HOME » NEWS » Life

ਹੌਲੀ ਹੌਲੀ ਹਸਤਮੈਥੁਨ ਕਰਨ ਨਾਲ ਵੱਧਦਾ ਸੈਕਸ ਦਾ ਸਮਾਂ ਤੇ ਦੂਰ ਹੋ ਸਕਦੀ ਹੈ ਸ਼ੀਘਰਪਤਨ ਦੀ ਸਮੱਸਿਆ

News18 Punjabi | Trending Desk
Updated: July 1, 2021, 5:46 PM IST
share image
ਹੌਲੀ ਹੌਲੀ ਹਸਤਮੈਥੁਨ ਕਰਨ ਨਾਲ ਵੱਧਦਾ ਸੈਕਸ ਦਾ ਸਮਾਂ ਤੇ ਦੂਰ ਹੋ ਸਕਦੀ ਹੈ ਸ਼ੀਘਰਪਤਨ ਦੀ ਸਮੱਸਿਆ
ਹੌਲੀ ਹੌਲੀ ਹਸਤਮੈਥੁਨ ਕਰਨ ਨਾਲ ਵੱਧਦਾ ਸੈਕਸ ਦਾ ਸਮਾਂ ਤੇ ਦੂਰ ਹੋ ਸਕਦੀ ਹੈ ਸ਼ੀਘਰਪਤਨ ਦੀ ਸਮੱਸਿਆ

  • Share this:
  • Facebook share img
  • Twitter share img
  • Linkedin share img
ਸੈਕਸ ਸਾਡੇ ਸਭਿਆਚਾਰ ਨੂੰ ਪ੍ਰਭਾਵਤ ਕਰ ਸਕਦਾ ਹੈ ਤੇ ਇਸ ਬਾਰੇ ਗੱਲ ਕਰਨਾ ਕੋਈ ਸ਼ਰਮ ਦੀ ਗੱਲ ਨਹੀਂ ਹੈ, ਲੋਕ ਜਿੰਨਾ ਜਾਗਰੂਕ ਹੋਣਗੇ ਸਮਾਜ ਓਨਾ ਹੀ ਬਿਹਤਰ ਬਣੇਗਾ ਪਰ ਇਸ ਬਾਰੇ ਗੱਲ ਕਰਨਾ ਅਜੇ ਵੀ ਭਾਰਤੀ ਘਰਾਂ ਵਿਚ ਸ਼ਰਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਤੀਜੇ ਵਜੋਂ, ਜਿਨਸੀ ਸਿਹਤ ਦੇ ਮੁੱਦਿਆਂ ਨਾਲ ਨਜਿੱਠਣ ਵਾਲੇ ਜਾਂ ਸੈਕਸ ਬਾਰੇ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਅਕਸਰ ਅਣ-ਪ੍ਰਮਾਣਿਤ ਆਨਲਾਈਨ ਸਰੋਤਾਂ ਦਾ ਸਹਾਰਾ ਲੈਂਦੇ ਹਨ ਜਾਂ ਆਪਣੇ ਦੋਸਤਾਂ ਦੀ ਗ਼ੈਰ-ਵਿਗਿਆਨਕ ਸਲਾਹ ਮੰਨ ਲੈਂਦੇ ਹਨ। ਸੈਕਸ ਬਾਰੇ ਵਿਆਪਕ ਗਲਤ ਜਾਣਕਾਰੀ ਨੂੰ ਦੂਰ ਕਰਨ ਲਈ, ਨਿਊਜ਼18 ਹਰ ਸ਼ੁੱਕਰਵਾਰ ਨੂੰ, ''Let’s Talk Sex'' ਕਾਲਮ ਲੈਂ ਕੇ ਆਉਂਦਾ ਹੈ। ਅਸੀਂ ਇਸ ਕਾਲਮ ਦੁਆਰਾ ਸੈਕਸ ਬਾਰੇ ਗੱਲਬਾਤ ਸ਼ੁਰੂ ਕਰਨ ਅਤੇ ਜਿਨਸੀ ਸਿਹਤ ਦੇ ਮੁੱਦਿਆਂ ਨੂੰ ਵਿਗਿਆਨਕ ਸੂਝ ਨਾਲ ਹੱਲ ਕਰਨ ਦੀ ਉਮੀਦ ਕਰਦੇ ਹਾਂ।

ਕਾਲਮ ਸੈਕਸੋਲੋਜਿਸਟ ਪ੍ਰੋਫੈਸਰ (ਡਾ) ਸਰਾਂਸ਼ ਜੈਨ ਦੁਆਰਾ ਲਿਖਿਆ ਜਾ ਰਿਹਾ ਹੈ। ਅੱਜ ਦੇ ਕਾਲਮ ਵਿੱਚ ਡਾ. ਜੈਨ ਨੇ ਸ਼ੀਘਰਪਤਨ ਬਾਰੇ ਗੱਲ ਕੀਤੀ ਹੈ ਤੇ ਵਿਵਹਾਰ ਦੀਆਂ ਤਬਦੀਲੀਆਂ ਬਾਰੇ ਦੱਸਿਆ ਹੈ ਜੋ ਮਰਦਾਂ ਨੂੰ ਇਸ ਸਮੱਸਿਆ ਨਾਲ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਮਰਦ ਜਿਨਸੀ ਸਿਹਤ ਦੇ ਸੰਬੰਧ ਵਿੱਚ ਗੱਲਬਾਤ ਘੱਟ ਹੀ ਕਰਦੇ ਹਨ। ਦਰਅਸਲ ਸਾਡੇ ਸਮਾਜ ਵਿੱਚ ਮਰਦਾਂ ਦੀ ਮਰਦਾਨਗੀ ਉਨ੍ਹਾਂ ਦੀ ਸੈਕਸ ਲਾਈਫ ਨਾਲ ਜੋੜ ਕੇ ਦੇਖੀ ਜਾਂਦੀ ਹੈ। ਇਹੀ ਕਾਰਨ ਹੈ ਕਿ ਉਹ ਜਿਨਸੀ ਪ੍ਰਦਰਸ਼ਨ ਦੇ ਮੁੱਦਿਆਂ ਨਾਲ ਸੰਬੰਧਿਤ ਗੱਲਬਾਤ ਨਹੀਂ ਕਰ ਪਾਉਂਦੇ। ਨਤੀਜੇ ਵਜੋਂ, ਉਹ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ ਜੋ ਅੱਗੇ ਜਾ ਕੇ ਵੱਡੀ ਸਮੱਸਿਆ ਬਣ ਜਾਂਦੀ ਹੈ। ਅਜਿਹੀ ਹੀ ਸਮੱਸਿਆ ਦਾ ਨਾਮ ਹੈ ਸ਼ੀਘਰਪਤਨ। ਇਸ ਸਮੱਸਿਆ ਦਾ ਸਾਹਮਣਾ ਭਾਰਤ ਵਿੱਜ ਹਰ 3 ਚੋਂ 1 ਮਰਦ ਕਰ ਰਿਹਾ ਹੈ।
ਸ਼ੀਘਰਪਤਨ ਕੀ ਹੈ?
ਸ਼ੀਘਰਪਤਨ ਦੀ ਸਥਿਤੀ ਅਕਸਰ ਇਕ ਆਦਮੀ ਦੁਆਰਾ ਜਿਨਸੀ ਸੰਬੰਧ ਸ਼ੁਰੂ ਕਰਨ ਤੋਂ ਬਾਅਦ ਜਾਂ ਕਈ ਵਾਰ ਫੋਰਪਲੇਅ ਤੋਂ ਪਹਿਲਾਂ ਉਤਸ਼ਾਹਜਨਕ ਅਵਸਥਾ ਵਿਚ ਸ਼ੀਘਰਪਤਨ ਹੋ ਜਾਣਾ, ਹੁੰਦਾ ਹੈ। ਸੈਕਸ ਲਾਈਫ ਨੂੰ ਬਰਬਾਦ ਕਰਨ ਤੋਂ ਇਲਾਵਾ, ਸ਼ੀਘਰਪਤਨ ਕੁਝ ਮਾਮਲਿਆਂ ਵਿੱਚ, ਬੇਔਲਾਦ ਹੋਣ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ, ਜੋ ਬਹੁਤ ਸਾਰੇ ਆਦਮੀ ਨਹੀਂ ਜਾਣਦੇ ਉਹ ਇਹ ਹੈ ਕਿ ਇਹ ਇੱਕ ਵਿਆਪਕ ਸਮੱਸਿਆ ਹੈ ਅਤੇ ਖਾਸ ਵਿਵਹਾਰਕ ਤਬਦੀਲੀਆਂ ਨਾਲ ਇਸ ਦਾ ਬਿਹਤਰ ਹੱਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਸੈਕਸ ਵੇਲੇ ਜ਼ਿਆਦਾ ਸਮਾਂ ਆਨੰਦ ਮਾਣ ਸਕੋਗੇ। ਇਹ ਕੁਝ ਤਰੀਕੇ ਹਨ ਜਿਸ ਨਾਲ ਤੁਸੀਂ ਆਪਣੀ ਸ਼ੀਘਰਪਤਨ ਦੇ ਸਮੱਸਿਆ ਨੂੰ ਦੂਰ ਕਰ ਲੰਮਾ ਸਮਾਂ ਸੈਕਸ ਕਰ ਸਕਦੇ ਹਨ।

ਪਿਆਰ ਕਰਨ ਜਾਂ ਰੋਮਾਂਸ ਕਰਨ ਦਾ ਸਮਾਂ ਵਧਾਓ
ਜੀ ਹਾਂ ਤੁਸੀਂ ਸਹੀ ਸਮਝਿਆ। ਤੁਸੀਂ ਜਿੰਨਾ ਸਮਾਂ ਜਿਨਸੀ ਸੰਬੰਧਾਂ ਵਿੱਚ ਲਿਪਤ ਰਹੋਗੇ ਤੁਹਾਡਾ ਸੈਕਸ ਕਰਨ ਦਾ ਸਮਾਂ ਹੋਰ ਵਧੇਗਾ ਤੇ ਸ਼ੀਘਰਪਤਨ ਨਹੀਂ ਹੋਵੇਗਾ।

ਫੋਰਪਲੇ ਕਰੋ : ਇਸ ਨਾਲ ਤੁਹਾਡੇ ਸਾਥੀ ਨੂੰ ਸੈਕਸੁਅਲ ਸੰਤੁਸ਼ਟ ਕਰਨ ਅਤੇ ਜਿਨਸੀ ਸੰਬੰਧਾਂ ਦੌਰਾਨ ਤੁਹਾਡੇ 'ਤੇ ਪ੍ਰਦਰਸ਼ਨ ਕਰਨ ਵਾਲੇ ਦਬਾਅ ਨੂੰ ਘਟਾਉਣ ਦਾ ਦੋਹਰਾ ਫਾਇਦਾ ਹੁੰਦਾ ਹੈ, ਜਿਸ ਨਾਲ ਸੈਕਸ ਦੌਰਾਨ ਬਿਹਤਰ ਪ੍ਰਫਾਰਮ ਕਰ ਪਾਓਗੇ।

