Meta ਨੇ ਹਾਲ ਹੀ ਵਿੱਚ ਲਗਭਗ 11,000 ਕਰਮਚਾਰੀਆਂ ਦੀ ਛਾਂਟੀ ਕਰਨ ਤੋਂ ਬਾਅਦ ਲਾਗਤ ਵਿੱਚ ਕਟੌਤੀ ਕਰਨ ਦੀ ਆਪਣੀ ਯੋਜਨਾ ਦੇ ਇੱਕ ਹਿੱਸੇ ਦੇ ਤੌਰ ਉੱਤੇ ਕਈ ਉਤਪਾਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਉਤਪਾਦਾਂ ਵਿੱਚ ਪੋਰਟਲ ਵੀਡੀਓ ਕਾਲਿੰਗ ਸਮਾਰਟ ਡਿਸਪਲੇਅ ਅਤੇ ਦੋ ਸਮਾਰਟਵਾਚ ਸ਼ਾਮਲ ਹਨ, ਜੋ ਕਿ ਅਜੇ ਲਾਂਚ ਕੀਤੇ ਜਾਣੇ ਹਨ। ਇਸ ਦੇ ਨਤੀਜੇ ਵਜੋਂ Meta ਆਪਣੇ ਪੋਰਟਲ ਸਮਾਰਟ ਡਿਸਪਲੇਅ ਕਾਰੋਬਾਰ ਅਤੇ ਸਮਾਰਟਵਾਚ ਪ੍ਰੋਜੈਕਟਾਂ 'ਤੇ ਕੰਮ ਬੰਦ ਕਰ ਦੇਵੇਗਾ।
ਰਿਪੋਰਟਾਂ ਦੇ ਅਨੁਸਾਰ, ਕਾਰਜਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਕਰਮਚਾਰੀ ਟਾਊਨਹਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਹੁਣ ਕਾਰੋਬਾਰੀ ਵੀ ਇਹ ਸਾਮਾਨ ਨਹੀਂ ਖਰੀਦ ਸਕਣਗੇ। ਇੱਕ ਰਿਪੋਰਟ ਦੇ ਅਨੁਸਾਰ, Meta ਨੇ 2023 ਵਿੱਚ ਮਿਲਾਨ ਨਾਮਕ ਇੱਕ ਸਮਾਰਟਵਾਚ ਨੂੰ ਲਗਭਗ $349 ਦੀ ਕੀਮਤ 'ਤੇ ਲਾਂਚ ਕਰਨ ਦੀ ਯੋਜਨਾ ਬਣਾਈ ਸੀ।
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਵਾਧੂ ਲਾਗਤ-ਬਚਤ ਉਪਾਵਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਆਉਣ ਵਾਲੇ ਮਹੀਨਿਆਂ ਵਿੱਚ ਲਾਗਤਾਂ ਵਿੱਚ ਕਟੌਤੀ ਲਈ ਅਜਿਹੇ ਕਈ ਕਦਮ ਚੁੱਕੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਖਰਚਿਆਂ ਨੂੰ ਘਟਾਉਣ ਲਈ, ਅਸੀਂ ਖਰਚ ਵਿੱਚ ਕਟੌਤੀ ਅਤੇ ਹਾਇਰਿੰਗ ਫ੍ਰੀਜ਼ ਵਰਗੇ ਕਈ ਵਾਧੂ ਕਦਮ ਚੁੱਕ ਰਹੇ ਹਾਂ।
ਇਸ ਤੋਂ ਇਲਾਵਾ ਇਹ ਵੀ ਦੱਸ ਦੇਈਏ ਕਿ ਹਾਲ ਹੀ 'ਚ Meta ਨੇ ਅਗਲੇ ਸਾਲ ਇਕ ਹੋਰ ਕੰਜ਼ਿਊਮਰ-ਗ੍ਰੇਡ ਵਰਚੁਅਲ ਰਿਐਲਿਟੀ ਹੈੱਡਸੈੱਟ ਲਾਂਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਉਸ ਸਮੇਂ, ਮੈਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਨਵਾਂ ਹਾਈ-ਐਂਡ VR ਹੈੱਡਸੈੱਟ ਉਪਭੋਗਤਾਵਾਂ ਨੂੰ ਬਿਹਤਰ ਅਨੁਭਵ ਦੇਣ ਲਈ ਹਾਈ-ਰੈਜ਼ੋਲਿਊਸ਼ਨ ਪ੍ਰਦਾਨ ਕਰੇਗਾ।
ਹਾਲ ਹੀ ਵਿੱਚ, ਜ਼ੁਕਰਬਰਗ ਨੇ ਕਿਹਾ ਕਿ ਅਗਲੇ ਕਈ ਸਾਲਾਂ ਵਿੱਚ, ਕੁਐਸਟ ਪ੍ਰੋ ਲਾਈਨ ਲਈ ਸਾਡਾ ਟੀਚਾ ਵੱਧ ਤੋਂ ਵੱਧ ਲੋਕਾਂ ਨੂੰ ਪੀਸੀ 'ਤੇ ਵਰਚੁਅਲ ਅਤੇ ਮਿਕਸਡ ਰਿਐਲਿਟੀ ਵਿੱਚ ਆਪਣੇ ਕੰਮ ਨੂੰ ਬਿਹਤਰ ਬਣਾਉਣ ਦੇ ਯੋਗ ਬਣਾਉਣਾ ਹੈ। ਪਰ ਇਸ ਵੇਲੇ ਕੰਪਨੀ ਦੇ ਹਾਲਾਤ ਠੀਕ ਨਹੀਂ ਲਗ ਰਹੇ ਤੇ ਮਾਰਕ ਜਿੱਥੋਂ ਹੋ ਸਕਦੇ ਪੈਸਾ ਬਚਾਉਣ ਬਾਰੇ ਸੋਚ ਰਹੇ ਹਨ।
ਇਸੇ ਦਾ ਨਤੀਜਾ ਹੈ ਕਿ ਪਿਛਲੇ ਹਫਤੇ ਮਾਰਕ ਜ਼ੁਕਰਬਰਗ ਨੇ ਕੰਪਨੀ ਨੇ 13% ਜਾਂ ਲਗਭਗ 11,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ, ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਹੈ। ਜ਼ੁਕਰਬਰਗ ਨੇ ਕਰਮਚਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਕਮਾਈ 'ਚ ਗਿਰਾਵਟ ਅਤੇ ਤਕਨਾਲੋਜੀ ਉਦਯੋਗ 'ਚ ਚੱਲ ਰਹੇ ਸੰਕਟ ਕਾਰਨ ਇਹ ਫੈਸਲਾ ਲਿਆ ਗਿਆ ਹੈ। ਕੰਪਨੀ ਦੇ 18 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Meta, Tech News, Tech updates, Technology