• Home
  • »
  • News
  • »
  • lifestyle
  • »
  • START TISSUE PAPER MAKING BUSINESS WITH LOW MONEY AND EARN LAKH OF RUPEES CHECK HOW GH AP

ਇਸ ਕਾਰੋਬਾਰ ਨੂੰ ਸ਼ਰੂ ਕਰ ਕੇ ਹਰ ਮਹੀਨੇ ਕਮਾਓ ਲੱਖਾਂ ਰੁਪਏ, ਸਰਕਾਰ ਵੀ ਕਰੇਗੀ ਮਦਦ

ਜੇਕਰ ਤੁਸੀਂ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਪੇਪਰ ਨੈਪਕਿਨ ਦੇ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾ ਸਕਦੇ ਹੋ। ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਦੀ ਮਦਦ ਵੀ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੇਪਰ ਨੈਪਕਿਨ ਬਣਾਉਣ ਲਈ ਮੈਨੂਫੈਕਚਰਿੰਗ ਯੂਨਿਟ ਕਿਵੇਂ ਸਥਾਪਿਤ ਕਰ ਸਕਦੇ ਹੋ ਤੇ ਇਸ ਦੀ ਕੀਮਤ ਕਿੰਨੀ ਹੈ।

ਇਸ ਕਾਰੋਬਾਰ ਨੂੰ ਸ਼ਰੂ ਕਰ ਕੇ ਹਰ ਮਹੀਨੇ ਕਮਾਓ ਲੱਖਾਂ ਰੁਪਏ, ਸਰਕਾਰ ਵੀ ਕਰੇਗੀ ਮਦਦ

  • Share this:
ਜੇਕਰ ਤੁਸੀਂ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਪੇਪਰ ਨੈਪਕਿਨ ਦੇ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾ ਸਕਦੇ ਹੋ। ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਰਕਾਰ ਦੀ ਮਦਦ ਵੀ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੇਪਰ ਨੈਪਕਿਨ ਬਣਾਉਣ ਲਈ ਮੈਨੂਫੈਕਚਰਿੰਗ ਯੂਨਿਟ ਕਿਵੇਂ ਸਥਾਪਿਤ ਕਰ ਸਕਦੇ ਹੋ ਤੇ ਇਸ ਦੀ ਕੀਮਤ ਕਿੰਨੀ ਹੈ।

ਇਸ ਕਾਰੋਬਾਰ ਰਾਹੀਂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਸਮੇਂ ਦੇ ਨਾਲ-ਨਾਲ ਪੇਪਰ ਨੈਪਕਿਨ, ਜਿਸ ਨੂੰ ਟਿਸ਼ੂ ਪੇਪਰ ਵੀ ਕਿਹਾ ਜਾਂਦਾ ਹੈ, ਦੀ ਮੰਗ ਕਾਫੀ ਵਧ ਗਈ ਹੈ। ਟਿਸ਼ੂ ਪੇਪਰ ਨੇ ਘਰ, ਦਫ਼ਤਰ, ਹੋਟਲ-ਰੈਸਟੋਰੈਂਟ ਵਿੱਚ ਆਪਣੀ ਥਾਂ ਬਣਾ ਲਈ ਹੈ। ਖਾਸ ਗੱਲ ਇਹ ਹੈ ਕਿ ਟਿਸ਼ੂ ਪੇਪਰ ਦੀ ਮੰਗ ਨਾ ਸਿਰਫ਼ ਸ਼ਹਿਰਾਂ ਵਿੱਚ ਸਗੋਂ ਪਿੰਡਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਕਾਰਨ ਇਹ ਕਾਰੋਬਾਰ ਵੱਡਾ ਆਕਾਰ ਲੈ ਰਿਹਾ ਹੈ। ਅਜਿਹੇ 'ਚ ਇਸ 'ਚ ਕਾਰੋਬਾਰ ਦੇ ਮੌਕੇ ਵੀ ਪੈਦਾ ਹੋਏ ਹਨ।

ਸ਼ੁਰੂਆਤ ਵਿੱਚ 3.50 ਲੱਖ ਦਾ ਨਿਵੇਸ਼ ਕਰਨਾ ਹੋਵੇਗਾ : ਜੇਕਰ ਤੁਸੀਂ ਪੇਪਰ ਨੈਪਕਿਨ ਦੀ ਮੈਨੂਫੈਕਚਰਿੰਗ ਯੂਨਿਟ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਗਭਗ 3.50 ਲੱਖ ਰੁਪਏ ਦਾ ਇੰਤਜ਼ਾਮ ਕਰਨਾ ਹੋਵੇਗਾ। ਇੰਨਾ ਪੈਸਾ ਹੋਣ ਤੋਂ ਬਾਅਦ, ਤੁਸੀਂ ਮੁਦਰਾ ਸਕੀਮ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਲੋਨ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡੇ ਕੋਲ 3.50 ਲੱਖ ਰੁਪਏ ਹੋਣ ਕਾਰਨ, ਬੈਂਕ ਤੁਹਾਨੂੰ ਲਗਭਗ 3 ਲੱਖ 10 ਹਜ਼ਾਰ ਰੁਪਏ ਟਰਮ ਲੋਨ ਅਤੇ 5.30 ਲੱਖ ਰੁਪਏ ਤੱਕ ਦੀ ਕਾਰਜਸ਼ੀਲ ਪੂੰਜੀ ਲੋਨ ਦੇ ਰੂਪ ਵਿੱਚ ਦੇਵੇਗਾ। ਤੁਸੀਂ ਇੱਕ ਸਾਲ ਵਿੱਚ 1.50 ਲੱਖ ਕਿਲੋਗ੍ਰਾਮ ਪੇਪਰ ਨੈਪਕਿਨ ਤਿਆਰ ਕਰ ਸਕਦੇ ਹੋ। ਇਹ ਨੈਪਕਿਨ ਲਗਭਗ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾ ਸਕਦੇ ਹਨ। ਯਾਨੀ ਤੁਸੀਂ ਇੱਕ ਸਾਲ ਵਿੱਚ ਕਰੀਬ 97.50 ਲੱਖ ਰੁਪਏ ਦਾ ਟਰਨਓਵਰ ਕਰ ਸਕਦੇ ਹੋ।

ਮਸ਼ੀਨਰੀ 'ਤੇ ਖਰਚਾ 4.40 ਲੱਖ ਰੁਪਏ (ਇਸ ਮਸ਼ੀਨਰੀ 'ਤੇ 4 ਲੱਖ ਰੁਪਏ ਸੇਲ ਟੈਕਸ, ਅਤੇ ਬੀਮਾ 40 ਹਜ਼ਾਰ ਰੁਪਏ), ਕੱਚਾ ਮਾਲ (ਪ੍ਰਤੀ ਮਹੀਨਾ) 7.13 ਲੱਖ ਰੁਪਏ, ਟਿਸ਼ੂ ਪੇਪਰ 21 ਜੀਐੱਸਐੱਮ ਲਗਭਗ 12.5 ਟਨ 7 ਲੱਖ ਰੁਪਏ, ਸਿਆਹੀ ਲਈ 10 ਹਜ਼ਾਰ ਰੁਪਏ। ਉਪਭੋਗ ਸਮੱਗਰੀ, ਪੈਕਿੰਗ ਸਮੱਗਰੀ 'ਤੇ 3000 ਰੁਪਏ, ਸਟਾਫ 'ਤੇ 27600 ਰੁਪਏ (ਪ੍ਰਤੀ ਮਹੀਨਾ) ਹੋਰ ਖਰਚੇ 13,500 ਰੁਪਏ, ਬਿਜਲੀ 2,500 ਰੁਪਏ, ਟਰਾਂਸਪੋਰਟ 3,000 ਰੁਪਏ, ਉਪਭੋਗ ਸਮੱਗਰੀ 1,000 ਰੁਪਏ, ਟੈਲੀਫੋਨ 1,000 ਰੁਪਏ, ਸਟੇਸ਼ਨਰੀ 1,000 ਰੁਪਏ, ਵਰਕਿੰਗ ਕੈਪੀਟਲ ਲਈ 7.54 ਲੱਖ ਰੁਪਏ। ਮਤਲਬ ਕਿ ਕੁੱਲ ਨਿਵੇਸ਼ 11.94 ਲੱਖ ਰੁਪਏ ਹੋਵੇਗਾ।

ਤੁਸੀਂ ਇੱਕ ਸਾਲ ਵਿੱਚ ਲਗਭਗ 1.50 ਲੱਖ ਕਿਲੋਗ੍ਰਾਮ ਪੇਪਰ ਨੈਪਕਿਨ ਤਿਆਰ ਕਰ ਸਕਦੇ ਹੋ। ਇਹ ਨੈਪਕਿਨ ਲਗਭਗ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾ ਸਕਦੇ ਹਨ। ਯਾਨੀ ਤੁਸੀਂ ਇੱਕ ਸਾਲ ਵਿੱਚ ਕਰੀਬ 97.50 ਲੱਖ ਰੁਪਏ ਦਾ ਟਰਨਓਵਰ ਕਰ ਸਕਦੇ ਹੋ। ਅਜਿਹੇ 'ਚ ਜੇਕਰ ਤੁਸੀਂ ਸਾਰੇ ਖਰਚਿਆਂ ਨੂੰ ਜੋੜਦੇ ਹੋ ਤਾਂ ਲਗਭਗ 92.50 ਲੱਖ ਰੁਪਏ ਖਰਚ ਹੋਣਗੇ। ਯਾਨੀ ਤੁਸੀਂ ਸਾਲਾਨਾ 5 ਲੱਖ ਰੁਪਏ ਬਚਾ ਸਕਦੇ ਹੋ। ਯਾਨੀ ਤੁਸੀਂ ਲਗਭਗ 42 ਹਜ਼ਾਰ ਰੁਪਏ ਤੱਕ ਕਮਾ ਸਕਦੇ ਹੋ।

ਇੰਝ ਮਿਲ ਸਕਦੀ ਹੈ ਸਰਕਾਰੀ ਮਦਦ : ਇਸ ਦੇ ਲਈ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕਿਸੇ ਵੀ ਬੈਂਕ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਨਾਮ, ਪਤਾ, ਕਾਰੋਬਾਰ ਦਾ ਪਤਾ, ਸਿੱਖਿਆ, ਮੌਜੂਦਾ ਆਮਦਨ ਅਤੇ ਕਿੰਨਾ ਲੋਨ ਚਾਹੀਦਾ, ਬਾਰੇ ਵੇਰਵਾ ਦੇਣਾ ਹੋਵੇਗਾ। ਇਸ ਵਿੱਚ ਕੋਈ ਪ੍ਰੋਸੈਸਿੰਗ ਫੀਸ ਜਾਂ ਗਾਰੰਟੀ ਫੀਸ ਨਹੀਂ ਦੇਣੀ ਪਵੇਗੀ। ਕਰਜ਼ੇ ਦੀ ਰਕਮ ਆਸਾਨ ਕਿਸ਼ਤਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ।
Published by:Amelia Punjabi
First published: