Somwar Da Vart: ਹਿੰਦੂ ਧਰਮ ਵਿੱਚ ਸੋਮਵਾਰ ਦੇ ਵਰਤ ਦੀ ਵਿਸ਼ੇਸ਼ ਮਹੱਤਤਾ ਹੈ। ਸੋਮਵਾਰ ਦਾ ਵਰਤ ਭਗਵਾਨ ਸ਼ਿਵ ਨਾਲ ਸੰਬੰਧਿਤ ਹੈ। ਸੋਮਵਾਰ ਦਾ ਵਰਤ ਕੁਆਰੀਆਂ ਕੁੜੀਆਂ ਵੱਲੋਂ ਚੰਗੇ ਵਰ ਦੀ ਕਾਮਨਾ ਲਈ ਰੱਖਿਆ ਜਾਂਦਾ ਹੈ। ਇਸਦੇ ਨਾਲ ਹੀ ਔਰਤਾਂ ਇਸ ਵਰਤ ਨੂੰ ਆਪਣੇ ਚੰਗੇ ਵਿਆਹੁਤ ਜੀਵਨ ਦੀ ਕਾਮਨਾ ਹਿਤ ਰੱਖਦੀਆਂ ਹਨ। ਸੋਮਵਾਰ ਦੇ ਵਰਤ ਦੌਰਾਨ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਰਤ ਨੂੰ ਰੱਖਣ ਨਾਲ ਭਗਵਾਨ ਸ਼ਿਵ ਦੀ ਅਪਾਰ ਕਿਰਪਾ ਪ੍ਰਾਪਤ ਹੁੰਦੀ ਹੈ। ਪਰ ਕੁਝ ਗ਼ਲਤੀਆਂ ਨੂੰ ਸੋਮਵਾਰ ਦੇ ਵਰਤ ਦੌਰਾਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਕੀ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਜਾਣਦੇ ਹੋ, ਜੇ ਨਹੀਂ ਤਾਂ ਆਓ ਜਾਣਦੇ ਹਾਂ ਕਿ ਸੋਮਵਾਰ ਦੇ ਵਰਤ ਦੌਰਾਨ ਕਿਹੜੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ।
ਸੋਮਵਾਰ ਦਾ ਵਰਤ ਰੱਖਣ ਦਾ ਸਹੀ ਢੰਗ
ਜੇਕਰ ਤੁਸੀਂ ਸੋਮਵਾਰ ਦਾ ਵਰਤ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਵੇਰੇ ਛੇਤੀ ਉੱਠ ਕੇ ਸਿਰ ਧੋਅ ਕੇ ਧੋਤੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਤੁਹਾਨੂੰ ਘਰੇ ਜਾਂ ਮੰਦਿਰ ਵਿੱਚ ਸ਼ਿਵ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਸ਼ਿਵਲਿੰਗ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵਰਤ ਦੌਰਾਨ ਤੁਹਾਨੂੰ ਖਾਣ ਪੀਣ ਸੰਬੰਧੀ ਵੀ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਦਿਨ ਵਿੱਚ ਇੱਕ ਵਾਰ ਫ਼ਲ ਖਾ ਸਕਦੇ ਹੋ।
ਪੂਜਾ ਦੌਰਾਨ ਧਿਆਨਦੇਣਯੋਗ ਗੱਲਾਂ
ਜੇਕਰ ਤੁਸੀਂ ਸੋਮਵਾਰ ਦਾ ਵਰਤ ਰੱਖਦੇ ਹੋ, ਤਾਂ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਤੇ ਸ਼ਿਵਲਿੰਗ ਅਭਿਸ਼ੇਕ ਕਰਨਾ ਬਹੁਤ ਜ਼ਰੂਰੀ ਹੈ। ਤੁਹਾਨੂੰ ਸ਼ਿਵਲਿੰਗ ਅਭਿਸ਼ੇਕ ਲਈ ਦੁੱਧ ਕਿਸੇ ਤਾਂਬੇ ਦੇ ਭਾਂਡੇ ਵਿੱਚ ਨਹੀਂ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁੱਧ ਨਾਲ ਸ਼ਿਵਲਿੰਗ ਅਭਿਸ਼ੇਕ ਕਰਨ ਤੋਂ ਬਾਅਦ ਪਾਣੀ ਨਾਲ ਵੀ ਸ਼ਿਵਲਿੰਗ ਅਭਿਸ਼ੇਕ ਕਰਨਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਨੂੰ ਸਿੰਧੂਰ ਦਾ ਤਿਲਕ ਨਹੀਂ ਲਗਾਉਣਾ ਚਾਹੀਦਾ। ਸਿੰਧੂਰ ਦਾ ਤਿਲਕ ਲਗਾਉਣ ਦੀ ਬਜਾਇ ਤੁਹਾਨੂੰ ਭਗਵਾਨ ਸ਼ਿਵ ਨੂੰ ਚੰਦਨ ਦਾ ਤਿਲਕ ਲਗਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਤੇ ਸ਼ਿਵਲਿੰਗ ਅਭਿਸ਼ੇਕ ਤੋਂ ਬਾਅਦ ਕਦੇ ਵੀ ਸ਼ਿਵਲਿੰਗ ਦੀ ਪੂਰੀ ਪਰਿਕਰਮਾ ਨਹੀਂ ਕਰਨੀ ਚਾਹੀਦੀ। ਪੂਰੀ ਪਰਿਕਰਮਾ ਕਰਨ ਦੀ ਬਜਾਇ ਤੁਹਾਨੂੰ ਅਭਿਸ਼ੇਕ ਪਰਵਾਹ ਵਾਲੀ ਥਾਂ ਤੋਂ ਵਾਪਸ ਮੁੜ ਆਉਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life style, Lord Shiva, Religion