ਮੋਬਾਇਲ ਬੈਂਕਿੰਗ ਦੀ ਵਰਤੋਂ ਅੱਜਕੱਲ੍ਹ ਲਗਭਗ ਹਰ ਇਨਸਾਨ ਕਰ ਰਿਹਾ ਹੈ। ਇਸ ਸੁਵਿਧਾ ਨੇ ਬੈਂਕਿੰਗ ਪ੍ਰਕਿਰਿਆ ਨੂੰ ਬਹੁਤ ਹੀ ਆਸਾਨ ਅਤੇ ਤੇਜ ਕਰ ਦਿੱਤਾ ਹੈ। ਪਰ ਨਾਲੋ ਨਾਲ ਇਸਦੇ ਕਈ ਨਾਕਾਰਤਮਕ ਪੱਖ ਵੀ ਹਨ। ਕਈ ਅਜਿਹੇ ਵਾਇਰਸ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਕਿ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਅਤੇ ਪੈਸੇ ਦੀ ਚੋਰੀ ਕਰਨ ਲਈ ਡਿਜਾਇਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਨਵਾਂ ਸੋਵਾ (SOVA) ਨਾਮ ਦਾ ਟਰੌਜਨ (Trojan) ਵਾਇਰਸ ਸਾਹਮਣੇ ਆਇਆ ਹੈ। ਟਰੌਜਨ ਵਾਇਰਸ ਦੀ ਇਕ ਅਜਿਹੀ ਕਿਸਮ ਹੈ ਜੋ ਕਿ ਕਿਸੇ ਉਹਲੇ ਨਾਲ ਤੁਹਾਡੇ ਸਮਾਰਟਫੋਨ ਵਿਚ ਦਾਖਿਲ ਹੋ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਇਰਸ ਬਾਰੇ ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਤਿਕ੍ਰਿਆ ਟੀਮ (CERT-In) ਨੇ ਇਕ ਸੇਫਟੀ ਐਡਵਾਈਜਰੀ (ਸੁਰੱਖਿਆ ਸਲਾਹ) ਜਾਰੀ ਕੀਤੀ ਹੈ।
ਇਸ ਐਡਵਾਇਜਰੀ ਵਿਚ ਦੱਸਿਆ ਗਿਆ ਹੈ ਕਿ, "ਇੱਕ ਨਵੇਂ ਬੈਂਕਿੰਗ ਮਾਲਵੇਅਰ ਸੋਵਾ ਐਂਡਰਾਇਡ ਟਰੌਜ਼ਨ ਦੀ ਵਰਤੋਂ ਕਰਕੇ ਬੈਂਕ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਵਾਇਰਸ ਆਪਣੇ ਆਪ ਨੂੰ ਜਾਅਲੀ ਐਪਲੀਕੇਸ਼ਨਾਂ ਦੇ ਅੰਦਰ ਛੁਪਾਉਂਦਾ ਹੈ, ਇਹਨਾਂ ਜਾਅਲੀ ਐਪਲੀਕੇਸ਼ਨਾਂ ਉੱਪਰ ਜਾਇਜ਼ ਐਪਲੀਕੇਸ਼ਨਾਂ ਜਿਵੇਂ ਕ੍ਰੋਮ, ਐਮਾਜ਼ਾਨ ਦੇ ਲੋਗੋ ਵਰਤੇ ਜਾਂਦੇ ਹਨ। ਇਸ ਵਾਇਰਸ ਬਾਰੇ ਪਹਿਲੀ ਵਾਰ ਜੁਲਾਈ ਵਿਚ ਪਤਾ ਲੱਗਿਆ ਸੀ ਅਤੇ ਹੁਣ ਤੱਕ ਇਸਦਾ ਪੰਜਵਾਂ ਅਪਗਰੇਡ ਵਰਜਨ ਆ ਚੁੱਕਿਆ ਹੈ।"
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਡਵਾਇਜਰੀ ਟੀਮ ਨੇ ਕਿਹਾ ਕਿ, "ਇਹ ਵਾਇਰਸ ਵਰਤੋਂਕਾਰਾਂ ਦੁਆਰਾ ਇੰਟਰਨੈੱਟ ਬੈਂਕਿੰਗ ਵਰਤਣ ਸਮੇਂ ਭਰੇ ਗਏ ਯੂਜਰਨੇਮ ਤੇ ਪਾਸਵਰਡਸ ਆਦਿ ਨੂੰ ਚੋਰੀ ਕਰ ਲੈਂਦਾ ਹੈ। ਹੁਣ ਤੱਕ ਇਹ ਵਾਇਰਸ 200 ਤੋਂ ਵੱਧ ਐਪਲੀਕੇਸ਼ਨਾਂ ਨੂੰ ਨਿਸ਼ਾਨਾ ਬਣਾ ਚੁੱਕਿਆ ਹੈ ਅਤੇ ਇਸਦੇ ਹਮਲਿਆਂ ਦੇ ਨਤੀਜੇ ਵਜੋਂ 'ਵੱਡੇ ਪੱਧਰ ਦੀਆਂ ਵਿੱਤੀ ਧੋਖਾਧੜੀਆਂ' ਹੋ ਸਕਦੀਆਂ ਹਨ।"
CERT-In ਨੇ ਵਰਤੋਂਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਧਿਕਾਰਤ ਐਪ ਸਟੋਰਾਂ ਤੋਂ ਹੀ ਐਪਲੀਕੇਸ਼ਨਾਂ ਡਾਊਨਲੋਡ ਕਰਨ, ਹਰ ਐਪਲੀਕੇਸ਼ਨ ਨੂੰ ਜ਼ਰੂਰੀ ਪਰਮੇਸ਼ਨਸ ਹੀ ਦੇਣ ਅਤੇ ਆਪਣੇ ਸਮਾਰਟਫੋਨ ਦੇ ਸੁਰੱਖਿਆ ਪੈਚਾਂ ਨੂੰ ਅਪਡੇਟ ਕਰਕੇ ਰੱਖਣ। ਇਸਦੇ ਨਾਲ ਹੀ ਵਰਤੋਂਕਾਰ ਕਿਸੇ ਗ਼ੈਰਭਰੋਸੇਯੋਗ ਸ੍ਰੋਤਾਂ ਤੋਂ ਆਈਆਂ ਈਮੇਲਾਂ ਜਾਂ ਮੈਸਿਜਾਂ ਦੁਆਰਾ ਪ੍ਰਾਪਤ ਲਿੰਕਾਂ ਉੱਪਰ ਕਲਿਕ ਨਾ ਕਰਨ।
CERT-In ਦੁਆਰਾ ਜਾਰੀ ਕੀਤੀ ਐਡਵਾਇਜਰੀ ਵਿਚ ਹੇਠ ਲਿਖੇ ਨੁਕਤੇ ਸ਼ਾਮਿਲ ਕੀਤੇ ਗਏ ਹਨ –
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anti virus, Bank, ONLINE FRAUD