Home /News /lifestyle /

Soybean Nutri: ਸੋਇਆਬੀਨ ਨਿਊਟਰੀ ਬਿਮਾਰੀਆਂ ਨੂੰ ਚੁਟਕੀਆਂ 'ਚ ਕਰਦੀ ਹੈ ਦੂਰ, ਜਾਣੋ ਇਸਦਾ ਰੌਚਕ ਇਤਿਹਾਸ ਤੇ ਗੁਣ

Soybean Nutri: ਸੋਇਆਬੀਨ ਨਿਊਟਰੀ ਬਿਮਾਰੀਆਂ ਨੂੰ ਚੁਟਕੀਆਂ 'ਚ ਕਰਦੀ ਹੈ ਦੂਰ, ਜਾਣੋ ਇਸਦਾ ਰੌਚਕ ਇਤਿਹਾਸ ਤੇ ਗੁਣ

ਚੰਗੀ ਸਿਹਤ ਤੇ ਰੋਗਾਂ ਤੋਂ ਰਾਹਤ ਲਈ ਬੇਹੱਦ ਫਾਇਦੇਮੰਦ ਹਨ ਸੋਇਆਬੀਨ ਨਿਊਟਰੀ, ਜਾਣੋ ਇਹਨਾਂ ਦਾ ਰੌਚਕ ਇਤਿਹਾਸ ਤੇ ਗੁਣ

ਚੰਗੀ ਸਿਹਤ ਤੇ ਰੋਗਾਂ ਤੋਂ ਰਾਹਤ ਲਈ ਬੇਹੱਦ ਫਾਇਦੇਮੰਦ ਹਨ ਸੋਇਆਬੀਨ ਨਿਊਟਰੀ, ਜਾਣੋ ਇਹਨਾਂ ਦਾ ਰੌਚਕ ਇਤਿਹਾਸ ਤੇ ਗੁਣ

ਅੱਜ ਦੇ ਸਮੇਂ ਸਾਡੀ ਜੀਵਨ ਸ਼ੈਲੀ ਬਹੁਤ ਤੇਜ਼ ਹੋ ਰਹੀ ਹੈ ਅਤੇ ਅਸੀਂ ਆਪਣੀ ਖੁਰਾਕ ਵਿਚ ਫਾਸਟ ਫੂਡ ਦੀ ਵਰਤੋਂ ਲਗਾਤਾਰ ਵਧਾ ਰਹੇ ਹਾਂ। ਇਸ ਸਥਿਤੀ ਵਿਚ ਅਸੀਂ ਪੌਸ਼ਕ ਤੱਤਾਂ ਤੋਂ ਭਰਪੂਰ ਭੋਜਨਾਂ ਵੱਲੋਂ ਕਿਨਾਰਾ ਕਰਦੇ ਜਾ ਰਹੇ ਹਾਂ। ਇਕ ਰਿਸ਼ਟ ਪੁਸ਼ਟ ਸਰੀਰ ਲਈ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ, ਜਦਕਿ ਫਾਸਟ ਫੂਡ ਪ੍ਰੋਟੀਨ ਦੀ ਬਜਾਏ ਫੈਟ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਬੇਲੋੜੀ ਚਰਬੀ ਸਰੀਰ ਉੱਪਰ ਜਮਾਂ ਹੋ ਜਾਂਦੀ ਹੈ ਜੋ ਕਈ ਇਕ ਖ਼ਤਰਨਾਕ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖ਼ੁਰਾਕ ਬਾਰੇ ਦੱਸਣ ਜਾ ਰਹੇ ਹਾਂ ਜੋ ਲੋਅ ਫੈਟ ਪਰ ਪ੍ਰੋਟੀਨ ਦੀ ਮਾਤਰਾ ਨਾਲ ਭਰਪੂਰ ਹੈ। ਇਸਦੇ ਨਾਲ ਹੀ ਇਹ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਅਹਿਮ ਸ੍ਰੋਤ ਵੀ ਹੈ।

ਹੋਰ ਪੜ੍ਹੋ ...
  • Share this:

