How To Make Soft Pakoda: ਲੋਕ ਬੇਸਨ ਦੀ ਕੜ੍ਹੀ ਬਹੁਤ ਪਸੰਦ ਕਰਦੇ ਹਨ। ਜੇਕਰ ਇਸ ਕੜ੍ਹੀ 'ਚ ਪਕੌੜੇ ਮਿਲਾ ਦਿੱਤੇ ਜਾਣ ਤਾਂ ਸਵਾਦ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਪਰ ਇਸ ਦੇ ਲਈ ਕੜ੍ਹੀ ਦੇ ਪਕੌੜੇ ਨਰਮ ਹੋਣੇ ਚਾਹੀਦੇ ਹਨ। ਜ਼ਿਆਦਾਤਰ ਲੋਕਾਂ ਨਾਲ ਅਜਿਹਾ ਹੁੰਦਾ ਹੈ ਕਿ ਪਕੌੜੇ ਸਹੀ ਤਰੀਕੇ ਨਾਲ ਨਹੀਂ ਬਣਾ ਪਾਉਂਦੇ। ਕੁਝ ਲੋਕਾਂ ਦੇ ਪਕੌੜੇ ਫਲੈਟ ਹੋ ਜਾਂਦੇ ਹਨ, ਜਦੋਂ ਕਿ ਕੁਝ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਕੜ੍ਹੀ ਦੇ ਪਕੌੜੇ ਬਹੁਤ ਸਖ਼ਤ ਰਹਿੰਦੇ ਹਨ। ਧਿਆਨ ਰਹੇ ਕਿ ਕੜ੍ਹੀ ਵਿੱਚ ਪਕੌੜੇ ਜਿੰਨੇ ਜ਼ਿਆਦਾ ਨਰਮ ਅਤੇ ਸਪੰਜੀ ਹੋਣਗੇ, ਕੜ੍ਹੀ ਦਾ ਸਵਾਦ ਓਨਾ ਹੀ ਜ਼ਾਇਕੇਦਾਰ ਹੋਵੇਗਾ। ਪਕੌੜੇ ਨਰਮ ਅਤੇ ਫੁੱਲੇ ਹੋਏ ਹੋਣੇ ਚਾਹੀਦੇ ਹਨ, ਤਾਂ ਜੋ ਗ੍ਰੇਵੀ ਉਨ੍ਹਾਂ ਦੇ ਅੰਦਰ ਜਾ ਸਕੇ। ਅੱਜ ਅਸੀਂ ਤੁਹਾਨੂੰ ਕੜ੍ਹੀ ਪਕੌੜੇ ਬਣਾਉਣ ਦੇ ਕੁਝ ਟਿਪਸ ਦੇ ਰਹੇ ਹਾਂ। ਇਸ ਨਾਲ ਤੁਹਾਡੇ ਪਕੌੜੇ ਪਰਫੈਕਟ ਤੇ ਨਰਮ ਨਰਮ ਬਣ ਜਾਣਗੇ।
ਨਰਮ ਪਕੌੜੇ ਬਣਾਉਣ ਦੇ ਟਿਪਸ
-ਜਦੋਂ ਵੀ ਪਕੌੜਿਆਂ ਨੂੰ ਤਲਣਾ ਹੋਵੇ, ਗੈਸ ਨੂੰ ਮੱਧਮ ਅੱਗ 'ਤੇ ਰੱਖੋ। ਮੱਧਮ ਅੱਗ 'ਤੇ ਰੱਖਣ ਨਾਲ ਪਕੌੜੇ ਪੂਰੀ ਤਰ੍ਹਾਂ ਪਕਦੇ ਹਨ ਤੇ ਕਰਿਸਪੀ ਵੀ ਬਣਦੇ ਹਨ। ਇਸ ਦੇ ਨਾਲ ਹੀ ਪਕੌੜਿਆਂ ਨੂੰ ਤੇਲ 'ਚ ਪਾਉਣ ਤੋਂ ਪਹਿਲਾਂ ਇਹ ਵੀ ਦੇਖ ਲੈਣਾ ਚਾਹੀਦਾ ਹੈ ਕਿ ਤੇਲ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ ਜਾਂ ਨਹੀਂ। ਜੇਕਰ ਤੇਲ ਪੂਰੀ ਤਰ੍ਹਾਂ ਗਰਮ ਨਾ ਹੋਵੇ ਤਾਂ ਪਕੌੜੇ ਜ਼ਿਆਦਾ ਤੇਲ ਸੋਖ ਲੈਂਦੇ ਹਨ।
-ਪਕੌੜੇ ਬਣਾਉਣ ਤੋਂ ਬਾਅਦ, ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਿੱਧੇ ਕੜ੍ਹੀ ਵਿੱਚ ਪਾਉਂਦੇ ਹਨ, ਪਰ ਜੇਕਰ ਤੁਸੀਂ ਕੜ੍ਹੀ ਲਈ ਨਰਮ ਪਕੌੜੇ ਚਾਹੁੰਦੇ ਹੋ, ਤਾਂ ਪਹਿਲਾਂ ਪਕੌੜਿਆਂ ਨੂੰ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ। ਇਸ ਤੋਂ ਬਾਅਦ ਪਕੌੜਿਆਂ ਨੂੰ ਕੱਢ ਕੇ 1-2 ਮਿੰਟ ਲਈ ਪਾਣੀ 'ਚ ਪਾ ਦਿਓ, ਜਿਸ ਨਾਲ ਪਕੌੜਿਆਂ 'ਚੋਂ ਵਾਧੂ ਤੇਲ ਨਿਕਲ ਜਾਵੇਗਾ ਅਤੇ ਉਹ ਨਰਮ ਵੀ ਹੋ ਜਾਣਗੇ।
-ਜੇਕਰ ਤੁਸੀਂ ਕੜ੍ਹੀ ਲਈ ਨਰਮ ਪਕੌੜੇ ਬਣਾਉਣਾ ਚਾਹੁੰਦੇ ਹੋ, ਤਾਂ ਬੇਸਨ ਦੇ ਬੈਟਰ ਨੂੰ ਤਿਆਰ ਕਰਨ ਲਈ ਸਹੀ ਮਾਤਰਾ ਵਿੱਚ ਪਾਣੀ ਪਾਉਣਾ ਬਹੁਤ ਮਹੱਤਵਪੂਰਨ ਹੈ। ਜੇਕਰ ਬੇਸਨ ਵਿੱਚ ਘੱਟ ਪਾਣੀ ਪਾ ਕੇ ਪਕੌੜੇ ਤਿਆਰ ਕੀਤੇ ਜਾਣ ਤਾਂ ਸਖ਼ਤ ਪਕੌੜੇ ਬਣਨ ਦੀ ਸੰਭਾਵਨਾ ਰਹਿੰਦੀ ਹੈ, ਜਦੋਂ ਕਿ ਜੇਕਰ ਜ਼ਿਆਦਾ ਪਾਣੀ ਪਾਇਆ ਜਾਵੇ ਤਾਂ ਪਕੌੜੇ ਠੀਕ ਤਰ੍ਹਾਂ ਸੈੱਟ ਨਹੀਂ ਹੋ ਸਕਣਗੇ।
-ਨਰਮ ਪਕੌੜੇ ਬਣਾਉਣ ਲਈ ਮੋਟੇ ਤਲੇ ਵਾਲੇ ਪੈਨ ਦੀ ਵਰਤੋਂ ਕਰਨਾ ਉਚਿਤ ਹੈ। ਇੱਕ ਮੋਟੇ ਬੇਸ ਵਾਲਾ ਪੈਨ ਤਲ਼ਣ ਦੇ ਤਾਪਮਾਨ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਮੂੰਗਫਲੀ ਦੇ ਤੇਲ ਵਾਂਗ ਚੰਗੀ ਕੁਆਲਿਟੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਦਾ ਸਮੋਕ ਪੁਆਇੰਟ ਜ਼ਿਆਦਾ ਹੋਵੇ। ਤੁਹਾਨੂੰ ਦੱਸ ਦੇਈਏ ਕਿ ਜੈਤੂਨ ਦੇ ਤੇਲ ਦਾ ਸਮੋਕ ਪੁਆਇੰਟ ਘੱਟ ਹੁੰਦਾ ਹੈ, ਇਸ ਲਈ ਇਸ ਦੀ ਵਰਤੋਂ ਡੀਪ ਫਰਾਈ ਕਰਨ ਲਈ ਨਹੀਂ ਕਰਨੀ ਚਾਹੀਦੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Lifestyle, Recipe