Flipkart Electronic Sale Best Deal: ਇਲੈਕਟ੍ਰਾਨਿਕ ਉਪਕਰਣ ਖਰੀਦਣ ਦੇ ਚਾਹਵਾਨਾਂ ਲਈ Discount ਲੈਣ ਦਾ ਅੱਜ ਆਖਰੀ ਦਿਨ ਹੈ । ਜੀ ਹਾਂ Flipkart ਦੀ ਇਲੈਕਟ੍ਰਾਨਿਕ ਸੇਲ ਖਤਮ ਹੋਣ ਵਿੱਚ ਸਿਰਫ਼ ਅੱਜ ਦਾ ਦਿਨ ਬਾਕੀ ਹੈ, ਅਤੇ ਗਾਹਕ ਇੱਥੋਂ Branded ਫ਼ੋਨਾਂ 'ਤੇ ਭਾਰੀ ਛੋਟਾਂ ਅਤੇ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਸੇਲ 'ਚ ਸਮਾਰਟਫੋਨ ਦੀ ਹਰ ਰੇਂਜ 'ਤੇ ਆਫਰ ਦਿੱਤੇ ਜਾ ਰਹੇ ਹਨ ਅਤੇ ਇਸ ਦੌਰਾਨ ਜੇਕਰ ਅਸੀਂ ਸਭ ਤੋਂ ਵਧੀਆ ਡੀਲ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਘੱਟ ਕੀਮਤ 'ਤੇ Infinix Hot 12 Play ਨੂੰ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 6000mAh ਬੈਟਰੀ ਅਤੇ HD+ Display ਹੈ।
Flipkart 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਫੋਨ 11,999 ਰੁਪਏ ਦੀ ਬਜਾਏ ਸਿਰਫ 7,749 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵੀ ਵੱਡੀ ਬੈਟਰੀ ਵਾਲਾ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। Infinix Hot 12 Play ਵਿੱਚ 6.82-ਇੰਚ ਸੈਂਟਰਡ ਪੰਚ ਹੋਲ ਡਿਸਪਲੇ ਹੈ। ਇਹ ਇੱਕ LCD ਪੈਨਲ ਦੇ ਨਾਲ ਆਉਂਦਾ ਹੈ, ਅਤੇ ਇਸ ਦਾ ਰੈਜ਼ੋਲਿਊਸ਼ਨ 1612×720 ਪਿਕਸਲ ਹੈ। ਖਾਸ ਗੱਲ ਇਹ ਹੈ ਕਿ ਬਜਟ ਫੋਨ ਹੋਣ ਦੇ ਬਾਵਜੂਦ ਇਸ ਫੋਨ ਨੂੰ 90Hz ਦਾ ਰਿਫਰੈਸ਼ ਰੇਟ ਅਤੇ 180Hz ਦਾ ਟੱਚ ਸੈਂਪਲ ਰੇਟ ਮਿਲਦਾ ਹੈ। ਇਹ ਫੋਨ Unisoc T610 SoC ਨਾਲ ਆਉਂਦਾ ਹੈ।
ਇਹ Device XOS 10 'ਤੇ ਆਧਾਰਿਤ Android 11 'ਤੇ ਕੰਮ ਕਰਦੀ ਹੈ। ਕੰਪਨੀ ਨੇ ਇਸ Smartphone ਨੂੰ ਸਿੰਗਲ ਵੇਰੀਐਂਟ 'ਚ ਲਾਂਚ ਕੀਤਾ ਹੈ, ਜੋ ਕਿ 4GB + 64GB ਹੈ। ਇਹ ਫੋਨ ਉਨ੍ਹਾਂ ਗਾਹਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੋ ਘੱਟ ਕੀਮਤ 'ਤੇ ਜ਼ਿਆਦਾ ਬੈਟਰੀ ਵਾਲਾ ਫੋਨ ਚਾਹੁੰਦੇ ਹਨ। ਕੈਮਰੇ ਦੇ ਤੌਰ 'ਤੇ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 13mp ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ AI ਲੈਂਸ ਮਿਲੇਗਾ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
6000mAh ਦੀ ਬੈਟਰੀ
ਪਾਵਰ ਲਈ ਸਮਾਰਟਫੋਨ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਸਟੈਂਡਰਡ ਚਾਰਜਿੰਗ ਦੇ ਨਾਲ ਦਿੱਤੀ ਗਈ ਹੈ। ਕਨੈਕਟੀਵਿਟੀ ਲਈ, ਇਸ ਸਮਾਰਟਫੋਨ ਵਿੱਚ 4G, ਸਿੰਗਲ-ਬੈਂਡ ਵਾਈਫਾਈ, ਬਲੂਟੁੱਥ, GNSS, ਅਤੇ USB ਟਾਈਪ-ਸੀ ਹੈ। ਇਸ ਫੋਨ ਵਿੱਚ ਇੱਕ 3.5mm ਹੈੱਡਫੋਨ ਜੈਕ, ਇੱਕ ਡੈਡੀਕੇਟਡ ਮਾਈਕ੍ਰੋ ਐਸਡੀ ਕਾਰਡ ਸਲਾਟ (Micro SD card slot), ਅਤੇ ਇੱਕ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Discounts on Electronics, Electronics Sale Best Deals, Flipkart, HD Display, Huge Discounts on Smartphones, Last Days, Powerful Battery Smartphones