ਹੁਣ ਮੋਬਾਈਲ ਦਿਖਾ ਕੇ ਕੱਢੋ ATM 'ਚੋਂ ਪੈਸੇ!


Updated: December 6, 2018, 4:21 PM IST
ਹੁਣ ਮੋਬਾਈਲ ਦਿਖਾ ਕੇ ਕੱਢੋ ATM 'ਚੋਂ ਪੈਸੇ!

Updated: December 6, 2018, 4:21 PM IST
ਹੁਣ ਜਲਦੀ ਹੀ ਤੁਸੀਂ ਬਿਨ੍ਹਾਂ ਡੈਬਿਟ ਕਾਰਡ ਤੋਂ ਵੀ ਐਟੀਐਮ ਤੋਂ ਪੈਸੇ ਕੱਢ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਮੋਬਾਈਲ ਤੋਂ ਕੋਈ ਐਪ ਡਾਊਨਲੋਡ ਵੀ ਨਹੀਂ ਕਰਨਾ ਪਵੇਗਾ। ਇਹ ਕੰਮ ਹੋਵੇਗਾ ਯੂਨੀਫਾਇਡ ਪੇਮੈਂਟ ਇੰਟਰਫੇਸ ਦੇ ਇਸਤੇਮਾਲ ਜ਼ਰੀਏ ਤੁਸੀਂ QR ਕੋਡ ਸਕੈਨ ਕਰ ਕੇ ਏਟੀਐਮ ਤੋਂ ਕੈਸ਼ ਕੱਢ ਸਕੋਗੇ। ਇਸ ਚ ਤੁਹਾਡੇ ਮੋਬਾਈਲ ਦਾ ਕੈਮਰਾ ਅਤੇ UPI ਇਨੇਬਲਡ ਐਪ ਮਦਦਗਾਰ ਸਾਬਿਤ ਹੋਵੇਗਾ।

ਨਵਾਂ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ: ਮੀਡੀਆ ਰਿਪੋਰਤਸ ਮੁਤਾਬਕ, ਬੈਂਕਾਂ ਨੂੰ ATM ਦੀ ਸਰਵਿਸ ਉਪਲੱਭਦ ਕਰਵਾਉਣ ਵਾਲੀ ਕੰਪਨੀ AGS ਟ੍ਰਾਂਜੈਕਟ ਟੈਕਨੋਲੋਜੀ ਨੇ ਇਹ ਤਕਨੀਕ ਬਣਾਈ ਹੈ ਜਿਸ ਦੀ ਮਦਦ ਨਾਲ ਗਾਹਕ UPI ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋਏ ਕੈਸ਼ ਕੱਢਵਾ ਸਕਦੇ ਹਨ। QR ਕੋਡ ਕਿਸੇ ਵੀ UPI ਇਨੇਬਲਡ ਐਪ ਤੋਂ ਸਕੈਨ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਕਿਸੇ ਵੀ ਸਮਾਨ ਦੀ ਖਰੀਦਦਾਰੀ ਤੇ ਪੇਮੈਂਟ ਕਰਦੇ ਹੋ ਤਾਂ ਓਵੇਂ ਹੀ ATM ਚ ਜਦੋਂ ਤੁਸੀਂ QR ਕੋਡ ਸਕੈਨ ਕਰੋਗੇ ਤਾਂ ਉਹ ਕੈਸ਼ ਦਵੇਗਾ। ਇਸ ਸੁਵਿਧਾ ਤੇ ਹੁਣ ਤੱਕ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਤੋਂ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ।

ਬੈੰਕਾਂ ਤੇ ਨਹੀਂ ਪਵੇਗਾ ਕੋਈ ਬੋਝ: NPCI ਏਟੀਐਮ ਨੈੱਟਵਰਕ ਅਤੇ ਯੂਪੀਆਈ ਪਲੇਟਫਾਰਮ ਨੂੰ ਕੰਟਰੋਲ ਕਰਦੀ ਹੈ। ਏਟੀਐਮ ਅਤੇ ਯੂਪੀਆਈ ਨੈੱਟਵਰਕ ਦੋਨੋਂ ਏਕੋ ਪਲੇਟਫਾਰਮ ਤੋਂ ਕੰਮ ਕਰਦੇ ਹਨ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