Home /News /lifestyle /

Spicejet ਨੂੰ ਝਟਕਾ! 3 ਬੈਂਕਾਂ ਨੇ ਕੰਪਨੀ ਦੇ ਕਰਜ਼ੇ ਨੂੰ High Risk ਸ਼੍ਰੇਣੀ 'ਚ ਪਾਇਆ

Spicejet ਨੂੰ ਝਟਕਾ! 3 ਬੈਂਕਾਂ ਨੇ ਕੰਪਨੀ ਦੇ ਕਰਜ਼ੇ ਨੂੰ High Risk ਸ਼੍ਰੇਣੀ 'ਚ ਪਾਇਆ

Spicejet  (ਫਾਇਲ ਫੋਟੋ)

Spicejet (ਫਾਇਲ ਫੋਟੋ)

ਤਕਨੀਕੀ ਖਰਾਬੀ ਕਾਰਨ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੀ ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਸਪਾਈਸ ਜੈੱਟ (Spicejet) ਲਈ ਇਕ ਹੋਰ ਬੁਰੀ ਖਬਰ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨ ਬੈਂਕਾਂ ਨੇ ਸਪਾਈਸ ਜੈੱਟ (Spicejet) ਨੂੰ ਦਿੱਤੇ ਗਏ ਕਰਜ਼ਿਆਂ ਨੂੰ ਹਾਈ ਰਿਸਕ ਸ਼੍ਰੇਣੀ 'ਚ ਪਾ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦੋ ਨਿੱਜੀ ਬੈਂਕਾਂ ਯੈੱਸ ਬੈਂਕ (Yes Bank) ਅਤੇ ਆਈਡੀਐੱਫਸੀ ਫਸਟ ਬੈਂਕ (IDFC first bank) ਅਤੇ ਇਕ ਸਰਕਾਰੀ ਬੈਂਕ ਇੰਡੀਅਨ ਬੈਂਕ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਸੂਤਰਾਂ ਮੁਤਾਬਕ ਸਪਾਈਸ ਜੈੱਟ ਲੀਜ਼ 'ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨੂੰ ਸਮੇਂ ਸਿਰ ਭੁਗਤਾਨ ਨਹੀਂ ਕਰ ਸਕੀ ਹੈ।

ਹੋਰ ਪੜ੍ਹੋ ...
  • Share this:

ਸਪਾਈਸਜੈੱਟ (Spicejet) ਨੇ ਇਸ ਖਬਰ ਦਾ ਕੀਤਾ ਹੈਖੰਡਨ
ਰਿਪੋਰਟ ਮੁਤਾਬਕ ਇਹ ਤਿੰਨੇ ਬੈਂਕ ਸਪਾਈਸਜੈੱਟ (Spicejet) ਦੇ ਨਕਦੀ ਦੇ ਪ੍ਰਵਾਹ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਸਪਾਈਸਜੈੱਟ (Spicejet) ਨੂੰ ਦਿੱਤੇ ਗਏ ਕਰਜ਼ਿਆਂ ਬਾਰੇ ਕੰਪਨੀ ਤੋਂ ਭਰੋਸਾ ਮੰਗਿਆ ਹੈ। ਦੂਜੇ ਪਾਸੇ ਸਪਾਈਸ ਜੈੱਟ (Spicejet) ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕਿਸੇ ਵੀ ਬੈਂਕ ਨੇ Spicejet ਦੇ ਖਾਤੇ ਨੂੰ ਹਾਈ ਅਲਰਟ 'ਤੇ ਨਹੀਂ ਰੱਖਿਆ ਹੈ। ਸਪਾਈਸਜੈੱਟ (Spicejet) ਦੇ ਬੁਲਾਰੇ ਨੇ ਰਾਇਟਰਜ਼ ਨੂੰ ਦੱਸਿਆ, “ਇਸ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਬੈਂਕਾਂ ਨੂੰ ਕਰਜ਼ੇ ਦੀ ਅਦਾਇਗੀ ਕੀਤੀ ਜਾ ਰਹੀ ਹੈ। ਅਸੀਂ ਕਿਸੇ ਵੀ ਬੈਂਕ ਦੁਆਰਾ ਉਠਾਏ ਗਏ ਕਿਸੇ ਵੀ ਚਿੰਤਾ ਤੋਂ ਜਾਣੂ ਨਹੀਂ ਹਾਂ ਅਤੇ ਨਾ ਹੀ ਕਿਸੇ ਬੈਂਕ ਨੇ ਇਸ ਬਾਰੇ ਸਪਾਈਸਜੈੱਟ (Spicejet) ਨਾਲ ਸੰਪਰਕ ਕੀਤਾ ਹੈ। ਇਸ ਸਬੰਧੀ ਰਾਇਟਰਜ਼ ਨੇ ਵੀ ਇਨ੍ਹਾਂ ਬੈਂਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਤਿੰਨਾਂ ਬੈਂਕਾਂ ਵੱਲੋਂ ਏਜੰਸੀ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ।

Directorate General of Civil Aviation (ਡੀਜੀਸੀਏ) ਨੇ ਕੀਤੀ ਸੀ ਕਾਰਵਾਈ
ਲਗਾਤਾਰ ਤਕਨੀਕੀ ਖਾਮੀਆਂ ਕਾਰਨ ਸਪਾਈਸ ਜੈੱਟ (Spicejet) ਦੇ ਜਹਾਜ਼ਾਂ 'ਤੇ ਕਾਰਵਾਈ ਕਰਦੇ ਹੋਏ ਹਵਾਬਾਜ਼ੀ ਰੈਗੂਲੇਟਰੀ Directorate General of Civil Aviation (ਡੀਜੀਸੀਏ) ਨੇ ਅਗਲੇ ਅੱਠ ਹਫ਼ਤਿਆਂ ਲਈ ਸਪਾਈਸ ਜੈੱਟ (Spicejet) ਦੀਆਂ 50 ਫੀਸਦੀ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
Published by:rupinderkaursab
First published:

Tags: Business, Civil, SpiceJet, YES BANK

ਅਗਲੀ ਖਬਰ