ਸੰਭੋਗ ਦੇ ਦੌਰਾਨ ਸੈਕਸ ਨਾਲ ਸਬੰਧਤ ਕੋਈ ਚੀਜ਼ ਬਾਰੇ ਨਾ ਸੋਚਣਾ ਇਜੈਕੂਲੇਸ਼ਨ ਨੂੰ ਦੇਰੀ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਪਰ ਇਹ ਕਰਦੇ ਹੋਏ ਤੁਹਾਨੂੰ ਧਿਆਨ ਵੀ ਰੱਖਣਾ ਹੋਵੇਗਾ। ਇਸ ਦੌਰਾਨ ਤੁਹਾਡਾ ਲਿੰਗ ਢਿੱਲਾ ਹੋ ਸਕਦਾ ਹੈ ਤੇ ਤੁਸੀਂ ਸੈਕਸ ਦੌਰਾਨ ਪੂਰਾ ਆਨੰਦ ਨਹੀਂ ਲੈ ਪਾਓਗੇ।

ਹਸਤਮੈਥੁਨ ਦੀ ਗਤੀ
ਬਦਕਿਸਮਤੀ ਨਾਲ, ਸਵੈ-ਅਨੰਦ ਦਾ ਅਭਿਆਸ ਗਲਤ ਧਾਰਨਾਵਾਂ ਅਤੇ ਜਾਣਕਾਰੀ ਦੀ ਘਾਟ ਕਾਰਨ ਇਸ ਨਾਲ ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਜੁੜੀਆਂ ਹੋਈਆਂ ਹਨ। ਸੱਚ ਇਹ ਹੈ ਕਿ ਹਸਤਮੈਥੁਨ ਸਾਡੀ ਜ਼ਿੰਦਗੀ ਦਾ ਇਕ ਆਮ ਅਤੇ ਸਿਹਤਮੰਦ ਹਿੱਸਾ ਹੈ। ਕਿਸੇ ਖਾਸ ਢੰਗ ਨਾਲ ਹਸਤਮੈਥੁਨ ਕਰਨਾ ਵੀ ਸ਼ੀਘਰਪਤਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਦਰਅਸਲ ਹਸਤਮੈਥੁਨ ਜਲਦੀ-ਜਲਦੀ ਨਹੀਂ ਕਰਨਾ ਚਾਹੀਦਾ ਬਲਕਿ ਹੌਲੀ ਹੌਲੀ ਅਜਿਹਾ ਕਰਨ ਦੀ ਲੌੜ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਸੀਮਨ ਨਿਕਲਣ ਤੇ ਚਰਮਸੁੱਖ ਤੱਕ ਪਹੁੰਚਣ ਤੋਂ ਪਹਿਲਾਂ ਘੱਟੋ-ਘੱਟ 5 ਮਿੰਟ ਤੱਕ ਹੌਲੀ ਹੌਲੀ ਹਸਤਮੈਥੁਨ ਕਰੋ। ਹਸਤਮੈਥੁਨ ਦੌਰਾਨ ਤੁਹਾਡੇ ਉਤਸੁਕ ਹੋਣ 'ਤੇ ਜਿੰਨਾ ਜ਼ਿਆਦਾ ਨਿਯੰਤਰਣ ਹੁੰਦਾ ਹੈ, ਓਨਾ ਹੀ ਚੰਗਾ ਕੰਟਰੋਲ ਤੁਹਾਡੇ ਕੋਲ ਲਵਮੇਕਿੰਗ ਦੇ ਦੌਰਾਨ ਹੋਵੇਗਾ।

ਪੇਲਵਿਕ ਫਲੋਰ ਐਕਸਰਸਾਈਜ਼ ਕਰੋ
ਲੋਕ ਮੰਨਦੇ ਹਨ ਕਿ ਸਿਰਫ ਔਰਤਾਂ ਆਪਣੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਨ ਲਈ ਪੇਲਵਿਕ ਫਲੋਰ ਐਕਸਰਸਾਈਜ਼ ਕਰਦੀਆਂ ਹਨ ਪਰ ਪੁਰਸ਼ ਵੀ ਇਸ ਦਾ ਲਾਭ ਲੈ ਸਕਦੇ ਹਨ, ਖ਼ਾਸਕਰ ਜੇ ਉਹ ਸਮੇਂ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਪੇਲਵਿਕ ਫਲੋਰ ਐਕਸਰਸਾਈਜ਼ ਕਰਨਾ ਮਰਦਾਂ ਨੂੰ ਉਨ੍ਹਾਂ ਦੀ ਤਾਕਤ ਸੈਕਸ ਦੇ ਦੌਰਾਨ ਲਿੰਗ ਦੀ ਕਠੋਰਤਾ ਵਿਚ ਸੁਧਾਰ ਕਰਨ ਵਿਚ ਮਦਦ ਕਰਦੀ ਹੈ। ਇਹ ਅਭਿਆਸ ਸੈਕਸ ਦੇ ਦੌਰਾਨ ਆਦਮੀ ਨੂੰ ਲੰਬੇ ਸਮੇਂ ਲਈ ਸੈਕਸ ਕਰਨ ਵਿੱਚ ਸਹਾਇਤਾ ਕਰੇਗਾ।

ਸਬਰ ਹੀ ਸਭ ਤੋਂ ਵੱਡੀ ਕੁੰਜੀ ਹੈ
ਉੱਪਰ ਲਿਖੀਆਂ ਗੱਲਾਂ ਮੰਨਣ ਤੇ ਇਸ ਦਾ ਅਸਰ ਦਿਖਣ ਵਿੱਚ ਸਮਾਂ ਲੱਗਦਾ ਹੈ। ਇਸ ਲਈ ਵਿਅਕਤੀ ਨੂੰ ਧੀਰਜ ਰੱਖਣ ਅਤੇ ਆਪਣੇ ਸਾਥੀ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ। ਆਪਣੇ ਸਾਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕੀ ਕਰਨਾ ਤੇ ਕਹਿਣਾ ਚਾਹ ਰਹੇ ਹੋ। ਹਾਲਾਂਕਿ, ਜੇ ਕੋਈ ਵਿਅਕਤੀ ਉਪਰੋਕਤ ਸੁਝਾਆਂ ਦਾ ਪਾਲਣ ਕਰਨ ਦੇ ਬਾਵਜੂਦ ਸ਼ੀਘਰਪਤਨ ਦਾ ਸ਼ਿਕਾਰ ਹੋ ਰਿਹਾ ਹੈ ਖੁਦ ਕੋਈ ਫੈਸਲਾ ਲੈਣ ਦੀ ਥਾਂ ਮਾਹਿਰ ਡਾਕਟਰ ਜਾਂ ਇਕ ਯੋਗ ਸੈਕਸੋਲੋਜਿਸਟ ਨਾਲ ਗੱਲ ਕਰੋ। ਸਵੈ-ਚਿਕਿਤਸਾ ਕਰਨਾ ਅਜਿਹੇ ਮਾਮਲਿਆਂ ਵਿੱਚ ਕਦੇ ਵੀ ਚੰਗਾ ਵਿਚਾਰ ਨਹੀਂ ਹੁੰਦਾ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਸਮੱਸਿਆ ਦੇ ਨਾਲ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ, ਖੁਦ ਨੂੰ ਦੂਜਿਆਂ ਤੋਂ ਨੀਵਾਂ ਨਾ ਸਮਝੋ। ਇਹ ਸਮੱਸਿਆ ਸਬਰ ਤੇ ਸਹੀ ਸਲਾਹ ਨਾਲ ਠੀਕ ਕੀਤੀ ਜਾ ਸਕਦੀ ਹੈ। ਖੁਦ ਨੂੰ ਅਵਸਾਦ ਵਿੱਚ ਪੈਣ ਤੋਂ ਬਚਾਓ ਤੇ ਕਿਸੇ ਮਾਹਰ ਨਾਲ ਗੱਲ ਜ਼ਰੂਰ ਕਰੋ।
Published by: Ramanpreet Kaur
First published: July 1, 2021, 4:10 PM IST
ਹੋਰ ਪੜ੍ਹੋ
ਅਗਲੀ ਖ਼ਬਰ