
ਇਸ ਕਾਰੋਬਾਰ ‘ਚ ਸਿਰਫ਼ 20 ਹਜ਼ਾਰ ਲਗਾ ਕੇ ਦਿਨਾਂ ‘ਚ ਬਣ ਜਾਓਗੇ ਲੱਖਪਤੀ, ਪੜ੍ਹੋ ਕਿਵੇਂ
ਜੇਕਰ ਤੁਸੀਂ ਵੀ ਘੱਟ ਪੈਸੇ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਕਾਰੋਬਾਰੀ ਆਈਡੀਆ ਲੈ ਕੇ ਆਏ ਹਾਂ। ਤੁਸੀਂ ਇਸ ਦੀ ਸ਼ੁਰੂਆਤ ਘੱਟ ਤੋਂ ਘੱਟ ਪੈਸਾ ਲਗਾ ਕੇ ਕਰ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ - ਲੈਮਨਗ੍ਰਾਸ ਦੀ ਖੇਤੀ। ਇਸ ਖੇਤੀ ਤੋਂ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖੇਤੀ ਲਈ ਤੁਹਾਨੂੰ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ ਅਤੇ ਤੁਸੀਂ ਇਸ ਤੋਂ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹੋ।
ਬਜ਼ਾਰ 'ਚ ਇਸ ਦੀ ਕਾਫੀ ਮੰਗ ਹੈ
ਲੈਮਨ ਗ੍ਰਾਸ ਤੋਂ ਕੱਢੇ ਜਾਣ ਵਾਲੇ ਤੇਲ ਦੀ ਬਾਜ਼ਾਰ 'ਚ ਕਾਫੀ ਮੰਗ ਹੈ। ਲੈਮਨ ਗ੍ਰਾਸ ਤੋਂ ਕੱਢੇ ਗਏ ਤੇਲ ਦੀ ਵਰਤੋਂ ਕਾਸਮੈਟਿਕਸ, ਸਾਬਣ, ਤੇਲ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਬਾਜ਼ਾਰ ਵਿੱਚ ਇਸ ਦੀ ਚੰਗੀ ਕੀਮਤ ਮਿਲਦੀ ਹੈ। ਇਸ ਕਾਸ਼ਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸੋਕਾ ਪ੍ਰਭਾਵਿਤ ਖੇਤਰਾਂ ਵਿੱਚ ਵੀ ਲਗਾਇਆ ਜਾ ਸਕਦਾ ਹੈ। ਲੈਮਨਗ੍ਰਾਸ ਦੀ ਕਾਸ਼ਤ ਤੋਂ ਤੁਸੀਂ ਸਿਰਫ ਇੱਕ ਹੈਕਟੇਅਰ ਤੋਂ ਇੱਕ ਸਾਲ ਵਿੱਚ ਲਗਭਗ 4 ਲੱਖ ਰੁਪਏ ਦਾ ਮੁਨਾਫਾ ਕਮਾ ਸਕਦੇ ਹੋ।
ਆਓ ਜਾਣਦੇ ਹਾਂ ਕਿ ਲੈਮਨ ਗ੍ਰਾਸ ਦੀ ਖੇਤੀ ਕਿਵੇਂ ਕਰਨੀ ਹੈ : ਲੈਮਨ ਗਰਾਸ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਫਰਵਰੀ ਤੋਂ ਜੁਲਾਈ ਤੱਕ ਹੁੰਦਾ ਹੈ। ਇੱਕ ਵਾਰ ਬੀਜਣ ਤੋਂ ਬਾਅਦ, ਇਸਦੀ ਛੇ ਤੋਂ ਸੱਤ ਵਾਰ ਕਟਾਈ ਕੀਤੀ ਜਾਂਦੀ ਹੈ। ਕਟਾਈ ਸਾਲ ਵਿੱਚ ਤਿੰਨ ਤੋਂ ਚਾਰ ਵਾਰ ਕੀਤੀ ਜਾਂਦੀ ਹੈ। ਲੈਮਨ ਗ੍ਰਾਸ ਤੋਂ ਤੇਲ ਕੱਢਿਆ ਜਾਂਦਾ ਹੈ। ਇਸ ਦੀ ਵਿਕਰੀ ਦਰ 1,000 ਤੋਂ 1,500 ਰੁਪਏ ਹੈ। ਇਸਦੀ ਪਹਿਲੀ ਕਟਾਈ ਲੈਮਨ ਗਰਾਸ ਬੀਜਣ ਤੋਂ 3 ਤੋਂ 5 ਮਹੀਨੇ ਬਾਅਦ ਕੀਤੀ ਜਾਂਦੀ ਹੈ। ਇੱਕ ਏਕੜ ਰਕਬੇ ਵਿੱਚ ਲੈਮਨ ਗਰਾਸ ਦੀ ਕਾਸ਼ਤ ਤੋਂ 5 ਟਨ ਤੱਕ ਪੱਤੇ ਕੱਢੇ ਜਾ ਸਕਦੇ ਹਨ। ਹਾਲਾਂਕਿ ਤੁਸੀਂ 15-20 ਹਜ਼ਾਰ ਰੁਪਏ ਵਿੱਚ ਇਸ ਦੀ ਖੇਤੀ ਸ਼ੁਰੂ ਕਰ ਸਕਦੇ ਹੋ, ਪਰ ਜੇਕਰ ਤੁਹਾਡੇ ਕੋਲ ਥੋੜ੍ਹਾ ਹੋਰ ਬਜਟ ਹੈ ਤਾਂ ਤੁਸੀਂ ਸ਼ੁਰੂਆਤ ਵਿੱਚ ਹੀ ਮਸ਼ੀਨ ਲਗਾ ਸਕਦੇ ਹੋ। ਮਸ਼ੀਨ ਦਾ ਸੈੱਟਅੱਪ 2 ਤੋਂ 2.5 ਲੱਖ ਰੁਪਏ ਵਿੱਚ ਕੀਤਾ ਜਾ ਸਕਦਾ ਹੈ।
ਇੰਝ ਹੋਵੇਗੀ ਕਮਾਈ : ਲੈਮਨ ਗਰਾਸ ਦੀ ਖੇਤੀ ਤੋਂ ਤੁਸੀਂ ਬਹੁਤ ਜਲਦੀ ਕਮਾਈ ਕਰਨੀ ਸ਼ੁਰੂ ਕਰ ਸਕਦੇ ਹੋ। ਦੱਸ ਦੇਈਏ ਕਿ ਇੱਕ ਕੁਇੰਟਲ ਲੈਮਨ ਗਰਾਸ ਤੋਂ ਇੱਕ ਲੀਟਰ ਤੇਲ ਨਿਕਲਦਾ ਹੈ। ਬਾਜ਼ਾਰ 'ਚ ਇਸ ਦੀ ਕੀਮਤ 1 ਹਜ਼ਾਰ ਤੋਂ 1500 ਰੁਪਏ ਤੱਕ ਹੈ। ਯਾਨੀ ਪੰਜ ਟਨ ਲੈਮਨ ਗਰਾਸ ਤੋਂ ਤੁਸੀਂ ਘੱਟੋ-ਘੱਟ 3 ਲੱਖ ਰੁਪਏ ਦਾ ਮੁਨਾਫਾ ਕਮਾ ਸਕਦੇ ਹੋ। ਲੈਮਨ ਗ੍ਰਾਸ ਦੀਆਂ ਪੱਤੀਆਂ ਵੇਚ ਕੇ ਵੀ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਦੱਸ ਦਈਏ ਕਿ ਬਿਹਾਰ ਦੇ ਰੌਨਕ ਕੁਮਾਰ ਅਤੇ ਰਮਨ ਕੁਮਾਰ ਦੋ ਭਰਾ ਮਿਲ ਕੇ ਲੈਮਨ ਗਰਾਸ ਦੀ ਖੇਤੀ ਕਰਦੇ ਹਨ ਅਤੇ ਇਸ ਤੋਂ ਚਾਹ ਬਣਾ ਕੇ ਦੇਸ਼ ਭਰ 'ਚ ਸਪਲਾਈ ਕਰਦੇ ਹਨ। ਇਸ ਤੋਂ ਉਹ ਹਰ ਮਹੀਨੇ 4 ਤੋਂ 5 ਲੱਖ ਰੁਪਏ ਕਮਾ ਰਹੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।