Stationery Business: ਬਹੁਤ ਸਾਰੇ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਇੱਛੁਕ ਹੁੰਦੇ ਹਨ ਪਰ ਕੋਈ ਸਹੀ ਕਾਰੋਬਾਰੀ ਵਿਚਾਰ ਅਤੇ ਪੂੰਜੀ ਦੀ ਘਾਟ ਕਾਰਨ ਉਹ ਸ਼ੁਰੂ ਨਹੀਂ ਕਰ ਪਾਉਂਦੇ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਕਾਰੋਬਾਰ ਹਨ, ਜਿਹਨਾਂ ਵਿੱਚ ਬਹੁਤ ਘੱਟ ਪੂੰਜੀ, ਘੱਟ ਜਗ੍ਹਾ ਅਤੇ ਘੱਟ ਤਜ਼ਰਬੇ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਾਰੋਬਾਰ ਬਾਰੇ ਦੱਸ ਜਾ ਰਹੇ ਹਾਂ ਜਿਸ ਦੀ ਮੰਗ ਬਾਜ਼ਾਰ ਵਿੱਚ ਕਦੇ ਨਹੀਂ ਘਟਦੀ ਅਤੇ ਇਸਨੂੰ ਸ਼ੁਰੂ ਕਰਨ ਲਈ ਤੁਹਾਨੂੰ ਪੂੰਜੀ ਦੇ ਤੌਰ 'ਤੇ ਬਹੁਤ ਘੱਟ ਪੈਸੇ ਲਗਾਉਣੇ ਪੈਣਗੇ।
ਸਿਰਫ 10 ਹਜ਼ਾਰ ਰੁਪਏ ਵਿੱਚ ਕਾਰੋਬਾਰ
ਅਸੀਂ ਗੱਲ ਕਰ ਰਹੇ ਹਾਂ ਸਟੇਸ਼ਨਰੀ ਬਿਜਨੈੱਸ ਦੀ। ਇਸ ਕਾਰੋਬਾਰ ਨੂੰ ਤੁਸੀਂ ਸਿਰਫ 10 ਹਜ਼ਾਰ ਰੁਪਏ ਵਿੱਚ ਸ਼ੁਰੂ ਕਰ ਸਕਦੇ ਹੋ। ਜਦੋਂ ਇੱਕ ਵਾਰ ਤੁਹਾਡਾ ਕਾਰੋਬਾਰ ਸਥਾਪਿਤ ਹੋ ਜਾਵੇ ਤਾਂ ਫਿਰ ਤੁਸੀਂ ਇਸਦਾ ਵਿਸਥਾਰ ਕਰ ਸਕਦੇ ਹੋ। ਇੱਥੇ ਤੁਹਾਨੂੰ ਇੱਕ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਕਿ ਇਸ ਕਾਰੋਬਾਰ ਵਿਚ ਮੁਨਾਫ਼ਾ ਕਮਾਉਣ ਲਈ ਸਮੇਂ ਦੇ ਪਾਬੰਦ ਹੋਣਾ ਹੋਵੇਗਾ। ਇਸ ਤਰ੍ਹਾਂ ਤੁਸੀਂ ਇੱਥੋਂ ਚੰਗੀ ਕਮਾਈ ਕਰ ਸਕਦੇ ਹੋ।
ਸਾਰਾ ਸਾਲ ਬਣੀ ਰਹਿੰਦੀ ਹੈ ਮੰਗ
ਸਟੇਸ਼ਨਰੀ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ। ਫਿਰ ਚਾਹੇ ਸਟੇਸ਼ਨਰੀ ਸਕੂਲ ਦੀ ਹੋਵੇ, ਕਾਲਜ ਦੀ ਜਾਂ ਫਿਰ ਦਫਤਰਾਂ ਦੀ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਹੀ ਜਗ੍ਹਾ ਦੀ ਲੋੜ ਹੋਵੇਗੀ ਜਿਸ ਦੇ ਆਲੇ-ਦੁਆਲੇ ਸਕੂਲ ਜਾਂ ਕਾਲਜ ਹੋਵੇ ਜਾਂ ਫਿਰ ਜਿੱਥੇ ਕੋਈ ਸਰਕਾਰੀ ਦਫਤਰ ਹੋਣ। ਸਟੇਸ਼ਨਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸਾਰੇ ਪ੍ਰੋਡਕਟਸ ਹੁੰਦੇ ਹਨ ਜਿਵੇਂ ਕਿ ਪੈੱਨ, ਪੈਨਸਿਲ, ਨੋਟਪੈਡ ਆਦਿ। ਬਹੁਤ ਸਾਰੇ ਸਟੇਸ਼ਨਰੀ ਕਾਰੋਬਾਰੀ ਬੱਚਿਆਂ ਦੇ ਖੇਡਣ ਲਈ ਖਿਡੌਣੇ ਵੀ ਵੇਚਦੇ ਹਨ।
ਹੁਣ ਗੱਲ ਆਉਂਦੀ ਹੈ ਕਿ ਜੇਕਰ ਤੁਸੀਂ ਇਸ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਤੁਹਾਨੂੰ Shop And Establishment Act ਦੇ ਤਹਿਤ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਤੁਸੀਂ ਇਸ ਲਈ ਛੋਟੀ ਦੁਕਾਨ ਦੀ ਵਰਤੋਂ ਵੀ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਕਿਰਾਇਆ ਜ਼ਿਆਦਾ ਨਾ ਦੇਣਾ ਪਵੇ।
ਜਦੋਂ ਤੁਸੀਂ ਇੱਕ ਵਾਰ ਦੁਕਾਨ ਲਈ ਸਹੀ ਜਗ੍ਹਾ ਲੱਭ ਲਵੋ ਤਾਂ ਅਗਲਾ ਕੰਮ ਹੈ ਸਾਮਾਨ। ਤੁਹਾਨੂੰ ਮੁਨਾਫ਼ਾ ਤਾਂ ਹੀ ਜ਼ਿਆਦਾ ਹੋਵੇਗਾ ਜੇਕਰ ਤੁਸੀਂ ਸਟੇਸ਼ਨਰੀ ਦਾ ਸਾਮਾਨ ਥੋਕ ਵਾਲਿਆਂ ਤੋਂ ਖਰੀਦਦੇ ਹੋ। ਇੱਥੇ ਵੀ ਧਿਆਨ ਰੱਖੋ ਕਿ ਤੁਸੀਂ ਥੋਕ ਬਾਜ਼ਾਰ ਵਿੱਚ ਘੁੰਮ ਕੇ ਤੱਸਲੀ ਕਰੋ ਕਿ ਤੁਹਾਨੂੰ ਕਿਹੜਾ ਥੋਕ ਵਪਾਰੀ ਸਹੀ ਕੀਮਤ 'ਤੇ ਸਾਮਾਨ ਦੇ ਰਿਹਾ ਹੈ। ਇਸ ਤਰ੍ਹਾਂ ਤੁਸੀਂ ਸਸਤਾ ਲੈ ਕੇ ਬਾਜ਼ਾਰ ਦੀਆਂ ਕੀਮਤਾਂ ਨਾਲੋਂ ਕੁੱਝ ਡਿਸਕਾਊਂਟ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Business opportunities, Jobs