Home /News /lifestyle /

Smartphones: Vivo V25 Pro ਦੀ ਸੇਲ ਸ਼ੁਰੂ, ਖਰੀਦਣ ਤੋਂ ਪਹਿਲਾਂ ਜਾਣੋ ਫੋਨ ਦੇ ਫੀਚਰਸ

ਸਮਾਰਟਫੋਨ ਮਾਰਕਿਟ ਵਿੱਚ ਮੁਕਾਬਲਾ ਇੰਨਾ ਵੱਧ ਗਿਆ ਹੈ ਕਿ ਹਰ ਮਹੀਨੇ ਕੰਪਨੀਆਂ ਦੇ ਨਵੇਂ ਤੋਂ ਨਵੇਂ ਸਮਾਰਟਫੋਨ ਦੇ ਮਾਡਲ ਲਾਂਚ ਹੋ ਰਹੇ ਹਨ। Vivo V25 Pro ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋ ਗਿਆ ਹੈ। ਸਮਾਰਟਫੋਨ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਰੰਗ ਬਦਲਣ ਵਾਲੇ AG ਫਲੋਰਾਈਟ ਗਲਾਸ ਰੀਅਰ ਪੈਨਲ ਨਾਲ ਲਾਂਚ ਕੀਤਾ ਗਿਆ ਸੀ। ਜੇਕਰ ਤੁਸੀਂ ਵੀ ਨਵਾਂ ਵੀਵੋ ਫੋਨ (Vivo V25 Pro) ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਫਲਿੱਪਕਾਰਟ, ਵੀਵੋ ਆਨਲਾਈਨ ਸਟੋਰ ਦੇ ਨਾਲ-ਨਾਲ ਦੇਸ਼ ਭਰ ਦੇ ਰਿਟੇਲ ਸਟੋਰਾਂ ਤੋਂ ਖਰੀਦ (Vivo V25 Pro) ਸਕਦੇ ਹੋ। ਨਾਲ ਹੀ, ਗਾਹਕ ਫਲਿੱਪਕਾਰਟ 'ਤੇ HDFC ਬੈਂਕ ਕਾਰਡ ਦੀ ਵਰਤੋਂ ਕਰਦੇ ਹੋਏ Vivo V25 Pro ਦੀ ਖਰੀਦ 'ਤੇ 3,500 ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

Vivo V25 Pro ਦੀ ਸ਼ੁਰੂਆਤੀ ਕੀਮਤ 35,999 ਰੁਪਏ ਹੈ। ਫੋਨ ਦੇ ਬੇਸ ਵੇਰੀਐਂਟ 'ਚ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਦਾ ਇਕ ਹੋਰ ਮਾਡਲ ਵੀ ਪੇਸ਼ ਕੀਤਾ ਹੈ, ਜਿਸ 'ਚ 12GB ਰੈਮ ਦੇ ਨਾਲ 256GB ਸਟੋਰੇਜ ਹੈ ਅਤੇ ਇਸ ਦੀ ਕੀਮਤ 39,999 ਰੁਪਏ ਹੈ।

Vivo V25 Pro ਦੇ ਸਪੈਸੀਫਿਕੇਸ਼ਨਸ

Vivo V25 Pro ਵਿੱਚ 6.56-ਇੰਚ ਦੀ 3D ਕਰਵਡ ਪੋਲ ਸਕਰੀਨ ਹੈ, ਜਿਸ ਦੀ ਰਿਫਰੈਸ਼ ਦਰ 120 Hz ਹੈ। ਡਿਸਪਲੇ 'ਚ FHD+ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਹ ਸਮਾਰਟਫੋਨ ਕੰਪਨੀ ਦੇ Funtouch OS 12 ਆਧਾਰਿਤ ਐਂਡਰਾਇਡ 12 'ਤੇ ਚੱਲਦਾ ਹੈ। ਇਹ MediaTek Dimensity 1300 octa-core ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਫੋਨ ਵਿੱਚ 12GB ਤੱਕ ਰੈਮ ਅਤੇ 256GB ਤੱਕ ਸਟੋਰੇਜ ਹੈ।

Vivo V25 Pro ਦਾ ਕੈਮਰਾ

Vivo V25 Pro ਦੇ ਪਿਛਲੇ ਪਾਸੇ 64MP ਪ੍ਰਾਇਮਰੀ ਕੈਮਰਾ ਹੈ। ਇਸ ਨੂੰ 8MP ਅਲਟਰਾ-ਵਾਈਡ ਸੈਂਸਰ ਅਤੇ 2MP ਮੈਕਰੋ ਸੈਂਸਰ ਨਾਲ ਜੋੜਿਆ ਗਿਆ ਹੈ। ਸੈਲਫੀ ਲਈ, ਹੈਂਡਸੈੱਟ ਦੇ ਫਰੰਟ 'ਤੇ f/2.5 ਅਪਰਚਰ ਵਾਲਾ 32MP ਕੈਮਰਾ ਹੈ।

Vivo V25 Pro ਦੀ ਬੈਟਰੀ ਸਮਰਥਾ

ਡਿਵਾਈਸ 'ਚ 4,830mAh ਦੀ ਬੈਟਰੀ ਮੌਜੂਦ ਹੈ। ਫੋਨ 66W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਕੰਪਨੀ ਨੇ Vivo V25 Pro Pure Black ਅਤੇ Selling Blue ਦੇ ਦੋ ਕਲਰ ਵੇਰੀਐਂਟ ਪੇਸ਼ ਕੀਤੇ ਹਨ।

Published by:Drishti Gupta
First published:

Tags: Smartphone, Tech News, Tech updates, Technical