ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਕੰਪਨੀ ਦੇ ਸੀਈਓ ( CEO) ਨੇ ਸਿਰਫ਼ ਤਿੰਨ ਮਿੰਟਾਂ ਵਿੱਚ ਹੀ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਦਾ ਨਾਮ Better.com ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਕੰਪਨੀ ਦੇ ਸੀਈਓ ਵਿਸ਼ਾਲ ਗਰਗ (Vishal Garg) ਨੇ ਬੁੱਧਵਾਰ ਨੂੰ ਜ਼ੂਮ ਮੀਟਿੰਗ ਬੁਲਾਈ ਸੀ।
ਇਸ ਮੀਟਿੰਗ ਵਿੱਚ ਉਨ੍ਹਾਂ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਬਰਖਾਸਤ ਕਰਮਚਾਰੀ ਕੁੱਲ ਸਟਾਫ ਦਾ 15% ਹਨ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਠੀਕ ਪਹਿਲਾਂ ਕੰਪਨੀ ਨੇ ਇੰਨੀ ਵੱਡੀ ਗਿਣਤੀ 'ਚ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੰਪਨੀ ਨੇ ਇਸ ਫੈਸਲੇ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਜਾਂ ਚੇਤਾਵਨੀ ਨਹੀਂ ਦਿੱਤੀ ਸੀ। ਤੁਹਾਨੂੰ ਦੱਸ ਦਈਏ ਕਿ Better.com ਵਿੱਚ ਜਾਪਾਨ ਦੇ ਸਾਫਟ ਬੈਂਕ ਦਾ ਨਿਵੇਸ਼ ਹੈ। ਇਸ ਦਾ ਮੁਲਾਂਕਣ ਵਰਤਮਾਨ ਵਿੱਚ 7 ਅਰਬ ਡਾਲਰ ਹੈ।
ਮੀਟਿੰਗ ਵਿੱਚ ਕੀ ਹੋਇਆ?
ਕੰਪਨੀ ਦੇ ਇਕ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਸਿਰਫ ਤਿੰਨ ਮਿੰਟ ਵਿੱਚ ਦੀ ਪਿੰਕ ਸਲਿੱਪ ਦੇ ਦਿੱਤੀ ਗਈ। ਯਾਨੀ ਉਸ ਤੋਂ ਨੌਕਰੀ ਲੈ ਲਈ ਗਈ। ਸਟਾਫ ਨੇ ਅੱਗੇ ਕਿਹਾ, 'ਮਾਰਕਿਟ ਬਦਲ ਗਿਆ ਹੈ। ਸਾਨੂੰ ਬਚਣ ਲਈ ਇਸ ਦੇ ਨਾਲ ਜਾਣਾ ਪਵੇਗਾ। ਅਸੀਂ ਮਿਸ਼ਨ ਨੂੰ ਵੀ ਅੱਗੇ ਲਿਜਾਣ ਦੀ ਉਮੀਦ ਕਰਦੇ ਹਾਂ।
ਸਟਾਫ਼ 'ਤੇ ਇਹ ਦੋਸ਼
ਗਰਗ ਨੇ ਪਹਿਲਾਂ ਕਰਮਚਾਰੀਆਂ ਨੂੰ ਹਟਾਉਣ ਲਈ ਕਿਹਾ ਕਿ ਉਨ੍ਹਾਂ ਦਾ ਪ੍ਰੋਡਕਸ਼ਨ ਕੁਝ ਨਹੀਂ ਹੈ। ਫਿਰ ਕਿਹਾ ਕਿ ਤੁਸੀਂ ਲੋਕ ਸਿਰਫ ਦੋ ਘੰਟੇ ਹੀ ਕੰਮ ਕਰਦੇ ਹੋ। ਇਸ ਤੋਂ ਬਾਅਦ ਗਰਗ ਨੇ ਕਿਹਾ ਕਿ ਤੁਹਾਨੂੰ ਐਚਆਰ ਵਿਭਾਗ ਤੋਂ ਇੱਕ ਈਮੇਲ ਮਿਲੇਗੀ। ਇਸ ਤੋਂ ਪਹਿਲਾਂ ਫੋਰਬਸ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ 2020 ਵਿਚ ਗਰਗ ਨੇ ਕਰਮਚਾਰੀਆਂ 'ਤੇ ਆਲਸੀ ਹੋਣ ਦਾ ਦੋਸ਼ ਲਗਾਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jobs, Social media, Viral, Viral video