Home /News /lifestyle /

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋ ਸਕਦਾ ਤੁਹਾਡੀ ਯਾਦਾਸ਼ਤ ਨੂੰ ਨੁਕਸਾਨ-ਅਧਿਐਨ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋ ਸਕਦਾ ਤੁਹਾਡੀ ਯਾਦਾਸ਼ਤ ਨੂੰ ਨੁਕਸਾਨ-ਅਧਿਐਨ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋ ਸਕਦਾ ਤੁਹਾਡੀ ਯਾਦਾਸ਼ਤ ਨੂੰ ਨੁਕਸਾਨ-ਅਧਿਐਨ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋ ਸਕਦਾ ਤੁਹਾਡੀ ਯਾਦਾਸ਼ਤ ਨੂੰ ਨੁਕਸਾਨ-ਅਧਿਐਨ

ਹਾਲ ਹੀ ਵਿੱਚ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਯਾਦਦਾਸ਼ਤ ਨਾਲ ਸਬੰਧਤ ਮੁਸ਼ਕਿਲਾਂ ਆ ਸਕਦੀਆਂ ਹਨ ਅਤੇ ਉਹਨਾਂ ਨੂੰ ਚੀਜ਼ਾਂ ਨੂੰ ਸਮਝਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਉਹਨਾਂ ਦੇ ਬੋਧਿਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ।

  • Share this:

ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ ਪਰ ਨਸ਼ੇ ਅੱਜ ਦੇ ਸਮਾਜ ਵਿੱਚ ਸਟੇਟਸ ਬਣਦੇ ਜਾ ਰਹੇ ਹਨ। ਇਹਨਾਂ ਨਸ਼ਿਆਂ ਵਿੱਚ ਇੱਕ ਹੈ ਸਿਗਰਟਨੋਸ਼ੀ। ਭਾਵੇਂ ਕਿ ਸਿਗਰਟ ਦੇ ਡੱਬੇ ਉੱਤੇ ਲਿਖਿਆ ਹੁੰਦਾ ਹੈ ਕਿ ਇਸਨੂੰ ਪੀਣ ਨਾਲ ਕੈਂਸਰ ਹੁੰਦਾ ਹੀ ਫਿਰ ਵੀ ਲੋਕ ਇਸਨੂੰ ਪੀਣਾ ਬੰਦ ਨਹੀਂ ਕਰਦੇ।

ਹਾਲ ਹੀ ਵਿੱਚ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਯਾਦਦਾਸ਼ਤ ਨਾਲ ਸਬੰਧਤ ਮੁਸ਼ਕਿਲਾਂ ਆ ਸਕਦੀਆਂ ਹਨ ਅਤੇ ਉਹਨਾਂ ਨੂੰ ਚੀਜ਼ਾਂ ਨੂੰ ਸਮਝਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਉਹਨਾਂ ਦੇ ਬੋਧਿਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਅਧਿਐਨ ਓਹੀਓ ਸਟੇਟ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਅਤੇ ਇਸਨੂੰ ਜਨਰਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਅਧਿਐਨ ਦੀ ਮੁੱਖ ਲੇਖਕ ਜੇਨਾ ਰਾਜਕਜ਼ਿਕ ਨੇ ਦੱਸਿਆ ਕਿ ਇਹ ਇੱਕ ਸਵਾਲਾਂ ਦੇ ਆਧਾਰ 'ਤੇ ਸਵੈ-ਮੁਲਾਂਕਣ ਵਾਲਾ ਅਧਿਐਨ ਸੀ ਜਿਸ ਵਿੱਚ ਲੋਕਾਂ ਨੂੰ ਉਹਨਾਂ ਦੀ ਯਾਦਦਾਸ਼ਤ ਬਾਰੇ ਸਵਾਲ ਪੁੱਛੇ ਗਏ ਸਨ। ਇਸ ਅਧਿਐਨ ਦੇ ਨਤੀਜਿਆਂ ਨੂੰ ਅਲਜ਼ਾਈਮਰ ਰੋਗ ਅਤੇ ਡਿਮੈਂਸ਼ੀਆ ਦੇ ਹੋਰ ਰੂਪਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸਦਾ ਸਾਫ ਮਤਲਬ ਇਹ ਹੈ ਕਿ ਸਿਗਰਟਨੋਸ਼ੀ ਕਾਰਨ ਅਲਜ਼ਾਈਮਰ ਰੋਗ ਅਤੇ ਡਿਮੈਂਸ਼ੀਆ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।

