Business Tips: ਹਰ ਕੋਈ ਚਾਹੁੰਦਾ ਹੈ ਕਿ ਉਹ ਕਿਸੇ ਹੋਰ ਦੀ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰੇ ਤੇ ਘੱਟ ਨਿਵੇਸ਼ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਏ। ਹਾਲਾਂਕਿ ਆਪਣਾ ਕਾਰੋਬਾਰ ਕਰਨਾ ਆਸਾਨ ਨਹੀਂ ਹੁੰਦਾ, ਤੁਹਾਨੂੰ ਬਹੁਤ ਚੀਚੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਪਰ ਫਿਰ ਵੀ ਅਜਿਹੇ ਕਾਰੋਬਾਰ ਹਨ ਜਿਨ੍ਹਾਂ ਵਿੱਚ ਤੁਸੀਂ ਬਹੁਤ ਘੱਟ ਨਿਵੇਸ਼ ਕਰ ਕੇ ਜ਼ਿਆਦਾ ਪੈਸਾ ਕਮਾ ਸਕਦੇ ਹੋ। ਅੱਜ ਜੋ ਬਿਜ਼ਨੈਸ ਆਈਡੀਆ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਧੰਦਾ ਛੋਟੀ ਆਇਲ ਮਿੱਲ ਲਗਾ ਕੇ ਖਾਣ ਵਾਲੇ ਤੇਲ ਨੂੰ ਕੱਢਣ ਅਤੇ ਵੇਚਣ ਦਾ ਹੈ।
ਖਾਣ ਵਾਲੇ ਤੇਲ ਦੀ ਮੰਗ ਹਮੇਸ਼ਾ ਰਹਿੰਦੀ ਹੈ ਅਤੇ ਇਹ ਹੱਥੋਂ ਹੱਥੀਂ ਵਿੱਕ ਵੀ ਜਾਂਦਾ ਹੈ, ਇਸ ਦਾ ਮਤਲਬ ਹੈ ਕਿ ਇਸ ਪ੍ਰਾਡਕਟ ਦੀ ਡਿਮਾਂਡ ਸਾਰਾ ਸਾਲ ਬਣੀ ਰਹਿੰਦੀ ਹੈ। ਪਹਿਲਾਂ ਸਰੋਂ ਦਾ ਤੇਲ ਕੱਢਣ ਲਈ ਵੱਡੀਆਂ ਮਸ਼ੀਨਾਂ ਲਗਾਉਣੀਆਂ ਪੈਂਦੀਆਂ ਸਨ ਪਰ ਹੁਣ ਇਸ ਕੰਮ ਲਈ ਛੋਟੀਆਂ ਮਸ਼ੀਨਾਂ ਵੀ ਆ ਗਈਆਂ ਹਨ। ਇਨ੍ਹਾਂ ਮਸ਼ੀਨਾਂ ਦੀ ਕੀਮਤ ਵੀ ਘੱਟ ਹੈ ਅਤੇ ਇਨ੍ਹਾਂ ਨੂੰ ਲਗਾਉਣ ਲਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਹੈ। ਤੁਸੀਂ ਇਹਨਾਂ ਨੂੰ ਇੱਕ ਆਮ ਕਮਰੇ ਵਿੱਚ ਵੀ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
ਇੰਝ ਸ਼ੁਰੂ ਕਰੋ ਆਪਣਾ ਕਾਰੋਬਾਰ
ਤੇਲ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਤੇਲ ਕੱਢਣ ਵਾਲੀ ਮਸ਼ੀਨ, ਇਸ ਨੂੰ ਲਗਾਉਣ ਲਈ ਇੱਕ ਕਮਰੇ ਅਤੇ ਉਨ੍ਹਾਂ ਫ਼ਸਲਾਂ ਦੀ ਲੋੜ ਪਵੇਗੀ ਜਿੱਥੋਂ ਤੁਸੀਂ ਤੇਲ ਕੱਢਣਾ ਚਾਹੁੰਦੇ ਹੋ। ਅੱਜ ਕੱਲ੍ਹ ਬਜ਼ਾਰ ਵਿੱਚ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜੋ ਸਰ੍ਹੋਂ, ਮੂੰਗਫਲੀ ਅਤੇ ਤਿਲ ਦਾ ਤੇਲ ਆਦਿ ਕੱਢਣ ਦੇ ਸਮਰੱਥ ਹਨ। ਤੁਹਾਨੂੰ ਇੱਕ ਮੱਧਮ ਆਕਾਰ ਦਾ ਤੇਲ ਡਿਸਪੈਂਸਰ ਲਗਾਉਣਾ ਚਾਹੀਦਾ ਹੈ। ਬਾਜ਼ਾਰ ਵਿੱਚ ਉਪਲਬਧ ਅਜਿਹੀ ਮਸ਼ੀਨ ਨਾਲ ਤੁਸੀਂ ਕਈ ਫ਼ਸਲਾਂ ਦਾ ਤੇਲ ਕੱਢ ਸਕਦੇ ਹੋ। ਇੱਕ ਮੱਧਮ ਆਕਾਰ ਦੀ ਚੰਗੀ ਤੇਲ ਕੱਢਣ ਵਾਲੀ ਮਸ਼ੀਨ 2 ਲੱਖ ਰੁਪਏ ਤੱਕ ਆ ਜਾਂਦੀ ਹੈ।
ਤੁਹਾਨੂੰ ਤੇਲ ਮਿੱਲ ਸਥਾਪਤ ਕਰਨ ਲਈ ਕੁਝ ਕਾਗਜ਼ੀ ਕਾਰਵਾਈ ਵੀ ਕਰਨੀ ਪਵੇਗੀ। ਤੁਸੀਂ ਆਪਣੇ ਸ਼ਹਿਰ ਵਿੱਚ ਇਹ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ 3-4 ਲੱਖ ਰੁਪਏ ਪੂਰੇ ਸੈੱਟਅੱਪ ਨੂੰ ਖੜ੍ਹਾ ਕਰਨ 'ਤੇ ਖਰਚ ਕਰਨੇ ਪੈਣਗੇ। ਇਸ ਤੋਂ ਬਾਅਦ ਤੁਹਾਨੂੰ ਇੱਕ ਕੁਆਲਿਟੀ ਪ੍ਰਾਡਕਟ ਦੇਣਾ ਹੋਵੇਗਾ। ਇਸ ਨਾਲ ਬਜ਼ਾਰ ਵਿੱਚ ਤੁਹਾਡੇ ਬ੍ਰਾਂਡ ਦਾ ਤੇਲ ਆਉਂਦੇ ਹੀ ਜੇ ਇਸ ਦੀ ਕੁਆਲਿਟੀ ਵਧੀਆ ਹੋਈ ਤਾਂ ਡਿਮਾਂਡ ਵੱਧ ਜਾਵੇਗੀ। ਜੇਕਰ ਤੁਸੀਂ ਚੰਗੀ ਗੁਣਵੱਤਾ ਵਾਲੇ ਉਤਪਾਦ ਦਿੰਦੇ ਹੋ ਤਾਂ ਤੁਹਾਡੇ ਕਾਰੋਬਾਰ ਨੂੰ ਗਤੀ ਮਿਲੇਗੀ।
ਤੁਸੀਂ ਸਰ੍ਹੋਂ, ਤਿਲ ਅਤੇ ਮੂੰਗਫਲੀ ਦਾ ਤੇਲ ਵੇਚ ਕੇ ਚੰਗੀ ਕਮਾਈ ਕਰ ਸਕਦੇ ਹੋ। ਤੇਲ ਨੂੰ ਬਾਜ਼ਾਰ 'ਚ ਲਿਆਉਣ ਲਈ ਤੁਸੀਂ ਆਨਲਾਈਨ ਮਾਰਕੀਟਿੰਗ ਦੀ ਮਦਦ ਵੀ ਲੈ ਸਕਦੇ ਹੋ। ਤੁਸੀਂ ਆਪਣੇ ਉਤਪਾਦ ਨੂੰ ਪ੍ਰਚੂਨ ਵਿੱਚ ਵੇਚਣ ਲਈ ਮਾਰਕੀਟ ਵਿੱਚ ਇੱਕ ਕਾਊਂਟਰ ਵੀ ਸਥਾਪਤ ਕਰ ਸਕਦੇ ਹੋ। ਤੇਲ ਦੇ ਨਾਲ-ਨਾਲ ਪਸ਼ੂ ਪਾਲਕ ਸਰ੍ਹੋਂ ਦੀ ਖਲ੍ਹ ਆਦਿ ਵੀ ਲੈਂਦੇ ਹਨ। ਤੁਸੀਂ ਇਸ ਤੋਂ ਵੀ ਵਧੀਆ ਕਮਾਈ ਕਰ ਸਕਦੇ ਹੋ। ਇੱਕ ਅੰਦਾਜ਼ੇ ਅਨੁਸਾਰ ਇਸ ਧੰਦੇ ਵਿੱਚ 20 ਫੀਸਦੀ ਤੱਕ ਮੁਨਾਫਾ ਹੁੰਦਾ ਹੈ। ਤੁਸੀਂ ਇੱਕ ਮਹੀਨੇ ਵਿੱਚ ਕਿੰਨਾ ਪੈਸਾ ਕਮਾਓਗੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਮਾਲ ਵੇਚਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business ideas, Businessman, Money Making Tips