Home /News /lifestyle /

ਸਕਿਨ ਕੇਅਰ ਲਈ ਇਸ ਤਰ੍ਹਾਂ ਕਰੋ ਘਿਓ ਦੀ ਵਰਤੋਂ, ਦਿਨਾਂ 'ਚ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ

ਸਕਿਨ ਕੇਅਰ ਲਈ ਇਸ ਤਰ੍ਹਾਂ ਕਰੋ ਘਿਓ ਦੀ ਵਰਤੋਂ, ਦਿਨਾਂ 'ਚ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ

ਸਕਿਨ ਕੇਅਰ ਲਈ ਇਸ ਤਰ੍ਹਾਂ ਕਰੋ ਘਿਓ ਦੀ ਵਰਤੋਂ, ਦਿਨਾਂ 'ਚ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ

ਸਕਿਨ ਕੇਅਰ ਲਈ ਇਸ ਤਰ੍ਹਾਂ ਕਰੋ ਘਿਓ ਦੀ ਵਰਤੋਂ, ਦਿਨਾਂ 'ਚ ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ

Glowing Skin Remedies: ਬਹੁਤ ਸਾਰੇ ਲੋਕ ਜੋ ਇੱਕ ਸਿਹਤਮੰਦ ਜੀਵਨ ਸ਼ੈਲੀ ਦਾ ਆਨੰਦ ਮਾਣਦੇ ਹਨ ਆਪਣੇ ਭੋਜਨ ਨੂੰ ਸਵਾਦ ਬਣਾਉਣ ਲਈ ਘਿਓ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਚਮੜੀ ਦਾ ਖਾਸ ਖਿਆਲ ਰੱਖਣ ਲਈ ਘਿਓ ਦੀ ਵਰਤੋਂ ਵੀ ਬਹੁਤ ਕਾਰਗਰ ਹੈ। ਪਰ ਜੇਕਰ ਤੁਸੀਂ ਚਾਹੋ ਤਾਂ ਘਿਓ 'ਚ ਕੁਝ ਕੁਦਰਤੀ ਚੀਜ਼ਾਂ ਮਿਲਾ ਕੇ ਘਰੇਲੂ ਫੇਸ ਪੈਕ ਤਿਆਰ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:
Skin Care Tips: ਲੋਕ ਸਕਿਨ ਨੂੰ ਚਮਕਦਾਰ ਬਣਾਉਣ ਲਈ ਕਈ ਤਰੀਕਿਆਂ ਨਾਲ ਸਕਿਨ ਦੀ ਦੇਖਭਾਲ (Skin Care) ਕਰਦੇ ਹਨ। ਅੱਜ ਕੱਲ੍ਹ ਬਜ਼ਾਰ ਵਿੱਚ ਸਕਿਨ ਕੇਅਰ ਲਈ ਕਈ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਹਨ। ਪਰ ਜ਼ਿਆਦਾਤਰ ਲੋਕ ਆਪਣੀ ਸਕਿਨ ਦੀ ਸੰਭਾਲ ਕੁਦਰਤੀ ਤਰੀਕਿਆਂ ਨਾਲ ਕਰਨਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਕੁਦਰਤੀ ਤਰੀਕੇ ਨਾਲ ਆਪਣੇ ਚਿਹਰੇ ਉਤੇ ਗਲੋ ਲਿਆਉਣਾ ਚਾਹੁੰਦੇ, ਤਾਂ ਤੁਹਾਨੂੰ ਆਪਣੀ ਸਕਿਨ ਕੇਅਰ (Skin Care) ਦੀਆਂ ਚੀਜ਼ਾਂ ਵਿੱਚ ਘਿਓ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਘਿਓ 'ਚ ਕੁਝ ਚੀਜ਼ਾਂ ਮਿਲਾ ਕੇ ਲਗਾਉਣਾ ਸਕਿਨ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਸੀਂ ਆਪਣੇ ਚਿਹਰੇ 'ਤੇ ਗਲੋ ਲਿਆ ਸਕਦੇ ਹੋ।

ਦਰਅਸਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਘਿਓ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਸਕਿਨ ਦੀ ਦੇਖਭਾਲ 'ਚ ਘਿਓ ਦੀ ਵਰਤੋਂ ਸਕਿਨ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ। ਇਸ ਤੋਂ ਇਲਾਵਾ ਘਿਓ ਵਿਚ ਕੁਝ ਕੁਦਰਤੀ ਚੀਜ਼ਾਂ ਮਿਲਾ ਕੇ ਵੀ ਘਿਓ ਨੂੰ ਸਕਿਨ ਲਈ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸਕਿਨ ਦੀ ਦੇਖਭਾਲ 'ਚ ਘਿਓ ਦੀ ਵਰਤੋਂ ਅਤੇ ਇਸ ਦੇ ਕੁਝ ਫ਼ਾਇਦਿਆਂ ਬਾਰੇ।

ਘਿਓ ਅਤੇ ਹਲਦੀ ਦਾ ਪੈਕ

ਘਿਓ ਅਤੇ ਹਲਦੀ ਦਾ ਫੇਸ ਪੈਕ ਸਕਿਨ ਲਈ ਸਭ ਤੋਂ ਵਧੀਆ ਘਰੇਲੂ ਉਪਾਅ ਸਾਬਤ ਹੋ ਸਕਦਾ ਹੈ। ਇਸ ਨੂੰ ਬਣਾਉਣ ਲਈ 1 ਚਮਚ ਹਲਦੀ ਨੂੰ 2 ਚਮਚ ਘਿਓ 'ਚ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ 10 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।

ਘਿਓ ਤੇ ਵੇਸਣ ਦਾ ਪੈਕ

ਤੁਸੀਂ ਸਕਿਨ ਦੀ ਦੇਖਭਾਲ ਲਈ ਘਿਓ ਤੇ ਵੇਸਣ ਦੇ ਫੇਸ ਪੈਕ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਕਟੋਰੀ 'ਚ 2 ਚਮਚ ਘਿਓ, 2 ਚਮਚ ਵੇਸਣ ਅਤੇ 1 ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਬਿਹਤਰ ਨਤੀਜਿਆਂ ਲਈ ਹਫਤੇ 'ਚ ਤਿੰਨ ਵਾਰ ਘਿਓ ਦਾ ਫੇਸ ਪੈਕ ਲਗਾਓ। ਇਸ ਨਾਲ ਤੁਹਾਡੀ ਸਕਿਨ ਕੁਦਰਤੀ ਤੌਰ 'ਤੇ ਸੁੰਦਰ ਦਿਖਾਈ ਦੇਵੇਗੀ।

ਘਿਓ ਅਤੇ ਹਲਦੀ ਪੈਕ ਦੇ ਫ਼ਾਇਦੇ

ਘਿਓ ਵਿੱਚ ਸਕਿਨ ਲਈ ਲੋੜੀਂਦੀ ਤੱਤ ਮੌਜੂਦ ਹੁੰਦੇ ਹਨ। ਇਸਦੀ ਵਰਤੋਂ ਕਰਨ ਨਾਲ ਖੁਸ਼ਕ ਸਕਿਨ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਸਕਿਨ ਦੀ ਦੇਖਭਾਲ ਵਿਚ ਘਿਓ ਦੀ ਵਰਤੋਂ ਕਰਨ ਨਾਲ ਸਕਿਨ ਨਰਮ ਅਤੇ ਹਾਈਡਰੇਟ ਰਹਿੰਦੀ ਹੈ। ਹਲਦੀ ਐਂਟੀ-ਬੈਕਟੀਰੀਅਲ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਮੁਹਾਸੇ, ਧੱਬੇ, ਝੁਰੜੀਆਂ, ਕਾਲੇ ਘੇਰਿਆਂ ਅਤੇ ਪਿਗਮੈਂਟੇਸ਼ਨ ਤੋਂ ਛੁਟਕਾਰਾ ਪਾ ਕੇ ਸਕਿਨ ਦੀ ਕੁਦਰਤੀ ਚਮਕ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।
Published by:Tanya Chaudhary
First published:

Tags: Lifestyle, Skin, Skin care tips

ਅਗਲੀ ਖਬਰ