ਇਸ ਅਧਿਐਨ ਵਿੱਚ ਓਹੀਓ ਸਟੇਟ ਦੇ ਕਾਲਜ ਆਫ਼ ਪਬਲਿਕ ਹੈਲਥ ਵਿੱਚ ਪੀਐਚਡੀ ਦੇ ਵਿਦਿਆਰਥੀ ਰਾਜਕਜ਼ਿਕ ਅਤੇ ਮਹਾਂਮਾਰੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਜੈਫਰੀ ਵਿੰਗ ਨੇ ਦੱਸਿਆ ਕਿ ਸਿਗਰਟ ਪੀਣਾ ਬੰਦ ਕਰਨ ਨਾਲ ਨਾ ਸਿਰਫ ਸਾਡੀ ਸਾਹ ਅਤੇ ਕਾਰਡੀਓਵੈਸਕੁਲਰ ਸਿਹਤ ਚੰਗੀ ਹੁੰਦੀ ਹੈ ਬਲਕਿ ਇਸ ਨਾਲ ਤੰਤੂਆਂ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।

ਇਸ ਅਧਿਐਨ ਬਾਰੇ ਬੋਲਦੇ ਹੋਏ ਵਿੰਗ ਨੇ ਕਿਹਾ ਕਿ ਇਸ ਅਧਿਐਨ ਵਿੱਚ 45-59 ਸਾਲਾਂ ਦੀ ਉਮਰ ਦੇ ਲੋਕ ਸਭ ਤੋਂ ਮਹੱਤਵਪੂਰਨ ਸਮੂਹ ਸੀ। ਇਸ ਉਮਰ ਵਿੱਚ ਸਿਗਰਟਨੋਸ਼ੀ ਨੂੰ ਛੱਡਣਾ ਸਭ ਤੋਂ ਵਧੀਆ ਫੈਡਲਾ ਹੋ ਸਕਦਾ ਹੈ। ਪਰ ਇੱਥੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸਨੂੰ ਜਿੰਨੀ ਜਲਦੀ ਛੱਡਿਆ ਜਾਵੇ ਚੰਗਾ ਹੈ।

ਇਸ ਅਧਿਐਨ ਵਿੱਚ ਹਾਲ ਹੀ ਵਿੱਚ ਸਿਗਰਟ ਛੱਡ ਚੁੱਕੇ ਲੋਕਾਂ ਅਤੇ ਮੌਜੂਦਾ ਸਮੇਂ ਵਿੱਚ ਸਿਗਰਟ ਪੀਣ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਨਾਲ ਦੋਹਾਂ ਦੇ ਬੋਧਾਤਮਕ ਵਿਕਾਸ ਦੀ ਤੁਲਨਾ ਕੀਤੀ ਗਈ। ਅਧਿਐਨ ਵਿੱਚ 45 ਅਤੇ ਇਸ ਤੋਂ ਵੱਧ ਉਮਰ ਦੇ 136,018 ਲੋਕ ਸ਼ਾਮਲ ਹੋਏ ਅਤੇ ਲਗਭਗ 11% ਨੇ SCD ਦੀ ਰਿਪੋਰਟ ਕੀਤੀ।

ਤੁਹਾਨੂੰ ਦੱਸ ਦੇਈਏ ਕਿ SCD ਦਾ ਪ੍ਰਚਲਣ ਸਿਗਰਟ ਪੀਣ ਵਾਲਿਆਂ ਵਿੱਚ 1.9 ਗੁਣਾਂ ਜ਼ਿਆਦਾ ਸੀ। ਜਿਨ੍ਹਾਂ ਲੋਕਾਂ ਨੂੰ ਸਿਗਰਟ ਛੱਡੇ 10 ਸਾਲ ਤੋਂ ਘੱਟ ਸਮਾਂ ਹੋਇਆ ਸੀ ਉਨ੍ਹਾਂ ਵਿੱਚ ਤੰਬਾਕੂਨੋਸ਼ੀ ਨਾ ਕਰਨ ਵਾਲਿਆਂ ਨਾਲੋਂ 1.5 ਗੁਣਾ ਵੱਧ ਸੀ।

ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿੰਨੇ ਸਮੇਂ ਵਿੱਚ ਸਾਡੀ ਯਾਦਦਾਸ਼ਤ ਤੇ ਅਸਰ ਕਰਨਾ ਸ਼ੁਰੂ ਕਰਦੀ ਹੈ ਪਰ ਇਸ ਨਾਲ ਹੋਲੀ-ਹੌਲੀ ਸਾਡੀ ਯਾਦਦਾਸ਼ਤ ਜਾਂਦੀ ਰਹਿੰਦੀ ਹੈ।

Published by:Tanya Chaudhary
First published:

Tags: Brain, Memory loss, Smoking