• Home
  • »
  • News
  • »
  • lifestyle
  • »
  • SMALL SPINNING MILLS IN SOUTH RECOIL FROM COTTON BUYING AS RAW MATERIAL HIGH PRICE GH AP AS

5 ਮਹੀਨਿਆਂ 'ਚ 53% ਵਧੀ ਕਪਾਹ ਦੀ ਕੀਮਤ, ਦੱਖਣੀ ਭਾਰਤ ਦੀਆਂ ਮਿੱਲਾਂ ਖਰੀਦ ਤੋਂ ਹਟੀਆਂ ਪਿੱਛੇ

ਕੇਂਦਰੀ ਕੱਪੜਾ ਮੰਤਰੀ (Union Textiles Minister) ਪੀਯੂਸ਼ ਗੋਇਲ ਨੇ ਇੱਕ ਮੀਟਿੰਗ ਵਿੱਚ ਕਪਾਹ ਅਤੇ ਧਾਗੇ ਦੀਆਂ ਕੀਮਤਾਂ ਵਿੱਚ ਅਸਧਾਰਨ ਉਛਾਲ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਪਾਹ ਨੂੰ ਲੈ ਕੇ ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਸਰਕਾਰ ਨੂੰ ਇਸ ਵਿਚ ਦਖਲ ਦੇਣਾ ਪਵੇ।

  • Share this:
ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਹਨਾਂ ਹਾਲਤਾਂ ਦੇ ਕਪਾਹ (Cotton) ਮਹਿੰਗਾਈ ਦੀ ਮਾਰ ਹੇਠ ਹੈ। ਦੱਖਣੀ ਭਾਰਤ ਵਿੱਚ ਇੱਕ ਸਪਿਨਰ ਐਸੋਸੀਏਸ਼ਨ (Spinner Association) ਦਾ ਕਹਿਣਾ ਹੈ ਕਿ ਕਪਾਹ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਛੋਟੀਆਂ ਸਪਿਨਿੰਗ ਮਿੱਲਾਂ ਨੇ ਖਰੀਦ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਸਾਊਥ ਇੰਡੀਆ ਸਪਿਨਰਜ਼ ਐਸੋਸੀਏਸ਼ਨ (South India Spinners Association) ਦੇ ਪ੍ਰਧਾਨ ਜੇ ਸੇਲਵਨ ਨੇ ਕਿਹਾ ਕਿ ਪਿਛਲੇ 5 ਮਹੀਨਿਆਂ 'ਚ ਕਪਾਹ ਦੀ ਕੀਮਤ 53% ਵਧ ਕੇ 1.15 ਲੱਖ ਰੁਪਏ ਪ੍ਰਤੀ ਕੈਂਡੀ 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਭਾਅ ਵਧਣ ਦਾ ਮੁੱਖ ਕਾਰਨ ਇਸ ਸਾਲ ਕਪਾਹ ਦੀ ਘੱਟ ਪੈਦਾਵਾਰ ਹੈ।

ਇਸ ਦੌਰਾਨ ਜਿੱਥੇ ਜਨਵਰੀ 'ਚ ਧਾਗੇ ਦੀ ਕੀਮਤ 328 ਰੁਪਏ ਪ੍ਰਤੀ ਕਿਲੋ ਸੀ, ਉੱਥੇ ਹੀ 21 ਮਈ ਨੂੰ ਇਹ ਵਧ ਕੇ 399 ਰੁਪਏ ਹੋ ਗਈ। ਸੇਲਵਨ ਨੇ ਕਿਹਾ ਕਿ ਕੀਮਤਾਂ ਵਧਣ ਕਾਰਨ ਮਿੱਲਾਂ ਨੂੰ 50-60 ਰੁਪਏ ਪ੍ਰਤੀ ਕਿਲੋ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਦੇਸ਼ ਵਿੱਚ ਕਪਾਹ ਦੀ ਪੈਦਾਵਾਰ ਬਾਰੇ ਸਹੀ ਅੰਕੜਿਆਂ ਦੀ ਅਣਹੋਂਦ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵੱਡੇ ਵਪਾਰੀਆਂ ਅਤੇ ਬਹੁਕੌਮੀ ਕੰਪਨੀਆਂ ਨੇ ਕਪਾਹ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਵੱਡੀ ਮਾਤਰਾ ਵਿੱਚ ਕੱਚਾ ਮਾਲ ਖਰੀਦਿਆ ਅਤੇ ਸਟੋਰ ਕੀਤਾ।

ਘੱਟ ਵਰਕਿੰਗ ਕੈਪੀਟਲ

ਸੇਲਵਨ ਨੇ ਕਿਹਾ, "ਹਾਲਾਂਕਿ ਕਪਾਹ ਦੀ ਕੁਝ ਮਾਤਰਾ ਨਿਰਯਾਤ ਕੀਤੀ ਗਈ ਸੀ, ਸਾਡੇ ਮੈਂਬਰ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਵਰਕਿੰਗ ਕੈਪੀਟਲ ਦੀ ਘਾਟ ਕਾਰਨ ਇਸਨੂੰ ਖਰੀਦਣ ਵਿੱਚ ਅਸਮਰੱਥ ਹਨ।"

ਕੇਂਦਰੀ ਕੱਪੜਾ ਮੰਤਰੀ (Union Textiles Minister) ਪੀਯੂਸ਼ ਗੋਇਲ ਨੇ ਇੱਕ ਮੀਟਿੰਗ ਵਿੱਚ ਕਪਾਹ ਅਤੇ ਧਾਗੇ ਦੀਆਂ ਕੀਮਤਾਂ ਵਿੱਚ ਅਸਧਾਰਨ ਉਛਾਲ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਪਾਹ ਨੂੰ ਲੈ ਕੇ ਅਜਿਹੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਸਰਕਾਰ ਨੂੰ ਇਸ ਵਿਚ ਦਖਲ ਦੇਣਾ ਪਵੇ।

ਸਰਪਲੱਸ ਕਪਾਹ ਦੀ Export

ਕੇਂਦਰੀ ਕੱਪੜਾ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਸੀ ਕਿ ਸਿਰਫ਼ ਸਰਪਲੱਸ ਕਪਾਹ ਦੀ ਬਰਾਮਦ ਕੀਤੀ ਜਾਣੀ ਚਾਹੀਦੀ ਹੈ। ਖਾਸ ਤੌਰ 'ਤੇ ਛੋਟੀਆਂ ਮਿੱਲਾਂ ਨੇ ਕਿਹਾ ਕਿ ਕਪਾਹ ਦੀਆਂ ਕੀਮਤਾਂ ਇਕ ਸਾਲ ਵਿਚ ਦੁੱਗਣੇ ਤੋਂ ਵੀ ਵੱਧ ਹੋ ਗਈਆਂ ਹਨ।

ਟੈਕਸਟਾਈਲ ਉਦਯੋਗ ਨੇ ਕਪਾਹ ਅਤੇ ਧਾਗੇ ਦੇ ਨਿਰਯਾਤ 'ਤੇ ਥੋੜ੍ਹੇ ਸਮੇਂ ਲਈ ਪਾਬੰਦੀ ਲਗਾਉਣ, ਕਪਾਹ ਨੂੰ ਜ਼ਰੂਰੀ ਵਸਤੂ ਵਜੋਂ ਰੱਖਣ ਅਤੇ ਕਮੋਡਿਟੀ ਐਕਸਚੇਂਜਾਂ (Commodity Exchanges) 'ਤੇ ਇਸ ਦੇ ਵਪਾਰ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ।
Published by:Amelia Punjabi
First published: