Home /News /lifestyle /

Sovereign Gold Bond: ਸਸਤਾ ਸੋਨਾ ਖਰੀਦਣ ਦਾ ਸੁਨਿਹਰੀ ਮੌਕਾ, SGB 'ਚ ਤੁਸੀ ਕਰ ਸਕਦੇ ਹੋ ਨਿਵੇਸ਼

Sovereign Gold Bond:  ਸਰਕਾਰ ਲੋਕਾਂ ਨੂੰ ਸਸਤੇ ਭਾਅ 'ਤੇ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਦਰਅਸਲ, ਵਿੱਤੀ ਸਾਲ 2022-23 ਲਈ ਸਾਵਰੇਨ ਗੋਲਡ ਬਾਂਡ (ਐਸਜੀਬੀ) ਸਕੀਮ ਦੀ ਦੂਜੀ ਲੜੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਤਹਿਤ ਪ੍ਰਤੀ ਗ੍ਰਾਮ ਸੋਨੇ ਦੀ ਕੀਮਤ 5,197 ਰੁਪਏ ਰੱਖੀ ਗਈ ਹੈ। ਇਹ ਸਕੀਮ ਸਿਰਫ਼ ਪੰਜ ਦਿਨਾਂ (22 ਤੋਂ 26 ਅਗਸਤ 2022) ਲਈ ਖੁੱਲ੍ਹੀ ਹੈ। ਇਸ ਸਮੇਂ ਦੌਰਾਨ ਨਿਵੇਸ਼ਕਾਂ ਨੂੰ ਬਾਜ਼ਾਰ ਤੋਂ ਘੱਟ ਦਰਾਂ 'ਤੇ ਸੋਨਾ ਖਰੀਦਣ ਦਾ ਮੌਕਾ ਮਿਲੇਗਾ।

ਹੋਰ ਪੜ੍ਹੋ ...
  • Share this:

ਸਾਵਰੇਨ ਗੋਲਡ ਬਾਂਡ ਕੀ ਹੈ?

ਇਹ ਇੱਕ ਸਰਕਾਰੀ ਬਾਂਡ ਹੈ। ਸਾਵਰੇਨ ਗੋਲਡ ਬਾਂਡ ਵਿੱਚ, ਸਰਕਾਰ ਨਿਵੇਸ਼ਕਾਂ ਨੂੰ ਭੌਤਿਕ ਸੋਨਾ ਨਹੀਂ ਦਿੰਦੀ, ਪਰ ਸੋਨੇ ਵਿੱਚ ਪੈਸਾ ਨਿਵੇਸ਼ ਕਰਨ ਦਾ ਮੌਕਾ ਦਿੰਦੀ ਹੈ। ਸਰਕਾਰੀ ਗੋਲਡ ਬਾਂਡ ਸਕੀਮ ਪਹਿਲੀ ਵਾਰ ਨਵੰਬਰ 2015 ਵਿੱਚ ਸੋਨੇ ਦੀ ਭੌਤਿਕ ਮੰਗ ਨੂੰ ਘਟਾਉਣ ਦੇ ਇਰਾਦੇ ਨਾਲ ਪੇਸ਼ ਕੀਤੀ ਗਈ ਸੀ। RBI ਸਰਕਾਰ ਦੀ ਤਰਫੋਂ ਇਹ ਬਾਂਡ ਜਾਰੀ ਕਰਦਾ ਹੈ। ਵਿੱਤੀ ਸਾਲ 2022-23 ਲਈ ਇਸ ਯੋਜਨਾ ਦੀ ਪਹਿਲੀ ਲੜੀ 1 ਜੂਨ ਨੂੰ ਖੋਲ੍ਹੀ ਗਈ ਸੀ।

ਆਨਲਾਈਨ ਖਰੀਦਣ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ

ਆਨਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਲਈ ਉਨ੍ਹਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਆਨਲਾਈਨ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਇਸ਼ੂ ਕੀਮਤ 5,147 ਰੁਪਏ ਪ੍ਰਤੀ ਗ੍ਰਾਮ ਹੋਵੇਗੀ।

ਸਾਵਰੇਨ ਗੋਲਡ ਬਾਂਡ ਕਿੱਥੋਂ ਖਰੀਦ ਸਕਦਾ ਹਾਂ?

ਮੰਤਰਾਲੇ ਦੇ ਅਨੁਸਾਰ, ਇਹ ਗੋਲਡ ਬਾਂਡ ਸਾਰੇ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL), ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ, NSE ਅਤੇ BSE ਦੁਆਰਾ ਵੇਚੇ ਜਾਂਦੇ ਹਨ। ਦੱਸ ਦਈਏ ਕਿ ਸਮਾਲ ਫਾਈਨਾਂਸ ਬੈਂਕ ਅਤੇ ਪੇਮੈਂਟ ਬੈਂਕ 'ਚ ਇਨ੍ਹਾਂ ਦੀ ਵਿਕਰੀ ਨਹੀਂ ਹੁੰਦੀ ਹੈ।

ਬਾਂਡ ਖਰੀਦ ਸੀਮਾ ਵੱਧ ਤੋਂ ਵੱਧ 4 ਕਿਲੋਗ੍ਰਾਮ ਤੱਕ

ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ, ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 4 ਕਿਲੋ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਇੱਕ ਗ੍ਰਾਮ ਨਿਵੇਸ਼ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ, ਟਰੱਸਟ ਜਾਂ ਸਮਾਨ ਇਕਾਈਆਂ 20 ਕਿਲੋ ਤੱਕ ਦੇ ਬਾਂਡ ਖਰੀਦ ਸਕਦੇ ਹਨ। ਅਰਜ਼ੀਆਂ ਨੂੰ ਘੱਟੋ-ਘੱਟ 1 ਗ੍ਰਾਮ ਅਤੇ ਇਸਦੇ ਗੁਣਾਂ ਵਿੱਚ ਜਾਰੀ ਕੀਤਾ ਜਾਂਦਾ ਹੈ।

Published by:rupinderkaursab
First published:

Tags: Business, Business ideas, Gold, Gold price today