Home /News /lifestyle /

ਸਿਰਫ਼ 2 ਲੱਖ ‘ਚ ਸ਼ੁਰੂ ਕਰੋ ਇਹ ਕਾਰੋਬਾਰ, ਕੁੱਝ ਮਹੀਨਿਆਂ ‘ਚ ਹੋ ਜਾਓਗੇ ਅਮੀਰ

ਸਿਰਫ਼ 2 ਲੱਖ ‘ਚ ਸ਼ੁਰੂ ਕਰੋ ਇਹ ਕਾਰੋਬਾਰ, ਕੁੱਝ ਮਹੀਨਿਆਂ ‘ਚ ਹੋ ਜਾਓਗੇ ਅਮੀਰ

ਸਿਰਫ਼ 2 ਲੱਖ ‘ਚ ਸ਼ੁਰੂ ਕਰੋ ਇਹ ਕਾਰੋਬਾਰ, 1 ਸਾਲ ‘ਚ ਬਣ ਜਾਓਗੇ ਕਰੋੜਪਤੀ

ਸਿਰਫ਼ 2 ਲੱਖ ‘ਚ ਸ਼ੁਰੂ ਕਰੋ ਇਹ ਕਾਰੋਬਾਰ, 1 ਸਾਲ ‘ਚ ਬਣ ਜਾਓਗੇ ਕਰੋੜਪਤੀ

6 ਲੱਖ ਰੁਪਏ ਦੇ ਕੁੱਲ ਨਿਵੇਸ਼ ਨਾਲ ਲਗਭਗ 30 ਹਜ਼ਾਰ ਕਿਲੋਗ੍ਰਾਮ ਦੀ ਉਤਪਾਦਨ ਸਮਰੱਥਾ ਤਿਆਰ ਹੋਵੇਗੀ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ 6.05 ਲੱਖ ਰੁਪਏ ਖਰਚ ਕਰਨੇ ਪੈਣਗੇ। ਸਥਿਰ ਪੂੰਜੀ ਵਿੱਚ ਸਾਰੇ ਖਰਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਦੋ ਮਸ਼ੀਨਾਂ, ਪੈਕਿੰਗ ਮਸ਼ੀਨ ਉਪਕਰਣ।

ਹੋਰ ਪੜ੍ਹੋ ...
  • Share this:
ਖਾਣ ਪੀਣ ਦੀਆਂ ਚੀਜ਼ਾਂ ਦੀ ਮੰਗ ਕਦੇ ਵੀ ਘਟਦੀ ਨਹੀਂ ਹੈ। ਇਨ੍ਹਾਂ ਦਾ ਕਾਰੋਬਾਰ ਤੁਹਾਨੂੰ ਜ਼ਰੂਰ ਲਾਭ ਪਹੁੰਚਾ ਸਕਦਾ ਹੈ। ਹੋਰ ਤਾਂ ਹੋਰ ਅਜਿਹੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਸੀਂ ਮੋਦੀ ਸਰਕਾਰ ਦੀ ਮੁਦਰਾ ਯੋਜਨਾ ਦਾ ਲਾਭ ਲੈ ਸਕਦੇ ਹੋ। ਇਸ ਤਹਿਤ ਤੁਹਾਨੂੰ ਸਸਤੀਆਂ ਵਿਆਜ ਦਰਾਂ 'ਤੇ 4 ਲੱਖ ਰੁਪਏ ਦਾ ਕਰਜ਼ਾ ਮਿਲੇਗਾ। ਇਹ ਕਾਰੋਬਾਰ ਪਾਪੜ ਬਣਾਉਣ ਦਾ ਕਾਰੋਬਾਰ ਹੈ। ਪਾਪੜ ਦਾ ਕਾਰੋਬਾਰ ਸਿਰਫ 2 ਲੱਖ ਰੁਪਏ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐੱਨ.ਐੱਸ.ਆਈ.ਸੀ.) ਨੇ ਇਸ ਦੇ ਲਈ ਇਕ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ, ਜਿਸ ਦੇ ਜ਼ਰੀਏ ਤੁਹਾਨੂੰ ਮੁਦਰਾ ਯੋਜਨਾ ਦੇ ਤਹਿਤ ਸਸਤੀ ਦਰ 'ਤੇ 4 ਲੱਖ ਰੁਪਏ ਦਾ ਕਰਜ਼ਾ ਮਿਲੇਗਾ।

