Home /News /lifestyle /

IRCTC ਦੇ ਰਿਹਾ ਕਸ਼ਮੀਰ ਟੂਰ ਦਾ ਵਿਸ਼ੇਸ਼ ਪੈਕੇਜ, ਜਾਣੋ ਇਸ ਸੰਬੰਧੀ ਡਿਟੇਲ

IRCTC ਦੇ ਰਿਹਾ ਕਸ਼ਮੀਰ ਟੂਰ ਦਾ ਵਿਸ਼ੇਸ਼ ਪੈਕੇਜ, ਜਾਣੋ ਇਸ ਸੰਬੰਧੀ ਡਿਟੇਲ

IRCTC ਦੇ ਰਿਹਾ ਕਸ਼ਮੀਰ ਟੂਰ ਦਾ ਵਿਸ਼ੇਸ਼ ਪੈਕੇਜ, ਜਾਣੋ ਇਸ ਸੰਬੰਧੀ ਡਿਟੇਲ

IRCTC ਦੇ ਰਿਹਾ ਕਸ਼ਮੀਰ ਟੂਰ ਦਾ ਵਿਸ਼ੇਸ਼ ਪੈਕੇਜ, ਜਾਣੋ ਇਸ ਸੰਬੰਧੀ ਡਿਟੇਲ

ਕਸ਼ਮੀਰ (Kashmir) ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕਸ਼ਮੀਰ ਦੀਆਂ ਸੁੰਦਰ ਵਾਦੀਆਂ ਸਾਲ ਭਰ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਸ਼ਮੀਰ ਦੇਖਣ ਜਾਂਦੇ ਹਨ। ਕਸ਼ਮੀਰ ਦੀ ਖ਼ੂਬਸੂਰਤੀ ਨੂੰ ਦੇਖਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਲੋਕ ਆਉਂਦੇ ਹਨ।

ਹੋਰ ਪੜ੍ਹੋ ...
  • Share this:

ਕਸ਼ਮੀਰ (Kashmir) ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕਸ਼ਮੀਰ ਦੀਆਂ ਸੁੰਦਰ ਵਾਦੀਆਂ ਸਾਲ ਭਰ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਸ਼ਮੀਰ ਦੇਖਣ ਜਾਂਦੇ ਹਨ। ਕਸ਼ਮੀਰ ਦੀ ਖ਼ੂਬਸੂਰਤੀ ਨੂੰ ਦੇਖਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਲੋਕ ਆਉਂਦੇ ਹਨ।

ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਕੁਦਰਤ ਦੇ ਬਿਹਤਰੀਨ ਨਜ਼ਾਰੇ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਸ਼ਮੀਰ ਜ਼ਰੂਰ ਜਾਣਾ ਚਾਹੀਦਾ ਹੈ। ਕਸ਼ਮੀਰ ਟੂਰ 'ਤੇ ਜਾਣ ਦੇ ਚਾਹਵਾਨਾਂ ਲਈ IRCTC ਇੱਕ ਆਕਰਸ਼ਕ ਪੈਕੇਜ ਲੈ ਕੇ ਆਇਆ ਹੈ। ਆਓ IRCTC ਦੇ ਕਸ਼ਮੀਰ ਟੂਰ ਪੈਕੇਜ ਬਾਰੇ ਜਾਣਦੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਗੁਲਮਰਗ, ਸੋਨਮਰਗ ਅਤੇ ਸ਼੍ਰੀਨਗਰ ਕਸ਼ਮੀਰ ਦੇ ਸਭ ਤੋਂ ਮਸ਼ਹੂਰ ਘੁੰਮਣਯੋਗ ਸਥਾਨ ਹਨ। ਹਰ ਸਾਲ ਲੱਖਾਂ ਸੈਲਾਨੀ ਇੱਥੇ ਆਉਂਦੇ ਹਨ। ਇਨ੍ਹਾਂ ਤਿੰਨਾਂ ਥਾਵਾਂ 'ਤੇ ਤੁਹਾਨੂੰ ਕੁਦਰਤ ਦੀ ਸੁੰਦਰਤਾ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲੇਗਾ। ਇੱਥੇ ਤੁਹਾਨੂੰ ਪਹਾੜਾਂ ਦੇ ਸ਼ਾਨਦਾਰ ਨਜ਼ਾਰੇ ਅਤੇ ਹਰਿਆਲੀ ਦੇ ਆਕਰਸ਼ਕ ਦ੍ਰਿਸ਼ ਦੇਖਣ ਨੂੰ ਮਿਲਣਗੇ। ਇੱਥੇ ਜਾ ਕੇ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਸੱਚਮੁੱਚ ਧਰਤੀ ਦੇ ਸਵਰਗ ਵਿਚ ਘੁੰਮ ਰਹੇ ਹੋ।

