Soya Chaap Stick Recipe: ਸ਼ਾਕਾਹਾਰੀ ਭੋਜਨ ਖਾਣ ਵਾਲੇ ਸੋਇਆ ਚਾਪ ਨੂੰ ਬਹੁਤ ਪਸੰਦ ਕਰਦੇ ਹਨ। ਸੋਇਆ ਚਾਪ ਵੈਸੇ ਤਾਂ ਬਜ਼ਾਰ ਤੋਂ ਬਣੀ-ਬਣਾਈ ਮਿਲ ਜਾਂਦੀ ਹੈ ਜਿਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਤੰਦੂਰੀ, ਫ੍ਰਾਈ ਜਾਂ ਗ੍ਰੇਵੀ ਵਾਲੀ ਬਣਾ ਸਕਦੇ ਹੋ। ਪਰ ਸੋਇਆ ਚਾਪ ਸਟਿਕਸ ਨੂੰ ਤੁਸੀਂ ਘਰ ਵਿੱਚ ਵੀ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣਾ ਕਾਫੀ ਆਸਾਨ ਹੈ। ਸੋਇਆਬੀਨ ਚਾਪ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਨਾਨ-ਵੈਜ ਨਹੀਂ ਖਾਂਦੇ ਤਾਂ ਤੁਹਾਨੂੰ ਸੋਇਆ ਚਾਪ ਜ਼ਰੂਰ ਖਾਣੀ ਚਾਹੀਦਾ ਹੈ। ਆਓ ਜਾਣਦੇ ਹਾਂ ਘਰ ਵਿੱਚ ਸੋਇਆ ਚਾਪ ਸਟਿਕਸ ਬਣਾਉਣ ਦੀ ਸਮੱਗਰੀ...
ਸੋਇਆ ਚਾਪ ਸਟਿਕਸ ਬਣਾਉਣ ਲਈ ਸਮੱਗਰੀ...
ਸੋਇਆਬੀਨ (ਭਿਓਂ ਕੇ ਰੱਖੇ ਹੋਏ) - 1 ਕੱਪ, ਸੋਯ ਨਗਟਸ ਉਬਾਲੇ ਹੋਏ- 1 ਕੱਪ, ਮੱਕੀ ਦਾ ਆਟਾ - 1/4 ਕੱਪ, ਮੈਦਾ - 1 ਕੱਪ, ਬੇਸਨ - 3 ਚਮਚ, ਲੂਣ - ਸੁਆਦ ਅਨੁਸਾਰ
ਸੋਇਆ ਚਾਪ ਸਟਿਕ ਬਣਾਉਣ ਦੀ ਵਿਧੀ :
-ਸੋਇਆ ਚਾਪ ਸਟਿਕ ਬਣਾਉਣ ਲਈ, ਪਹਿਲਾਂ ਸੋਇਆਬੀਨ ਨੂੰ ਸਾਫ਼ ਕਰੋ ਅਤੇ ਰਾਤ ਭਰ ਲਈ ਪਾਣੀ ਵਿੱਚ ਭਿਓਂ ਕੇ ਰੱਖੋ।
-ਅਗਲੇ ਦਿਨ ਸੋਇਆਬੀਨ ਦਾ ਪਾਣੀ ਕੱਢਣ ਤੋਂ ਬਾਅਦ ਇਕ ਵਾਰ ਫਿਰ ਸਾਫ਼ ਪਾਣੀ ਨਾਲ ਧੋ ਕੇ ਇਸ ਨੂੰ ਮਿਕਸਰ ਦੀ ਮਦਦ ਨਾਲ ਪੀਸ ਲਓ।
-ਹੁਣ ਸੋਇਆ ਨਗਟਸ ਨੂੰ ਉਬਾਲ ਲਓ। ਇਸ ਤੋਂ ਬਾਅਦ ਨਗਟਸ ਨੂੰ ਠੰਡਾ ਕਰਕੇ ਮਿਕਸਰ ਦੀ ਮਦਦ ਨਾਲ ਪੀਸ ਲਓ।
-ਇੱਕ ਵੱਡੇ ਮਿਕਸਿੰਗ ਬਾਊਲ ਵਿੱਚ ਸੋਇਆਬੀਨ ਅਤੇ ਸੋਇਆ ਨਗਟਸ ਨੂੰ ਪੀਸ ਲਓ ਅਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤੋਂ ਬਾਅਦ ਮੈਦਾ, ਮੱਕੀ ਦਾ ਆਟਾ, ਚਨੇ ਦਾ ਆਟਾ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਸਖ਼ਤ ਆਟਾ ਗੁੰਨ੍ਹ ਲਓ। ਹੁਣ ਆਟੇ ਦੇ ਪੇੜੇ ਬਣਾ ਕੇ ਇਸ ਨੂੰ ਰੋਟੀ ਤਰ੍ਹਾਂ ਵੇਲ ਲਓ।
-ਵੇਲਣ ਤੋਂ ਬਾਅਦ ਇਸ ਨੂੰ ਲੰਬਾਈ 'ਚ ਕੱਟ ਲਓ। ਇਸ ਤੋਂ ਬਾਅਦ ਸਟਿਕਸ ਲਓ ਅਤੇ ਸਾਰੀਆਂ ਸਟਿਕਸ ਨੂੰ ਉਨ੍ਹਾਂ 'ਚ ਲਪੇਟ ਕੇ ਤਿਆਰ ਕਰ ਲਓ।
-ਹੁਣ ਇਕ ਵੱਡਾ ਭਾਂਡਾ ਲਓ ਅਤੇ ਉਸ ਵਿਚ ਪਾਣੀ ਪਾ ਕੇ ਗਰਮ ਕਰਨ ਲਈ ਰੱਖ ਦਿਓ। ਜਦੋਂ ਪਾਣੀ ਉਬਲਣ ਲੱਗੇ ਤਾਂ ਇਸ ਵਿੱਚ ਤਿਆਰ ਸੋਇਆ ਚਾਪ ਦੀਆਂ ਸਟਿਕਸ ਪਾ ਦਿਓ ਅਤੇ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਸੋਇਆ ਚਾਪ ਸਟਿਕ ਆਪਣੇ ਆਪ ਉੱਪਰ ਨਾ ਆ ਜਾਵੇ।
-ਇਹਨਾਂ ਚੰਗੀ ਤਰ੍ਹਾਂ ਪਕਾਏ ਹੋਏ ਸੋਇਆ ਚਾਪ ਸਟਿਕਸ ਨੂੰ ਪਾਣੀ ਵਿੱਚੋਂ ਕੱਢ ਦਿਓ ਅਤੇ ਉਹਨਾਂ ਨੂੰ ਠੰਡਾ ਹੋਣ ਦਿਓ। ਸਵਾਦ ਦੇ ਨਾਲ ਸਿਹਤਮੰਦ ਸੋਇਆ ਸਟਿਕਸ ਤਿਆਰ ਹਨ।
-ਇਨ੍ਹਾਂ ਸੋਇਆ ਚਾਪ ਸਟਿਕਸ ਨੂੰ ਫਰਿੱਜ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Protein Rich Foods, Recipe