ਇਸ ਰਿਪੋਰਟ ਮੁਤਾਬਕ 6 ਲੱਖ ਰੁਪਏ ਦੇ ਕੁੱਲ ਨਿਵੇਸ਼ ਨਾਲ ਲਗਭਗ 30 ਹਜ਼ਾਰ ਕਿਲੋਗ੍ਰਾਮ ਦੀ ਉਤਪਾਦਨ ਸਮਰੱਥਾ ਤਿਆਰ ਹੋਵੇਗੀ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ 6.05 ਲੱਖ ਰੁਪਏ ਖਰਚ ਕਰਨੇ ਪੈਣਗੇ। ਸਥਿਰ ਪੂੰਜੀ ਵਿੱਚ ਸਾਰੇ ਖਰਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਦੋ ਮਸ਼ੀਨਾਂ, ਪੈਕਿੰਗ ਮਸ਼ੀਨ ਉਪਕਰਣ। ਕਾਰਜਸ਼ੀਲ ਪੂੰਜੀ ਵਿੱਚ ਸਟਾਫ ਦੀ ਤਿੰਨ ਮਹੀਨਿਆਂ ਦੀ ਤਨਖਾਹ, ਤਿੰਨ ਮਹੀਨਿਆਂ ਦੇ ਕੱਚੇ ਮਾਲ ਅਤੇ ਉਪਯੋਗਤਾ ਉਤਪਾਦ ਦੇ ਖਰਚੇ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਰਾਇਆ, ਬਿਜਲੀ, ਪਾਣੀ, ਟੈਲੀਫੋਨ ਦੇ ਬਿੱਲ ਆਦਿ ਖਰਚੇ ਵੀ ਇਸ ਵਿਚ ਸ਼ਾਮਲ ਹਨ।

ਤੁਹਾਨੂੰ ਇਨ੍ਹਾਂ ਮਸ਼ੀਨਾਂ ਦੀ ਲੋੜ ਪਵੇਗੀ : ਪਾਪੜ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਸਵਿਫਟਰ, ਦੋ ਮਿਕਸਰ, ਪਲੇਟਫਾਰਮ ਬੈਲੇਂਸ, ਇਲੈਕਟ੍ਰਿਕਲੀ ਓਵਨ, ਮਾਰਬਲ ਟੇਬਲ ਟਾਪ, ਚਕਲਾ ਰੋਲ, ਐਲੂਮੀਨੀਅਮ ਦੇ ਭਾਂਡੇ ਅਤੇ ਰੈਕ ਵਰਗੀ ਮਸ਼ੀਨਰੀ ਦੀ ਲੋੜ ਪਵੇਗੀ।

250 ਵਰਗ ਫੁੱਟ ਥਾਂ ਦੀ ਲੋੜ ਹੈ : ਪਾਪੜ ਬਣਾਉਣ ਦੇ ਕਾਰੋਬਾਰ ਲਈ ਘੱਟੋ-ਘੱਟ 250 ਵਰਗ ਫੁੱਟ ਜਗ੍ਹਾ ਦੀ ਲੋੜ ਹੋਵੇਗੀ। ਜੇਕਰ ਤੁਹਾਡੇ ਕੋਲ ਆਪਣੀ ਜਗ੍ਹਾ ਨਹੀਂ ਹੈ ਤਾਂ ਇਸ ਨੂੰ ਕਿਰਾਏ 'ਤੇ ਲਿਆ ਜਾ ਸਕਦਾ ਹੈ। ਜਿਸ ਲਈ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 5 ਹਜ਼ਾਰ ਰੁਪਏ ਦੇਣੇ ਹੋਣਗੇ। ਮੈਨਪਾਵਰ ਲਈ ਕੁਲ 5 ਮਜ਼ਦੂਰਾਂ ਦੀ ਲੋੜ ਹੋਵੇਗੀ, ਇਨ੍ਹਾਂ ਵਿੱਚੋਂ 2 ਤੁਸੀਂ ਅਜਿਹੇ ਭਰਤੀ ਕਰ ਸਕਦੇ ਹੋ ਜਿਨ੍ਹਾਂ ਨੇ ਪਿਹਲਾਂ ਇਹ ਕੰਮ ਕੀਤਾ ਹੋਵੇ। ਇਨ੍ਹਾਂ ਸਾਰਿਆਂ ਦੀ ਤਨਖਾਹ 'ਤੇ 25,000 ਰੁਪਏ ਖਰਚ ਕੀਤੇ ਜਾਣਗੇ, ਜੋ ਕਿ ਕਾਰਜਸ਼ੀਲ ਪੂੰਜੀ ਵਿੱਚ ਜੋੜਿਆ ਜਾਵੇਗਾ।

ਕਿੱਥੇ ਕਿੱਥੇ, ਕਿੰਨਾ ਪੈਸਾ ਲੱਗੇਗਾ : 6 ਲੱਖ ਰੁਪਏ ਦੀ ਕੁੱਲ ਪੂੰਜੀ ਵਿੱਚੋਂ, ਤੁਹਾਨੂੰ ਆਪਣੇ ਤੋਂ 2 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ। ਸਰਕਾਰ ਦੀ ਮੁਦਰਾ ਸਕੀਮ ਤਹਿਤ ਤੁਹਾਨੂੰ 4 ਲੱਖ ਰੁਪਏ ਦਾ ਕਰਜ਼ਾ ਮਿਲੇਗਾ। ਇਸ ਦੇ ਲਈ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਕਈ ਵੇਰਵੇ ਭਰਨੇ ਹੋਣਗੇ। ਇਸ ਵਿੱਚ ਕੋਈ ਪ੍ਰੋਸੈਸਿੰਗ ਫੀਸ ਜਾਂ ਗਾਰੰਟੀ ਫੀਸ ਅਦਾ ਨਹੀਂ ਕਰਨੀ ਪਵੇਗੀ। ਲੋਨ ਦੀ ਰਕਮ 5 ਸਾਲਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ।

ਲੱਖਾਂ ਵਿੱਚ ਹੋਵੇਗੀ ਕਮਾਈ : ਇੱਕ ਵਾਰ ਉਤਪਾਦ ਬਣ ਜਾਣ ਤੋਂ ਬਾਅਦ, ਇਸ ਨੂੰ ਥੋਕ ਵਿੱਚ ਵੇਚਣਾ ਪੈਂਦਾ ਹੈ। ਇਸ ਦੇ ਲਈ ਛੋਟੇ ਕਰਿਆਨੇ ਦੀਆਂ ਦੁਕਾਨਾਂ ਅਤੇ ਸੁਪਰਮਾਰਕੀਟਾਂ ਅਤੇ ਵੱਡੇ ਰਿਟੇਲਰਾਂ ਨਾਲ ਸੰਪਰਕ ਕਰ ਕੇ ਇਸ ਦੀ ਵਿਕਰੀ ਵਧਾਈ ਜਾ ਸਕਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪਾਪੜ ਦੇ ਕਾਰੋਬਾਰ ਵਿੱਚ ਮੁਨਾਫ਼ਾ ਨਿਵੇਸ਼ ਦੀ ਰਕਮ ਦਾ ਪੰਜਵਾਂ ਹਿੱਸਾ ਹੈ। ਜੇਕਰ ਤੁਸੀਂ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਹਰ ਮਹੀਨੇ 1 ਲੱਖ ਰੁਪਏ ਕਮਾ ਸਕਦੇ ਹੋ। ਇਸ 'ਚ ਤੁਹਾਡਾ ਮੁਨਾਫਾ 35 40 ਹਜ਼ਾਰ ਰੁਪਏ ਤੱਕ ਹੋ ਸਕਦਾ ਹੈ।
Published by:Amelia Punjabi
First published:

Tags: Business, Business idea, Millionaire, MONEY, Richest person, Startup ideas

ਅਗਲੀ ਖਬਰ