IRCTC ਦਾ ਕਸ਼ਮੀਰ ਟੂਰ ਪੈਕੇਜ

ਆਈਆਰਸੀਟੀਸੀ ਨੇ ਹਾਲ ਹੀ ਵਿੱਚ ਕਸ਼ਮੀਰ ਜਾਣ ਦੇ ਚਾਹਵਾਨ ਲੋਕਾਂ ਲਈ ਆਪਣੀ ਵੈੱਬਸਾਈਟ 'ਤੇ ਇੱਕ ਵਿਸ਼ੇਸ਼ ਪੈਕੇਜ ਜਾਰੀ ਕੀਤਾ ਹੈ। ਇਸ ਪੈਕੇਜ ਨੂੰ ਬੁੱਕ ਕਰਨ ਵਾਲੇ ਲੋਕਾਂ ਨੂੰ ਜੁਲਾਈ ਦੇ ਮਹੀਨੇ ਵਿੱਚ ਕਸ਼ਮੀਰ ਦੇ ਸਭ ਤੋਂ ਖ਼ੂਬਸੂਰਤ ਸਥਾਨਾਂ ਵਿੱਚੋਂ ਇੱਕ ਗੁਲਮਰਗ, ਸੋਨਮਰਗ ਅਤੇ ਸ਼੍ਰੀਨਗਰ ਆਦਿ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸ ਪੈਕੇਜ ਵਿੱਚ 3 ਦਿਨ ਅਤੇ 4 ਰਾਤਾਂ ਦਾ ਟੂਰ ਦਿੱਤਾ ਜਾ ਰਿਹਾ ਹੈ। ਲੋਕਾਂ ਦੇ ਠਹਿਰਨ ਲਈ ਹੋਟਲ ਦਾ ਵੀ ਪ੍ਰਬੰਧ ਕੀਤਾ ਜਾਵੇਗਾ। IRCTC ਦੇ ਮੁਤਾਬਕ, ਇਸ ਪੈਕੇਜ ਦਾ ਟੂਰ 2 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਲੋਕਾਂ ਨੂੰ ਕਸ਼ਮੀਰ ਦੀਆਂ ਕਈ ਖ਼ੂਬਸੂਰਤ ਥਾਵਾਂ ਦਿਖਾਈਆਂ ਜਾਣਗੀਆਂ।

IRCTC ਦੇ ਕਸ਼ਮੀਰ ਟੂਰ ਦਾ ਬਜਟ

ਕਿਸੇ ਵੀ ਟੂਰ ਦੀ ਯੋਜਨਾ ਵਿੱਚ ਬਜਟ ਦੀ ਸਭ ਤੋਂ ਵੱਡੀ ਤੇ ਅਹਿਮ ਭੂਮਿਕਾ ਹੁੰਦੀ ਹੈ। ਕੁਝ ਲੋਕ ਇਕੱਲੇ ਘੁੰਮਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਪਰਿਵਾਰ ਨੂੰ ਆਪਣੇ ਨਾਲ ਟੂਰ 'ਤੇ ਲੈ ਜਾਂਦੇ ਹਨ।

IRCTC ਦੇ ਕਸ਼ਮੀਰ ਟੂਰ ਦੇ ਪੈਕੇਜ ਵਿੱਚ ਇਕੱਲੇ ਘੁੰਮਣ ਜਾਣ ਵਾਲਿਆਂ ਨੂੰ ਲਗਭਗ 35 ਹਜ਼ਾਰ ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਪਰਿਵਾਰ ਜਾਂ ਕਿਸੇ ਦੋਸਤ ਨਾਲ ਜਾਣ ਵਾਲਿਆਂ ਨੂੰ ਪ੍ਰਤੀ ਵਿਅਕਤੀ ਕਰੀਬ 27 ਹਜ਼ਾਰ ਰੁਪਏ ਦੇਣੇ ਪੈਣਗੇ। ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਟੂਰ 'ਤੇ ਜਾ ਰਹੇ ਹੋ ਅਤੇ ਕੁੱਲ 3 ਲੋਕ ਹਨ ਤਾਂ ਤੁਹਾਨੂੰ ਪ੍ਰਤੀ ਵਿਅਕਤੀ 26455 ਰੁਪਏ ਦੇਣੇ ਹੋਣਗੇ। ਬੱਚਿਆਂ ਲਈ ਵੱਖਰਾ ਖਰਚਾ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

Published by:rupinderkaursab
First published:

Tags: Lifestyle, Tour, Travel, Travel agent