ਐਲੋਵੇਰਾ ਜੈੱਲ ਸਕਿਨ ਦੀ ਸੁੰਦਰਤਾ ਵਧਾਉਣ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਕਈ ਲੋਕ ਐਲੋਵੇਰਾ ਜੈੱਲ ਦਾ ਸੇਵਨ ਵੀ ਕਰਦੇ ਹਨ। ਇਹ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਣ ਅਤੇ ਵਿਟਾਮਿਨ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਐਲੋਵੇਰਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਰਗਰ ਹੈ। ਕਈ ਸਿਹਤ ਮਾਹਿਰ ਐਲੋਵੇਰਾ ਦਾ ਜੂਸ ਪੀਣ ਦੀ ਸਲਾਹ ਵੀ ਦਿੰਦੇ ਹਨ। ਐਲੋਵੇਰਾ ਜੂਸ ਪੀਣ ਨਾਲ ਤੁਸੀਂ ਸਾਰਾ ਦਿਨ ਊਰਜਾਵਾਨ ਮਹਿਸੂਸ ਕਰੋਗੇ। ਆਓ ਜਾਣਦੇ ਹਾਂ ਐਲੋਵੇਰਾ ਜੂਸ ਬਣਾਉਣ ਦੀ ਵਿਧੀ।
ਐਲੋਵੇਰਾ ਜੂਸ ਬਣਾਉਣ ਲਈ ਜ਼ਰੂਰੀ ਸਮੱਗਰੀ
ਐਲੋਵੇਰਾ - 2-3 ਸ਼ੀਟਾਂ, ਅਦਰਕ ਪੀਸਿਆ ਹੋਇਆ - 1 ਚਮਚ, ਕਾਲੀ ਮਿਰਚ ਪਾਊਡਰ - 1/2 ਚਮਚ, ਸ਼ਹਿਦ - 2 ਚਮਚ, ਪੁਦੀਨੇ ਦੇ ਪੱਤੇ - 2 ਚਮਚ, ਨਿੰਬੂ - 2, ਕਾਲਾ ਨਮਕ - ਸਵਾਦ ਅਨੁਸਾਰ, ਪਾਣੀ - 1 ਗਲਾਸ
ਐਲੋਵੇਰਾ ਦਾ ਜੂਸ ਬਣਾਉਣ ਦਾ ਤਰੀਕਾ - ਜੇ ਤੁਸੀਂ ਐਲੋਵੇਰਾ ਦਾ ਜੂਸ ਬਣਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਐਲੋਵੇਰਾ ਦੀਆਂ ਸ਼ੀਟਸ ਲਓ ਅਤੇ ਉਨ੍ਹਾਂ ਨੂੰ ਇੱਕ ਘੰਟੇ ਲਈ ਸਿੱਧਾ ਰੱਖੋ ਤਾਂ ਕਿ ਐਲੋਵੇਰਾ ਦਾ ਸਾਰਾ ਪੀਲਾ ਜ਼ਹਿਰ ਬਾਹਰ ਆ ਸਕੇ। ਇਸ ਤੋਂ ਬਾਅਦ ਐਲੋਵੇਰਾ ਨੂੰ ਸਾਫ ਪਾਣੀ ਨਾਲ ਧੋ ਲਓ ਅਤੇ ਫਿਰ ਚਾਕੂ ਦੀ ਮਦਦ ਨਾਲ ਦੋਹਾਂ ਪਾਸਿਆਂ ਤੋਂ ਉੱਪਰਲਾ ਮੋਟਾ ਛਿਲਕਾ ਕੱਢ ਲਓ। ਇਸ ਤੋਂ ਬਾਅਦ ਇਸ ਦਾ ਗੁੱਦਾ ਕੱਢ ਲਓ ਅਤੇ ਇਕ ਕਟੋਰੀ 'ਚ ਰੱਖ ਲਓ। ਹੁਣ ਐਲੋਵੇਰਾ ਦੇ ਗੁੱਦੇ ਜਾਂ ਪਲਪ ਨੂੰ ਮਿਕਸਰ ਜਾਰ ਵਿਚ ਪਾਓ ਅਤੇ ਪੀਸਿਆ ਹੋਇਆ ਅਦਰਕ, ਕਾਲੀ ਮਿਰਚ ਪਾਊਡਰ, ਦੋ ਚੱਮਚ ਸ਼ਹਿਦ, ਪੁਦੀਨੇ ਦੇ ਪੱਤੇ, ਨਿੰਬੂ ਦਾ ਰਸ ਅਤੇ ਸਵਾਦ ਅਨੁਸਾਰ ਕਾਲਾ ਨਮਕ ਪਾਓ ਅਤੇ ਢੱਕ ਦਿਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਪੀਸ ਲਓ।
ਹੁਣ ਲੋੜ ਅਨੁਸਾਰ ਪਾਣੀ ਪਾਓ ਅਤੇ ਇੱਕ ਵਾਰ ਫਿਰ ਬਲੈਂਡ ਕਰੋ। ਤੁਹਾਡਾ ਸਿਹਤਮੰਦ ਐਲੋਵੇਰਾ ਜੂਸ ਤਿਆਰ ਹੈ। ਹੁਣ ਮਿਕਸਰ ਜਾਰ 'ਚੋਂ ਐਲੋਵੇਰਾ ਦਾ ਜੂਸ ਸਰਵਿੰਗ ਗਲਾਸ 'ਚ ਪਾਓ। ਤੁਸੀਂ ਚਾਹੋ ਤਾਂ ਇਸ 'ਚ ਕੁਝ ਬਰਫ ਦੇ ਕਿਊਬ ਪਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health tips, Healthy, Stay healthy and fit