Sprouts Pakoda Recipe: ਜ਼ਿਆਦਾਤਰ ਲੋਕ ਸਪ੍ਰਾਉਟ ਨੂੰ ਵਰਕਆਉਟ ਕਰਨ ਵਾਲਿਆਂ ਦੀ ਖੁਰਾਕ ਮੰਨਦੇ ਹਨ, ਪਰ ਅਜਿਹਾ ਨਹੀਂ ਹੈ। ਇਸ ਨੂੰ ਬੱਚਿਆਂ, ਬਜ਼ੁਰਗਾਂ, ਔਰਤਾਂ ਦੀ ਖੁਰਾਕ ਵਿੱਚ ਖਾਸ ਕਰਕੇ ਨਾਸ਼ਤੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਜ਼ਿਆਦਾਤਰ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਇਹ ਰੋਗਾਂ ਨਾਲ ਲੜਨ ਲਈ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ। ਪਰ ਇਸ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਥੋੜਾ ਮੁਸ਼ਕਲ ਲੱਗਦਾ ਹੈ। ਉਹ ਇਸ ਲਈ ਕਿਉਂਕਿ ਇਸ ਦਾ ਸੁਆਦ ਕੱਚੀ ਦਾਲ ਵਰਗਾ ਹੁੰਦਾ ਹੈ। ਇਸ ਲਈ ਲੋਕ ਇਸ ਨੂੰ ਸਲਾਦ ਵਿੱਚ ਪਾ ਤੇ ਜਾਂ ਕਾਲੀ ਮਿਰਚ ਤੇ ਨਿੰਬੂ ਨਾਲ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਪ੍ਰਾਉਟ ਦੇ ਪਕੌੜੇ ਬਣਾ ਕੇ ਵੀ ਖਾਏ ਜਾ ਸਕਦੇ ਹਨ। ਜੀ ਹਾਂ ਤੁਸੀਂ ਇਨ੍ਹਾਂ ਦੇ ਪਕੌੜੇ ਬਣਾ ਕੇ ਖਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦੀ ਵਿਧੀ...
ਸਪ੍ਰਾਉਟ ਪਕੌੜੇ ਬਣਾਉਣ ਲਈ ਸਮੱਗਰੀ
ਸਪ੍ਰਾਉਟ (ਪੁੰਗਰੀ ਮੂੰਗੀ ਦੀ ਦਾਲ)- 1 ਕਟੋਰਾ, ਬੇਸਨ - 1 ਕੱਪ, ਚੌਲਾਂ ਦਾ ਆਟਾ - 1/2 ਕੱਪ, ਆਲੂ - 1, ਪਿਆਜ਼ - 1, ਲਾਲ ਮਿਰਚ ਪਾਊਡਰ - 1 ਚੱਮਚ, ਹਲਦੀ - 1/2 ਚਮਚ, ਜੀਰਾ ਪਾਊਡਰ - 1/2 ਚੱਮਚ, ਅਦਰਕ-ਲਸਣ ਦਾ ਪੇਸਟ - 1 ਚੱਮਚ , ਜੀਰਾ - 1/2 ਚੱਮਚ, ਹਰੇ ਧਨੀਏ ਦੇ ਪੱਤੇ - 3-4 ਚਮਚ, ਹਰੀ ਮਿਰਚ - 2-3,ਤੇਲ - ਤਲਣ ਲਈ, ਲੂਣ - ਸੁਆਦ ਅਨੁਸਾਰ
ਸਪ੍ਰਾਉਟ ਪਕੌੜਾ ਬਣਾਉਣ ਦੀ ਵਿਧੀ :
-ਸਪ੍ਰਾਉਟ ਪਕੌੜਾ ਬਣਾਉਣ ਲਈ ਪਹਿਲਾਂ ਆਲੂ ਅਤੇ ਪਿਆਜ਼ ਨੂੰ ਬਰੀਕ ਟੁਕੜਿਆਂ ਵਿੱਚ ਕੱਟ ਲਓ।
-ਹਰੀ ਮਿਰਚ ਅਤੇ ਹਰਾ ਧਨੀਆ ਵੀ ਕੱਟ ਲਓ।
ਵੱਡੇ ਮਿਕਸਿੰਗ ਬਾਊਲ ਵਿੱਚ ਵੇਸਨ ਅਤੇ ਚੌਲਾਂ ਦਾ ਆਟਾ ਛਾਣ ਲਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ, ਆਲੂ, ਪਿਆਜ਼, ਹਰਾ ਧਨੀਆ, ਹਰੀ ਮਿਰਚ ਪਾਓ ਅਤੇ ਸਭ ਨੂੰ ਮਿਲਾਓ।
-ਇਸ ਮਿਸ਼ਰਣ 'ਚ ਸਪ੍ਰਾਉਟ (ਪੁੰਗਰੀ ਹੋਈ ਮੂੰਗ ਦੀ ਦਾਲ) ਪਾ ਕੇ ਮਿਕਸ ਕਰ ਲਓ।
-ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹਾ ਬੈਟਰ ਤਿਆਰ ਕਰ ਲਓ। ਜਦੋਂ ਬੈਟਰ ਗਾੜ੍ਹਾ ਹੋ ਜਾਵੇ ਤਾਂ ਸਵਾਦ ਅਨੁਸਾਰ ਨਮਕ ਪਾਓ। ਘੋਲ ਤਿਆਰ ਹੋਣ ਤੋਂ ਬਾਅਦ, ਇਸ ਨੂੰ 10 ਮਿੰਟ ਲਈ ਇਕ ਪਾਸੇ ਰੱਖੋ।
-ਇਕ ਪੈਨ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ, ਆਟੇ ਨੂੰ ਲੈ ਕੇ ਇਸ ਤੋਂ ਛੋਟੇ-ਛੋਟੇ ਪਕੌੜੇ ਬਣਾ ਲਓ ਅਤੇ ਉਨ੍ਹਾਂ ਨੂੰ ਪੈਨ ਵਿਚ ਪਾ ਕੇ ਡੀਪ ਫ੍ਰਾਈ ਕਰੋ।
-ਇਨ੍ਹਾਂ ਨੂੰ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਕਿ ਪਕੌੜੇ ਦੋਵੇਂ ਪਾਸਿਆਂ ਤੋਂ ਸੁਨਹਿਰੀ ਅਤੇ ਕੁਰਕੁਰੇ ਨਾ ਹੋ ਜਾਣ। ਅਜਿਹਾ ਹੋਣ ਵਿੱਚ 3-4 ਮਿੰਟ ਲੱਗ ਸਕਦੇ ਹਨ। ਜਦੋਂ ਪਕੌੜੇ ਚੰਗੀ ਤਰ੍ਹਾਂ ਤਲੇ ਜਾਣ ਤਾਂ ਉਨ੍ਹਾਂ ਨੂੰ ਪਲੇਟ 'ਚ ਕੱਢ ਲਓ।
-ਉਨ੍ਹਾਂ ਨੂੰ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe