Soup For Weight Loss: ਇਨ੍ਹਾਂ 2 ਸੂਪ ਨਾਲ ਸਰਦੀਆਂ ਦੇ ਮੌਸਮ ਵਿੱਚ ਵੀ ਘਟੇਗਾ ਤੁਹਾਡਾ ਭਾਰ, ਜਾਣੋ ਇਨ੍ਹਾਂ ਨੂੰ ਬਣਾਉਣ ਦੀ ਵਿਧੀ

Shuterstock

  • Share this:
ਸਰਦੀਆਂ ਦੇ ਮੌਸਮ ਵਿੱਚ ਭਾਰ ਘਟਾਉਣਾ ਬਹੁਤ ਔਖਾ ਕੰਮ ਬਣ ਜਾਂਦਾ ਹੈ। ਅਜਿਹੇ 'ਚ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਵਧੀਆ ਨਤੀਜੇ ਨਹੀਂ ਮਿਲ ਪਾਉਂਦੇ। ਜੇਕਰ ਤੁਸੀਂ ਵੀ ਸਰਦੀਆਂ ਦੇ ਮੌਸਮ 'ਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਇੱਛਾ ਨੂੰ ਪੂਰਾ ਕਰਨ ਲਈ ਸੂਪ ਦੀ ਮਦਦ ਲੈ ਸਕਦੇ ਹੋ। ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਸੂਪ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ, ਤਾਂ ਇਹ ਭਾਰ ਘੱਟ ਕਰਨ 'ਚ ਬਹੁਤ ਵਧੀਆ ਭੂਮਿਕਾ ਨਿਭਾ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਕਿਹੜੇ ਸੂਪ ਤੁਹਾਡਾ ਭਾਰ ਘਟਾ ਸਕਦੇ ਹਨ ਤੇ ਇਨ੍ਹਾਂ ਨੂੰ ਕਿੰਝ ਬਣਾਉਣਾ ਹੈ।

ਫੁੱਲ ਗੋਭੀ ਦਾ ਸੂਪ: ਸਰਦੀਆਂ ਦੇ ਮੌਸਮ 'ਚ ਭਾਰ ਘੱਟ ਕਰਨ ਲਈ ਤੁਸੀਂ ਫੁੱਲ ਗੋਭੀ ਦੇ ਸੂਪ ਦੀ ਮਦਦ ਲੈ ਸਕਦੇ ਹੋ। ਫੁੱਲ ਗੋਭੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਸਬਜ਼ੀ ਫਾਈਬਰ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ।

ਫੁੱਲ ਗੋਭੀ ਦਾ ਸੂਪ ਬਣਾਉਣ ਲਈ ਦੋ ਕੱਪ ਕੱਟੀ ਹੋਈ ਤੇ ਧੋਤੀ ਹੋਈ ਫੁੱਲ ਗੋਭੀ ਲਓ। ਫਿਰ ਇਕ ਪੈਨ ਵਿਚ ਇਕ ਚੱਮਚ ਤੇਲ ਗਰਮ ਕਰੋ ਤੇ ਇਸ ਵਿਚ ਇਕ ਚੱਮਚ ਕੱਟਿਆ ਹੋਇਆ ਅਦਰਕ ਤੇ ਲਸਣ ਪਾਓ। ਇਸ ਤੋਂ ਬਾਅਦ ਇਕ ਕੱਟਿਆ ਪਿਆਜ਼ ਪਾ ਕੇ 2-3 ਮਿੰਟ ਤੱਕ ਪਕਾਓ। ਜਦੋਂ ਪਿਆਜ਼ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਵਿੱਚ ਕੱਟੀ ਹੋਈ ਫੁੱਲ ਗੋਭੀ ਪਾਓ ਅਤੇ ਦੋ ਗਲਾਸ ਪਾਣੀ ਵੀ ਪਾਓ। ਇਸ ਤੋਂ ਬਾਅਦ ਸਵਾਦ ਅਨੁਸਾਰ ਨਮਕ ਅਤੇ ਦੋ ਚੁਟਕੀ ਕਾਲੀ ਮਿਰਚ ਪਾ ਕੇ ਪੈਨ ਨੂੰ ਢੱਕ ਦਿਓ। ਇਸ ਤੋਂ ਬਾਅਦ ਸੂਪ ਨੂੰ ਕਰੀਬ ਦਸ ਮਿੰਟ ਤੱਕ ਪਕਣ ਦਿਓ। ਫਿਰ ਗੈਸ ਬੰਦ ਕਰ ਦਿਓ ਅਤੇ ਸੂਪ ਨੂੰ ਠੰਡਾ ਹੋਣ ਦਿਓ ਅਤੇ ਫਿਰ ਬਲੈਂਡਰ ਦੀ ਮਦਦ ਨਾਲ ਸਬਜ਼ੀਆਂ ਨੂੰ ਮੈਸ਼ ਕਰ ਲਓ, ਇਸ ਨੂੰ ਫਿਲਟਰ ਕਰੋ ਅਤੇ ਸੇਵਨ ਕਰੋ।

