Home /News /lifestyle /

ਹੁਣ WhatsApp 'ਤੇ NPS ਨਾਲ ਜੁੜੀ ਹਰ ਸਮੱਸਿਆ ਦਾ ਹੱਲ! ਜ਼ਰੂਰ ਪੜ੍ਹੋ ਖਬਰ

ਹੁਣ WhatsApp 'ਤੇ NPS ਨਾਲ ਜੁੜੀ ਹਰ ਸਮੱਸਿਆ ਦਾ ਹੱਲ! ਜ਼ਰੂਰ ਪੜ੍ਹੋ ਖਬਰ

ਹੁਣ WhatsApp 'ਤੇ NPS ਨਾਲ ਜੁੜੀ ਹਰ ਸਮੱਸਿਆ ਦਾ ਹੱਲ! ਜ਼ਰੂਰ ਪੜ੍ਹੋ ਖਬਰ

ਹੁਣ WhatsApp 'ਤੇ NPS ਨਾਲ ਜੁੜੀ ਹਰ ਸਮੱਸਿਆ ਦਾ ਹੱਲ! ਜ਼ਰੂਰ ਪੜ੍ਹੋ ਖਬਰ

ਸਰਕਾਰ ਵੱਲੋਂ ਸਰਕਾਰੀ ਪੈਨਸ਼ਨ ਸਕੀਮ ਬੰਦ ਕਰਨ ਤੋਂ ਬਾਅਦ ਲੱਖਾਂ-ਕਰੋੜਾਂ ਲੋਕਾਂ ਨੇ ਨੈਸ਼ਨਲ ਪੈਨਸ਼ਨ ਸਕੀਮ ਲਈ ਨਾਮ ਦਰਜ ਕਰਵਾਏ ਹਨ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਪ੍ਰਬੰਧਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਵੱਡੇ ਸਿਸਟਮ ਦੀ ਵੀ ਲੋੜ ਹੈ। ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਨੈਸ਼ਨਲ ਪੈਨਸ਼ਨ ਸਿਸਟਮ ਟਰੱਸਟ (ਐਨਪੀਐਸਟੀ) ਨੇ ਵਟਸਐਪ ਸੇਵਾ ਸ਼ੁਰੂ ਕੀਤੀ ਹੈ, ਤਾਂ ਜੋ ਗਾਹਕਾਂ ਨੂੰ ਘਰ ਬੈਠੇ ਸਮੱਸਿਆ ਦਾ ਹੱਲ ਮਿਲ ਸਕੇ।

ਹੋਰ ਪੜ੍ਹੋ ...
  • Share this:

ਨੈਸ਼ਨਲ ਪੈਨਸ਼ਨ ਸਕੀਮ ਇੱਕ ਸਰਕਾਰ-ਸਮਰਥਿਤ ਸਕੀਮ ਹੈ ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ। ਇਹ ਇੱਕ ਘੱਟ ਲਾਗਤ ਵਾਲਾ NPS ਨਿਵੇਸ਼ ਉਤਪਾਦ ਹੈ, ਅਤੇ ਇਸ ਦਾ ਰਿਟਰਨ ਮਾਰਕੀਟ ਅਧਾਰਤ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਟੈਕਸ ਛੋਟ ਵੀ ਮਿਲਦੀ ਹੈ। ਇਹ ਮਸ਼ਹੂਰ ਪੈਨਸ਼ਨ ਫੰਡ ਆਪਰੇਟਰਾਂ ਦੁਆਰਾ ਚਲਾਇਆ ਜਾਂਦਾ ਹੈ। ਭਾਰਤ ਦੇ ਨਾਗਰਿਕ (ਨਿਵਾਸੀ ਅਤੇ ਗੈਰ-ਨਿਵਾਸੀ ਦੋਵੇਂ) 18 ਤੋਂ 65 ਸਾਲ ਦੀ ਉਮਰ ਤੱਕ ਆਪਣਾ ਖਾਤਾ ਸ਼ੁਰੂ ਕਰ ਸਕਦੇ ਹਨ ਅਤੇ ਪੈਨਸ਼ਨ ਫੰਡ ਵਿੱਚ ਪੈਸੇ ਜੋੜ ਸਕਦੇ ਹਨ।

