Home /News /lifestyle /

Skoda ਨੇ Kodiaq SUV ਦੀ ਬੁਕਿੰਗ ਮੁੜ ਕੀਤੀ ਸ਼ੁਰੂ, ਜਾਣੋ ਇਸ ਦੀ ਕੀਮਤ ਤੇ ਫੀਚਰ

Skoda ਨੇ Kodiaq SUV ਦੀ ਬੁਕਿੰਗ ਮੁੜ ਕੀਤੀ ਸ਼ੁਰੂ, ਜਾਣੋ ਇਸ ਦੀ ਕੀਮਤ ਤੇ ਫੀਚਰ

Kodiaq

Kodiaq

ਵਾਹਨ ਕੰਪਨੀ ਸਕੌਡਾ ਆਟੋ ਇੰਡੀਆ (Skoda Auto India) ਨੇ ਬੁੱਧਵਾਰ ਨੂੰ ਆਪਣੀ SUV Kodiaq ਲਈ ਬੁਕਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਇਸ ਦੀ ਡਿਲੀਵਰੀ ਅਗਲੇ ਸਾਲ ਜਨਵਰੀ-ਮਾਰਚ 'ਚ ਸ਼ੁਰੂ ਹੋਵੇਗੀ। ਕੰਪਨੀ ਨੇ ਇਸ ਸਾਲ ਜਨਵਰੀ 'ਚ ਇਸ ਮਾਡਲ ਦੀ ਬੁਕਿੰਗ ਸ਼ੁਰੂ ਕੀਤੀ ਸੀ। ਵਾਹਨ ਨਿਰਮਾਤਾ ਨੇ ਇਕ ਬਿਆਨ 'ਚ ਕਿਹਾ ਕਿ SUV Kodiaq ਦੀ ਕੀਮਤ 37.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਬੁਕਿੰਗ ਦੀ ਰਕਮ 50,000 ਰੁਪਏ ਹੈ। SUV Kodiaq ਨੂੰ ਦੇਸ਼ ਭਰ ਵਿੱਚ ਕੰਪਨੀ ਦੇ ਡੀਲਰਾਂ ਤੋਂ ਬੁੱਕ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

    ਤੁਹਾਨੂੰ ਦੱਸ ਦੇਈਏ ਕਿ SUV Kodiaq ਦੇ ਤਿੰਨ ਵੇਰੀਐਂਟਸ ਦੀ ਕੀਮਤ ਕ੍ਰਮਵਾਰ 37.49 ਲੱਖ, 38.49 ਲੱਖ ਅਤੇ 39.99 ਲੱਖ ਰੁਪਏ ਹੈ। ਸਕੋਡਾ ਆਟੋ ਇੰਡੀਆ (Skoda Auto India) ਦੇ ਬ੍ਰਾਂਡ ਨਿਰਦੇਸ਼ਕ ਜੈਕ ਹੋਲਿਸ ਨੇ ਕਿਹਾ ਕਿ ਅਸੀਂ ਸਾਲ 2023 ਦੀ ਪਹਿਲੀ ਤਿਮਾਹੀ ਲਈ ਬੁਕਿੰਗ ਸ਼ੁਰੂ ਕਰ ਰਹੇ ਹਾਂ, ਅਗਲੇਰੀ ਬੁਕਿੰਗ ਪੜਾਅਵਾਰ ਖੋਲ੍ਹੀ ਜਾਵੇਗੀ।

    2022 Skoda Kodiaq SUV 'ਚ ਕੀਤੇ ਗਏ ਬਦਲਾਅ ਦੀ ਗੱਲ ਕਰੀਏ ਤਾਂ ਇਸ 'ਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸ 'ਚ ਫਰੰਟ 'ਤੇ ਵੱਡੀ ਗਰਿੱਲ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ ਨਵੇਂ ਸਟਾਈਲ 'ਚ ਬੰਪਰ ਦਿੱਤਾ ਗਿਆ ਹੈ। ਇਸ ਵਿੱਚ ਕੰਪਨੀ ਨੇ ਪਤਲੀਆਂ LED ਲਾਈਟਾਂ ਦੀ ਵਰਤੋਂ ਕੀਤੀ ਹੈ। ਇਸ SUV ਕਾਰ 'ਚ ਸਨਰੂਫ ਵੀ ਹੈ। ਇਸ ਵਿੱਚ ਤਿੰਨ ਜ਼ੋਨ ਕਲਾਈਮੇਟ ਕੰਟਰੋਲ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਇਸ ਵਿੱਚ 12 ਸਪੀਕਰ ਹਨ। 2022 Skoda Kodiaq ਪੈਟਰੋਲ ਵੇਰੀਐਂਟ 'ਚ ਆਈ ਹੈ।

    2022 Skoda Kodiaq 'ਚ 2.0-ਲੀਟਰ TSI ਡਾਇਰੈਕਟ ਇੰਜਣ ਸਿਸਟਮ ਦਿੱਤਾ ਗਿਆ ਹੈ। ਇਹ ਇੰਜਣ 187 Bhp ਦੀ ਪਾਵਰ ਅਤੇ 320 Nm ਪੀਕ ਟਾਰਕ ਪੈਦਾ ਕਰ ਸਕਦਾ ਹੈ। ਇਸ ਵਿੱਚ 7 ​​ਸਪੀਡ ਗਿਅਰ ਬਾਕਸ ਹੈ। ਕਾਰ ਦਾ ਮੁਕਾਬਲਾ Volkswagen Tiguan, Hyundai Tucson ਅਤੇ Jeep Compass ਨਾਲ ਹੋਵੇਗਾ।

    ਜ਼ਿਕਰਯੋਗ ਹੈ ਕਿ ਕੰਪਨੀ ਨੇ ਸਾਲ 2022 ਵਿੱਚ SUV ਦੇ 1,200 ਯੂਨਿਟ ਵੇਚਣ ਦਾ ਟੀਚਾ ਰੱਖਿਆ ਸੀ, ਜੋ ਲਾਂਚ ਹੋਣ ਦੇ 20 ਦਿਨਾਂ ਦੇ ਅੰਦਰ ਹੀ ਪੂਰਾ ਹੋ ਗਿਆ। ਕੋਡਿਆਕ ਨੂੰ ਕੰਪਲੀਟਲੀ ਨੋਕਡ ਡਾਊਨ (CKD) ਕਿੱਟ ਰਾਹੀਂ ਦੇਸ਼ ਵਿੱਚ ਲਿਆਂਦਾ ਗਿਆ ਹੈ ਅਤੇ ਬ੍ਰਾਂਡ ਦੇ ਔਰੰਗਾਬਾਦ ਪਲਾਂਟ ਵਿੱਚ ਅਸੈਂਬਲ ਕੀਤਾ ਗਿਆ ਹੈ। ਸਕੋਡਾ ਇੰਡੀਆ ਦੇ ਡਾਇਰੈਕਟਰ ਜੈਕ ਹੋਲਿਸ ਨੇ ਸੋਸ਼ਲ ਮੀਡੀਆ 'ਤੇ ਭਾਰਤੀ ਖਰੀਦਦਾਰਾਂ ਦਾ ਚੰਗੇ ਹੁੰਗਾਰੇ ਲਈ ਧੰਨਵਾਦ ਕੀਤਾ।

    Published by:Sarafraz Singh
    First published: