Home /News /lifestyle /

ਚੁਕੰਦਰ ਦੀ ਇਸ ਤਰ੍ਹਾਂ ਕਰੋ ਵਰਤੋਂ, ਗੱਲ੍ਹਾਂ ਤੇ ਬੁੱਲ੍ਹ ਗੁਲਾਬੀ ਹੋਣ ਨਾਲ ਆਵੇਗਾ ਨਿਖਾਰ

ਚੁਕੰਦਰ ਸਾਡੀ ਸਿਹਤ ਦੇ ਨਾਲ ਨਾਲ ਸਕਿੰਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ, ਆਇਰਨ ਹੁੰਦੇ ਹਨ। ਇਸ ਤੋਂ ਇਲਾਵਾ ਚੁਕੰਦਰ ਵਿੱਚ ਐਂਟੀ-ਏਜਿੰਗ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਿਹਤਮੰਦ ਸਕਿਨ ਲਈ ਬਹੁਤ ਜ਼ਰੂਰੀ ਹਨ।

ਹੋਰ ਪੜ੍ਹੋ ...
  • Share this:
ਚੁਕੰਦਰ ਸਾਡੀ ਸਿਹਤ ਦੇ ਨਾਲ ਨਾਲ ਸਕਿੰਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ, ਆਇਰਨ ਹੁੰਦੇ ਹਨ। ਇਸ ਤੋਂ ਇਲਾਵਾ ਚੁਕੰਦਰ ਵਿੱਚ ਐਂਟੀ-ਏਜਿੰਗ, ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਿਹਤਮੰਦ ਸਕਿਨ ਲਈ ਬਹੁਤ ਜ਼ਰੂਰੀ ਹਨ।

ਚੁਕੰਦਰ ਦੀ ਵਰਤੋਂ ਨਾਲ ਸਾਡੀ ਸਕਿਨ ਵਿੱਚ ਗਲੋਅ ਆਉਂਦਾ ਹੈ। ਚੁਕੰਦਰ ਦੀ ਵਰਤੋਂ ਨਾਲ ਤੁਸੀਂ ਆਪਣੇ ਗੱਲ੍ਹਾਂ ਅਤੇ ਬੁੱਲ੍ਹਾਂ ਨੂੰ ਕੁਦਰਤੀ ਤੌਰ 'ਤੇ ਗੁਲਾਬੀ ਅਤੇ ਨਰਮ ਬਣਾ ਸਕਦੇ ਹੋ। ਚੁਕੰਦਰ ਦੀ ਵਰਤੋਂ ਨਾਲ ਚਮੜੀ 'ਤੇ ਪਗਮੈਂਟੇਸ਼ਨ ਅਤੇ ਮੁਹਾਸੇ ਵੀ ਤੇਜ਼ੀ ਨਾਲ ਠੀਕ ਹੋ ਜਾਂਦੇ ਹਨ ਅਤੇ ਚਮੜੀ ਦੇ ਦਾਗ਼ ਵੀ ਦੂਰ ਹੁੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਚੁਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਕਿਨ ਨੂੰ ਗੁਲਾਬੀ ਬਣਾਉਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਿ ਚੁਕੰਦਰ ਦੀ ਸਕਿਨ ਉੱਤੇ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ।

ਚੁਕੰਦਰ ਦੀ ਵਰਤੋਂ ਦੇ ਢੰਗ
ਜੇਕਰ ਤੁਸੀਂ ਆਪਣੀ ਡਾਈਟ 'ਚ ਚੁਕੰਦਰ ਨੂੰ ਸ਼ਾਮਲ ਕਰਦੇ ਹੋ ਅਤੇ ਰੋਜ਼ਾਨਾ ਚੁਕੰਦਰ ਦਾ ਜੂਸ ਜਾਂ ਸਲਾਦ ਖਾਂਦੇ ਹੋ ਤਾਂ ਇਕ ਹਫਤੇ 'ਚ ਹੀ ਤੁਹਾਡੀ ਚਮੜੀ 'ਚ ਚਮਕ ਆਉਣ ਲੱਗ ਜਾਵੇਗੀ। ਇਸ ਦਾ ਸੇਵਨ ਕਰਨ ਨਾਲ ਚਮੜੀ ਗੁਲਾਬੀ ਅਤੇ ਨਰਮ ਹੋ ਜਾਵੇਗੀ।

ਚੁਕੰਦਰ ਅਤੇ ਐਲੋਵੇਰਾ ਫੇਸ ਪੈਕ
ਚੁਕੰਦਰ ਦਾ ਫੇਸ ਪੈਕ ਸਾਡੀ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ ਦੇ ਨਾਲ-ਨਾਲ ਚਮੜੀ 'ਤੇ ਚਮਕ ਵੀ ਲਿਆਉਂਦਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਚੁਕੰਦਰ ਅਤੇ ਇੱਕ ਤੋਂ ਦੋ ਚੱਮਚ ਐਲੋਵੇਰਾ ਜੈੱਲ ਦੀ ਲੋੜ ਪਵੇਗੀ। ਸਭ ਤੋਂ ਪਹਿਲਾਂ ਚੁਕੰਦਰ ਨੂੰ ਮਿਕਸਰ 'ਚ ਮਿਲਾਓ ਅਤੇ ਇਕ ਕਟੋਰੀ 'ਚ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਿਓ। 15-20 ਮਿੰਟ ਬਾਅਦ ਇਸ ਨੂੰ ਸਾਧਾਰਨ ਪਾਣੀ ਨਾਲ ਧੋ ਲਓ।

ਚੁਕੰਦਰ ਅਤੇ ਗੁਲਾਬ ਜਲ ਦਾ ਫੇਸ ਪੈਕ
ਇਸ ਨੂੰ ਬਣਾਉਣ ਲਈ ਅੱਧਾ ਚੁਕੰਦਰ ਲਓ ਅਤੇ ਗੁਲਾਬ ਜਲ ਮਿਲਾ ਕੇ ਮਿਕਸਰ 'ਚ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਿਓ। ਇਸ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟ ਤੱਕ ਲਗਾ ਕੇ ਰੱਖੋ ਅਤੇ ਫਿਰ ਸਾਧਾਰਨ ਪਾਣੀ ਨਾਲ ਚਿਹਰਾ ਧੋ ਲਓ।
Published by:rupinderkaursab
First published:

Tags: Beauty, Beauty tips, Skin, Skin care tips

ਅਗਲੀ ਖਬਰ