Stage Fear in Kids: ਪਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ-ਵੱਖਰੇ ਗੁਣਾਂ ਨਾਲ ਨਿਵਾਜਿਆ ਹੈ। ਤੁਸੀਂ ਦੋ ਬੱਚਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਦੋ ਬੱਚੇ ਜ਼ਰੂਰੀ ਨਹੀਂ ਕਿ ਇੱਕ ਦੂਸਰੇ ਵਾਂਗ ਨਿਡਰ, ਹੁਸ਼ਿਆਰ, ਸਮਝਦਾਰ ਹੋਣ। ਕੁੱਝ ਬੱਚੇ ਬਚਪਨ ਵਿੱਚ ਹੀ ਬਹੁਤ ਤੇਜ਼ ਦਿਮਾਗ ਹੁੰਦੇ ਹਨ ਜਦ ਕਿ ਕੁੱਝ ਬੱਚੇ ਸਮੇਂ ਦੇ ਨਾਲ ਨਾਲ ਹੌਲੀ-ਹੌਲੀ ਅੱਗੇ ਵਧਦੇ ਹਨ। ਜਦੋਂ ਵੀ ਕੋਈ ਬੱਚਾ ਸਟੇਜ 'ਤੇ ਖੜ੍ਹੇ ਹੋ ਕੇ ਕੁੱਝ ਕਰਦਾ ਹੈ ਤਾਂ ਉਸਦੇ ਮਾਂ-ਬਾਪ ਲਈ ਇਹ ਬਹੁਤ ਯਾਦਗਾਰ ਪਲ ਬਣ ਜਾਂਦੇ ਹਨ।
ਸਾਰੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਸਟੇਜ 'ਤੇ ਕੋਈ ਪਰਫਾਰਮੈਂਸ ਦੇਵੇ। ਪਰ ਸਟੇਜ 'ਤੇ ਤਾਂ ਕਈ ਵੱਡੇ ਚੜਨ ਤੋਂ ਡਰਦੇ ਹਨ, ਇਹ ਤਾਂ ਫਿਰ ਬੱਚੇ ਹਨ। ਇਸ ਨੂੰ Stage Fear ਕਹਿੰਦੇ ਹਨ। ਇਹ ਕਿਸੇ ਵੀ ਬੱਚੇ ਨੂੰ ਹੋ ਸਕਦਾ ਹੈ। ਉਸਨੂੰ ਲਗਦਾ ਹੈ ਕਿ ਉਹ ਸਟੇਜ ਤੇ ਜਾ ਕੇ ਕੁੱਝ ਵੀ ਨਹੀਂ ਕਰ ਸਕੇਗਾ ਅਤੇ ਉਸਦੀ ਬੇਇੱਜਤੀ ਹੋ ਜਾਵੇਗੀ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦੱਸਾਂਗੇ ਜਿਹਨਾਂ ਨਾਲ ਤੁਸੀਂ ਆਪਣੇ ਬੱਚੇ ਦੇ ਮਨ ਵਿੱਚੋਂ ਸਟੇਜ ਦੇ ਡਰ ਨੂੰ ਦੂਰ ਕਰ ਸਕਦੇ ਹੋ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾ ਸਕਦੇ ਹੋ।
ਆਤਮਵਿਸ਼ਵਾਸ ਦੀ ਕਮੀ ਹੀ ਇਸਦਾ ਵੱਡਾ ਕਾਰਨ ਹੈ ਕਿ ਬੱਚਾ ਸਟੇਜ 'ਤੇ ਜਾਣ ਤੋਂ ਡਰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਹੇਠ ਲਿਖ ਟਿਪਸ ਅਪਣਾ ਕੇ ਬੱਚਿਆਂ ਦਾ ਆਤਮਵਿਸ਼ਵਾਸ ਉੱਚਾ ਚੁੱਕਣ।
ਪੋਜੀਟਿਵ ਰਹਿਣਾ ਸਿਖਾਓ: ਅਕਸਰ ਬੱਚੇ ਆਪਣੇ ਮਨ ਵਿੱਚ ਪਹਿਲਾਂ ਹੀ ਇਹ ਸੋਚ ਲੈਂਦੇ ਹਨ ਕਿ ਜੇਕਰ ਗਲਤੀ ਹੋ ਗਈ ਤਾਂ ਲੋਕੀਂ ਕੀ ਕਹਿਣਗੇ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਲੋਕਾਂ ਬਾਰੇ ਸੋਚਣ ਦੀ ਬਜਾਏ ਆਪਣੇ ਪਰਫਾਰਮੈਂਸ ਨੂੰ ਵਧੀਆ ਬਣਾਉਣ ਬਾਰੇ ਦੱਸਣ, ਨਕਾਰਾਤਮਕ ਵਿਚਾਰਾਂ ਦੀ ਥਾਂ ਉਹਨਾਂ ਨੂੰ ਪੋਜੀਟਿਵ ਰਹਿਣ ਬਾਰੇ ਕਹਿਣ।
ਮਾਹਰਾਂ ਦੀ ਮਦਦ ਲਓ: ਤੁਸੀਂ ਆਪਣੇ ਬੱਚੇ ਵਿੱਚ ਆਤਮਵਿਸ਼ਵਾਸ ਨੂੰ ਵਧਾਉਣ ਲਈ ਮਾਹਰ ਦੀ ਮਦਦ ਲੈ ਸਕਦੇ ਹੋ। ਤੁਸੀਂ ਬੱਚਿਆਂ ਨੂੰ ਇੰਟਰਨੈੱਟ 'ਤੇ ਭਾਸ਼ਣ ਅਤੇ ਵੀਡੀਓ ਦੇਖਣ ਲਈ ਪ੍ਰੇਰਿਤ ਕਰ ਸਕਦੇ ਹੋ। ਇਸ ਨਾਲ ਬੱਚੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣਗੇ ਅਤੇ ਹੌਲੀ-ਹੌਲੀ ਉਨ੍ਹਾਂ ਦਾ ਸਟੇਜ ਡਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
ਪੜ੍ਹਨ ਦੀ ਆਦਤ ਪਾਓ: ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣ। ਤੁਸੀਂ ਬੱਚਿਆਂ ਨੂੰ ਉਹਨਾਂ ਦੀ ਰੁਚੀ ਅਨੁਸਾਰ ਕਿਤਾਬਾਂ ਜਾਂ ਮੈਗਜ਼ੀਨ ਪੜ੍ਹਨ ਲਈ ਕਹਿ ਸਕਦੇ ਹੋ। ਇਸ ਤਰ੍ਹਾਂ ਹਰ ਰੋਜ਼ ਕੁਝ ਸਮਾਂ ਪੜ੍ਹਨ ਨਾਲ ਬੱਚਿਆਂ ਦੀ ਡਿਕਸ਼ਨਰੀ ਵਿਚ ਨਵੇਂ ਸ਼ਬਦ ਆਉਣ ਲੱਗ ਜਾਣਗੇ ਅਤੇ ਬੱਚੇ ਸਟੇਜ 'ਤੇ ਬੋਲਣ ਤੋਂ ਨਹੀਂ ਝਿਜਕਣਗੇ।
ਜਾਣਕਾਰੀ ਇਕੱਠੀ ਕਰਾਓ: ਜੇਕਰ ਬੱਚਾ ਕਿਸੇ ਵਿਸ਼ੇ 'ਤੇ ਬੋਲਣ ਵਾਲਾ ਹੈ ਤਾਂ ਉਸ ਨੂੰ ਉਸ ਵਿਸ਼ੇ ਬਾਰੇ ਬਹੁਤ ਜਾਣਕਾਰੀ ਇੱਕਠੀ ਕਰਨ ਲਈ ਕਹੋ ਤਾਂ ਜੋ ਉਹ ਸਟੇਜ 'ਤੇ ਜਾ ਕੇ ਭੁੱਲ ਨਾ ਜਾਵੇ। ਵਿਸ਼ੇ ਨਾਲ ਸਬੰਧਤ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਕੇ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Child care, Lifestyle, Parenting Tips, Self confidence