Home /News /lifestyle /

Sovereign Gold Bond scheme: ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਿਵੇਂ ਕਰਨਾ ਹੈ ਨਿਵੇਸ਼

Sovereign Gold Bond scheme: ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਿਵੇਂ ਕਰਨਾ ਹੈ ਨਿਵੇਸ਼


Sovereign Gold Bond scheme: ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ

Sovereign Gold Bond scheme: ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ

 Sovereign Gold Bond scheme: ਦੁਨੀਆ ਵਿੱਚ ਸਭ ਤੋਂ ਮਹਿੰਗੀ ਧਾਤੂਆਂ ਵਿੱਚੋਂ ਇੱਕ ਹੈ ਸੋਨਾ, ਤੇ ਇਸ ਵਿੱਚ ਨਿਵੇਸ਼ ਨੂੰ ਹੀ ਦੁਨੀਆ 'ਚ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਗੋਲਡ 'ਚ ਨਿਵੇਸ਼ ਕਰਨ ਦਾ ਮੌਕਾ ਲੱਭ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਕੇਂਦਰ ਸਰਕਾਰ ਤੁਹਾਨੂੰ 28 ਫਰਵਰੀ 2022 ਤੋਂ ਸਸਤਾ ਸੋਨਾ ਖਰੀਦਣ ਦਾ ਮੌਕਾ ਦੇਣ ਜਾ ਰਹੀ ਹੈ। ਦਰਅਸਲ, ਸਰਕਾਰ ਫਰਵਰੀ 2022 ਦੇ ਆਖਰੀ ਦਿਨ ਸਾਵਰੇਨ ਗੋਲਡ ਬਾਂਡ ਦੀ 10ਵੀਂ ਕਿਸ਼ਤ ਜਾਰੀ ਕਰੇਗੀ।

ਹੋਰ ਪੜ੍ਹੋ ...
 • Share this:
  Sovereign Gold Bond scheme: ਦੁਨੀਆ ਵਿੱਚ ਸਭ ਤੋਂ ਮਹਿੰਗੀ ਧਾਤੂਆਂ ਵਿੱਚੋਂ ਇੱਕ ਹੈ ਸੋਨਾ, ਤੇ ਇਸ ਵਿੱਚ ਨਿਵੇਸ਼ ਨੂੰ ਹੀ ਦੁਨੀਆ 'ਚ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਗੋਲਡ 'ਚ ਨਿਵੇਸ਼ ਕਰਨ ਦਾ ਮੌਕਾ ਲੱਭ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਕੇਂਦਰ ਸਰਕਾਰ ਤੁਹਾਨੂੰ 28 ਫਰਵਰੀ 2022 ਤੋਂ ਸਸਤਾ ਸੋਨਾ ਖਰੀਦਣ ਦਾ ਮੌਕਾ ਦੇਣ ਜਾ ਰਹੀ ਹੈ। ਦਰਅਸਲ, ਸਰਕਾਰ ਫਰਵਰੀ 2022 ਦੇ ਆਖਰੀ ਦਿਨ ਸਾਵਰੇਨ ਗੋਲਡ ਬਾਂਡ ਦੀ 10ਵੀਂ ਕਿਸ਼ਤ ਜਾਰੀ ਕਰੇਗੀ। ਇਸ ਦੇ ਲਈ ਇਸ਼ੂ ਕੀਮਤ 5,109 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਜੇਕਰ ਤੁਸੀਂ ਵੀ ਇਸ ਵਿੱਚ ਪੈਸਾ ਲਗਾ ਕੇ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ, ਤਾਂ ਤੁਸੀਂ 28 ਫਰਵਰੀ ਯਾਨੀ ਸੋਮਵਾਰ ਤੋਂ ਸਾਵਰੇਨ ਗੋਲਡ ਬਾਂਡ ਸਕੀਮ ਦੀ 10ਵੀਂ ਲੜੀ ਲਈ ਅਰਜ਼ੀ ਦੇ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ ਨਿਵੇਸ਼ਕ ਸਾਵਰੇਨ ਗੋਲਡ ਬਾਂਡ ਸਕੀਮ 2021-22 ਦੀ 10ਵੀਂ ਕਿਸ਼ਤ ਲਈ 4 ਮਾਰਚ, 2022 ਤੱਕ ਅਰਜ਼ੀ ਦੇ ਸਕਦੇ ਹਨ।

