Skin Care Tips: ਸਕਿਨ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਜੋ ਵੀ ਖਾਂਦੇ-ਪੀਂਦੇ ਹਾਂ, ਉਸ ਦਾ ਅਸਰ ਸਾਡੀ ਸਕਿਨ 'ਤੇ ਨਜ਼ਰ ਆਉਂਦਾ ਹੈ। ਸਿਹਤਮੰਦ ਭੋਜਨ ਖਾਣ ਨਾਲ ਸਕਿਨ ਜਵਾਨ ਅਤੇ ਚਮਕਦਾਰ ਬਣ ਜਾਂਦੀ ਹੈ। ਪੌਸ਼ਟਿਕ ਭੋਜਨ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਸਿਹਤਮੰਦ ਸਕਿਨ ਲਈ ਕਿਹੜੇ-ਕਿਹੜੇ ਵਿਟਾਮਿਨ ਜ਼ਰੂਰੀ ਹੁੰਦੇ ਹਨ, ਜਿਸ ਨਾਲ ਤੁਹਾਡਾ ਚਿਹਰਾ ਵੀ ਕਿਸੇ ਮਾਡਲ ਦੀ ਤਰ੍ਹਾਂ ਚਮਕਦਾ ਲੱਗੇਗਾ।
ਵਿਟਾਮਿਨ ਡੀ : ਸੁੰਦਰ ਸਕਿਨ ਲਈ ਵਿਟਾਮਿਨ ਡੀ ਜ਼ਰੂਰੀ ਹੈ। ਸੂਰਜ ਵਿਟਾਮਿਨ ਡੀ ਦਾ ਸਰੋਤ ਹੈ। ਵਿਟਾਮਿਨ ਡੀ ਇੱਕ ਅਜਿਹਾ ਵਿਟਾਮਿਨ ਹੈ, ਜੋ ਜ਼ਿਆਦਾਤਰ ਸੂਰਜ ਦੀ ਰੌਸ਼ਨੀ ਵਿੱਚ ਪਾਇਆ ਜਾਂਦਾ ਹੈ। ਆਮ ਤੌਰ 'ਤੇ, ਅਸੀਂ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਲਗਾਉਂਦੇ ਹਾਂ ਅਤੇ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਸੂਰਜ ਦੀਆਂ ਕਿਰਨਾਂ ਤੋਂ ਵਿਟਾਮਿਨ ਡੀ ਸਰੀਰ ਵਿੱਚ ਘੱਟ ਜਾਂਦਾ ਹੈ। ਹਾਲਾਂਕਿ, ਜੇਕਰ ਤੁਸੀਂ ਵਿਟਾਮਿਨ ਡੀ ਦੇ ਪੱਧਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਸਵੇਰੇ 10-15 ਮਿੰਟ ਸੂਰਜ ਦੀ ਰੌਸ਼ਨੀ ਵਿੱਚ ਬਿਤਾਓ। ਵਿਟਾਮਿਨ ਡੀ ਸੈੱਲਾਂ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸੂਰਜ ਦੀਆਂ ਰੌਸ਼ਨੀ ਤੋਂ ਇਲਾਵਾ ਤੁਸੀਂ ਅੰਡੇ, ਡੇਅਰੀ ਉਤਪਾਦ, ਸਾਬਤ ਅਨਾਜ ਅਤੇ ਚਰਬੀ ਵਾਲੀ ਮੱਛੀ ਤੇ ਮਸ਼ਰੂਮ ਦੀ ਮਦਦ ਨਾਲ ਇਸ ਦੀ ਕਮੀ ਪੂਰੀ ਕਰ ਸਕਦੇ ਹੋ।
ਵਿਟਾਮਿਨ ਕੇ : ਦੂਜੇ ਵਿਟਾਮਿਨਾਂ ਵਾਂਗ ਵਿਟਾਮਿਨ ਕੇ ਦੀ ਜ਼ਿਆਦਾ ਗੱਲ ਨਹੀਂ ਹੁੰਦੀ ਪਰ ਸਕਿਨ ਲਈ ਇਹ ਜ਼ਰੂਰੀ ਹੈ। ਇਹ ਚਿਹਰੇ 'ਤੇ ਕਾਲੇ ਘੇਰਿਆਂ ਅਤੇ ਨਿਸ਼ਾਨਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਵਿਟਾਮਿਨ ਕੇ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ। ਇਹ ਸਕਿਨ ਦੀ ਖੁਸ਼ਕੀ ਨੂੰ ਵੀ ਦੂਰ ਕਰਦਾ ਹੈ। ਵਿਟਾਮਿਨ ਕੇ ਦੀ ਵਿਸ਼ੇਸ਼ਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਹਿਰ ਵੀ ਅਕਸਰ ਸਕਿਨ ਦੀ ਸਮੱਸਿਆ ਹੋਣ 'ਤੇ ਵਿਟਾਮਿਨ ਕੇ ਨਾਲ ਭਰਪੂਰ ਕਰੀਮਾਂ ਨੂੰ ਸਕਿਨ 'ਤੇ ਲਗਾਉਣ ਦੀ ਸਲਾਹ ਦਿੰਦੇ ਹਨ। ਵਿਟਾਮਿਨ ਕੇ ਦੀ ਪ੍ਰਾਪਤੀ ਲਈ ਤੁਸੀਂ ਹਰਾ ਸੇਬ, ਕੀਵੀ, ਨਾਸ਼ਪਾਤੀ, ਬਰੋਕਲੀ, ਐਵੋਕਾਡੋ, ਗੋਭੀ, ਖੀਰਾ, ਅੰਗੂਰ ਆਦਿ ਲੈ ਸਕਦੇ ਹੋ।
