• Home
  • »
  • News
  • »
  • lifestyle
  • »
  • STAR HEALTH INSURANCE SHARE ALLOTMENT TODAY CHECK APPLICATION STATUS GH AP

Star Health IPO: ਸ਼ੇਅਰਾਂ ਦੀ ਅਲਾਟਮੈਂਟ ਹੋਈ ਪੂਰੀ, ਚੈੱਕ ਕਰੋ ਆਪਣਾ ਐਪਲੀਕੇਸ਼ਨ ਸਟੇਟਸ

ਸਟਾਰ ਹੈਲਥ ਇੰਸ਼ੋਰੈਂਸ IPO ਦਾ ਅਧਿਕਾਰਤ ਰਜਿਸਟਰਾਰ Kfintech ਪ੍ਰਾਈਵੇਟ ਲਿਮਟਿਡ ਹੈ ਅਤੇ ਇਸ ਦਾ ਅਧਿਕਾਰਤ ਵੈੱਬ ਲਿੰਕ karisma.kfintech.com ਹੈ। ਕੰਪਨੀ ਨੇ ਆਪਣੇ ਆਈਪੀਓ ਦੀ ਕੀਮਤ 870-900 ਰੁਪਏ ਪ੍ਰਤੀ ਸ਼ੇਅਰ ਦੇ ਵਿਚਕਾਰ ਰੱਖੀ ਸੀ। ਕੰਪਨੀ ਦਾ ਇਸ਼ੂ 30 ਨਵੰਬਰ ਨੂੰ ਖੁੱਲ੍ਹਿਆ ਤੇ 2 ਦਸੰਬਰ ਨੂੰ ਬੰਦ ਹੋਇਆ।

Star Health IPO: ਸ਼ੇਅਰਾਂ ਦੀ ਅਲਾਟਮੈਂਟ ਹੋਈ ਪੂਰੀ, ਚੈੱਕ ਕਰੋ ਆਪਣਾ ਐਪਲੀਕੇਸ਼ਨ ਸਟੇਟਸ

  • Share this:
ਰਾਕੇਸ਼ ਝੁਨਝੁਨਵਾਲਾ ਦੇ ਨਿਵੇਸ਼ ਕੀਤੀ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦੇ ਸ਼ੇਅਰਾਂ ਦੀ ਅਲਾਟਮੈਂਟ ਅੱਜ ਪੂਰੀ ਹੋ ਚੁੱਕੀ ਹੈ।। ਜੇਕਰ ਤੁਸੀਂ 7,249.18 ਕਰੋੜ ਰੁਪਏ ਦੇ ਪਬਲਿਕ ਇਸ਼ੂ ਲਈ ਵੀ ਅਪਲਾਈ ਕੀਤਾ ਹੈ, ਤਾਂ ਤੁਸੀਂ BSE ਦੀ ਵੈੱਬਸਾਈਟ ਜਾਂ ਪਬਲਿਕ ਇਸ਼ੂ ਦੇ ਅਧਿਕਾਰਤ ਰਜਿਸਟਰਾਰ 'ਤੇ ਲੌਗਇਨ ਕਰਕੇ ਆਨਲਾਈਨ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਸਟਾਰ ਹੈਲਥ ਇੰਸ਼ੋਰੈਂਸ IPO ਦਾ ਅਧਿਕਾਰਤ ਰਜਿਸਟਰਾਰ Kfintech ਪ੍ਰਾਈਵੇਟ ਲਿਮਟਿਡ ਹੈ ਅਤੇ ਇਸ ਦਾ ਅਧਿਕਾਰਤ ਵੈੱਬ ਲਿੰਕ karisma.kfintech.com ਹੈ। ਕੰਪਨੀ ਨੇ ਆਪਣੇ ਆਈਪੀਓ ਦੀ ਕੀਮਤ 870-900 ਰੁਪਏ ਪ੍ਰਤੀ ਸ਼ੇਅਰ ਦੇ ਵਿਚਕਾਰ ਰੱਖੀ ਸੀ। ਕੰਪਨੀ ਦਾ ਇਸ਼ੂ 30 ਨਵੰਬਰ ਨੂੰ ਖੁੱਲ੍ਹਿਆ ਤੇ 2 ਦਸੰਬਰ ਨੂੰ ਬੰਦ ਹੋਇਆ।

ਇਸ IPO ਦਾ ਰਜਿਸਟਰਾਰ KFintech ਪ੍ਰਾਈਵੇਟ ਲਿਮਟਿਡ ਹੈ। ਸ਼ੇਅਰਾਂ ਦੀ ਔਨਲਾਈਨ ਅਲਾਟਮੈਂਟ ਨੂੰ ਜਾਣਨ ਲਈ ਨਿਵੇਸ਼ਕ BSE ਦੀ ਵੈੱਬਸਾਈਟ ਜਾਂ IPO ਰਜਿਸਟਰਾਰ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ ਕਿ ਕੀ ਸ਼ੇਅਰ ਅਲਾਟ ਕੀਤੇ ਗਏ ਹਨ ਜਾਂ ਨਹੀਂ।

1. ਸਭ ਤੋਂ ਪਹਿਲਾਂ ਇਸ ਲਿੰਕ 'ਤੇ https://kcas.kfintech.com/iposatus/ 'ਤੇ ਜਾਓ।
2. IPO (ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ) ਦੀ ਚੋਣ ਕਰੋ
3. ਫਿਰ IPO ਐਪਲੀਕੇਸ਼ਨ ਨੰਬਰ, DPID/ਕਲਾਇੰਟ ਆਈਡੀ, ਜਾਂ ਪੈਨ ਨੰਬਰ ਚੋਂ ਕੋਈ ਇੱਕ ਵਿਕਲਪ ਚੁਣੋ ।
4. ਜੋ ਵੀ ਵਿਕਲਪ ਚੁਣਿਆ ਗਿਆ ਹੈ, ਉਸ ਨਾਲ ਸਬੰਧਤ ਵੇਰਵੇ ਦਰਜ ਕਰੋ।
5. ਫਿਰ ਅੰਤ ਵਿੱਚ ਕੈਪਚਾ ਦਰਜ ਕਰੋ ਅਤੇ ਸਬਮਿਟ ਕਰੋ।

ਇਸ ਤੋਂ ਇਲਾਵਾ ਜੇਕਰ ਤੁਸੀਂ BSE ਦੀ ਵੈੱਬਸਾਈਟ ਤੋਂ ਅਲਾਟਮੈਂਟ ਵੀ ਚੈੱਕ ਕਰ ਸਕਦੇ ਹੋ, ਇਸ ਲਈ ਤੁਹਾਨੂੰ ਇਨ੍ਹਾਂ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ :
1. ਸਭ ਤੋਂ ਪਹਿਲਾਂ ਇਸ ਲਿੰਕ 'ਤੇ ਜਾਓ https://www.bseindia.com/investors/appli_check.aspx
2. ਐਪਲੀਕੇਸ਼ਨ ਨੰਬਰ ਅਤੇ ਪੈਨ ਨੰਬਰ ਦਰਜ ਕਰੋ।
3. ਫਿਰ (I’m not a robot) ਬਾਕਸ 'ਤੇ ਟਿਕ ਕਰੋ ਅਤੇ ਫਿਰ ਸਰਚ 'ਤੇ ਕਲਿੱਕ ਕਰੋ।

ਬਾਜ਼ਾਰ ਮਾਹਰਾਂ ਮੁਤਾਬਕ ਅੱਜ ਗ੍ਰੇ ਮਾਰਕੀਟ 'ਚ ਸਟਾਰ ਹੈਲਥ ਦੇ ਸ਼ੇਅਰਾਂ 'ਚ 60 ਰੁਪਏ ਦੀ ਹੋਰ ਗਿਰਾਵਟ ਦਰਜ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਅਗਲੇ ਸ਼ੁੱਕਰਵਾਰ 10 ਦਸੰਬਰ ਨੂੰ ਸਟਾਕ ਐਕਸਚੇਂਜ ਬੀਐਸਈ ਅਤੇ ਐਨਐਸਈ ਵਿੱਚ ਸੂਚੀਬੱਧ ਹੋਣ ਦੀ ਯੋਜਨਾ ਬਣਾ ਰਹੀ ਹੈ। ਮੀਡੀਆ 'ਚ ਇਹ ਵੀ ਖਬਰਾਂ ਆਈਆਂ ਹਨ ਕਿ ਆਫਰ ਨੂੰ ਕਮਜ਼ੋਰ ਰਿਸਪਾਂਸ ਮਿਲਣ ਤੋਂ ਬਾਅਦ ਉਹ ਇਸ IPO ਦੇ ਆਫਰ ਫਾਰ ਸੇਲ ਹਿੱਸੇ ਨੂੰ ਕੱਟ ਸਕਦੀ ਹੈ।

ਕੰਪਨੀ 7,249 ਰੁਪਏ ਦੇ ਟੀਚੇ ਦੇ ਮੁਕਾਬਲੇ ਇਸ ਆਈਪੀਓ ਰਾਹੀਂ ਸਿਰਫ਼ 6410 ਕਰੋੜ ਰੁਪਏ ਜੁਟਾਉਣ ਵਿੱਚ ਕਾਮਯਾਬ ਰਹੀ ਹੈ। ਇਸ ਆਫਰ ਵਿੱਚ 2000 ਕਰੋੜ ਰੁਪਏ ਦਾ ਨਵਾਂ ਇਸ਼ੂ ਸ਼ਾਮਲ ਹੈ। ਜਦੋਂ ਕਿ, ਕੰਪਨੀ ਦੇ ਪ੍ਰਮੋਟਰ ਤੇ ਮੌਜੂਦਾ ਸ਼ੇਅਰਧਾਰਕ ਵਿਕਰੀ ਲਈ ਆਫਰਿੰਗ ਰਾਹੀਂ 58,324,225 ਸ਼ੇਅਰਾਂ ਦੀ ਵਿਕਰੀ ਕਰਨਗੇ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਇਸ ਆਈਪੀਓ 'ਚ ਐਂਕਰ ਨਿਵੇਸ਼ਕਾਂ ਤੋਂ 3217 ਕਰੋੜ ਰੁਪਏ ਇਕੱਠੇ ਕੀਤੇ ਹਨ।
Published by:Amelia Punjabi
First published: