Home /News /lifestyle /

Infinix ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ ਸ਼ਾਨਦਾਰ ਆਫ਼ਰ, ਮਿਲੇਗੀ 6000mAh ਬੈਟਰੀ

Infinix ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ ਸ਼ਾਨਦਾਰ ਆਫ਼ਰ, ਮਿਲੇਗੀ 6000mAh ਬੈਟਰੀ

Infinix ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ ਸ਼ਾਨਦਾਰ ਆਫ਼ਰ, ਮਿਲੇਗੀ 6000mAh ਬੈਟਰੀ

Infinix ਦੇ ਇਸ ਸਮਾਰਟਫੋਨ 'ਤੇ ਮਿਲ ਰਹੀ ਹੈ ਸ਼ਾਨਦਾਰ ਆਫ਼ਰ, ਮਿਲੇਗੀ 6000mAh ਬੈਟਰੀ

ਆਏ ਦਿਨ ਨਵੇਂ-ਨਵੇਂ ਮੋਬਾਈਲ ਮਾਰਕੀਟ ਵਿੱਚ ਲਾਂਚ ਹੁੰਦੇ ਹਨ ਅਤੇ ਹਰ ਕੋਈ ਇਹਨਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੁੰਦਾ ਹੈ। ਜਿੱਥੇ ਇੱਕ ਪਾਸੇ ਸਮਾਰਟਫੋਨ ਮਹਿੰਗੇ ਹੁੰਦੇ ਹਨ ਉੱਥੇ ਕੁੱਝ ਕੰਪਨੀਆਂ ਬਜਟ ਸਮਾਰਟਫੋਨ ਲਾਂਚ ਕਰਕੇ ਇੱਕ ਵੱਡੇ ਹਿੱਸੇ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀਆਂ ਹਨ।

ਹੋਰ ਪੜ੍ਹੋ ...
  • Share this:

ਆਏ ਦਿਨ ਨਵੇਂ-ਨਵੇਂ ਮੋਬਾਈਲ ਮਾਰਕੀਟ ਵਿੱਚ ਲਾਂਚ ਹੁੰਦੇ ਹਨ ਅਤੇ ਹਰ ਕੋਈ ਇਹਨਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੁੰਦਾ ਹੈ। ਜਿੱਥੇ ਇੱਕ ਪਾਸੇ ਸਮਾਰਟਫੋਨ ਮਹਿੰਗੇ ਹੁੰਦੇ ਹਨ ਉੱਥੇ ਕੁੱਝ ਕੰਪਨੀਆਂ ਬਜਟ ਸਮਾਰਟਫੋਨ ਲਾਂਚ ਕਰਕੇ ਇੱਕ ਵੱਡੇ ਹਿੱਸੇ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀਆਂ ਹਨ। ਇਹਨਾਂ ਕੰਪਨੀਆਂ ਵਿੱਚ ਇੱਕ ਨਾਮ Infinix ਦਾ ਹੈ ਜੋ ਬਜਟ ਸਮਾਰਟਫੋਨ ਸੈਗਮੇਂਟ ਵਿੱਚ ਕਈ ਤਰ੍ਹਾਂ ਦੇ ਮਾਡਲ ਲਾਂਚ ਕਰ ਚੁੱਕੀ ਹੈ ਅਤੇ ਅੱਜ ਯਾਨੀ 6 ਦਸੰਬਰ 2022 ਨੂੰ ਵੀ Infinix Hot 20 Play ਵਿਕਰੀ ਲਈ ਬਾਜ਼ਾਰ ਵਿੱਚ ਆਇਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫੋਨ ਦੀ ਸਭ ਤੋਂ ਵੱਡੀ ਗੱਲ ਇਸਦੀ 6000mAh ਦੀ ਬੈਟਰੀ ਹੈ ਜੋ 18W ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਸ ਫੋਨ ਵਿੱਚ ਤੁਹਾਨੂੰ 90Hz ਪੰਚ ਹੋਲ ਡਿਸਪਲੇਅ ਮਿਲਦੀ ਹੈ। ਇਹ ਇੱਕ IPS LCD ਡਿਸਪਲੇਅ ਹੈ ਜੋ ਕਿ 6.82 ਇੰਚ ਦੀ ਹੈ। ਇਸ ਵਿੱਚ ਤੁਹਾਨੂੰ HD+ ਰੈਜ਼ੋਲਿਊਸ਼ਨ ਅਤੇ 1640×720 ਪਿਕਸਲ ਕਲੈਰਟੀ ਮਿਲਦੀ ਹੈ। ਇਹ ਡਿਵਾਈਸ Android 12 OS 'ਤੇ ਕੰਮ ਕਰਦਾ ਹੈ, ਜੋ Infinix XOS UI ਨਾਲ ਆਉਂਦਾ ਹੈ।

ਇਸਦੀ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ MediaTek Helio G37 ਚਿੱਪਸੈੱਟ ਹੈ ਅਤੇ ਇਹ 4 GB RAM ਦੇ ਨਾਲ ਆਉਂਦਾ ਹੈ। ਇਸ ਫੋਨ 'ਚ 64 GB ਅਤੇ 128 GB ਸਟੋਰੇਜ ਉਪਲਬਧ ਹੈ। ਤੁਸੀਂ ਇਸਦੀ ਸਟੋਰੇਜ ਨੂੰ ਵਧਾਉਣ ਲਈ ਇਸ 'ਚ ਮਾਈਕ੍ਰੋਐੱਸਡੀ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ ਜਿਸ ਲਈ ਇੱਕ ਸਲਾਟ ਦਿੱਤਾ ਗਿਆ ਹੈ।

ਹੋਰ ਵਿਸ਼ੇਸ਼ਤਾਵਾਂ ਵਿੱਚ ਕਨੈਕਟੀਵਿਟੀ ਲਈ ਫੋਨ 'ਚ ਡਿਊਲ ਸਿਮ, 4G LTE, ਵਾਈ-ਫਾਈ 802.11ac, ਬਲੂਟੁੱਥ 5.0, GPS ਅਤੇ USB ਟਾਈਪ-ਸੀ ਪੋਰਟ ਵਰਗੇ ਫੀਚਰਸ ਮੌਜੂਦ ਹਨ। ਨਾਲ ਹੀ ਇਸ 'ਚ ਡਿਊਲ ਸਪੀਕਰ, 3.5mm ਆਡੀਓ ਜੈਕ ਮੌਜੂਦ ਹਨ।

ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਤੁਸੀਂ ਇਸਨੂੰ Flipkart ਤੋਂ 8999 ਰੁਪਏ ਵਿੱਚ ਖਰੀਦ ਸਕਦੇ ਹੋ। ਇੰਨੀ ਘੱਟ ਕੀਮਤ ਹੋਣ ਦੇ ਬਾਵਜੂਦ ਤੁਹਾਨੂੰ ਇਸ ਫੋਨ ਵਿੱਚ ਫਿੰਗਰਪ੍ਰਿੰਟ ਸਕੈਨਰ ਅਤੇ ਫੇਸ ਅਨਲਾਕ ਵਰਗੇ ਫੀਚਰਸ ਵੀ ਮਿਲਣਗੇ। ਇਹ ਫੋਨ 4 ਰੰਗਾਂ ਰੇਸਿੰਗ ਬਲੈਕ, ਲੂਨਾ ਬਲੂ, ਅਰੋਰਾ ਗ੍ਰੀਨ ਅਤੇ ਫੈਂਟੇਸੀ ਪਰਪਲ ਵਿੱਚ ਮੌਜੂਦ ਹੈ।

Published by:Drishti Gupta
First published:

Tags: Smartphone, Tech News, Tech updates, Technology