ਵਿਟਾਮਿਨ ਬੀ : ਵਿਟਾਮਿਨ ਬੀ ਤੁਹਾਡੀ ਸਕਿਨ ਦੇ ਰੰਗ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ ਅਤੇ ਦਾਗ-ਧੱਬੇ ਅਤੇ ਮੁਹਾਸੇ ਨੂੰ ਦੂਰ ਕਰਦਾ ਹੈ। ਇਹ ਵਿਟਾਮਿਨ ਚਾਵਲ, ਅੰਡੇ, ਓਟਮੀਲ, ਕੇਲੇ, ਐਵੋਕਾਡੋ, ਸੂਰਜਮੁਖੀ ਦੇ ਬੀਜਾਂ ਆਦਿ ਵਿੱਚ ਪਾਇਆ ਜਾਂਦਾ ਹੈ। ਇਹ ਸਕਿਨ ਨੂੰ ਹਾਈਡਰੇਟ ਵੀ ਰੱਖਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ 3 ਨੂੰ ਨਿਆਸੀਨਾਮਾਈਡ ਵੀ ਕਿਹਾ ਜਾਂਦਾ ਹੈ। ਇਹ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਵਿਟਾਮਿਨ ਬੀ3 ਤੁਹਾਡੇ ਸਰੀਰ ਵਿੱਚ ਕੁਦਰਤੀ ਤੌਰ 'ਤੇ ਸਟੋਰ ਨਹੀਂ ਹੁੰਦਾ ਹੈ। ਇਸ ਲਈ, ਇਸ ਨੂੰ ਆਪਣੀ ਖੁਰਾਕ ਰਾਹੀਂ ਲੈਣਾ ਜਾਂ ਆਪਣੀ ਸਕਿਨ 'ਤੇ ਅਪਲਾਈ ਕਰਨਾ ਬਹੁਤ ਮਹੱਤਵਪੂਰਨ ਹੈ।
ਵਿਟਾਮਿਨ B3 ਦੇ ਸਰੋਤ ਮੂੰਗਫਲੀ, ਬਦਾਮ, ਐਵੋਕਾਡੋ, ਮਸ਼ਰੂਮ, ਹਰੇ ਮਟਰ ਆਦਿ ਹਨ। ਇਸ ਤੋਂ ਇਲਾਵਾ ਵਿਟਾਮਿਨ ਬੀ 5 ਜਿਸ ਨੂੰ ਪੈਂਟੋਥੇਨਿਕ ਐਸਿਡ ਵੀ ਕਿਹਾ ਜਾਂਦਾ ਹੈ, ਨੂੰ ਸਕਿਨ ਲਈ ਜ਼ਰੂਰੀ ਵਿਟਾਮਿਨ ਮੰਨਿਆ ਜਾਂਦਾ ਹੈ। ਇਸ ਵਿਟਾਮਿਨ ਦੀ ਮਦਦ ਨਾਲ ਤੁਹਾਡੀ ਸਕਿਨ ਸਿਹਤਮੰਦ ਅਤੇ ਜਵਾਨ ਦਿਖਾਈ ਦਿੰਦੀ ਹੈ। ਇਹ ਵਿਟਾਮਿਨ ਨਾ ਸਿਰਫ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਦਾ ਹੈ, ਬਲਕਿ ਝੁਰੜੀਆਂ ਨੂੰ ਵੀ ਘਟਾਉਂਦਾ ਹੈ।
ਵਿਟਾਮਿਨ ਸੀ: ਇਹ ਸਕਿਨ ਲਈ ਬਹੁਤ ਮਹੱਤਵਪੂਰਨ ਵਿਟਾਮਿਨ ਹੈ। ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਣ ਤੋਂ ਇਲਾਵਾ, ਇਹ ਵਿਟਾਮਿਨ ਸਰੀਰ ਵਿੱਚ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ, ਜੋ ਸਕਿਨ ਦੀ ਉਮਰ ਨੂੰ ਹੌਲੀ ਕਰਨ, ਸੂਰਜ ਦੀਆਂ ਤੇਜ਼ ਕਿਰਨਾਂ ਦੇ ਨੁਕਸਾਨ ਤੋਂ ਬਚਾਉਣ ਅਤੇ ਝੁਰੜੀਆਂ ਨੂੰ ਰੋਕਣ ਲਈ ਵਿਟਾਮਿਨ ਸੀ ਜ਼ਰੂਰੀ ਹੈ। ਇਸ ਦੀ ਪੂਰਤੀ ਲਈ ਤੁਸੀਂ ਖੱਟੇ ਫਲ, ਪੱਤੇਦਾਰ ਸਾਗ, ਗੋਭੀ, ਸ਼ਿਮਲਾ ਮਿਰਚ ਆਦਿ ਖਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty tips, Lifestyle, Skin care tips, Vitamin c