Home /News /lifestyle /

ਜਲਦ ਹੀ WhatsApp ਯੂਜ਼ਰਸ ਬਿਨ੍ਹਾਂ ਫ਼ੋਨ ਦੇ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਣਗੇ: ਪੜ੍ਹੋ ਪੂਰੀ ਖ਼ਬਰ

ਜਲਦ ਹੀ WhatsApp ਯੂਜ਼ਰਸ ਬਿਨ੍ਹਾਂ ਫ਼ੋਨ ਦੇ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਣਗੇ: ਪੜ੍ਹੋ ਪੂਰੀ ਖ਼ਬਰ

ਜਲਦ ਹੀ WhatsApp ਯੂਜ਼ਰਸ ਬਿਨ੍ਹਾਂ ਫ਼ੋਨ ਦੇ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਣਗੇ: ਪੜ੍ਹੋ ਪੂਰੀ ਖ਼ਬਰ

ਜਲਦ ਹੀ WhatsApp ਯੂਜ਼ਰਸ ਬਿਨ੍ਹਾਂ ਫ਼ੋਨ ਦੇ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਣਗੇ: ਪੜ੍ਹੋ ਪੂਰੀ ਖ਼ਬਰ

  • Share this:
WhatsApp ਇੱਕ ਨਵੀਂ ਵਿਸ਼ੇਸ਼ਤਾ ਦੀ ਟੈਸਟਿੰਗ ਕਰ ਰਿਹਾ ਹੈ ਜੋ ਲੋਕਾਂ ਨੂੰ ਪਹਿਲੀ ਵਾਰ ਆਪਣੇ ਫੋਨ ਦੀ ਵਰਤੋਂ ਕੀਤੇ ਬਗੈਰ ਸੰਦੇਸ਼ ਭੇਜਣ ਦੀ ਆਜ਼ਾਦੀ ਦੇਵੇਗਾ।

ਇਸ ਸਮੇਂ, ਵਟਸਐਪ(WhatsApp) ਇਕ ਫੋਨ ਨਾਲ ਚੱਲ ਰਿਹਾ ਹੈ। ਜੇਕਰ ਤੁਸੀਂ ਇਸ ਦੇ ਡੈਸਕਟੌਪ ਅਤੇ ਵੈੱਬ ਐਪਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਲਾਗਿਨ ਕਰਨ ਲਈ ਮੋਬਾਈਲ ਡਿਵਾਈਸ ਦਾ ਹੋਣਾ ਬਹੁਤ ਜ਼ਰੂਰੀ ਹੈ।

ਪਰ ਨਵੀਂ ਫੀਚਰ ਉਪਭੋਗਤਾਵਾਂ ਨੂੰ ਬਿਨ੍ਹਾਂ ਫ਼ੋਨ ਦੇ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਦੀ ਆਜ਼ਾਦੀ ਦੇਵੇਗੀ "ਭਾਵੇਂ ਤੁਹਾਡੀ ਫੋਨ ਦੀ ਬੈਟਰੀ ਖਤਮ ਹੋ ਗਈ ਹੋਵੇ।"

ਵਟਸਐਪ ਨੇ ਕਿਹਾ ਕਿ ਇਸ ਫੀਚਰ ਨਾਲ ਤਕਰੀਬਨ ਚਾਰ ਹੋਰ ਉਪਕਰਣ - ਜਿਵੇਂ ਕਿ ਪੀਸੀ ਅਤੇ ਟੈਬਲੇਟ - ਇਕੱਠੇ ਵਰਤੇ ਜਾ ਸਕਦੇ ਹਨ।

ਇਸ ਫੀਚਰ ਨੂੰ ਉਪਲਬੱਧ ਕਰਾਉਣ ਤੋਂ ਪਹਿਲਾਂ ਥੋੜ੍ਹੇ ਉਪਭੋਗਤਾਵਾਂ ਦੇ ਸਮੂਹ ਨਾਲ ਬੀਟਾ ਟੈਸਟਿੰਗ ਦੇ ਰੂਪ ਵਿੱਚ ਚੈੱਕ ਕੀਤਾ ਜਾਵੇਗਾ ਅਤੇ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਲਈ ਮੁਹਈਆ ਕਰਾਇਆ ਜਾਵੇਗਾ।

ਐਂਡ-ਟੂ-ਐਂਡ ਇਨਕ੍ਰਿਪਸ਼ਨ ਇਸ ਫੀਚਰ ਦੇ ਆਉਣ ਨਾਲ ਵੀ ਕਾਇਮ ਰਹੇਗੀ ਜਿਸ ਨਾਲ ਯੂਜ਼ਰ ਦੇ ਡਾਟਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ।

ਕਈ ਹੋਰ ਮੈਸੇਜਿੰਗ ਐਪਸ ਵਿਚ ਪਹਿਲਾਂ ਹੀ ਅਜਿਹੀ ਵਿਸ਼ੇਸ਼ਤਾ ਹੈ, ਜਿਸ ਵਿੱਚ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਦੀ ਸਮਰੱਥਾ ਨਹੀਂ ਹੈ।

ਇਸ ਫੀਚਰ ਦੀ ਲੰਬੇ ਸਮੇਂ ਤੋਂ ਵਟਸਐਪ ਉਪਭੋਗਤਾਵਾਂ ਦੁਆਰਾ ਬੇਨਤੀ ਕੀਤੀ ਗਈ ਸੀ - ਜਿਨ੍ਹਾਂ ਦੀ ਗਿਣਤੀ ਦੋ ਅਰਬ ਰਿਪੋਰਟ ਕੀਤੀ ਗਈ ਹੈ।

ਇੱਕ ਬਲਾਗ ਵਿੱਚ ਫੇਸਬੁੱਕ ਦੇ ਇੰਜਨੀਅਰਸ ਨੇ WhatsApp ਦੇ ਸੋਫਟਵੇਅਰ ਡਿਜ਼ਾਈਨ ਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਕਿਉਂਕਿ ਅਜੇ ਤੱਕ ਮੋਬਾਈਲ ਹੀ ਪ੍ਰਮੁੱਖ ਡਿਵਾਈਸ ਹੈ ਜਿਸ ਨਾਲ ਤੁਸੀਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਸੁਵਿਧਾ ਦਾ ਇਸਤੇਮਾਲ ਕਰਕੇ ਵੈੱਬ ਲਾਗਿਨ ਕਰ ਸਕਦੇ ਹੋ ਪਰ ਵੈੱਬ ਲਾਗਿਨ ਬਾਰ ਬਾਰ ਡਿਸਕੰਨੇਕਟ ਹੋ ਜਾਂਦਾ ਹੈ।

WhatsApp ਦਾ ਕਹਿਣਾ ਹੈ ਕਿ ਉਹ ਇਹਨਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਤਰੀਕਾ ਲੱਭ ਰਹੇ ਹਨ। ਤਕਨੀਕੀ ਤੌਰ 'ਤੇ ਇਸ ਫ਼ੀਚਰ ਨਾਲ ਹਰ ਡਿਵਾਇਸ ਦੀ ਆਪਣੀ ਪਛਾਣ ਹੋਵੇਗੀ ਜੋ ਇਕ ਇੱਕ ਉਪਭੋਗਤਾ ਦੇ ਖਾਤੇ ਨਾਲ ਜੁੜੀ ਹੋਵੇਗੀ ਅਤੇ WhatsApp ਹਰ ਕੁੰਜੀ ਦਾ ਡਾਟਾ ਉਸ ਉਪਭੋਗਤਾ ਦੇ ਖਾਤੇ ਨਾਲ ਹੀ ਜੋੜ ਕੇ ਰੱਖੇਗਾ।
ਪਰ ਐਂਟੀ-ਵਾਇਰਸ-ਕੰਪਨੀ ਈਸੈੱਟ ਦੇ ਸੁਰੱਖਿਆ ਮਾਹਰ, ਜੇਕ ਮੂਰ ਨੇ ਕਿਹਾ ਕਿ ਸੁਰੱਖਿਆ ਭਾਵੇਂ ਕਿੰਨੀ ਵੀ ਮਜਬੂਤ ਹੋਵੇ, ਹੋਰਾਂ ਯੰਤਰਾਂ ਤੇ ਸੁਨੇਹੇ ਹੋਣਾ ਅਜੇ ਵੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਉਸਨੇ ਇਹ ਵੀ ਕਿਹਾ ਕਿ ਸੋਸ਼ਲ ਇੰਜੀਨੀਅਰਿੰਗ ਇੱਕ ਲਗਾਤਾਰ ਵੱਧ ਰਿਹਾ ਖ਼ਤਰਾ ਹੈ ਅਤੇ ਜ਼ਿੰਮੇਵਾਰੀ ਉਪਭੋਗਤਾ ਉੱਤੇ ਆਉਂਦੀ ਹੈ ਕਿ ਉਹ ਸੰਭਾਵੀ ਦੁਰਵਰਤੋਂ ਲਈ ਨਜ਼ਰ ਰੱਖੇ।

ਉਸਨੇ ਚੇਤਾਵਨੀ ਦਿੱਤੀ ਕਿ “ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਉਨ੍ਹਾਂ ਖਾਤਿਆਂ ਨਾਲ ਜੁੜੇ ਸਾਰੇ ਉਪਕਰਣਾਂ ਤੋਂ ਜਾਣੂ ਹੋਣ,”।
Published by:Ramanpreet Kaur
First published:

Tags: Facebook, Whatsapp

ਅਗਲੀ ਖਬਰ