ਅਸੀਂ ਅੱਜਕਲ੍ਹ ਵਿਗਿਆਪਨਾਂ ਦੇ ਯੁੱਗ ਵਿਚ ਜੀਅ ਰਹੇ ਹਾਂ। ਸਾਡੇ ਫੌਨ ਵਿਚ ਦਿਨ ਭਰ ਸਾਨੂੰ ਲਾਈਫ਼ ਇਨਸ਼ੌਰੈਂਸ, ਵਹੀਕਲ ਇਨਸ਼ੌਰੈਂਸ ਤੋਂ ਲੈ ਕੇ ਲੌਨ ਆਫਰਾਂ ਅਤੇ ਸਸਤੀਆਂ ਡੀਲਸ ਆਦਿ ਬਾਰੇ ਕਈ ਤਰ੍ਹਾਂ ਦੇ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹਨ। ਇਹਨਾਂ ਨਾਲ ਸਾਡੀ ਨੋਟੀਫਿਕੇਸ਼ਨ ਬਾਰ ਭਰੀ ਹੀ ਰਹਿੰਦੀ ਹੈ। ਕਈ ਵਾਰ ਫੌਨ ਉੱਤੇ ਜ਼ਰੂਰੀ ਕੰਮ ਕਰਦਿਆਂ ਇਹ ਨੋਟੀਫਿਕੇਸ਼ਨ ਬਹੁਤ ਤੰਗ ਕਰਦੇ ਹਨ। ਖਾਸਕਰ ਜਦ ਫੋਨ ਉੱਤੇ ਕੋਈ ਗੇਮ ਖੇਡ ਰਹੇ ਹੋਈਏ ਤੇ ਇਹ ਨੋਟੀਫਿਕੇਸ਼ਨ ਆਉਣ ਲੱਗਣ ਤਾਂ ਗੁੱਸਾ ਆਉਣਾ ਸੁਭਾਵਿਕ ਹੈ। ਪਰ ਹੁਣ ਹੋਰ ਗੁੱਸਾ ਕਰਨ ਦੀ ਲੋੜ ਨਹੀਂ ਹੈ ਅਸੀੰ ਤੁਹਾਡੇ ਲਈ ਇਸਦਾ ਇਕ ਆਸਾਨ ਹੱਲ ਤੁਹਾਨੂ ਦੱਸਣ ਜਾ ਰਹੇ ਹਾਂ। ਤੁਸੀਂ ਜਦੋਂ ਆਪਣੀ ਕੋਈ ਗੇਮ ਖੇਡਣੀ ਸ਼ੁਰੂ ਕਰਦੇ ਹੋ ਤਾਂ ਫੋਨ ਦੇ ਸੱਜੇ ਪਾਸੇ ਤੋਂ ਸਵਾਇਪ ਕਰਨਾ ਹੈ, ਅਜਿਹਾ ਕਰਨ ਤੇ ਤੁਹਾਨੂੰ ਇਕ ਮੀਨੂੰ ਨਜ਼ਰ ਆਵੇਗਾ ਜਿਸ ਵਿਚ ਤਿੰਨ ਮੋਡ (Mode) ਨਜ਼ਰ ਆਉਣਗੇ ਜੋ ਤੁਹਾਨੂੰ ਨੋਟੀਫਿਕੇਸ਼ਨਾਂ ਤੋਂ ਛੁਟਕਾਰਾ ਦਿਵਾ ਦੇਣਗੇ। ਆਓ ਜਾਣਦੇ ਹਾਂ ਕਿ ਇਹ ਮੋਡ ਕਿਹੜੇ ਹਨ ਤੇ ਕਿਵੇਂ ਕੰਮ ਕਰਦੇ ਹਨ –
ਲੋਅ ਪਾਵਰ ਮੋਡ
ਪਹਿਲਾ ਮੋਡ ਹੈ ਨੋ ਪਾਵਰ ਮੋਡ। ਜਦੋਂ ਤੁਹਾਡੇ ਫੋਨ ਦੀ ਬੈਟਰੀ ਘੱਟ ਹੋਵੇ ਤਾਂ ਤੁਸੀਂ ਇਸ ਮੋਡ ਨੂੰ ਆਨ ਕਰ ਸਕਦੇ ਹੋ। ਇਸ ਨਾਲ ਬੈਕਗ੍ਰਾਊਂਡ ਤੇ ਚਲ ਰਹੀਆਂ ਕਈਆਂ ਸਾਰੀਆਂ ਐਪਸ ਬੰਦ ਹੋ ਜਾਂਦੀਆਂ ਹਨ। ਤੁਸੀਂ ਆਪਣੀ ਗੇਮ ਚਾਲੂ ਰੱਖ ਸਕਦੇ ਹੋ, ਪਰ ਗੇਮ ਦੇ ਗ੍ਰਾਫਿਕਸ ਉੱਤੇ ਥੋੜਾ ਬਹੁਤ ਅਸਰ ਪੈ ਸਕਦਾ ਹੈ। ਇਸ ਦੇ ਨਾਲ ਇਸ ਮੋਡ ਨੂੰ ਆਨ ਕਰਨ ਨਾਲ ਨੋਟੀਫਿਕੇਸ਼ਨ ਵੀ ਬੰਦ ਹੋ ਜਾਂਦੇ ਹਨ।
ਪ੍ਰੋ ਗੇਮਰ ਮੋਡ
ਇਹ ਮੋਡ ਖਾਸ ਤੌਰ ਤੇ ਗੇਮਿੰਗ ਲਈ ਹੀ ਬਣਿਆ ਹੋਇਆ ਹੈ। ਇਸਨੂੰ ਆਨ ਕਰਨ ਨਾਲ ਤੁਹਾਡੇ ਫੋਨ ਦੀ ਵਧੇਰੇ ਪਾਵਰ ਗੇਮਿੰਗ ਐਪ ਉੱਤੇ ਕੇਂਦਰਿਤ ਹੋ ਜਾਂਦੀ ਹੈ ਜਿਸ ਕਾਰਨ ਗੇਮ ਦੇ ਗ੍ਰਾਫਿਕਸ ਚੰਗੇ ਦਿਸਦੇ ਹਨ, ਸਾਊਂਡ ਕਵਾਲਟੀ ਵਧੀਆ ਹੋ ਜਾਂਦੀ ਹੈ ਤੇ ਤੁਹਾਡਾ ਗੇਮ ਸਲੋਅ ਵੀ ਨਹੀਂ ਹੁੰਦਾ। ਇਸ ਮੋਡ ਵਿਚ ਜ਼ਰੂਰੀ ਨੋਟੀਫਿਕੇਸ਼ਨ ਹੀ ਆਉਂਦੇ ਹਨ।
ਬੈਲੇਂਸ ਮੋਡ
ਇਸ ਮੋਡ ਵਿਚ ਤੁਸੀਂ ਗੇਮ ਖੇਡਣ ਦੇ ਨਾਲੋ ਨਾਲ ਟੈਕਸਟ ਮੈਸਿਜ, ਵਟਸਐਪ ਮੈਸਿਜ ਆਦਿ ਨੂੰ ਬੈਲੇਂਸ ਕਰ ਸਕਦੇ ਹੋ। ਅਜਿਹਾ ਕਰਨ ਨਾਲ ਨੋਟੀਫਿਕੇਸ਼ਨ ਵੀ ਮਿਲਦੇ ਰਹਿੰਦੇ ਹਨ ਤੇ ਤੁਸੀਂ ਆਸਾਨੀ ਨਾਲ ਆਪਣੀ ਗੇਮ ਵੀ ਚਾਲੂ ਰੱਖ ਸਕਦੇ ਹੋ।
ਗੇਮ ਫੋਕਸ ਮੋਡ
ਇਹ ਮੋਡ ਫੋਨ ਨੂੰ ਹੋਰਨਾਂ ਸਾਰਿਆਂ ਕਾਰਜਾਂ ਤੋਂ ਹਟਾ ਕੇ ਚੱਲ ਰਹੀ ਗੇਮ ਉੱਪਰ ਹੀ ਕੇਂਦਰਿਤ ਕਰ ਦਿੰਦਾ ਹੈ। ਇਸਨੂੰ ਆਨ ਕਰਨ ਨਾਲ ਕਿਸੇ ਕਿਸਮ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ। ਵਟਸਐਪ ਮੈਸਿਜ, ਟੈਕਸਟ ਮੈਸਿਜ ਆਦਿ ਵੀ ਬੰਦ ਹੋ ਜਾਂਦੇ ਹਨ। ਇੱਥੋਂ ਤੱਕ ਕੇ ਕੋਈ ਕਾਲ ਵੀ ਤੁਹਾਨੂੰ ਨਹੀਂ ਆਉਂਦੀ। ਇਸ ਮੋਡ ਵਿਚ ਗੇਮ ਖੇਡਣ ਦਾ ਆਨੰਦ ਸਭ ਤੋਂ ਵਧੇਰੇ ਹੈ ਕਿਉਂਕਿ ਤੁਹਾਡਾ ਫੋਨ ਸਿਰਫ ਤੇ ਸਿਰਫ ਇਕ ਗੇਮਿੰਗ ਡਵਾਈਸ ਹੀ ਬਣ ਜਾਂਦਾ ਹੈ। ਪਰ ਇਸਦਾ ਨੁਕਸਾਨ ਇਹ ਹੈ ਕਿ ਇਸਨੂੰ ਆਨ ਕਰਨ ਨਾਲ ਤੁਸੀਂ ਕੋਈ ਜ਼ਰੂਰੀ ਕਾਲ ਜਾਂ ਸੁਨੇਹਾ ਮਿਸ ਕਰ ਸਕਦੇ ਹੋ। ਇਸ ਲਈ ਬਹੁਤ ਜ਼ਰੂਰੀ ਹੋਣ ਤੇ ਹੀ ਇਹ ਮੋਡ ਆਨ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech updates