Home /News /lifestyle /

ਚਿਹਰੇ ਦੀਆਂ ਝੁਰੜੀਆਂ ਹਟਾਉਣ ਲਈ ਇਹ ਤਰੀਕਾ ਹੈ ਸਭ ਤੋਂ ਕਾਰਗਰ, ਛੇਤੀ ਹੱਲ ਹੋਵੇਗੀ ਝੁਰੜੀਆਂ ਦੀ ਸਮੱਸਿਆ

ਚਿਹਰੇ ਦੀਆਂ ਝੁਰੜੀਆਂ ਹਟਾਉਣ ਲਈ ਇਹ ਤਰੀਕਾ ਹੈ ਸਭ ਤੋਂ ਕਾਰਗਰ, ਛੇਤੀ ਹੱਲ ਹੋਵੇਗੀ ਝੁਰੜੀਆਂ ਦੀ ਸਮੱਸਿਆ

ਰੇਟਿਨ ਏ ਇਕ ਪ੍ਰਕਾਰ ਦੀ ਐਂਟੀ ਏਜਿੰਗ ਦਵਾ ਹੈ

ਰੇਟਿਨ ਏ ਇਕ ਪ੍ਰਕਾਰ ਦੀ ਐਂਟੀ ਏਜਿੰਗ ਦਵਾ ਹੈ

ਰੇਟਿਨ ਏ ਝੁਰੜੀਆਂ, ਸਕਿਨ ਟੋਨ ਆਦਿ ਉੱਪਰ ਕੰਮ ਕਰਦਾ ਹੈ ਤੇ ਚਿਹਰੇ ਨੂੰ ਚਮਕਦਾਰ ਤੇ ਹੈਲਥੀ ਬਣਾਉਂਦਾ ਹੈ। ਤੁਹਾਡੇ ਚਿਹਰੇ ਨੂੰ ਵੱਧ ਜਵਾਨ ਰੱਖਣ ਵਿਚ ਇਹ ਪ੍ਰੌਡਕਟ ਕਾਰਗਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਰੇਟਿਨ ਏ ਕੀ ਹੈ ਤੇ ਇਹ ਕੰਮ ਕਿਵੇਂ ਕਰਦਾ ਹੈ –

  • Share this:

Skin Care Tips: ਵਧਦੀ ਉਮਰ ਦੇ ਨਾਲ ਨਾਲ ਸਾਡੇ ਚਿਹਰੇ ਉੱਤੇ ਝੁਰੜੀਆਂ ਪੈਣ ਲੱਗਦੀਆਂ ਹਨ। ਝੁਰੜੀਆਂ ਕਰਕੇ ਅਸੀਂ ਛੇਤੀ ਬੁੱਢੇ ਨਜ਼ਰ ਆਉਣ ਲੱਗਦੇ ਹਾਂ। ਕਈ ਵਾਰ ਕਿਸੇ ਕਾਰਨ ਕਰਕੇ ਵੱਡੀ ਉਮਰ ਤੋਂ ਪਹਿਲਾਂ ਹੀ ਚਿਹਰੇ ਉੱਤੇ ਝੁਰੜੀਆਂ ਪੈਣ ਲੱਗਦੀਆਂ ਹਨ। ਇਸਨੂੰ ਸਕਿਨ ਏਜਿੰਗ ਸਮੱਸਿਆ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਝੁਰੜੀਆਂ ਨੂੰ ਹਟਾਉਣ ਲਈ ਬਜ਼ਾਰ ਵਿੱਚ ਬਹੁਤ ਸਾਡੇ ਪ੍ਰੋਡਕਟ ਮੌਜੂਦ ਹਨ।


ਇਹਨਾਂ ਵਿਚੋਂ ਸਭ ਤੋਂ ਸ਼ਕਤੀਸ਼ਾਲੀ ਪ੍ਰੌਡਕਟ ਹੈ, ਰੇਟਿਨ-ਏ। ਰੇਟਿਨ ਏ ਝੁਰੜੀਆਂ, ਸਕਿਨ ਟੋਨ ਆਦਿ ਉੱਪਰ ਕੰਮ ਕਰਦਾ ਹੈ ਤੇ ਚਿਹਰੇ ਨੂੰ ਚਮਕਦਾਰ ਤੇ ਹੈਲਥੀ ਬਣਾਉਂਦਾ ਹੈ। ਤੁਹਾਡੇ ਚਿਹਰੇ ਨੂੰ ਵੱਧ ਵੱਧ ਜਵਾਨ ਰੱਖਣ ਵਿਚ ਇਹ ਪ੍ਰੌਡਕਟ ਕਾਰਗਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਰੇਟਿਨ ਏ ਕੀ ਹੈ ਤੇ ਇਹ ਕੰਮ ਕਿਵੇਂ ਕਰਦਾ ਹੈ –


ਰੇਟਿਨ ਏ ਕੀ ਹੈ


ਰੇਟਿਨ ਏ ਇਕ ਪ੍ਰਕਾਰ ਦੀ ਐਂਟੀ ਏਜਿੰਗ ਦਵਾ ਹੈ। ਇਸ ਵਿਚ ਵਿਟਾਮਿਨ ਈ ਤੋਂ ਮਿਲਣਾ ਵਾਲਾ ਰੇਟਿਨੋਇਡ ਸ਼ਾਮਿਲ ਹੁੰਦਾ ਹੈ। ਰੇਟਿਨੋਇਡ ਦੀ ਵਰਤੋਂ ਨਾਲ ਸਾਡੀ ਸਕਿਨ ਤੋਂ ਮੁਹਾਸੇ, ਮੋਲਾਸਮਾ ਅਤੇ ਸੋਰਾਈਸਿਸ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸੇ ਕਾਰਨ ਇਹ ਝੁਰੜੀਆਂ ਨੂੰ ਖਤਮ ਕਰ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ। ਇਹ ਹਰ ਰੋਜ਼ ਇਕ ਸਹੀ ਮਾਤਰਾ ਵਿਚ ਇਸਤੇਮਾਲ ਸਾਡੀ ਸਕਿਨ ਨੂੰ ਜੁਆਨ ਰੱਖਦਾ ਹੈ।


ਰੇਟਿਨ ਏ ਦੀ ਵਰਤੋਂ ਦਾ ਢੰਗ


ਰੇਟਿਨ ਏ ਨੂੰ ਕਿਸੇ ਵੀ ਹੋਰ ਐਸਿਡ ਪ੍ਰੌਡਕਟ ਨਾਲ ਨਹੀਂ ਵਰਤਣਾ ਚਾਹੀਦਾ। ਮਿਸਾਲ ਵਜੋਂ ਸੈਲਿਸਲਿਕ ਐਸਿਡ, ਗਲਾਈਕੋਲਿਕ ਐਸਿਡ ਆਦਿ ਨਾਲ ਇਸਦੀ ਵਰਤੋਂ ਕਰਨਾ ਸਹੀ ਨਹੀਂ ਹੈ।


ਰੇਟਿਨ ਏ ਕਿਸੇ ਵੀ ਹੋਰ ਪ੍ਰੌਡਕਟ ਦੇ ਸੰਪਰਕ ਵਿਚ ਨਾ ਆਵੇ ਇਸ ਲਈ ਇਸਨੂੰ ਲਗਾਉਣ ਤੋਂ ਪਹਿਲਾਂ ਸਾਦੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ।


ਰੇਟਿਨ ਏ ਉੱਤੇ ਸੂਰਜ ਵੱਲੋਂ ਆਉਣ ਵਾਲੀਆਂ ਯੂ ਵੀ ਰੇਅਜ ਦਾ ਮਾੜਾ ਅਸਰ ਪੈਂਦਾ ਹੈ। ਇਹਨਾਂ ਨਾਲ ਇਸਦਾ ਅਸਰ ਘੱਟ ਜਾਂਦਾ ਹੈ। ਇਸ ਲਈ ਰੇਟਿਨ ਏ ਦੀ ਵਰਤੋਂ ਰਾਤ ਵੇਲੇ ਹੀ ਕਰੋ।


ਰੇਟਿਨ ਏ ਵਿਚ ਮੌਜੂਦ ਰੇਟਿਨੋਇਡ ਸਾਡੀ ਸਕਿਨ ਦੀਆਂ ਕੋਸ਼ਕਾਵਾਂ ਨੂੰ ਅੰਦਰ ਤੋਂ ਨਰਿਸ਼ ਕਰਦਾ ਹੈ। ਇਸ ਲਈ ਇਸਦੀ ਅਸਰ ਬਹੁਤ ਜਲਦੀ ਨਹੀਂ ਦਿਖਦਾ ਬਲਕਿ ਨਿਯਮਿਤ ਵਰਤੋਂ ਕਰਨ ਨਾਲ ਕੁਝ ਸਮਾਂ ਵੀ ਲੈਂਦਾ ਹੈ। ਇਸ ਲਈ ਰਿਜਲਟ ਦੇਖਣ ਲਈ ਜਲਦਬਾਜ਼ੀ ਨਾ ਕਰੋ।


ਰੇਟਿਨ ਏ ਆਮਤੌਰ ਤੇ ਹਰ ਤਰ੍ਹਾਂ ਦੀ ਸਕਿਨ ਲਈ ਕਾਰਗਰ ਹੈ, ਪਰ ਜੇਕਰ ਤੁਹਾਨੂੰ ਕੋਈ ਸਕਿਨ ਇਸ਼ੂ ਹੈ ਜਾਂ ਇਸ ਦੀ ਵਰਤੋਂ ਤੋਂ ਬਾਅਦ ਕੋਈ ਸਮੱਸਿਆ ਆ ਰਹੀ ਹੈ ਤਾਂ ਸਕਿਨ ਕੇਅਰ ਐਕਸਪਰਟ ਨਾਲ ਸਲਾਹ ਲੈ ਲੈਣੀ ਚਾਹੀਦੀ ਹੈ।

Published by:Tanya Chaudhary
First published:

Tags: Beauty tips, Lifestyle, Skin care tips