• Home
  • »
  • News
  • »
  • lifestyle
  • »
  • SOON MAKE DIGITAL PAYMENTS WITHOUT INTERNET ANYWHERE IN COUNTRY RBI TO ROLL OUT FORMAL MECHANISM GH AP

ਇੰਟਰਨੈਟ ਤੋਂ ਬਿਨਾਂ ਵੀ ਹੋ ਸਕੇਗਾ ਪੈਸਿਆਂ ਦਾ ਲੈਣ-ਦੇਣ, RBI ਨੇ ਦਿੱਤੀ ਜਾਣਕਾਰੀ

ਇੰਟਰਨੈਟ ਤੋਂ ਬਿਨਾਂ ਵੀ ਹੋ ਸਕੇਗਾ ਪੈਸਿਆਂ ਦਾ ਲੈਣ-ਦੇਣ, RBI ਨੇ ਦਿੱਤੀ ਜਾਣਕਾਰੀ

ਇੰਟਰਨੈਟ ਤੋਂ ਬਿਨਾਂ ਵੀ ਹੋ ਸਕੇਗਾ ਪੈਸਿਆਂ ਦਾ ਲੈਣ-ਦੇਣ, RBI ਨੇ ਦਿੱਤੀ ਜਾਣਕਾਰੀ

  • Share this:
ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਐਮਪੀਸੀ ਯਾਨੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ ਹੈ। ਇਸ ਵਿੱਚ, ਉਨ੍ਹਾਂ ਨੇ ਦੱਸਿਆ ਕਿ ਆਰਬੀਆਈ ਨੇ ਦੇਸ਼ ਭਰ ਵਿੱਚ ਆਫਲਾਈਨ ਮੋਡ ਵਿੱਚ ਪ੍ਰਚੂਨ ਡਿਜੀਟਲ ਭੁਗਤਾਨਾਂ ਲਈ ਇੱਕ ਢਾਂਚਾ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ। ਆਰਬੀਆਈ ਨੇ ਘੋਸ਼ਣਾ ਕੀਤੀ ਕਿ ਆਫਲਾਈਨ ਭੁਗਤਾਨ ਪ੍ਰਣਾਲੀ ਪੂਰੇ ਦੇਸ਼ ਵਿੱਚ ਉਪਲਬਧ ਕਰਵਾਈ ਜਾਵੇਗੀ।

ਘੋਸ਼ਣਾ ਦੇ ਅਨੁਸਾਰ, ਜਿਨ੍ਹਾਂ ਗਾਹਕਾਂ ਨੂੰ ਇੰਟਰਨੈਟ ਕਨੈਕਟੀਵਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਯੂਪੀਆਈ, ਆਈਐਮਪੀਐਸ, ਆਰਟੀਜੀਐਸ ਆਦਿ ਆਨਲਾਈਨ ਢੰਗਾਂ ਦੀ ਵਰਤੋਂ ਕਰ ਕੇ ਭੁਗਤਾਨ ਕਰਨ ਵਿੱਚ ਅਸਮਰੱਥ ਹੁੰਦੇ ਹਨ। ਉਹ ਹੁਣ ਭੁਗਤਾਨ ਕਰਨ ਲਈ ਆਫਲਾਈਨ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਬਿਆਨ ਦੇ ਅਨੁਸਾਰ, ਵਿਕਾਸ ਅਤੇ ਰੈਗੂਲੇਟਰੀ ਨੀਤੀਆਂ ਬਾਰੇ 6 ਅਗਸਤ 2020 ਦੇ ਬਿਆਨ ਵਿੱਚ ਇੱਕ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ, ਨਵੀਨਤਾਕਾਰੀ ਤਕਨਾਲੋਜੀ ਦੇ ਪਾਇਲਟ ਟੈਸਟ ਕੀਤੇ ਜਾਣੇ ਸਨ, ਜਿਸ ਵਿੱਚ ਪ੍ਰਚੂਨ ਡਿਜੀਟਲ ਭੁਗਤਾਨ ਉਨ੍ਹਾਂ ਸਥਿਤੀਆਂ ਵਿੱਚ ਵੀ ਕੀਤੇ ਜਾ ਸਕਦੇ ਹਨ ਜਿੱਥੇ ਇੰਟਰਨੈਟ ਕਨੈਕਟੀਵਿਟੀ ਘੱਟ ਹੈ ਜਾਂ ਉਪਲਬਧ ਨਹੀਂ ਹੈ।

ਇਸ ਯੋਜਨਾ ਦੇ ਤਹਿਤ, ਸਤੰਬਰ 2020 ਤੋਂ ਜੂਨ 2021 ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਪਾਇਲਟ ਪ੍ਰਾਜੈਕਟਾਂ ਦਾ ਸਫਲਤਾਪੂਰਵਕ ਸੰਚਾਲਨ ਕੀਤਾ ਗਿਆ। ਇਸ ਵਿੱਚ ਇਹ ਪਾਇਆ ਗਿਆ ਕਿ ਅਜਿਹੇ ਹੱਲ ਖਾਸ ਕਰਕੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਪਾਇਲਟ ਤੋਂ ਪ੍ਰਾਪਤ ਤਜਰਬੇ ਅਤੇ ਸ਼ਾਨਦਾਰ ਫੀਡਬੈਕ ਨੂੰ ਧਿਆਨ ਵਿੱਚ ਰੱਖਦਿਆਂ, ਇਸ ਨੇ ਦੇਸ਼ ਭਰ ਵਿੱਚ ਪ੍ਰਚੂਨ ਡਿਜੀਟਲ ਭੁਗਤਾਨ ਕਰਨ ਲਈ ਇੱਕ ਢਾਂਚਾ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਪਾਇਲਟ ਸਕੀਮ ਵਿੱਚ ਕੁੱਲ ਸੀਮਾ 2,000 ਰੁਪਏ ਸੀ : ਆਫਲਾਈਨ ਮੋਡ ਵਿੱਚ ਛੋਟੇ ਮੁੱਲ ਦੇ ਪ੍ਰਚੂਨ ਟ੍ਰਾਂਜੈਕਸ਼ਨਾਂ ਲਈ ਪਾਇਲਟ ਸਕੀਮ ਕਾਰਡਾਂ ਅਤੇ ਮੋਬਾਈਲ ਵਾਲਿਟਸ ਦੀ ਵਰਤੋਂ ਨਾਲ ਕੀਤੀ ਗਈ ਸੀ। ਪਾਇਲਟ ਸਕੀਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਭੁਗਤਾਨ ਲੈਣ-ਦੇਣ ਦੀ ਉਪਰਲੀ ਸੀਮਾ 200 ਰੁਪਏ ਸੀ ਅਤੇ ਆਫਲਾਈਨ ਲੈਣ-ਦੇਣ ਦੀ ਕੁੱਲ ਸੀਮਾ 2,000 ਰੁਪਏ ਰੱਖੀ ਗਈ ਸੀ। ਇਸ ਤੋਂ ਇਲਾਵਾ, ਅਜਿਹੇ ਭੁਗਤਾਨ ਲੈਣ -ਦੇਣ ਬਿਨਾਂ ਕਿਸੇ ਐਡਿਸ਼ਨਲ ਫੈਕਟਰ ਆਫ ਆਥੈਂਟੀਕੇਸ਼ਨ ਦੇ ਕੀਤੇ ਗਏ ਸਨ।
First published: