ਭਾਰਤ ਸਰਕਾਰ ਜਲਦ ਹੀ ਟਾਇਰਾਂ ਦੀ ਸਟਾਰ ਰੇਟਿੰਗ (Star Rating of Tyres) ਲਈ ਨਵੇਂ ਨਿਯਮ ਲਾਗੂ ਕਰ ਸਕਦੀ ਹੈ। ਇਨ੍ਹਾਂ ਨਿਯਮਾਂ ਦੇ ਤਹਿਤ ਏਸੀ ਫਰਿੱਜ ਦੀ ਤਰ੍ਹਾਂ ਹੁਣ ਵਾਹਨਾਂ ਦੇ ਟਾਇਰਾਂ ਦੀ ਵੀ ਸਟਾਰ ਰੇਟਿੰਗ ਹੋਵੇਗੀ। ਇਸ ਸਟਾਰ ਰੇਟਿੰਗ ਦੇ ਨਾਲ ਘਟੀਆਂ ਟਾਇਰਾਂ ਤੋਂ ਛੁਟਕਰਾ ਮਿਲੇਗਾ। ਇਸ ਦੇ ਨਾਲ ਡਰਾਈਵਰ ਸੁਰੱਖਿਅਤ ਸਫ਼ਰ ਦਾ ਆਨੰਦ ਲੈ ਸਕਣਗੇ ਅਤੇ ਇਹ ਵਾਹਨਾਂ ਦੀ ਮਾਈਲੇਜ ਵਧਾਉਣ ਵਿੱਚ ਵੀ ਮਦਦ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ARAI) ਨੇ ਇਸ ਵਾਰ ਟਾਇਰ ਨਿਰਮਾਤਾਵਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਹੈ। ਟਾਇਰਾਂ ਦੇ ਰੇਟਿੰਗ ਸੰਬੰਧੀ ਨਵੇਂ ਨਿਯਮ ਲਾਗੂ ਹੋ ਸਕਦੇ ਹਨ। ਵਰਤਮਾਨ ਵਿੱਚ, ਬੀਆਈਐਸ ਨਿਯਮ ਟਾਇਰਾਂ ਦੀ ਗੁਣਵੱਤਾ ਲਈ ਲਾਗੂ ਹੁੰਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪਾਵਰ ਰੇਟਿੰਗ (Power Rating) ਦੀ ਤਰ੍ਹਾਂ ਹੀ ਟਾਇਰਾਂ ਲਈ ਸਟਾਰ ਰੇਟਿੰਗ (Star Rating of Tyres) ਪੇਸ਼ ਕੀਤੀ ਜਾਵੇਗੀ। 5 ਸਟਾਰ ਰੇਟਿੰਗ ਵਾਲੇ ਟਾਇਰ ਈਂਧਨ ਦੀ ਬਚਤ ਅਤੇ ਮਾਈਲੇਜ ਵਧਾਉਣ ਵਿੱਚ ਮਦਦ ਕਰਨਗੇ।
ਸਰਕਾਰ ਸਟਾਰ ਰੇਟਿੰਗ ਰਾਹੀਂ ਘਟੀਆ ਟਾਇਰਾਂ ਦੇ ਆਯਾਤ 'ਤੇ ਪਾਬੰਦੀ ਲਗਾਉਣ ਦੀ ਵੀ ਯੋਜਨਾ ਬਣਾ ਰਹੀ ਹੈ। 5 ਸਟਾਰ ਰੇਟ ਵਾਲੇ ਟਾਇਰਾਂ ਨਾਲ 5 ਤੋਂ 10 ਫੀਸਦੀ ਈਂਧਨ ਦੀ ਬਚਤ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਸਰਕਾਰ ਦਾ ਇਹ ਕਦਮ ਆਤਮ-ਨਿਰਭਰ ਭਾਰਤ ਮਿਸ਼ਨ ਨੂੰ ਵੀ ਹੁਲਾਰਾ ਦੇਵੇਗਾ। ਇਸ ਨਾਲ ਘਰੇਲੂ ਕੰਪਨੀਆਂ ਬਿਹਤਰ ਟਾਇਰ ਬਣਾ ਸਕਣਗੀਆਂ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ 5 ਸਟਾਰ ਰੇਟਿੰਗ ਵਾਲੇ ਟਾਇਰਾਂ ਦੀ ਕੀਮਤ ਥੋੜੀ ਵੱਧ ਹੋ ਸਕਦੀ ਹੈ। ਫਿਲਹਾਲ, ਇਸ ਬਾਰੇ ਕੋਈ ਖ਼ਬਰ ਨਹੀਂ ਹੈ ਕਿ ਸਟਾਰ ਰੇਟ ਵਾਲੇ ਟਾਇਰਾਂ ਦੀ ਕੀਮਤ ਆਮ ਟਾਇਰਾਂ ਦੇ ਮੁਕਾਬਲੇ ਕਿੰਨੀ ਜ਼ਿਆਦਾ ਹੋਵੇਗੀ। ਰੂਸ-ਯੂਕਰੇਨ ਯੁੱਧ ਕਾਰਨ ਇਸ ਸਾਲ ਟਾਇਰਾਂ ਦੀਆਂ ਕੀਮਤਾਂ 'ਚ 8-12 ਫੀਸਦੀ ਦਾ ਵਾਧਾ ਹੋਇਆ ਹੈ। ਕੱਚੇ ਮਾਲ ਅਤੇ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਟਾਇਰ ਨਿਰਮਾਤਾ ਕੰਪਨੀਆਂ ਨੇ ਟਾਇਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਇਸ ਤੋਂ ਇਲਾਵਾ ਮੰਗ ਵਧਣ, ਸਪਲਾਈ 'ਚ ਕਮੀ, ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਟਾਇਰ ਉਤਪਾਦਨ 'ਚ ਵਰਤੀ ਜਾਣ ਵਾਲੀ ਕੁਦਰਤੀ ਰਬੜ ਮਹਿੰਗੀ ਹੋ ਗਈ ਹੈ। ਕੁਦਰਤੀ ਰਬੜ ਦੀ ਮੰਗ ਦਾ ਸਿਰਫ਼ ਇੱਕ ਤਿਹਾਈ ਹਿੱਸਾ ਘਰੇਲੂ ਉਤਪਾਦਨ ਦੁਆਰਾ ਪੂਰਾ ਕੀਤਾ ਜਾਂਦਾ ਹੈ।
ਬਾਕੀ ਮੰਗ ਆਯਾਤ ਰਾਹੀਂ ਪੂਰੀ ਕੀਤੀ ਜਾਂਦੀ ਹੈ। ਵਿੱਤੀ ਸਾਲ 2021-22 'ਚ ਕੁਦਰਤੀ ਰਬੜ ਦੀਆਂ ਘਰੇਲੂ ਕੀਮਤਾਂ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਟਾਇਰ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਜਿਸ ਸਦਕਾ ਟਾਇਰਾਂ ਦੇ ਰੇਟ ਵਧੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Star Rating On Tyres