  ਜਾਣੋ ਇਸ਼ੂ ਦੀ ਕੀਮਤ ਵਿੱਚ ਕਿਸ ਨੂੰ ਮਿਲੇਗੀ ਛੋਟ : ਰਿਜ਼ਰਵ ਬੈਂਕ ਨੇ ਕਿਹਾ ਕਿ ਪੰਜ ਦਿਨਾਂ ਲਈ ਖੁੱਲ੍ਹੀ SGB ਸਕੀਮ ਲਈ ਆਨਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਨੂੰ ਡਿਜੀਟਲ ਭੁਗਤਾਨ ਕਰਨਾ ਹੋਵੇਗਾ। ਦੂਜੇ ਸ਼ਬਦਾਂ ਵਿੱਚ, ਆਨਲਾਈਨ ਅਪਲਾਈ ਕਰਨ ਵਾਲਿਆਂ ਨੂੰ SGB ਸਕੀਮ ਦੀ 10ਵੀਂ ਸੀਰੀਜ਼ ਤਹਿਤ 5,059 ਰੁਪਏ ਪ੍ਰਤੀ ਗ੍ਰਾਮ ਦੀ ਇਸ਼ੂ ਕੀਮਤ ਮਿਲੇਗੀ।

  ਕਿੱਥੋਂ ਖਰੀਦੀ ਜਾ ਸਕਦੀ ਹੈ ਇਹ ਸਕੀਮ : RBI ਭਾਰਤ ਸਰਕਾਰ ਦੀ ਤਰਫੋਂ SGB ਦੀ 10ਵੀਂ ਕਿਸ਼ਤ ਜਾਰੀ ਕਰੇਗਾ। ਇਹ ਬਾਂਡ ਸਾਰੇ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL), ਪੋਸਟ ਆਫਿਸ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ਦੁਆਰਾ ਵੇਚੇ ਜਾਣਗੇ। ਦੱਸ ਦਈਏ ਕਿ ਸਮਾਲ ਫਾਇਨਾਂਸ ਬੈਂਕਾਂ ਅਤੇ ਪੇਮੈਂਟ ਬੈਂਕਾਂ ਵਿੱਚ ਇਹ ਨਹੀਂ ਵੇਚੇ ਜਾਂਦੇ ਹਨ।

  ਕੌਣ ਕਿੰਨਾ ਨਿਵੇਸ਼ ਕਰ ਸਕਦਾ ਹੈ : ਸਾਵਰੇਨ ਗੋਲਡ ਬਾਂਡ ਸਕੀਮ ਵਿੱਚ, ਇੱਕ ਵਿਅਕਤੀ ਇੱਕ ਵਿੱਤੀ ਸਾਲ ਦੇ ਅੰਦਰ ਵੱਧ ਤੋਂ ਵੱਧ 4 ਕਿਲੋ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਇਸ ਦੇ ਨਾਲ ਹੀ, ਘੱਟੋ-ਘੱਟ ਨਿਵੇਸ਼ ਇੱਕ ਗ੍ਰਾਮ ਹੋਣਾ ਚਾਹੀਦਾ ਹੈ। ਟਰੱਸਟ ਜਾਂ ਸਮਾਨ ਸੰਸਥਾਵਾਂ ਇੱਕ ਵਿੱਤੀ ਸਾਲ ਵਿੱਚ 20 ਕਿਲੋ ਤੱਕ ਦੇ ਬਾਂਡ ਖਰੀਦ ਸਕਦੀਆਂ ਹਨ।
  Published by:rupinderkaursab
  First published:

  Tags: Central government, Gold, Investment, Saving schemes, Scheme

  ਅਗਲੀ ਖਬਰ