Cheapst Smartphone: ਭਾਰਤ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਸਮਾਰਟਫੋਨ ਵਰਤਣ ਵਾਲੇ ਦੇਸ਼ਾਂ ਵਿਚੋਂ ਇੱਕ ਹੈ। ਇੱਥੇ ਸਸਤੇ ਅਤੇ ਮਹਿੰਗੇ ਹਰ ਤਰ੍ਹਾਂ ਦੇ ਸਮਾਰਟਫੋਨ ਮਿਲਦੇ ਹਨ। ਪਰ ਫਿਰ ਵੀ ਬਹੁਤ ਸਾਰੇ ਲੋਕ ਹਨ ਜੋ ਸਮਾਰਟਫੋਨ ਨਹੀਂ ਲੈ ਸਕਦੇ। ਦੇਸ਼ ਦੀ ਵਿੱਤ ਮੰਤਰੀ ਨੇ ਇਸ ਵਾਰ ਇੱਕ ਇਸ਼ਾਰਾ ਦਿੱਤਾ ਹੈ ਜਿਸ ਤੋਂ ਬਾਅਦ ਲਗ ਰਿਹਾ ਹੈ ਕਿ ਆਉਣ ਵਾਲੇ ਵਿੱਤੀ ਸਾਲ 2023-24 ਵਿੱਚ ਸਮਾਰਟਫੋਨ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ।
ਅਸਲ ਵਿੱਚ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਪੇਸ਼ ਕੀਤੇ ਆਮ ਬਜਟ ਵਿੱਚ ਸਮਾਰਟਫੋਨ ਦੇ ਕੁਝ ਹਿੱਸਿਆਂ ਅਤੇ ਸੇਵਾਵਾਂ 'ਤੇ ਕਸਟਮ ਡਿਊਟੀ ਚਾਰਜ 'ਚ ਰਾਹਤ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਸਮਾਰਟਫੋਨ ਦੀਆਂ ਕੀਮਤਾਂ 'ਚ ਕਮੀ ਆ ਸਕਦੀ ਹੈ ਅਤੇ ਫੋਨ ਸਸਤੇ ਹੋ ਸਕਦੇ ਹਨ। ਇਹ ਪੂਰੀ ਤਰ੍ਹਾਂ ਕੰਪਨੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਸਮਾਰਟਫੋਨ ਦੀਆਂ ਕੀਮਤਾਂ ਵਿੱਚ ਕਟੌਤੀ ਕਰਦੀਆਂ ਹਨ ਜਾਂ ਨਹੀਂ।
ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨੇ ਕੈਮਰੇ ਦੇ ਲੈਂਸ ਵਰਗੇ ਕੁਝ ਹਿੱਸਿਆਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਬੈਟਰੀਆਂ 'ਚ ਵਰਤੇ ਜਾਣ ਵਾਲੇ ਲਿਥੀਅਮ ਆਇਨ ਸੈੱਲਾਂ 'ਤੇ ਰਿਆਇਤੀ ਡਿਊਟੀ ਨੂੰ ਇਕ ਸਾਲ ਹੋਰ ਵਧਾਇਆ ਜਾਵੇਗਾ।
iPhone ਦੀਆਂ ਕੀਮਤਾਂ 'ਤੇ ਵੀ ਦਿਖੇਗਾ ਅਸਰ: ਭਾਰਤ ਵਿੱਚ iPhone ਬਣਾਉਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕੁੱਝ ਰਿਪੋਰਟਾਂ ਮੁਤਾਬਿਕ ਭਾਰਤ ਜਲਦੀ ਹੀ ਚੀਨ ਨੂੰ ਪਿੱਛੇ ਛੱਡ ਕੇ iPhone ਨਿਰਮਾਤਾ ਦੇਸ਼ ਬਣ ਜਾਵੇਗਾ। ਦੱਸ ਦੇਈਏ ਕਿ ਸਰਕਾਰ ਦੇ ਫੈਸਲੇ ਤੋਂ ਬਾਅਦ iPhone ਵੀ ਸਸਤੇ ਹੋ ਸਕਦੇ ਹਨ। ਕਸਟਮ ਡਿਊਟੀ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਆਈਫੋਨ ਦੀਆਂ ਕੀਮਤਾਂ 'ਚ ਕਟੌਤੀ ਦੀ ਸੰਭਾਵਨਾ ਹੈ।Apple ਨੇ ਭਾਰਤ ਵਿੱਚ ਫਲੈਗਸ਼ਿਪ iPhone 14 ਦਾ ਨਿਰਮਾਣ ਵੀ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ Apple ਭਾਰਤ ਵਿੱਚ iPhone SE ਸਮੇਤ ਹੋਰ ਕਈ ਮਾਡਲ ਤਿਆਰ ਕਰ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Iphone, Smartphone