Soybean Nutri Benefits:  ਅੱਜ ਦੇ ਸਮੇਂ ਸਾਡੀ ਜੀਵਨ ਸ਼ੈਲੀ ਬਹੁਤ ਤੇਜ਼ ਹੋ ਰਹੀ ਹੈ ਅਤੇ ਅਸੀਂ ਆਪਣੀ ਖੁਰਾਕ ਵਿਚ ਫਾਸਟ ਫੂਡ ਦੀ ਵਰਤੋਂ ਲਗਾਤਾਰ ਵਧਾ ਰਹੇ ਹਾਂ। ਇਸ ਸਥਿਤੀ ਵਿਚ ਅਸੀਂ ਪੌਸ਼ਕ ਤੱਤਾਂ ਤੋਂ ਭਰਪੂਰ ਭੋਜਨਾਂ ਵੱਲੋਂ ਕਿਨਾਰਾ ਕਰਦੇ ਜਾ ਰਹੇ ਹਾਂ। ਇਕ ਰਿਸ਼ਟ ਪੁਸ਼ਟ ਸਰੀਰ ਲਈ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ, ਜਦਕਿ ਫਾਸਟ ਫੂਡ ਪ੍ਰੋਟੀਨ ਦੀ ਬਜਾਏ ਫੈਟ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਬੇਲੋੜੀ ਚਰਬੀ ਸਰੀਰ ਉੱਪਰ ਜਮਾਂ ਹੋ ਜਾਂਦੀ ਹੈ ਜੋ ਕਈ ਇਕ ਖ਼ਤਰਨਾਕ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖ਼ੁਰਾਕ ਬਾਰੇ ਦੱਸਣ ਜਾ ਰਹੇ ਹਾਂ ਜੋ ਲੋਅ ਫੈਟ ਪਰ ਪ੍ਰੋਟੀਨ ਦੀ ਮਾਤਰਾ ਨਾਲ ਭਰਪੂਰ ਹੈ। ਇਸਦੇ ਨਾਲ ਹੀ ਇਹ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਅਹਿਮ ਸ੍ਰੋਤ ਵੀ ਹੈ।

ਇਸ ਖੁਰਾਕ ਦਾ ਨਾਮ ਨਿਊਟਰੀ ਹੈ ਜਿਸਨੂੰ ਅਸੀਂ ਪੰਜਾਬ ਵਿਚ ਵਧੇਰੇ ਕਰਕੇ ਨਿਊਟਰੀ (Soyabean Chunks) ਦੇ ਰੂਪ ਵਿਚ ਖਾਂਦੇ ਹਾਂ। ਪ੍ਰੋਟੀਨ ਭਰਪੂਰ ਇਹ ਨਿਊਟਰੀ ਭੋਜਨ ਵਿਚ ਸ਼ਾਮਿਲ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਰੋਗ ਹੋਣ ਦਾ ਖਤਰਾ ਘੱਟ ਜਾਂਦਾ ਹੈ।

ਸੋਇਆਬੀਨ ਦੇ ਰੂਪ

ਸੋਇਆਬੀਨ ਮੂਲ ਰੂਪ ਵਿਚ ਇਕ ਫਲੀ ਹੈ। ਜਿਸਨੂੰ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਰੂਪਾਂ ਵਿਚ ਖਾਇਆ ਜਾਂਦਾ ਹੈ। ਸੋਇਆਬੀਨ ਦੀ ਚਟਨੀ ਕਈ ਦੇਸ਼ਾਂ ਵਿਚ ਮਸ਼ਹੂਰ ਹੈ। ਸੋਇਆਬੀਨ ਦਾ ਤੇਲ ਕੱਢਕੇ ਵੀ ਵਰਤਿਆ ਜਾਂਦਾ ਹੈ। ਸੋਇਆਬੀਨ ਟੋਫੂ ਜੋ ਕਿ ਇਕ ਕਿਸਮ ਦਾ ਪਨੀਰ ਹੁੰਦਾ ਹੈ, ਦੀ ਵਰਤੋਂ ਭਾਰਤ ਵਿਚ ਵੱਡੇ ਪੱਧਰ ਤੇ ਹੁੰਦੀ ਹੈ। ਇਸ ਤੋਂ ਇਲਾਵਾ ਸੋਇਆ ਦੁੱਧ ਵੀ ਪੈਕਟਾਂ ਦੇ ਰੂਪ ਵਿਚ ਮਿਲਦਾ ਹੈ। ਕਈ ਥਾਈਂ ਇਸਨੂੰ ਕ੍ਰਿਕਟ ਬਾਲ ਜਿਹੀਆਂ ਗੇਂਦਾਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਪ੍ਰਕਾਰ ਸੋਇਆਬੀਨ ਨੂੰ ਖਾਣ ਦੇ ਦੁਨੀਆਂ ਵਿਚ ਅਲੱਗ ਅਲੱਗ ਢੰਗ ਹਨ ਅਤੇ ਇਹ ਲਗਭਗ ਪੂਰੀ ਦੁਨੀਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਖਾਧੀ ਜਾਂਦੀ ਹੈ। ਮਨੁੱਖ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਸੋਇਆਬੀਨ ਖਵਾਈ ਜਾਂਦੀ ਹੈ। ਮੁਰਗੀਆਂ, ਟਰਕੀ, ਸੂਰਾਂ ਨੂੰ ਖੁਰਾਕ ਦੇ ਰੂਪ ਸੋਇਆਬੀਨ ਦਿੱਤੀ ਜਾਂਦੀ ਹੈ।

ਸੋਇਆਬੀਨ ਦਾ ਇਤਿਹਾਸ

ਸੋਇਆਬੀਨ ਦੀ ਪਹਿਲੀ ਖੇਤੀ ਚੀਨ ਵਿਚ ਹੋਈ ਮੰਨੀ ਜਾਂਦੀ ਹੈ। ਉੱਤਰੀ ਕੈਰੋਲੀਨਾ ਸੋਇਆਬੀਨ ਉਤਪਾਦਕ ਸੰਘ (North Carolina Soybean Producers Association), ਜੋ ਕਿ ਅਮਰੀਕਾ ਦੀ ਇਕ ਨਾਮੀ ਸੰਸਥਾ ਹੈ, ਦੇ ਮੁਤਾਬਿਕ 11ਵੀਂ ਸਦੀ ਈਸਾ ਪੂਰਵ ਵਿਚ ਚੀਨ ਵਿਚ ਇਸਦੀ ਕਾਸ਼ਤ ਕੀਤੀ ਜਾਂਦੀ ਸੀ। ਜਾਪਾਨ ਤੇ ਕੋਰੀਆ ਵਿਚ ਵੀ ਦਵਾਈਆਂ ਅਤੇ ਭੋਜਨ ਦੇ ਰੂਪ ਵਿਚ ਸੋਇਆਬੀਨ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਭਾਰਤੀ ਬਨਸਪਤੀ ਵਿਗਿਆਨੀ ਸੁਸ਼ਮਾ ਨਥਾਨੀ ਸੋਇਆਬੀਨ ਦੇ ਮੂਲ ਸਥਾਨ ਬਾਰੇ ਦੱਸਦੀ ਹੈ ਕਿ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਜਿਸ ਵਿਚ ਚੀਨ ਤੋਂ ਸਿਵਾ ਤਾਈਵਾਨ, ਥਾਈਲੈਂਡ, ਮਲੇਸ਼ੀਆ ਅਤੇ ਕੋਰੀਆ ਸ਼ਾਮਿਲ ਹੈ, ਸੋਇਆਬੀਨ ਦੀ ਜਨਮ ਭੂਮੀ ਹੈ।

ਅੱਜ ਦੇ ਸਮੇਂ ਸੋਇਆਬੀਨ ਦੀ ਸਭ ਤੋਂ ਵਧੇਰੇ ਕਾਸ਼ਤ ਅਮਰੀਕਾ ਵਿਚ ਕੀਤੀ ਜਾਂਦੀ ਹੈ। ਅਮਰੀਕਾ ਤੋਂ ਬਾਦ ਬ੍ਰਾਜ਼ੀਲ, ਅਰਜਨਟੀਨਾ, ਚੀਨ ਅਤੇ ਭਾਰਤ ਦਾ ਨੰਬਰ ਆਉਂਦਾ ਹੈ।

ਸ਼ੁੱਧ ਸ਼ਾਕਾਹਾਰੀ

ਪ੍ਰੋਟੀਨ ਸ੍ਰੋਤ ਵਜੋਂ ਮੁੱਖ ਰੂਪ ਵਿਚ ਮਾਸਾਹਾਰੀ ਭੋਜਨ ਨੂੰ ਅਹਿਮ ਮੰਨਿਆ ਜਾਂਦਾ ਹੈ। ਦੁੱਧ, ਦਹੀ ਆਦਿ ਵੀ ਪ੍ਰੋਟੀਨ ਦੇ ਚੰਗੇ ਸ੍ਰੋਤ ਹਨ ਪਰ ਇਹਨਾਂ ਨੂੰ ਪਲਾਟ-ਬੇਸਡ (ਪੌਦੇ ਅਧਾਰਿਤ) ਨਾ ਹੋਣ ਕਰਕੇ ਸ਼ੁੱਧ ਸ਼ਾਕਾਹਾਰੀ ਨਹੀਂ ਮੰਨਿਆ ਜਾਂਦਾ। ਪਰ ਸੋਇਆਬੀਨ ਸ਼ੁੱਧ ਸ਼ਾਕਾਹਾਰੀ ਪ੍ਰੋਟੀਨ ਸ੍ਰੋਤ ਹੈ। ਇਸ ਤੋਂ ਇਲਾਵਾ ਮਾਸਾਹਾਰੀ ਭੋਜਨ ਪ੍ਰੋਟੀਨ ਭਰਪੂਰ ਤਾਂ ਹੁੰਦੇ ਹਨ ਪਰ ਉਹਨਾਂ ਵਿਚ ਬਹੁਤ ਮਾਤਰਾ ਵਿਚ ਫੈਟ ਵੀ ਹੁੰਦੀ ਹੈ। ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੈ ਪਰ ਫੈਟ ਇਸ ਵਿਚ ਨਾਮਾਤਰ ਹੀ ਹੈ।

100 ਗ੍ਰਾਮ ਸੋਇਆ ਨਿਊਟਰੀ ਵਿਚ 52 ਗ੍ਰਾਮ ਪ੍ਰੋਟੀਨ, 33 ਗ੍ਰਾਮ ਕਾਰਬੋਹਾਈਡ੍ਰੇਟ, 13 ਗ੍ਰਾਮ ਫਾਇਬਰ ਅਤੇ 0.50 ਗ੍ਰਾਮ ਫੈਟ ਹੁੰਦੀ ਹੈ। ਇਸੇ ਲਈ ਸੋਇਆਬੀਨ ਨਿਊਟਰੀ ਨੂੰ ‘ਸ਼ਾਕਾਹਾਰੀ ਮੀਟ’ ਵੀ ਕਿਹਾ ਜਾਂਦਾ ਹੈ। ਇਸਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ ਜਿਸ ਕਾਰਨ ਇਸਨੂੰ ਗਰੀਬਾਂ ਦਾ ਸ਼ਾਕਾਹਾਰੀ ਮੀਟ ਵੀ ਕਿਹਾ ਜਾ ਸਕਦਾ ਹੈ।

ਸੋਇਆਬੀਨ ਦੇ ਗੁਣ

ਸੋਇਆਬੀਨ ਦਿਲ ਦੇ ਰੋਗਾਂ ਤੇ ਸ਼ੂਗਰ ਤੋਂ ਬਚਾਉਂਦਾ ਹੈ। ਇਸ ਵਿਚ ਫੈਟ ਘੱਟ ਅਤੇ ਫਾਇਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜਿਸ ਕਾਰਨ ਇਹਨਾਂ ਦੇ ਸੇਵਨ ਬਾਦ ਲੰਮੇ ਸਮੇਂ ਤੱਕ ਭੁੱਖ ਨਹੀਂ ਲਗਦੀ ਅਤੇ ਅਸੀਂ ਮੋਟਾਪੇ ਤੋਂ ਬਚੇ ਰਹਿੰਦੇ ਹਾਂ। ਕੁਝ ਇਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਕੈਂਸਰ ਦੇ ਰੋਗ ਤੋਂ ਬਚਾਉਂਦਾ ਹੈ। ਸੋਜ ਦੇ ਰੋਗਾਂ ਨਾਲ ਪੀੜਤ ਵਿਅਕਤੀਆਂ ਦੁਆਰਾ ਇਸਨੂੰ ਭੋਜਨ ਵਿਚ ਸ਼ਾਮਿਲ ਕਰਨ ਨਾਲ ਵੀ ਲਾਭ ਹੁੰਦਾ ਹੈ।

ਇਸ ਤਰ੍ਹਾਂ ਸੋਇਆਬੀਨ ਜੋ ਕਿ ਵੜੀਆਂ ਦੇ ਰੂਪ ਵਿਚ ਸਾਨੂੰ ਸੌਖਿਆ ਵੀ ਹਰ ਕਰਿਆਨਾ ਸਟੋਰ ਤੋਂ ਮਿਲ ਜਾਂਦੀਆਂ ਹਨ, ਸਿਹਤ ਲਈ ਬਹੁਤ ਗੁਣਕਾਰੀ ਹਨ। ਪਰ ਏਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਹਰ ਵਸਤ ਨੂੰ ਵਰਤਣ ਤੇ ਭੋਜਨ ਨੂੰ ਖਾਣ ਦੀ ਇਕ ਉਚਿਤ ਸੀਮਾ ਹੁੰਦੀ ਹੈ। ਹਰ ਮਾਮਲੇ ਵਿਚ ਬੇਲੋੜਾਪਨ ਖ਼ਤਰਨਾਕ ਹੋ ਸਕਦਾ ਹੈ। ਇਸੇ ਪ੍ਰਕਾਰ ਹੀ ਸੋਇਆਬੀਨ ਦਾ ਬਹੁਤ ਜ਼ਿਆਦਾ ਸੇਵਨ ਵੀ ਚੰਗਾ ਨਹੀਂ ਹੈ। ਇਸ ਨਾਲ ਯੂਰਿਕ ਐਸਿਡ ਵਧਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਹਾਰਮੋਨ ਦੀ ਸਮੱਸਿਆ ਵੀ ਹੋ ਸਕਦੀ ਹੈ।

Published by:Sarafraz Singh
First published:

Tags: Fast food, Food, Healthy lifestyle