HOME » NEWS » Life

SpiceJet ਵੱਲੋਂ ਸ਼ਾਨਦਾਰ ਪੇਸ਼ਕਸ਼: ਸਿਰਫ 899 ਰੁਪਏ ‘ਚ ਕਰੋ ਹਵਾਈ ਸਫਰ

News18 Punjabi | News18 Punjab
Updated: January 13, 2021, 3:44 PM IST
share image
SpiceJet ਵੱਲੋਂ ਸ਼ਾਨਦਾਰ ਪੇਸ਼ਕਸ਼: ਸਿਰਫ 899 ਰੁਪਏ ‘ਚ ਕਰੋ ਹਵਾਈ ਸਫਰ
SpiceJet ਵੱਲੋਂ ਸ਼ਾਨਦਾਰ ਪੇਸ਼ਕਸ਼: ਸਿਰਫ 899 ਰੁਪਏ ‘ਚ ਕਰੋ ਹਵਾਈ ਸਫਰ

ਸਪਾਈਸਜੈੱਟ (SpiceJet) ਨੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਇੱਕ ਵਿਸ਼ੇਸ਼ ‘ਬੁੱਕ ਬੇਫਿਕਰ ਸੇਲ’ (Book Befikar Sale) ਲੈ ਕੇ ਆਈ ਹੈ। ਘਰੇਲੂ ਯਾਤਰਾ ਦਾ ਕਿਰਾਇਆ 899 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਕੋਰੋਨਾ ਮਹਾਂਮਾਰੀ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਅਜਿਹੀ ਸਥਿਤੀ ਵਿੱਚ ਸਪਾਈਸਜੈੱਟ (SpiceJet) ਨੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਇੱਕ ਵਿਸ਼ੇਸ਼ ‘ਬੁੱਕ ਬੇਫਿਕਰ ਸੇਲ’ (Book Befikar Sale) ਲੈ ਕੇ ਆਈ ਹੈ। ਇਸ ਤਹਿਤ ਘਰੇਲੂ ਯਾਤਰਾ ਦਾ ਕਿਰਾਇਆ 899 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਦੱਸ ਦਈਏ ਕਿ ਟਿਕਟ ਬੁਕਿੰਗ ਅੱਜ (13 ਜਨਵਰੀ) ਤੋਂ ਸ਼ੁਰੂ ਹੋ ਗਈ ਹੈ, ਜੋ 17 ਜਨਵਰੀ 2021 ਨੂੰ ਬੰਦ ਹੋਵੇਗੀ। ਸੇਲ ਦੇ ਤਹਿਤ ਟਿਕਟ ਬੁਕਿੰਗ 1 ਅਪ੍ਰੈਲ 2021 ਤੋਂ 30 ਸਤੰਬਰ 2021 ਦੇ ਵਿਚਕਾਰ ਕੀਤੀ ਜਾ ਸਕਦੀ ਹੈ।

ਇਹ ਸਹੂਲਤਾਂ ਮਿਲਣਗੀਆਂ

Book Befikar Sale ਵਿਚ ਘਰੇਲੂ ਉਡਾਣ ਦਾ ਕਿਰਾਇਆ 899 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ ਬਿਨਾਂ ਕਿਸੇ ਫੀਸ ਦੇ ਟਿਕਟ ਦੀ ਤਰੀਕ ਬਦਲਣ ਅਤੇ ਰੱਦ ਕਰਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਵੱਧ ਤੋਂ ਵੱਧ ਯਾਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ, ਕੰਪਨੀ ਨੇ ਇਸ ਪੇਸ਼ਕਸ਼ ਦੇ ਤਹਿਤ ਵੱਖਰੇ ਤੌਰ 'ਤੇ ਟਿਕਟ ਵਾਊਚਰ ਦਾ ਐਲਾਨ ਕੀਤਾ ਹੈ।ਕੰਪਨੀ ਨੇ ਦੱਸਿਆ ਕਿ ਫਲਾਈਟ ਵਾਊਚਰ ਦੀ ਕੀਮਤ ਬੁੱਕ ਕੀਤੀ ਗਈ ਟਿਕਟ ਦੇ ਬੇਸ ਕਿਰਾਏ ਦੇ ਬਰਾਬਰ ਹੋਵੇਗੀ। ਜਦੋਂ ਵੀ ਕੋਈ ਗਾਹਕ ਇਸ ਵਿਕਰੀ ਪੇਸ਼ਕਸ਼ ਦੇ ਤਹਿਤ ਟਿਕਟ ਬੁੱਕ ਕਰਦਾ ਹੈ, ਤਾਂ ਉਸਨੂੰ ਪ੍ਰਤੀ ਬੁਕਿੰਗ ਵੱਧ ਤੋਂ ਵੱਧ 1000 ਰੁਪਏ ਦੇ ਵਾਊਚਰ ਮਿਲੇਗਾ। ਇਹ ਵਾਊਚਰ ਭਵਿੱਖ ਵਿੱਚ ਟਿਕਟਾਂ ਦੀ ਬੁਕਿੰਗ ਲਈ ਵਰਤਿਆ ਜਾ ਸਕਦਾ ਹੈ।

ਵਾਊਚਰ ਦੀ ਵੈਧਤਾ 28 ਫਰਵਰੀ ਤੱਕ

ਇਹ ਫਲਾਈਟ ਵਾਊਚਰ 28 ਫਰਵਰੀ 2021 ਤੱਕ ਯੋਗ ਹੋਣਗੇ ਅਤੇ ਇਹ ਸਿਰਫ ਘਰੇਲੂ ਉਡਾਣਾਂ 'ਤੇ ਲਾਗੂ ਹੋਵੇਗਾ। ਇਸ ਵਾਊਚਰ ਨੂੰ ਘੱਟੋ ਘੱਟ 5,500 ਰੁਪਏ ਦੀ ਘੱਟੋ ਘੱਟ ਟ੍ਰਾਂਜੈਕਸ਼ਨ ਦੀ ਰਕਮ ਨਾਲ ਇਕ ਨਵੀਂ ਬੁਕਿੰਗ 'ਤੇ ਖ੍ਰੀਦਿਆ ਜਾ ਸਕਦਾ ਹੈ।

ਇਸ ਆਫਰ ਦੀ ਪੂਰੀ ਜਾਣਕਾਰੀ ਏਅਰ ਲਾਈਨ ਨੇ ਆਪਣੀ ਵੈੱਬਸਾਈਟ www.SpiceJet.com 'ਤੇ ਦਿੱਤੀ ਹੈ। ਸਪਾਈਸ ਜੈੱਟ ਨੇ ਕਿਹਾ ਹੈ ਕਿ ਇਹ ਛੋਟ ਸਿਰਫ ਇਕਪਾਸੜ ਕਿਰਾਏ ਉੱਤੇ ਲਾਗੂ ਹੋਵੇਗੀ। ਇਸ ਪੇਸ਼ਕਸ਼ ਨੂੰ ਕਿਸੇ ਹੋਰ ਪੇਸ਼ਕਸ਼ ਨਾਲ ਜੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸਨੂੰ ਗਰੁੱਪ ਬੁਕਿੰਗ ਉਤੇ ਲਾਗੂ ਕੀਤਾ ਜਾ ਸਕਦਾ ਹੈ।
Published by: Ashish Sharma
First published: January 13, 2021, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