Home /News /lifestyle /

SSC GD ਕਾਂਸਟੇਬਲ ਨੋਟੀਫਿਕੇਸ਼ਨ 2022: ਕਾਂਸਟੇਬਲ ਦੀਆਂ 24,369 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

SSC GD ਕਾਂਸਟੇਬਲ ਨੋਟੀਫਿਕੇਸ਼ਨ 2022: ਕਾਂਸਟੇਬਲ ਦੀਆਂ 24,369 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਕਾਂਸਟੇਬਲ ਦੀਆਂ 24,369 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਕਾਂਸਟੇਬਲ ਦੀਆਂ 24,369 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਦੱਸਵੀਂ ਪਾਸ ਬੇੇਰੁਜ਼ਗਾਰ ਨੌਜਵਾਨਾਂ ਦੇ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਦਰਅਸਲ ਸਰਕਾਰ ਦੇ ਵੱਲੋਂ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਕੇਂਦਰੀ ਹਥਿਆਰਬੰਦ ਫੌਜੀ ਬਲਾਂ ਵਿੱਚ ਕਾਂਸਟੇਬਲ ਅਤੇ ਅਸਾਮ ਰਾਈਫਲਜ਼ ਵਿੱਚ ਐੱਸਐੱਸਐੱਫ ਅਤੇ ਰਾਈਫਲਮੈਨ , ਨਾਰਕੋਟਿਕਸ ਕੰਟਰੋਲ ਬਿਊਰੋ ਵਿੱਚ ਕਾਂਸਟੇਬਲ ਦੀਆਂ ਕੁੱਲ 24369 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:

  ਕਮਿਸ਼ਨ  ਦੇ ਵੱਲੋਂ ਦੁਆਰਾ ਵੀਰਵਾਰ 27 ਅਕਤੂਬਰ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਮੁਤਾਬਕ ਸੀਮਾ ਸੁਰੱਖਿਆ ਬਲ ਵਿੱਚ ਸਭ ਤੋਂ ਵੱਧ 10,497 ਅਸਾਮੀਆਂ ਹਨ। ਇਸ ਤੋਂ ਬਾਅਦ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ 8911 ਅਸਾਮੀਆਂ ਦੇ ਲਈ ਇਸ਼ਤਿਹਾਰ ਦਿੱਤਾ ਗਿਆ ਹੈ।

  ਐੱਸਐੱਸਸੀ ਜੀਡੀ ਕਾਂਸਟੇਬਲ ਨੋਟੀਫਿਕੇਸ਼ਨ 2022 ਦੇ ਜਾਰੀ ਹੋਣ ਦੇ ਨਾਲ ਅਰਜ਼ੀਆਂ ਦੀ ਪ੍ਰਕਿਿਰਆ ਵੀ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੇ ਲਈ ਉਮੀਦਵਾਰਾਂ ਨੂੰ ਅਰਜ਼ੀਆਂ ਦੇ ਨਾਲ 100 ਰੁਪਏ ਦੀ ਫੀਸ ਆਨਲਾਈਨ ਸਾਧਨਾਂ ਰਾਹੀਂ ਅਦਾ ਕਰਨੀ ਹੋਵੇਗੀ।

  ਐੱਸਸੀ ਅਤੇ ਐੱਸਟੀ ਸ਼੍ਰੇਣੀ ਦੇ ਉਮੀਦਵਾਰਾਂ ਦੇ ਨਾਲ-ਨਾਲ ਸਾਰੀਆਂ ਸ਼੍ਰੇਣੀਆਂ ਦੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਐੱਸਐੱਸਸੀ ਦੀਆਂ 24 ਹਜ਼ਾਰ ਤੋਂ ਵੱਧ ਜੀਡੀ ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ, ਸਿਰਫ ਉਹ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

  ਇਸ ਦੇ ਨਾਲ ਹੀ ਉਨ੍ਹਾਂ ਦੀ ਉਮਰ 1 ਜਨਵਰੀ 2023 ਤੱਕ 18 ਸਾਲ ਤੋਂ ਘੱਟ ਅਤੇ 23 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਵੱਖ-ਵੱਖ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।

  ਅਪਲਾਈ ਕਰਨ ਦੇ ਲਈ ਇੱਥੇ ਕਲਿੱਕ ਕਰੋ

  SSC GD Constable 2022 Notification

  Published by:Shiv Kumar
  First published:

  Tags: Constable Recruitment 2022, Notification, Recruitment