Home /News /lifestyle /

Sleep and Light: ਹਨ੍ਹੇਰੇ 'ਚ ਸੌਣ ਦੇ ਹੁੰਦੇ ਹਨ ਚਮਤਕਾਰੀ ਫਾਇਦੇ, ਜਾਣੋ ਕਿਉਂ ਬੰਦ ਕਰਨੀ ਚਾਹੀਦੀ ਹੈ ਲਾਈਟ

What is Connection Between Sleep and Light :  ਸਾਡੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹਨਾਂ ਨੂੰ ਹਨ੍ਹੇਰੇ ਤੋਂ ਡਰ ਲਗਦਾ ਹੈ ਅਤੇ ਇਸੇ ਕਰਕੇ ਉਹ ਹਨ੍ਹੇਰੀਆਂ ਥਾਵਾਂ 'ਤੇ ਵੀ ਨਹੀਂ ਜਾਂਦੇ। ਇੱਥੋਂ ਤੱਕ ਕਿ ਰਾਤ ਨੂੰ ਸੌਣ ਵੇਲੇ ਵੀ ਉਹ ਲਾਈਟ ਜਗਾ ਕੇ ਹੀ ਸੌਂਦੇ ਹਨ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਤ ਨੂੰ ਬੱਤੀਆਂ ਬੰਦ ਕਰਕੇ ਸੌਣ ਦੇ ਸਿਹਤ ਨੂੰ ਬਹੁਤ ਲਾਭ ਹਨ। ਬੱਤੀਆਂ ਜਗਾ ਕੇ ਸੌਣ ਨਾਲ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੈੱਡਰੂਮ 'ਚ ਬੱਤੀਆਂ ਬੰਦ ਕਰਕੇ ਸੌਣ ਦੇ ਸਿਹਤ ਨੂੰ ਕੀ ਲਾਭ ਹੁੰਦੇ ਹਨ। ਇਹ ਸਾਰੀ ਜਾਣਕਾਰੀ ਇੱਕ ਅਧਿਐਨ ਤੋਂ ਲਈ ਗਈ ਹੈ ਜੋ ਕੇ ਵੈਬ ਐੱਮਡੀ ਵਿੱਚ ਪ੍ਰਕਾਸ਼ਿਤ ਹੋਇਆ। ਇਸ ਰਿਪੋਰਟ ਅਨੁਸਾਰ ਸਾਡੀ ਦਿਮਾਗੀ ਪ੍ਰਣਾਲੀ ਅਵਚੇਤਨ ਵਿੱਚ ਜਾਗਦੀ ਰਹਿੰਦੀ ਹੈ। ਇੱਥੋਂ ਤੱਕ ਕਿ ਰਾਤ ਨੂੰ ਲਾਈਟ ਜਗਦੀ ਹੋਣ ਕਾਰਣ ਸਾਡੀ ਦਿਨ ਦੀ ਧੜਕਣ ਵੀ ਬੰਦ ਲਾਈਟ ਨਾਲੋਂ ਜ਼ਿਆਦਾ ਹੁੰਦੀ ਹੈ। ਜੋ ਲੋਕ ਰਾਤ ਨੂੰ ਲਾਈਟ ਜਗਾ ਕੇ ਸੁੱਤੇ ਸਨ ਉਹਨਾਂ ਵਿੱਚ ਇਨਸੁਲਿਨ ਦਾ ਪੱਧਰ ਵੀ ਵਿਗੜ ਜਾਂਦਾ ਹੈ। ਇਹ ਇੱਕ ਬਹੁਤ ਹੀ ਮਹੱਤਵਪੂਰਨ ਹਾਰਮੋਨ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਜੇਕਰ ਇਸ ਹਾਰਮੋਨ ਦੀ ਸਰੀਰ ਵਿੱਚ ਕਮੀ ਆ ਜਾਵੇ ਤਾਂ ਲੋਕਾਂ ਨੂੰ ਸ਼ੂਗਰ ਦਾ ਖਤਰਾ ਹੋ ਜਾਂਦਾ ਹੈ।

ਸਰੀਰ 'ਤੇ ਪੈਂਦਾ ਹੈ ਕੀ ਪ੍ਰਭਾਵ: ਇਹ ਤਾਂ ਅਸੀਂ ਜਾਣਦੇ ਹਾਂ ਕਿ ਰਾਤ ਨੂੰ ਵਧੀਆ ਨੀਂਦ ਸਾਰਿਆਂ ਨੂੰ ਪਿਆਰੀ ਹੁੰਦੀ ਹੈ। ਜੇਕਰ ਕਮਰੇ ਵਿੱਚ ਹਨ੍ਹੇਰਾ ਹੋਵੇ ਤਾਂ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ। ਵੱਡੀ ਉਮਰ ਦੇ ਜੋ ਲੋਕ ਨਾਈਟ ਲਾਈਟਾਂ, ਸਮਾਰਟਫ਼ੋਨ, ਟੈਬਲੇਟ ਜਾਂ ਟੀਵੀ ਚਾਲੂ ਕਰਕੇ ਸੌਂ ਜਾਂਦੇ ਹਨ, ਉਨ੍ਹਾਂ ਨੂੰ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਰੋਸ਼ਨੀ ਸਾਡੀ ਸਰਕੇਡੀਅਨ ਲੈਅ ​​ਨੂੰ ਪ੍ਰਭਾਵਿਤ ਕਰਦੀ ਹੈ। ਦਿਨ ਵੇਲੇ ਸੂਰਜ ਦੀ ਰੌਸ਼ਨੀ ਅਤੇ ਰਾਤ ਨੂੰ ਹਨੇਰਾ ਸਰੀਰ ਦੀ ਸਰਕੇਡੀਅਨ ਲੈਅ ​​ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਇਸ ਨੂੰ ਸਾਡੇ ਸਰੀਰ ਦੀ ਅੰਦਰੂਨੀ ਘੜੀ ਕਿਹਾ ਜਾਂਦਾ ਹੈ। ਇਹ ਨੀਂਦ, ਮੈਟਾਬੋਲਿਜ਼ਮ ਅਤੇ ਹਾਰਮੋਨ ਰੀਲੀਜ਼ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।

ਲੋਕ ਆਪਣੇ ਘਰਾਂ ਵਿੱਚ ਰਾਤ ਨੂੰ ਸੌਣ ਸਮੇਂ ਨੀਲੀਆਂ ਲਾਈਟਾਂ ਦੀ ਵਰਤੋਂ ਕਰਦੇ ਹਨ ਜੋ ਸਾਡੀਆਂ ਅੱਖਾਂ ਲਈ ਹਾਨੀਕਾਰਕ ਹੈ। ਨੀਲੀ ਰੋਸ਼ਨੀ ਦੇ ਕਾਰਨ ਸਾਡੇ ਸਰੀਰ ਵਿੱਚ ਮੇਲਾਟੋਨਿਨ ਹਾਰਮੋਨ ਨਿਕਲਦਾ ਹੈ, ਜੋ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਸਦਾ ਸਰੀਰ ਸੁੱਤੇ ਹੋਏ ਵੀ ਜਾਗਦੀ ਅਵਸਥਾ ਵਿੱਚ ਰਹਿੰਦਾ ਹੈ ਅਤੇ ਸਾਡੀ ਸਿਹਤ 'ਤੇ ਮਾੜੇ ਪ੍ਰਭਾਵ ਪੈਂਦੇ ਹਨ।

Published by:Rupinder Kaur Sabherwal
First published:

Tags: Health, Health care tips, Health news, Lifestyle, Sleep, Sleeping