Home /News /lifestyle /

ਹੋਮ ਲੋਨ ਲਈ ਸ਼ਾਨਦਾਰ ਸਕੀਮ; ਲੋਨ ਲਓ ਤੇ 3 ਸਾਲਾਂ ਲਈ ਸਿਰਫ਼ ਵਿਆਜ ਦਾ ਭੁਗਤਾਨ ਕਰੋ!

ਹੋਮ ਲੋਨ ਲਈ ਸ਼ਾਨਦਾਰ ਸਕੀਮ; ਲੋਨ ਲਓ ਤੇ 3 ਸਾਲਾਂ ਲਈ ਸਿਰਫ਼ ਵਿਆਜ ਦਾ ਭੁਗਤਾਨ ਕਰੋ!

ਹੋਮ ਲੋਨ ਦੀ EMI ਨੂੰ 5 ਹਜ਼ਾਰ ਤੱਕ ਘੱਟ ਕਰਨ ਦਾ ਆਸਾਨ ਤਰੀਕਾ, ਇਸ ਤਰ੍ਹਾਂ ਬਣਾਓ Plan

ਹੋਮ ਲੋਨ ਦੀ EMI ਨੂੰ 5 ਹਜ਼ਾਰ ਤੱਕ ਘੱਟ ਕਰਨ ਦਾ ਆਸਾਨ ਤਰੀਕਾ, ਇਸ ਤਰ੍ਹਾਂ ਬਣਾਓ Plan

ਗ੍ਰਾਹਕ ਹੋਮ ਲੋਨ ਦੇ ਸ਼ੁਰੂਆਤੀ ਸਮੇਂ ਦੌਰਾਨ ਸਿਰਫ ਵਿਆਜ ਦੇ ਭੁਗਤਾਨ ਬਾਰੇ ਵਿਕਲਪ ਚੁਣ ਸਕਦੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸ਼ੁਰੂਆਤੀ ਮਿਆਦ 'ਚ ਮੂਲ ਰਾਸ਼ੀ (Principal Amount) ਦਾ ਭੁਗਤਾਨ ਨਹੀਂ ਕਰਨਾ ਪਵੇਗਾ।

  • Share this:

    ਸਟੈਂਡਰਡ ਚਾਰਟਰਡ ਬੈਂਕ (Standard Chartered Bank, India) ਨੇ ਭਾਰਤ ਵਿੱਚ ਆਪਣੇ ਗਾਹਕਾਂ ਲਈ ਹੋਮ-ਲੋਨ 'ਤੇ ਇੱਕ ਨਵੀਂ ਸਹੂਲਤ ਪੇਸ਼ ਕੀਤੀ ਹੈ।

    ਗ੍ਰਾਹਕ ਹੋਮ ਲੋਨ ਦੇ ਸ਼ੁਰੂਆਤੀ ਸਮੇਂ ਦੌਰਾਨ ਸਿਰਫ ਵਿਆਜ ਦੇ ਭੁਗਤਾਨ ਬਾਰੇ ਵਿਕਲਪ ਚੁਣ ਸਕਦੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸ਼ੁਰੂਆਤੀ ਮਿਆਦ 'ਚ ਮੂਲ ਰਾਸ਼ੀ (Principal Amount) ਦਾ ਭੁਗਤਾਨ ਨਹੀਂ ਕਰਨਾ ਪਵੇਗਾ।

    ਇਸ ਯੋਜਨਾ ਬਾਰੇ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਸਿਰਫ ਵਿਆਜ ਵਾਲਾ ਹੋਮ ਲੋਨ (Interest-only home loan) ਇੱਕ ਅਜਿਹੀ ਸਹੂਲਤ ਹੈ ਜਿਸਦੀ ਵਰਤੋਂ ਪੂਰੀ ਤਰ੍ਹਾਂ ਤਿਆਰ ਰਿਹਾਇਸ਼ੀ ਜਾਇਦਾਦਾਂ (Completed Residential Properties) ਨੂੰ ਖਰੀਦਣ ਲਈ ਕੀਤੀ ਜਾ ਸਕਦੀ ਹੈ।

    ਇਸ ਵਿੱਚ ਕਰਜ਼ੇ ਦੀ ਇੱਕ ਸੀਮਤ ਮਿਆਦ ਲਈ ਕਰਜ਼ਦਾਰ ਨੂੰ ਸਿਰਫ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ। ਸਿਰਫ਼ ਚੁਣੀ ਗਈ ਵਿਆਜ ਦੀ ਮਿਆਦ ਦੇ ਦੌਰਾਨ ਕੋਈ ਵੀ ਪ੍ਰਿੰਸੀਪਲ ਨਹੀਂ ਕੱਟਿਆ ਜਾਵੇਗਾ।

    ਇਹ ਸਕੀਮ ₹35 ਲੱਖ ਅਤੇ ₹3.5 ਕਰੋੜ ਵਿਚਕਾਰ ਕਰਜ਼ਿਆਂ 'ਤੇ ਲਾਗੂ ਹੁੰਦੀ ਹੈ। ਕਰਜ਼ੇ ਲਈ ਨਿਰਧਾਰਤ ਅਧਿਕਤਮ ਮਿਆਦ ਤਨਖਾਹਦਾਰ ਵਿਅਕਤੀਆਂ (Salaried Individuals) ਲਈ 30 ਸਾਲ ਅਤੇ ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਲਈ 25 ਸਾਲ ਹੈ।

    ਗਾਹਕਾਂ ਲਈ ਸਿਰਫ਼ ਵਿਆਜ ਦੀ ਮਿਆਦ 1 ਤੋਂ 3 ਸਾਲ ਤੱਕ ਹੋ ਸਕਦੀ ਹੈ। ਇਸ ਸਮੇਂ ਦੌਰਾਨ, ਗਾਹਕ ਸਿਰਫ ਮਹੀਨਾਵਾਰ ਕਿਸ਼ਤਾਂ ਵਿੱਚ ਵਿਆਜ ਦਾ ਭੁਗਤਾਨ ਕਰ ਸਕਦਾ ਹੈ। ਜਦੋਂ ਇਹ ਮਿਆਦ ਖਤਮ ਹੋ ਜਾਂਦੀ ਹੈ, ਤਾਂ ਤੁਹਾਡਾ ਕਰਜ਼ਾ ਆਮ ਕਰਜ਼ੇ ਵਾਂਗ ਕੰਮ ਕਰੇਗਾ। ਮਤਲਬ ਉਸ ਤੋਂ ਬਾਅਦ ਤੁਹਾਨੂੰ ਲੋਨ 'ਤੇ ਕੀਤੀ ਗਈ ਮਹੀਨਾਵਾਰ ਕਿਸ਼ਤ ਦਾ ਭੁਗਤਾਨ ਕਰਨਾ ਹੋਵੇਗਾ, ਜਿਸ 'ਚ ਮੂਲ ਅਤੇ ਵਿਆਜ ਦੋਵੇਂ ਸ਼ਾਮਲ ਹੋਣਗੇ।

    Published by:Gurwinder Singh
    First published:

    Tags: Car loan, Home loan, Loan, Loan waiver