• Home
  • »
  • News
  • »
  • lifestyle
  • »
  • SMART BAND PRICE UNDER 500 RUPEES IT IS A CHEAPEST DISCOUNT EVER GET CALL AND MESSAGE NOTIFICATION FLIPKART OFF GH AP

Tech News: 500 ਰੁਪਏ ਤੋਂ ਘੱਟ 'ਚ ਮਿਲ ਰਹੇ ਹਨ ਸ਼ਾਨਦਾਰ Smart Band

ਨਵੀਂ ਤਕਨੀਕ 'ਤੇ ਆਧਾਰਿਤ ਘੜੀ ਨੂੰ 'ਸਮਾਰਟ ਬੈਂਡ' (Smart Band) ਦਾ ਨਾਂ ਦਿੱਤਾ ਗਿਆ ਹੈ। ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਬਾਜ਼ਾਰ 'ਚ ਇਨ੍ਹਾਂ ਦੀ ਕਾਫੀ ਮੰਗ ਹੈ। ਸਮਾਰਟ ਬੈਂਡ (Smart Band) ਰਾਹੀਂ ਤੁਸੀਂ ਨਾ ਸਿਰਫ ਸਮਾਂ ਅਤੇ ਮਿਤੀ ਦਾ ਪਤਾ ਲਗਾ ਸਕਦੇ ਹੋ, ਬਲਕਿ ਤੁਸੀਂ ਆਪਣੇ ਐਂਡਰੌਇਡ ਫੋਨ ਵਿੱਚ ਕਾਲ ਅਤੇ ਮੈਸਜ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ।

Tech News: 500 ਰੁਪਏ ਤੋਂ ਘੱਟ 'ਚ ਮਿਲ ਰਹੇ ਹਨ ਸ਼ਾਨਦਾਰ Smart Band

  • Share this:
ਅੱਜਕੱਲ੍ਹ ਲੋਕ ਸਮਾਰਟ ਬੈਂਡ (Smart Band) ਦੇ ਵੱਲ ਆਕਰਸ਼ਿਤ ਹੋ ਰਹੇ ਹਨ। ਪਰ ਇਸ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਬਹੁਤੇ ਲੋਕ ਇਸਨੂੰ ਖਰੀਦ ਨਹੀਂ ਪਾਉਂਦੇ। ਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਫਲਿੱਪਕਾਰਟ ਦਾ ਅਜਿਹਾ ਡਿਸਕਾਊਂਟ ਆਫਰ ਜਿਸਦੇ ਨਾਲ ਹਰ ਕੋਈ ਸਮਾਰਟ ਬੈਂਡ (Smart Band) ਖਰੀਦ ਸਕੇਗਾ।

ਅੱਜ ਦੇ ਸਮੇਂ ਨੂੰ ਅਸੀਂ ਤਕਨਾਲੋਜੀ ਦਾ ਯੁੱਗ ਆਖ ਸਕਦੇ ਹਾਂ। ਹਰ ਰੋਜ ਨਵੀਂ ਤਕਨੀਕ 'ਤੇ ਆਧਾਰਿਤ ਚੀਜ਼ਾਂ ਬਾਜ਼ਾਰ 'ਚ ਦੇਖਣ ਨੂੰ ਮਿਲਦੀਆਂ ਹਨ। ਹੁਣ ਸਮੇਂ ਅਤੇ ਤਰੀਕ ਦੇਖਣ ਦੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਆਮ ਘੜੀਆਂ ਵਿੱਚ ਇਹ ਸਹੂਲਤ ਹੁੰਦੀ ਹੈ। ਦੂਜੇ ਪਾਸੇ ਡਿਜੀਟਲ ਤਕਨੀਕ 'ਤੇ ਆਧਾਰਿਤ ਘੜੀਆਂ ਇਹਨਾਂ ਦੋ ਮੁੱਖ ਕੰਮ ਤੋਂ ਇਲਾਵਾ ਹੋਰ ਗਤੀਵਿਧੀਆਂ ਲਈ ਵੀ ਲਾਭਦਾਇਕ ਹੈ।