NPST ਨੇ ਟਵੀਟ ਕਰ ਦਿੱਤੀ ਜਾਣਕਾਰੀ : ਨੈਸ਼ਨਲ ਪੈਨਸ਼ਨ ਸਿਸਟਮ ਟਰੱਸਟ (NPST) ਨੇ ਇੱਕ ਟਵੀਟ ਰਾਹੀਂ ਆਪਣੀ WhatsApp ਸੇਵਾ ਬਾਰੇ ਜਾਣਕਾਰੀ ਦਿੱਤੀ ਹੈ। ਟਵੀਟ ਵਿੱਚ ਲਿਖਿਆ ਹੈ ਕਿ - ਪਿਆਰੇ ਗਾਹਕ, NPS ਟਰੱਸਟ ਹੁਣ WhatsApp 'ਤੇ ਹੈ ਤਾਂ ਜੋ ਤੁਹਾਡੇ ਸਵਾਲਾਂ ਦਾ ਹੱਲ ਕੀਤਾ ਜਾ ਸਕੇ!! ਸਾਡੇ ਨਾਲ ਸੰਪਰਕ ਕਰੋ @918588852130। ਸਾਰੇ NPS ਸਬਸਕ੍ਰਾਈਬਰ ਟੀਅਰ I ਅਤੇ Tier II ਖਾਤਿਆਂ ਅਤੇ NPS ਖਾਤੇ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਯੋਗਦਾਨ, eNPS ਸੇਵਾਵਾਂ, ਸਕੀਮ ਤਰਜੀਹਾਂ ਵਿੱਚ ਤਬਦੀਲੀ, ਕਢਵਾਉਣ (Withdrawal), ਬਾਹਰ ਨਿਕਲਣ (Exit) , ਨਿਵੇਸ਼ ਪੈਟਰਨ ਵਿੱਚ ਸੋਧ ਲਈ WhatsApp ਸੇਵਾ ਦੀ ਵਰਤੋਂ ਕਰ ਸਕਦੇ ਹਨ।

ਐਨਪੀਐਸ ਵਟਸਐਪ ਨੰਬਰ ਦੀ ਵਰਤੋਂ ਇੰਝ ਕਰਨੀ ਹੈ:
- ਆਪਣਾ WhatsApp ਖਾਤਾ ਖੋਲ੍ਹੋ ਅਤੇ ਦਿੱਤੇ ਗਏ WhatsApp ਮੋਬਾਈਲ ਨੰਬਰ 'ਤੇ Hi ਦਾ ਮਾਸੇਜ ਲਿੱਖ ਕੇ ਭੇਜੋ।
- ਹੁਣ ਤੁਹਾਡੇ ਸਾਹਮਣੇ ਸਵਾਲਾਂ ਦੀ ਸੂਚੀ ਖੁੱਲ ਜਾਵੇਗੀ।
- ਇਸ ਸੂਚੀ ਵਿੱਚੋਂ, ਤੁਹਾਨੂੰ ਆਪਣੀ ਸਮੱਸਿਆ ਨਾਲ ਸਬੰਧਤ ਸਵਾਲ 'ਤੇ ਟੈਪ ਕਰਨਾ ਹੋਵੇਗਾ, ਜਿਵੇਂ ਕਿ ਯੋਗਦਾਨ, eNPS, ਆਦਿ।
- ਜੇਕਰ ਤੁਹਾਡੀ ਸਮੱਸਿਆ ਇਸ ਸੂਚੀ ਵਿੱਚ ਨਹੀਂ ਮਿਲਦੀ ਹੈ ਤਾਂ ਤੁਹਾਨੂੰ 'ਨੀਡ ਮੋਰ ਹੈਲਪ' ਵਿਕਲਪ 'ਤੇ ਜਾਣਾ ਹੋਵੇਗਾ।
- ਹੁਣ ਤੁਹਾਨੂੰ ਇਸ ਸਬੰਧ ਵਿੱਚ NPS ਟਰੱਸਟ ਤੋਂ ਇੱਕ ਜਵਾਬ ਮਿਲੇਗਾ ਕਿ "ਕਿਰਪਾ ਕਰਕੇ ਆਪਣੇ ਸਵਾਲ ਨੂੰ grievances@npstrust.org.in 'ਤੇ ਈਮੇਲ ਕਰੋ"। ਜਾਂ ਤੁਸੀਂ ਸਾਨੂੰ 011-47207700 'ਤੇ ਕਾਲ ਕਰ ਸਕਦੇ ਹੋ।
- ਵਧੇਰੇ ਮਦਦ ਲਈ ਤੁਸੀਂ 022-2499 3499 ਨੰਬਰ 'ਤੇ ਕਾਲ ਕਰ ਸਕਦੇ ਹੋ। ਇਹ ਨੰਬਰ eNPS NSDL ਹੈਲਪਲਾਈਨ ਦਾ ਹੈ।
Published by:rupinderkaursab
First published:

Tags: Business, Businessman, Pension, Whatsapp, Whatsapp Account, Whatsapp stickers

ਅਗਲੀ ਖਬਰ