Beauty Tips: ਅੱਜ ਦੇ ਸਮੇਂ ਵਿੱਚ ਸੁੰਦਰ ਤੇ ਫੈਸ਼ਨੇਬਲ ਲੁੱਕ ਇੱਕ ਟ੍ਰੈਂਡ ਬਣ ਗਈ ਹੈ। ਵੱਖਰਾ ਤੇ ਸੁੰਦਰ ਦਿਖਾਈ ਦੇਣ ਦੀ ਹਰ ਕਿਸੇ ਦੀ ਇੱਛਾ ਹੁੰਦੀ ਹੈ। ਸੁੰਦਰ ਦਿਖ ਲਈ ਸਿਹਤਮੰਦ ਸਕਿਨ ਤੇ ਚਮਕਦਾਰ ਵਾਲਾਂ ਦਾ ਹੋਣਾ ਜ਼ਰੂਰੀ ਹੈ। ਵਾਲ ਸਾਡੀ ਪੂਰੀ ਦਿੱਖ ਨੂੰ ਹੋਰ ਵਧੇਰੇ ਸੁੰਦਰ ਬਣਾ ਦਿੰਦੇ ਹਨ। ਇਸ ਲਈ ਸਾਨੂੰ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖਣ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚ ਸਕਿਨ ਕੇਅਰ ਤੇ ਹੇਅਰ ਕੇਅਰ ਦੇ ਕਈ ਤਰ੍ਹਾਂ ਦੇ ਪ੍ਰੋਡਕਟ ਮੌਜੂਦ ਹਨ।
ਪਰ ਤੁਸੀਂ ਕੁਦਰਤੀ ਤਰੀਕਿਆਂ ਨਾਲ ਵੀ ਆਪਣੀ ਸਕਿਨ ਤੇ ਵਾਲਾਂ ਦੀ ਕੇਅਰ ਕਰ ਸਕਦੇ ਹੋ। ਕਈ ਭੋਜਨ ਪਦਾਰਥਾਂ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੀ ਸਕਿਨ ਤੇ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹਨ। ਇਸ ਲਈ ਤੁਹਾਨੂੰ ਇਨ੍ਹਾਂ ਭੋਜਨ ਪਦਾਰਥਾਂ ਨੂੰ ਆਪਣੀ ਰੋਜ਼ਾਨਾ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਇਹ ਭੋਜਨ ਪਦਾਰਥ ਕਿਹੜੇ ਹਨ-
ਸੁੱਕੇ ਮੇਵੇ- ਸੁੱਕੇ ਮੇਵੇ ਚੰਗੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਹਨਾਂ ਵਿੱਚ ਉੱਚ ਮਾਤਰਾਂ ਵਿੱਚ ਫਾਈਬਰ, ਪੌਸ਼ਟਿਕ ਤੱਤ, ਪ੍ਰੋਟੀਨ, ਕਾਪਰ ਆਦਿ ਤੱਤ ਹੁੰਦੇ ਹਨ। ਇਹ ਤੱਤ ਸਕਿਨ ਤੇ ਵਾਲਾਂ ਲਈ ਬਹੁਤ ਗੁਣਕਾਰੀ ਹਨ। ਨਿਯਮਤ ਰੂਪ ਵਿੱਚ ਡਰਾਈ ਫਰੂਟ ਖਾਣ ਨਾਲ ਸਕਿਨ ਤੇ ਵਾਲ ਸਿਹਤਮੰਦ ਰਹਿੰਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਇਨ੍ਹਾਂ ਦੇ ਤੇਲ ਦੀ ਮਾਲਿਸ਼ ਸਕਿਨ ਤੇ ਵਾਲਾਂ ਉਪਰ ਕਰਦੇ ਰਹਿਣਾ ਚਾਹੀਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ- ਹਰੀਆਂ ਪੱਤੇਦਾਰ ਸਬਜ਼ੀਆਂ ਸਾਡੀ ਸਮੁੱਚੀ ਸਿਹਤ ਲਈ ਬਹੁਤ ਹੀ ਗੁਣਕਾਰੀ ਹਨ। ਇਹ ਸਕਿਨ ਤੇ ਵਾਲਾਂ ਲਈ ਵੀ ਫ਼ਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਨੂੰ ਰੋਜ਼ਾਨਾ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕਾਪਰ ਦੀ ਵਧੇਰੇ ਮਾਤਰਾ ਪਾਈ ਜਾਂਦੀ ਹੈ। ਇਸ ਕਰਕੇ ਇਨ੍ਹਾਂ ਨੂੰ ਕੱਚਾ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਵਧੇਰੇ ਨਹੀਂ ਪਕਾਉਣਾ ਚਾਹੀਦਾ।
ਡਾਰਕ ਚਾਕਲੇਟ- ਡਾਰਕ ਚਾਕਲੇਟ ਸਕਿਨ ਤੇ ਵਾਲਾਂ ਲਈ ਬਹੁਤ ਚੰਗੀ ਹੁੰਦੀ ਹੈ। ਇਸ ਵਿੱਚ ਫਾਈਬਰ, ਐਂਟੀਆਕਸੀਡੈਂਟ ਤੇ ਕਾਪਰ ਆਦਿ ਤੱਤ ਪਾਏ ਜਾਂਦੇ ਹਨ। ਇਹ ਸਾਡੀ ਸਮੁੱਚੀ ਸਿਹਤ ਲਈ ਇੱਕ ਚੰਗਾ ਭੋਜਨ ਪਦਾਰਥ ਹੈ। ਦੱਸ ਦੇਈਏ ਕਿ ਇਸ ਵਿੱਚ ਕੋਲੇਸਟ੍ਰੋਲ ਥੋੜੀ ਮਾਤਰਾ ਵਿੱਚ ਹੁੰਦਾ ਹੈ। ਸੋ ਇਹ ਦਿਲ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਨਹੀਂ ਪਾਉਂਦੀ।
ਝੀਂਗਾ- ਝੀਂਗਾ ਇੱਕ ਸਮੁੰਦਰੀ ਭੋਜਨ ਹੈ, ਜੋ ਕਿ ਸਕਿਨ ਤੇ ਵਾਲਾਂ ਲਈ ਬਹੁਤ ਲਾਭਦਾਇਕ ਹੈ। ਇਸ ਵਿੱਚ ਕਾਪਰ, ਵਿਟਾਮਿਨ ਬੀ-12, ਤੇ ਮਿਨਰਲਸ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਸਾਰੇ ਤੱਤ ਹੀ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸਨੂੰ ਇੱਕ ਨਿਯਮਿਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਵਧੇਰੇ ਹੋਣ ਕਰਕੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hair Care Tips, Healthy Food, Skin care tips