ਨਵੀਂ ਤਕਨੀਕ 'ਤੇ ਆਧਾਰਿਤ ਘੜੀ ਨੂੰ 'ਸਮਾਰਟ ਬੈਂਡ' (Smart Band) ਦਾ ਨਾਂ ਦਿੱਤਾ ਗਿਆ ਹੈ। ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਬਾਜ਼ਾਰ 'ਚ ਇਨ੍ਹਾਂ ਦੀ ਕਾਫੀ ਮੰਗ ਹੈ। ਸਮਾਰਟ ਬੈਂਡ (Smart Band) ਰਾਹੀਂ ਤੁਸੀਂ ਨਾ ਸਿਰਫ ਸਮਾਂ ਅਤੇ ਮਿਤੀ ਦਾ ਪਤਾ ਲਗਾ ਸਕਦੇ ਹੋ, ਬਲਕਿ ਤੁਸੀਂ ਆਪਣੇ ਐਂਡਰੌਇਡ ਫੋਨ ਵਿੱਚ ਕਾਲ ਅਤੇ ਮੈਸਜ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ।

ਬਹੁਤ ਲੋਕਾਂ ਇਹ ਸਮਝਦੇ ਹਨ ਕਿ ਸਮਾਰਟਬੈਂਡ ਮਹਿੰਗਾ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਸਮਾਰਟਬੈਂਡ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਉਹ ਇਸ ਨੂੰ ਨਹੀਂ ਖਰੀਦ ਸਕਦੇ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਫਲਿੱਪਕਾਰਟ ਅਜਿਹਾ ਡਿਸਕਾਊਂਟ ਆਫਰ ਦੇ ਰਿਹਾ ਹੈ ਜਿਸ ਦੇ ਤਹਿਤ ਤੁਸੀਂ ਬਹੁਤ ਘੱਟ ਕੀਮਤ 'ਤੇ ਸਮਾਰਟਬੈਂਡ ਖਰੀਦ ਸਕਦੇ ਹੋ।

ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਨ੍ਹਾਂ ਸਮਾਰਟਬੈਂਡਸ ਦੀ ਕੀਮਤ 500 ਰੁਪਏ ਤੋਂ ਘੱਟ ਹੈ ਅਤੇ ਕੁਝ ਦੀ ਕੀਮਤ 1 ਹਜ਼ਾਰ ਦੇ ਕਰੀਬ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਸਮਾਰਟਬੈਂਡਸ ਬਾਰੇ…

Nehnovit FXU 105A M3 ਫਿਟਨੈਸ ਬੈਂਡ:

ਇਸ ਸਮਾਰਟ ਬੈਂਡ ਦੀ ਅਸਲ ਕੀਮਤ 2,999 ਰੁਪਏ ਹੈ ਪਰ ਫਲਿੱਪਕਾਰਟ 'ਤੇ ਇਸ ਸਮਾਰਟ ਬੈਂਡ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਇਸਨੂੰ ਫਲਿੱਪਕਾਰਟ ਤੋਂ ਸਿਰਫ 497 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਸਮਾਰਟ ਬੈਂਡ ਹੈਲਥ ਵਾਚ, ਹਾਰਟ ਰੇਟ, ਸਟੈਪ ਕਾਊਂਟ, ਕੈਲੋਰੀ ਟ੍ਰੈਕਰ, ਫਿਟਨੈੱਸ ਟ੍ਰੈਕਰ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇੰਨਾ ਹੀ ਨਹੀਂ ਇਸ 'ਚ ਤੁਹਾਨੂੰ ਅਲਾਰਮ ਸਿਸਟਮ ਮਿਲਦਾ ਹੈ।

V Enterprises M4 ਬਲੂਟੁੱਥ ਫਿਟਨੈਸ ਰਿਸਟ ਸਮਾਰਟ ਬੈਂਡ

V Enterprises M4 ਬਲੂਟੁੱਥ ਫਿਟਨੈਸ ਰਿਸਟ ਸਮਾਰਟ ਬੈਂਡ ਇੱਕ ਬਹੁਤ ਵਧੀਆ ਸਮਾਰਟ ਬੈਂਡ ਹੈ। ਜੇਕਰ ਅਸੀਂ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਅਸਲ ਕੀਮਤ 1,612 ਰੁਪਏ ਹੈ ਪਰ ਤੁਸੀਂ ਇਸਨੂੰ ਫਲਿੱਪਕਾਰਟ ਤੋਂ ਸਿਰਫ 465 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਸਮਾਰਟ ਬੈਂਡ ਵਾਟਰਪਰੂਫ ਹੈ। ਇਸ ਵਿੱਚ ਤੁਸੀਂ ਬਲੱਡ ਪ੍ਰੈਸ਼ਰ, ਹਾਰਟ ਮਾਨੀਟਰ, ਹਾਰਟ ਰੇਟ, ਫਿਟਨੈਸ ਟਰੈਕਰ ਆਦਿ ਵਰਗੇ ਸ਼ਾਨਦਾਰ ਫੀਚਰਸ ਲੱਭ ਸਕਦੇ ਹੋ।
Published by:Amelia Punjabi
First published: