Home /News /lifestyle /

Business Tips : ਘੱਟ ਕੀਮਤ 'ਤੇ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਮੋਟੀ ਕਮਾਈ, ਜਾਣੋ ਅਹਿਮ ਸੁਝਾਅ

Business Tips : ਘੱਟ ਕੀਮਤ 'ਤੇ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਮੋਟੀ ਕਮਾਈ, ਜਾਣੋ ਅਹਿਮ ਸੁਝਾਅ

ਘੱਟ ਕੀਮਤ 'ਤੇ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਮੋਟੀ ਕਮਾਈ, ਜਾਣੋ ਅਹਿਮ ਸੁਝਾਅ

ਘੱਟ ਕੀਮਤ 'ਤੇ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ ਹੋਵੇਗੀ ਮੋਟੀ ਕਮਾਈ, ਜਾਣੋ ਅਹਿਮ ਸੁਝਾਅ

ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਅੱਜ ਹਰ ਕਿਸੇ ਨੂੰ ਸਾਫ਼ ਪਾਣੀ ਦੀ ਲੋੜ ਹੈ। ਇਹੀ ਕਾਰਨ ਹੈ ਕਿ ਪਾਣੀ ਦਾ ਕਾਰੋਬਾਰ (water Business Tips) ਵੀ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿੱਚ ਬੋਤਲਬੰਦ ਪਾਣੀ ਦਾ ਕਾਰੋਬਾਰ 20% ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ। 1 ਲੀਟਰ ਪਾਣੀ ਦੀ ਬੋਤਲ ਦਾ 75 ਪ੍ਰਤੀਸ਼ਤ ਮਾਰਕੀਟ ਸ਼ੇਅਰ ਹੈ। ਜੇਕਰ ਤੁਸੀਂ ਵੀ ਇਸ ਕਾਰੋਬਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਇਸ ਤੋਂ ਚੰਗੀ ਕਮਾਈ ਵੀ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਕਈ ਕੰਪਨੀਆਂ ਆਰ.ਓ ਜਾਂ ਮਿਨਰਲ ਵਾਟਰ ਦੇ ਕਾਰੋਬਾਰ ਵਿੱਚ ਲੱਗੀਆਂ ਹੋਈਆਂ ਹਨ। 1 ਰੁਪਏ ਤੋਂ ਲੈ ਕੇ 20 ਲੀਟਰ ਤੱਕ ਦੀ ਬੋਤਲ ਬਾਜ਼ਾਰ 'ਚ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਘਰਾਂ ਵਿੱਚ ਵਰਤੋਂ ਲਈ ਇੱਕ ਵੱਡੀ ਬੋਤਲ ਉਪਲਬਧ ਹੋ ਰਹੀ ਹੈ।

ਕਿਵੇਂ ਸ਼ੁਰੂ ਕਰੀਏ ਪਾਣੀ ਦਾ ਕਾਰੋਬਾਰ

ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ, ਤੁਹਾਨੂੰ ਪਹਿਲਾਂ ਮਿਨਰਲ ਵਾਟਰ ਪਲਾਂਟ ਲਗਾਉਣਾ ਹੋਵੇਗਾ ਅਤੇ ਇਸ ਦੀ ਸਪਲਾਈ ਦਾ ਕਾਰੋਬਾਰ ਸ਼ੁਰੂ ਕਰਨਾ ਹੋਵੇਗਾ। ਤੁਸੀਂ ਇਸ ਕਾਰੋਬਾਰ ਲਈ ਇੱਕ ਕੰਪਨੀ ਬਣਾਉ। ਇਸ ਨੂੰ ਕੰਪਨੀ ਐਕਟ ਦੇ ਤਹਿਤ ਰਜਿਸਟਰਡ ਕਰਵਾਓ। ਕੰਪਨੀ ਦੇ ਪੈਨ ਨੰਬਰ ਅਤੇ ਜੀਐਸਟੀ ਨੰਬਰ ਵਰਗੀਆਂ ਸਾਰੀਆਂ ਰਸਮਾਂ ਪੂਰੀਆਂ ਕਰੋ। ਪਲਾਂਟ ਸ਼ੁਰੂ ਕਰਨ ਲਈ ਤੁਹਾਨੂੰ ਚੰਗੀ ਕੁਆਲਿਟੀ ਦੀ ਮਿਨਰਲ ਵਾਟਰ ਮਸ਼ੀਨ ਖਰੀਦਣੀ ਪਵੇਗੀ। ਇਹ ਮਸ਼ੀਨ ਸਾਧਾਰਨ ਪਾਣੀ ਨੂੰ ਸਾਫ਼ ਕਰਕੇ RO ਵਾਟਰ ਵਿੱਚ ਬਦਲ ਦੇਵੇਗੀ।

ਇਹ ਮਸ਼ੀਨ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਆ ਸਕਦੀ ਹੈ। ਇਸ ਮਸ਼ੀਨ ਨਾਲ, ਤੁਸੀਂ ਸਾਲਾਂ ਤੋਂ ਜ਼ਮੀਨ ਦੇ ਹੇਠਾਂ ਤੋਂ ਕੱਢੇ ਗਏ ਆਮ ਪਾਣੀ ਨੂੰ ਸਾਫ਼ ਕਰ ਸਕਦੇ ਹੋ। ਹੁਣ ਇਹ ਸਾਫ਼ ਜਾਂ ਆਰ.ਓ ਪਾਣੀ ਦੀ ਸਪਲਾਈ ਕਰਨੀ ਪਵੇਗੀ। ਇਸ ਪਾਣੀ ਨੂੰ ਸਟੋਰ ਕਰਨ ਲਈ ਤੁਹਾਨੂੰ ਬੋਤਲਾਂ ਜਾਂ ਭਾਂਡਿਆਂ ਦੀ ਲੋੜ ਪਵੇਗੀ। ਇਸਦੇ ਨਾਲ ਹੀ ਤੁਹਾਡੇ ਕੋਲ ਬੋਰਿੰਗ, ਆਰ.ਓ., ਮਸ਼ੀਨ ਅਤੇ ਜਾਰ ਆਦਿ ਰੱਖਣ ਲਈ 1000 ਤੋਂ 1500 ਵਰਗ ਫੁੱਟ ਦੀ ਜਗ੍ਹਾ ਹੋਣੀ ਚਾਹੀਦੀ ਹੈ।

RO ਪਾਣੀ ਦੇ ਕਾਰੋਬਾਰ ਸੰਬੰਧੀ ਅਹਿਮ ਸੁਝਾਅ

ਵਾਟਰ ਪਲਾਂਟ ਲਗਾਉਣ ਲਈ, ਤੁਹਾਨੂੰ ਅਜਿਹੀ ਜਗ੍ਹਾ ਚੁਣਨੀ ਚਾਹੀਦੀ ਹੈ ਜਿੱਥੇ ਟੀਡੀਐਸ ਦਾ ਪੱਧਰ ਉੱਚਾ ਨਾ ਹੋਵੇ। ਇਸ ਤੋਂ ਬਾਅਦ ਪ੍ਰਸ਼ਾਸਨ ਤੋਂ ਲਾਇਸੈਂਸ ਅਤੇ ISI ਨੰਬਰ ਲੈਣਾ ਹੋਵੇਗਾ। ਕਈ ਕੰਪਨੀਆਂ ਵਪਾਰਕ ਆਰ.ਓ ਪਲਾਂਟ ਬਣਾ ਰਹੀਆਂ ਹਨ। ਜਿਸ ਦੀ ਕੀਮਤ 50,000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਦੇ ਨਾਲ, ਤੁਹਾਨੂੰ ਘੱਟੋ-ਘੱਟ 100 ਜਾਰ (20 ਲੀਟਰ ਸਮਰੱਥਾ ਵਾਲੇ) ਖਰੀਦਣੇ ਪੈਣਗੇ। ਇਸ ਸਭ 'ਤੇ 4 ਤੋਂ 5 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ।ਤੁਸੀਂ ਮਦਦ ਲਈ ਬੈਂਕ ਤੋਂ ਲੋਨ ਲਈ ਵੀ ਅਪਲਾਈ ਕਰ ਸਕਦੇ ਹੋ।

RO ਪਾਣੀ ਦੇ ਕਾਰੋਬਾਰ ਵਿੱਚ ਕਮਾਈ

ਘੱਟੋ-ਘੱਟ 20-30 ਰੁਪਏ ਵਿੱਚ ਇੱਕ ਬੋਤਲ ਵੇਚ ਕੇ ਹਰ ਮਹੀਨੇ ਹਜ਼ਾਰਾਂ ਰੁਪਏ ਕਮਾਏ ਜਾ ਸਕਦੇ ਹਨ। ਮੰਨ ਲਓ ਕਿ ਤੁਸੀਂ ਇੱਕ ਪਲਾਂਟ ਲਗਾਉਂਦੇ ਹੋ ਜਿੱਥੇ ਪ੍ਰਤੀ ਘੰਟਾ 1000 ਲੀਟਰ ਪਾਣੀ ਪੈਦਾ ਹੁੰਦਾ ਹੈ, ਤਾਂ ਤੁਸੀਂ ਹਰ ਮਹੀਨੇ ਘੱਟੋ-ਘੱਟ 30,000 ਤੋਂ 50,000 ਰੁਪਏ ਆਸਾਨੀ ਨਾਲ ਕਮਾ ਸਕਦੇ ਹੋ।

ਇਸਦੇ ਨਾਲ ਹੀ ਤੁਸੀਂ ਵੱਧ ਤੋਂ ਵੱਧ ਫੈਲਾਉਣ ਅਤੇ ਲੋਕਾਂ ਨੂੰ ਤੁਹਾਡੇ ਉਤਪਾਦ ਬਾਰੇ ਦੱਸਣ ਲਈ ਆਪਣੇ ਕਾਰੋਬਾਰ ਲਈ ਇਸ਼ਤਿਹਾਰ ਦੇ ਸਕਦੇ ਹੋ। ਕੰਪਨੀ ਦੇ ਪ੍ਰਚਾਰ ਲਈ ਇਹ ਇਸ਼ਤਿਹਾਰ ਤੁਸੀਂ ਔਨਲਾਈਨ ਅਤੇ ਔਫਲਾਈਨ ਦੋਵੇਂ ਰੂਪ ਵਿੱਚ ਹੀ ਦੇ ਸਕਦੇ ਹੋ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਤੁਹਾਡੀ ਕੰਪਨੀ ਬਾਰੇ ਪਤਾ ਲੱਗੇਗਾ, ਜਿਸ ਨਾਲ ਤੁਹਾਡਾ ਕਾਰੋਬਾਰ ਵਧੇਗਾ। ਇਸ ਦੇ ਨਾਲ ਹੀ ਮੁਨਾਫਾ ਵੀ ਤੇਜ਼ੀ ਨਾਲ ਵਧੇਗਾ।

Published by:Sarafraz Singh
First published:

Tags: Business, Business ideas