ ਉੱਤੇ ਜਲਨ ਤੇ ਲਾਲ ਨਿਸ਼ਾਨ ਪੈ ਸਕਦੇ ਹਨ।

ਹੇਅਰ ਸਪਰੇਅ ਨਾਲ ਮੇਕਅਪ ਸੈੱਟ ਕਰਨਾ : ਜੇਕਰ ਤੁਸੀਂ ਅਜਿਹਾ ਕਰਕੇ ਆਪਣੇ ਆਪ ਨੂੰ ਸਮਾਰਟ ਸਮਝ ਰਹੇ ਹੋ ਤਾਂ ਤੁਹਾਨੂੰ ਦਸ ਦਈਏ ਕਿ ਇਹ ਚਮੜੀ ਲਈ ਘਾਤਕ ਹੈ। ਹੇਅਰਸਪ੍ਰੇ ਵਿੱਚ ਬਹੁਤ ਸਾਰੇ ਰਸਾਇਣ ਹੁੰਦੇ ਹਨ ਜੋ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਗੂੰਦ ਨਾਲ ਫੇਸ ਮਾਸਕ ਬਣਾਉਣਾ: ਗੂੰਦ ਵਿੱਚ ਸਾਈਨੋਐਕਰੀਲੇਟ ਹੁੰਦਾ ਹੈ ਜੋ ਚਮੜੀ ਨਾਲ ਚਿਪਕ ਜਾਂਦਾ ਹੈ। ਜਦੋਂ ਸਕਿਨ ਤੋਂ ਗੂੰਦ ਦੀ ਪਰਤ ਉਤਾਰੀ ਜਾਂਦੀ ਹੈ, ਤਾਂ ਇਸ ਤੋਂ ਸਕਿਨ ਦੀ ਪਰਤ ਹਟਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਚਿਹਰੇ 'ਤੇ ਇਨਫੈਕਸ਼ਨ ਹੋ ਸਕਦੀ ਹੈ।

ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਨਿੰਬੂ ਦੀ ਵਰਤੋਂ ਕਰਨਾ: ਬਹੁਤ ਸਾਰੇ ਲੋਕ ਪਸੀਨੇ ਦੀ ਬਦਬੂ ਤੋਂ ਪਰੇਸ਼ਾਨ ਹੁੰਦੇ ਹਨ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦੇ ਰਸ ਦੀ ਵਰਤੋਂ ਸਿੱਧੇ ਆਪਣੀ ਸਕਿਨ 'ਤੇ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਸਕਿਨ ਦਾ pH ਲੈਵਲ ਖਰਾਬ ਹੋ ਸਕਦਾ ਹੈ ਅਤੇ ਸਕਿਨ ਖਰਾਬ ਹੋ ਸਕਦੀ ਹੈ।

ਮੁਹਾਸੇ 'ਤੇ ਟੂਥਪੇਸਟ ਲਗਾਉਣਾ: ਇਹ ਇੱਕ ਬਹੁਤ ਮਸ਼ਹੂਰ ਬਿਊਟੀ ਹੈਕ ਵੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਮੁਹਾਸੇ 'ਤੇ ਟੂਥਪੇਸਟ ਲਗਾਉਂਦੇ ਹੋ, ਤਾਂ ਇਹ ਉਨ੍ਹਾਂ ਨੂੰ ਗਾਇਬ ਕਰ ਦਿੰਦਾ ਹੈ। ਪਰ ਸੱਚਾਈ ਇਹ ਹੈ ਕਿ ਅਜਿਹਾ ਕਰਨ ਨਾਲ ਮੁਹਾਸੇ ਦੇ ਦਾਗ ਹੋਰ ਵੀ ਡੂੰਘੇ ਹੋ ਸਕਦੇ ਹਨ। ਇੰਨਾ ਹੀ ਨਹੀਂ ਸਕਿਨ 'ਤੇ ਜਲਣ ਵੀ ਹੋ ਸਕਦੀ ਹੈ।

Published by:Krishan Sharma
First published:

Tags: Skin, Skin care tips