ਪਾਲਕ ਦਾ ਸੂਪ: ਪਾਲਕ ਦਾ ਸੂਪ ਸਰਦੀਆਂ ਦੇ ਮੌਸਮ ਵਿੱਚ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਅੱਜਕੱਲ੍ਹ ਪਾਲਕ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਇਹ ਫੋਲਿਕ ਐਸਿਡ, ਕੈਲਸ਼ੀਅਮ ਅਤੇ ਆਇਰਨ ਵਰਗੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ। ਇਹ ਸੂਪ ਤੁਹਾਨੂੰ ਭਰਪੂਰ ਊਰਜਾ ਦੇਵੇਗਾ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਗਰਮ ਰਹੇਗਾ।

ਪਾਲਕ ਦਾ ਸੂਪ ਬਣਾਉਣ ਲਈ ਪਾਲਕ ਨੂੰ ਧੋ ਕੇ ਕੱਟ ਲਓ। ਫਿਰ ਇਕ ਪੈਨ ਲਓ ਅਤੇ ਉਸ ਵਿਚ ਇਕ ਛੋਟਾ ਚੱਮਚ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਦੋ ਚੁਟਕੀ ਜੀਰਾ ਅਤੇ ਇੱਕ ਚਮਚ ਕੱਟਿਆ ਹੋਇਆ ਲਸਣ ਪਾਓ। ਇਸ ਤੋਂ ਬਾਅਦ ਇਸ ਵਿਚ ਇਕ ਕੱਪ ਕੱਟਿਆ ਹੋਇਆ ਪਿਆਜ਼ ਵੀ ਪਾ ਦਿਓ। ਜਦੋਂ ਪਿਆਜ਼ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਵਿੱਚ ਦੋ ਕੱਪ ਕੱਟੀ ਹੋਈ ਪਾਲਕ ਪਾਓ ਅਤੇ ਇੱਕ ਵੱਡਾ ਗਲਾਸ ਪਾਣੀ ਪਾ ਕੇ ਪੈਨ ਨੂੰ ਢੱਕ ਦਿਓ। ਦੋ ਮਿੰਟ ਬਾਅਦ ਪਾਲਕ 'ਚ ਸਵਾਦ ਅਨੁਸਾਰ ਨਮਕ ਅਤੇ ਦੋ ਚੁਟਕੀ ਕਾਲੀ ਮਿਰਚ ਪਾਓ। ਜੇਕਰ ਤੁਸੀਂ ਚਾਹੋ ਤਾਂ ਇਸਦਾ ਸਵਾਦ ਵਧਾਉਣ ਲਈ ਇੱਕ ਛੋਟਾ ਟਮਾਟਰ ਵੀ ਪਾ ਸਕਦੇ ਹੋ। ਉਨ੍ਹਾਂ ਨੂੰ ਦਸ ਮਿੰਟ ਤੱਕ ਪਕਾਉਣ ਦਿਓ। ਫਿਰ ਗੈਸ ਬੰਦ ਕਰ ਦਿਓ, ਪਾਲਕ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਅਤੇ ਛਾਣ ਕੇ ਗਰਮ ਸੂਪ ਪੀਓ।
Published by:Anuradha Shukla
First published: