Home /News /lifestyle /

ਦੀਵਾਲੀ ਤੋਂ ਅਗਲੇ ਦਿਨ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਹਿਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਦਾ ਸਹੀ ਸਮਾਂ ਤੇ ਇਸ ਸੰਬੰਧੀ ਉਪਾਅ

ਦੀਵਾਲੀ ਤੋਂ ਅਗਲੇ ਦਿਨ ਲੱਗੇਗਾ ਸੂਰਜ ਗ੍ਰਹਿਣ, ਜਾਣੋ ਸ਼ਹਿਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਦਾ ਸਹੀ ਸਮਾਂ ਤੇ ਇਸ ਸੰਬੰਧੀ ਉਪਾਅ

Solar Eclipse: 25 ਅਕਤੂਬਰ ਯਾਨੀ ਕਿ ਵਿਸ਼ਕਰਮਾ ਵਾਲੇ ਦਿਨ ਸੂਰਜ ਗ੍ਰਹਿਣ ਲੱਗੇਗਾ। ਇਹ ਸਾਲ 2022 ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਕਈ ਧਾਰਮਿਕ ਮਾਨਤਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਰਾਹੂ ਤੇ ਕੇਤੂ ਗ੍ਰਹਿ ਦੇ ਸੂਰਜ ਅੱਗੇ ਆਉਂਣ ਨਾਲ ਸੂਰਜ ਗ੍ਰਹਿਣ ਲੱਗਦਾ ਹੈ। ਆਓ ਜਾਣਦੇ ਹਾਂ ਸੂਰਜ ਗ੍ਰਹਿਣ ਲੱਗਣ ਦਾ ਸਮਾਂ ਅਤੇ ਇਸ ਦੌਰਾਨ ਤੁਹਾਨੂੰ ਕੀ ਪ੍ਰਹੇਜ਼ ਕਰਨੇ ਚਾਹੀਦੇ ਹਨ।

ਹੋਰ ਪੜ੍ਹੋ ...
  • Share this:

Solar Eclipse: 25 ਅਕਤੂਬਰ ਯਾਨੀ ਕਿ ਵਿਸ਼ਕਰਮਾ ਵਾਲੇ ਦਿਨ ਸੂਰਜ ਗ੍ਰਹਿਣ ਲੱਗੇਗਾ। ਇਹ ਸਾਲ 2022 ਦਾ ਆਖ਼ਰੀ ਸੂਰਜ ਗ੍ਰਹਿਣ ਹੋਵੇਗਾ। ਕਈ ਧਾਰਮਿਕ ਮਾਨਤਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਰਾਹੂ ਤੇ ਕੇਤੂ ਗ੍ਰਹਿ ਦੇ ਸੂਰਜ ਅੱਗੇ ਆਉਂਣ ਨਾਲ ਸੂਰਜ ਗ੍ਰਹਿਣ ਲੱਗਦਾ ਹੈ। ਲੋਕ ਮਾਨਤਾਵਾਂ ਵਿੱਚ ਸੂਰਜ ਗ੍ਰਹਿਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਸੂਰਜ ਗ੍ਰਹਿਣ ਦੌਰਾਨ ਲੋਕ ਕਈ ਤਰ੍ਹਾਂ ਦੇ ਪ੍ਰਹੇਜ਼ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੁਭ ਕੰਮ ਦੀ ਸ਼ੁਰੂਆਤ ਨਹੀਂ ਕਰਦੇ। 25 ਅਕਤੂਬਰ ਦਾ ਸੂਰਜ ਗ੍ਰਹਿਣ ਦੇਸ਼ ਦੇ ਕਈ ਹਿਸਿਆ ਵਿੱਚ ਦਿਖਾਈ ਦੇਵੇਗਾ। ਆਓ ਜਾਣਦੇ ਹਾਂ ਸੂਰਜ ਗ੍ਰਹਿਣ ਲੱਗਣ ਦਾ ਸਮਾਂ ਅਤੇ ਇਸ ਦੌਰਾਨ ਤੁਹਾਨੂੰ ਕੀ ਪ੍ਰਹੇਜ਼ ਕਰਨੇ ਚਾਹੀਦੇ ਹਨ।

ਸੂਰਜ ਗ੍ਰਹਿਣ ਲੱਗਣ ਦਾ ਸਮਾਂ

ਕੀ ਤੁਸੀਂ ਜਾਣਦੇ ਹੋ ਕਿ 25 ਅਕਤੂਬਰ ਨੂੰ ਦਿਖਾਈ ਦੇਣ ਵਾਲਾ ਇਹ ਸੂਰਜ ਗ੍ਰਹਿਣ ਕੱਤਕ ਮੱਸਿਆ ਦੇ ਸੂਤਕ ਮਹੂਰਤ ਵਿੱਚ ਹੀ ਸ਼ੁਰੂ ਹੋ ਜਾਵੇਗਾ। ਕੱਤਕ ਮੱਸਿਆ ਦੀ ਸ਼ੁਰੂਆਰ 24 ਅਕਤੂਬਰ ਸ਼ਾਮ 05:27 ਤੋਂ 25 ਅਕਤੂਬਰ ਸ਼ਾਮ 04:18 ਵਜੇ ਤੱਕ ਹੈ। ਇਸਦੇ ਨਾਲ ਹੀ ਸੂਤਕ ਦਾ ਮਹੂਰਤ 25 ਅਕਤੂਬਰ ਸਵੇਰ 03:17 ਵਜੇ ਤੋਂ ਸ਼ਾਮ 05:42 ਵਜੇ ਤੱਕ ਰਹੇਗਾ। 25 ਅਕਤੂਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸ਼ਾਮ 4.28 ਵਜੇ ਤੋਂ ਸ਼ੁਰੂ ਹੈ ਕੇ ਸ਼ਾਮ 05:30 ਵਜੇ ਤੱਕ ਰਹੇਗਾ। ਇਸ ਹਿਸਾਬ ਨਾਲ ਇਹ ਸੂਰਜ ਗ੍ਰਹਿਣ 1 ਘੰਟਾ 13 ਮਿੰਟ ਰਹੇਗਾ।

ਸੂਰਜ ਗ੍ਰਹਿਣ ਸੰਬੰਧੀ ਉਪਾਅ

ਸਾਡੀਆਂ ਮਾਨਤਾਵਾਂ ਵਿੱਚ ਸੂਰਜ ਗ੍ਰਹਿਣ ਨੂੰ ਚੰਗਾ ਨਹੀਂ ਸਮਝਿਆਂ ਜਾਂਦਾ। ਇਸ਼ ਲਈ ਸੂਰਜ ਗ੍ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੁਭ ਮਹੂਰਤ ਕਰਨ ਦੀ ਮਨਾਹੀ ਹੈ। ਸੂਰਜ ਗ੍ਰਹਿਣ ਵਾਲੇ ਦਿਨ ਤੁਸੀਂ ਕੋਈ ਪੂਜਾ ਵੀ ਨਹੀਂ ਕਰ ਸਕਦੇ। ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਉਪਾਅ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਚਿਆਂ ਤੇ ਬਜੁਰਗਾਂ ਨੂੰ ਵੀ ਆਪਣਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਸੂਰਜ ਗ੍ਰਹਿਣ ਦੌਰਾਨ ਤੁਹਾਨੂੰ ਪ੍ਰਾਮਾਤਮਾ ਦਾ ਨਾਮ ਜਪਣਾ ਲੈਣਾ ਚਾਹੀਦਾ ਹੈ। ਸੂਰਜ ਗ੍ਰਹਿਣ ਹਟਣ ਤੋਂ ਬਾਅਦ ਤੁਹਾਨੂੰ ਇਸ਼ਨਾਨ ਕਰਕੇ ਪੂਜਾ ਕਰਨੀ ਚਾਹੀਦੀ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੂਰਜ ਗ੍ਰਹਿਣ ਦਾ ਸਮਾਂ

ਚੰਡੀਗੜ੍ਹ- ਸ਼ਾਮ 04:23 ਵਜੇ ਤੋਂ 05:41 ਵਜੇ

ਨਵੀਂ ਦਿੱਲੀ- 04:28 pm ਤੇਂ 05:42 pm

ਪਟਨਾ- ਸ਼ਾਮ 04:42 ਵਜੇ ਤੋਂ ਸ਼ਾਮ 05:14 ਵਜੇ

ਜੈਪੁਰ- ਸ਼ਾਮ 04:31 ਵਜੇ ਤੋਂ ਸ਼ਾਮ 05:50 ਵਜੇ

ਕੋਲਕਾਤਾ- 04:51 PM ਤੋਂ 05:04 PM

ਮੁੰਬਈ- ਸ਼ਾਮ 04:49 ਵਜੇ ਤੋਂ ਸ਼ਾਮ 06:09 ਵਜੇ

ਚੇਨਈ- ਸ਼ਾਮ 05:13 ਵਜੇ ਤੋਂ ਸ਼ਾਮ 05:45 ਵਜੇ

ਲਖਨਊ- ਸ਼ਾਮ 04:36 ਵਜੇ ਤੋਂ ਸ਼ਾਮ 05:29 ਵਜੇ

ਭੋਪਾਲ- ਸ਼ਾਮ 04:42 ਵਜੇ ਤੋਂ ਸ਼ਾਮ 05:47 ਵਜੇ

ਪੁਣੇ- ਸ਼ਾਮ 04:51 ਵਜੇ ਤੋਂ ਸ਼ਾਮ 06:06 ਵਜੇ

ਹੈਦਰਾਬਾਦ- 04:58 ਸ਼ਾਮ ਤੋਂ 05:48 ਸ਼ਾਮ

ਬੈਂਗਲੁਰੂ- ਸ਼ਾਮ 05:12 ਵਜੇ ਤੋਂ ਸ਼ਾਮ 05:56 ਵਜੇ

ਅਹਿਮਦਾਬਾਦ- ਸ਼ਾਮ 04:38 ਵਜੇ ਤੋਂ ਸ਼ਾਮ 06:06 ਵਜੇ

ਨਾਗਪੁਰ- ਸ਼ਾਮ 04:49 ਵਜੇ ਤੋਂ 05:42 ਵਜੇ

ਮਥੁਰਾ-.ਸ਼ਾਮ 04:31 ਵਜੇ ਤੋਂ ਸ਼ਾਮ 05:41 ਵਜੇ

Published by:Krishan Sharma
First published:

Tags: Diwali 2022, Religion, Solar Eclipse