Home /News /lifestyle /

ਪਹਿਲੀ ਮਾਰਚ ਤੋਂ 100 ਰੁਪਏ ਲੀਟਰ ਮਿਲੇਗਾ ਦੁੱਧ?, ਟਵਿੱਟਰ ਹੈਸ਼ਟੈਗ ਨੇ ਕੀਤਾ ਦਾਅਵਾ

ਪਹਿਲੀ ਮਾਰਚ ਤੋਂ 100 ਰੁਪਏ ਲੀਟਰ ਮਿਲੇਗਾ ਦੁੱਧ?, ਟਵਿੱਟਰ ਹੈਸ਼ਟੈਗ ਨੇ ਕੀਤਾ ਦਾਅਵਾ

  • Share this:

ਆਮ ਆਦਮੀ ਅਜੇ ਪੈਟਰੋਲ-ਡੀਜ਼ਲ (Petrol-Diesel) ਦੀਆਂ ਵਧਦੀਆਂ ਕੀਮਤਾਂ ਤੋਂ ਉਭਰਿਆ ਨਹੀਂ ਸੀ ਕਿ ਅਜਿਹੀਆਂ ਖਬਰਾਂ ਆਈਆਂ ਹਨ ਕਿ ਦੁੱਧ ਦੀਆਂ ਕੀਮਤਾਂ ਵੀ ਸੈਂਕੜੇ ਨੂੰ ਪਾਰ ਕਰ ਰਹੀਆਂ ਹਨ। ਟਵਿੱਟਰ 'ਤੇ ਇਕ ਹੈਸ਼ਟੈਗ-' 1ਮਾਰਚ_ਸੇ_ਦੁੱਧ_100_ਲੀਟਰ' ਟਰੈਂਡ ਵਿਚ ਹੈ। ਇਸ ਤਹਿਤ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 1 ਮਾਰਚ ਤੋਂ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਹੋਵੇਗੀ।

ਇਸ ਖ਼ਬਰ ਨੂੰ ਸਿੰਘੂ ਬਾਰਡਰ ਉਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂ ਮਲਕੀਤ ਸਿੰਘ ਦੇ ਹਵਾਲੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਨਿਊਜ਼ 18 ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ।

ਕੋਈ ਨਵੀਂ ਖਬਰ ਹੋਵੇ ਅਤੇ ਸੋਸ਼ਲ ਮੀਡੀਆ 'ਤੇ ਹੰਗਾਮਾ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਅਜਿਹੀ ਹੀ ਇਕ ਖਬਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜੋ ਦਾਅਵਾ ਕਰ ਰਹੀ ਹੈ ਕਿ ਦੁੱਧ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਹੋਣ ਜਾ ਰਹੀਆਂ ਹਨ। ਟਵਿੱਟਰ ਯੂਜ਼ਰਸ ਇਸ ਨੂੰ ਦੇਸ਼ 'ਚ ਟ੍ਰੈਂਡਿੰਗ 'ਤੇ ਲਿਆ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ  '#1 ਮਾਰਚ-ਸੇ-ਦੂਧ_100_ਲੀਟਰ' ਨਾਲ 54 ਹਜ਼ਾਰ ਤੋਂ ਵੱਧ ਟਵੀਟ ਕੀਤੇ ਗਏ ਸਨ। ਦਰਅਸਲ, ਇਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੀਮਤਾਂ ਵਿੱਚ ਵਾਧੇ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਕੀ ਕਹਿੰਦੀ ਹੈ ਵਾਇਰਲ ਖ਼ਬਰ..

ਵਾਇਰਲ ਹੋਈ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਸਿੰਘੂ ਬਾਰਡਰ ਉਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੁੱਧ ਦੀ ਕੀਮਤ ਵਧਾਉਣ ਦੀ ਗੱਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ 1 ਮਾਰਚ ਤੋਂ ਕਿਸਾਨ ਦੁੱਧ ਦੇ ਭਾਅ ਵਿਚ ਵਾਧਾ ਕਰਾਂਗੇ। ਪੰਜਾਹ ਰੁਪਏ ਪ੍ਰਤੀ ਲੀਟਰ ਵਿਕਣ ਵਾਲਾ ਦੁੱਧ ਦੁੱਗਣੇ ਭਾਅ ਭਾਵ 100 ਰੁਪਏ ਪ੍ਰਤੀ ਲੀਟਰ ‘ਤੇ ਵਿਕੇਗਾ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਡੀਜ਼ਲ ਦੀ ਕੀਮਤ ਵਧਾ ਕੇ ਕਿਸਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਨਿਊਜ਼ 18 ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ।

ਦੁੱਧ ਦੀਆਂ ਕੀਮਤਾਂ ਦਾ ਪੂਰਾ ਜੋੜ ਤੋੜ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ, ਇਕ ਸੂਚੀ ਵੀ ਸਾਹਮਣੇ ਆਉਂਦੀ ਹੈ, ਜਿਸ ਵਿਚ ਲਿਖਿਆ ਹੁੰਦਾ ਹੈ ਕਿ ਤੇਲ ਦੀ ਅਸਲ ਕੀਮਤ ਕੀ ਸੀ ਅਤੇ ਇਸ 'ਤੇ ਕਿੰਨਾ ਟੈਕਸ ਲਗਾਇਆ ਗਿਆ ਹੈ। ਇਸ ਤੋਂ ਬਾਅਦ ਇਸ ਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਇਸੇ ਤਰ੍ਹਾਂ ਪੋਸਟ ਵਿਚ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੁੱਧ ਦੇ ਨਵੇਂ ਰੇਟ ਦੱਸੇ ਗਏ ਹਨ। ਵਾਇਰਲ ਸੂਚੀ ਵਿੱਚ ਬੇਸ ਪ੍ਰਾਈਸ, ਹਰਾ ਚਾਰਾ ਟੈਕਸ, ਗੋਬਰ ਟੈਕਸ, ਲੇਬਰ ਚਾਰਜ, ਕਿਸਾਨ ਲਾਭਅੰਸ਼ ਵਰਗੀਆਂ ਚੀਜ਼ਾਂ ਸ਼ਾਮਲ ਹਨ, ਹਾਲਾਂਕਿ ਇਸ ਮਾਮਲੇ 'ਤੇ ਕਿਸਾਨਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

Published by:Gurwinder Singh
First published:

Tags: Milk, Price hike, Twitter