ਕ੍ਰਿਪਟੋ ਦੁਨੀਆ ਦੀ ਆਪਣੀ ਯਾਤਰਾ, ਹੁਣੇ ਸ਼ੁਰੂ ਕਰਦੇ ਹਾਂ!

ਵਿੱਤੀ ਸੰਸਥਾਵਾਂ ਜਿਵੇਂ ਕਿ Paypal, Visa ਅਤੇ Mastercard ਦੇ ਨਾਲ ਨਾਲ ਅਲ ਸਲਵਾਡੋਰ ਵਰਗੇ ਦੇਸ਼ਾਂ ਵੱਲੋਂ ਵੀ ਕ੍ਰਿਪਟੋਕਰੰਸੀ ਨੂੰ ਵਿਆਪਕ ਤੌਰ ‘ਤੇ ਅਪਣਾਇਆ ਜਾ ਰਿਹਾ ਹੈ, ਹੁਣ ਤੁਹਾਡਾ ਕ੍ਰਿਪਟੋ ਦੀ ਦੁਨੀਆ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਅਤੇ ਉਸਦੇ ਮੌਕੇ ਨੂੰ ਹਾਸਲ ਕਰਨ ਦਾ ਸਮਾਂ ਆ ਗਿਆ ਹੈ।

ਕ੍ਰਿਪਟੋ ਦੁਨੀਆ ਦੀ ਆਪਣੀ ਯਾਤਰਾ, ਹੁਣੇ ਸ਼ੁਰੂ ਕਰਦੇ ਹਾਂ!

ਕ੍ਰਿਪਟੋ ਦੁਨੀਆ ਦੀ ਆਪਣੀ ਯਾਤਰਾ, ਹੁਣੇ ਸ਼ੁਰੂ ਕਰਦੇ ਹਾਂ!

 • Share this:
  ਜੇ ਤੁਸੀਂ ਕਿਸੇ ਪਹਾੜ ਹੇਠਾਂ ਨਹੀਂ ਰਹਿੰਦੇ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਕ੍ਰਿਪਟੋਕਰੰਸੀ, ਬਿਟਕੋਇਨ ਅਤੇ ਐਨਐਫਟੀ (NFTs) ਵਰਗੇ ਸ਼ਬਦ ਸੁਣੇ ਹੋਣਗੇ। ਹੁਣ, ਇਹ ਇੱਕ ਬਹੁਤ ਵਧੀਆ ਸ਼ੁਰੂਆਤ ਹੈ, ਪਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਗਰੂਕਤਾ ਦੇ ਸਿਰਫ ਇਸ ਪੜਾਅ ਤੱਕ ਹੀ ਪਹੁੰਚ ਪਾਏ ਹਨ। ਜੇ ਤੁਸੀਂ ਪਹਿਲਾਂ ਹੀ ਇਸ ਪੜਾਅ 'ਤੇ ਹੋ, ਤਾਂ ਤੁਹਾਨੂੰ ਇਹ ਵੀ ਪਤਾ ਹੋਵੋਗਾ ਕਿ ਕ੍ਰਿਪਟੋਕਰੰਸੀ ਦੀ ਟ੍ਰੇਡਿੰਗ ‘ਤੇ ਭਾਰਤ ਵਿੱਚ ਕੋਈ ਪਾਬੰਦੀ ਨਹੀਂ ਹੈ, ਇਸ ਲਈ ਤੁਸੀਂ ਆਪਣੀ ਲੋੜ ਦੇ ਅਨੁਸਾਰ ਟ੍ਰੇਡ ਕਰ ਸਕਦੇ ਹੋ।

  ਵਿੱਤੀ ਸੰਸਥਾਵਾਂ ਜਿਵੇਂ ਕਿ Paypal, Visa ਅਤੇ Mastercard ਦੇ ਨਾਲ ਨਾਲ ਅਲ ਸਲਵਾਡੋਰ ਵਰਗੇ ਦੇਸ਼ਾਂ ਵੱਲੋਂ ਵੀ ਕ੍ਰਿਪਟੋਕਰੰਸੀ ਨੂੰ ਵਿਆਪਕ ਤੌਰ ‘ਤੇ ਅਪਣਾਇਆ ਜਾ ਰਿਹਾ ਹੈ, ਹੁਣ ਤੁਹਾਡਾ ਕ੍ਰਿਪਟੋ ਦੀ ਦੁਨੀਆ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਅਤੇ ਉਸਦੇ ਮੌਕੇ ਨੂੰ ਹਾਸਲ ਕਰਨ ਦਾ ਸਮਾਂ ਆ ਗਿਆ ਹੈ।

  ਤੁਹਾਨੂੰ ਕ੍ਰਿਪਟੋ ਦੀ ਲੋੜ ਕਿਉਂ ਹੈ

  ਆਓ, ਸੱਚ ਕਬੂਲ ਕਰਦੇ ਹਾਂ ਅਤੇ ਇਹ ਮੰਨਦੇ ਹਾਂ ਕਿ FOMO ਅਸਲੀ ਹੈ। ਇਹ ਵੀ ਸਵੀਕਾਰ ਕਰੀਏ ਕਿ ਬਿਟਕੋਇਨ ਪਿਛਲੇ ਦਹਾਕੇ ਵਿੱਚ ਨਿਵੇਸ਼ ਦਾ ਸਭ ਤੋਂ ਵਧੀਆ ਵਿਕਲਪ ਰਿਹਾ ਹੈ। ਇਸ ਲਈ, ਜੇ ਤੁਸੀਂ 2010 ਵਿੱਚ 10,000 ਰੁਪਏ ਦਾ ਬਿਟਕੋਇਨ ਖਰੀਦਿਆ ਹੁੰਦਾ, ਤਾਂ 2017 ਵਿੱਚ ਸੱਤ ਸਾਲਾਂ ਬਾਅਦ ਉਸਦੀ ਕੀਮਤ 66 ਕਰੋੜ ਰੁਪਏ ਹੁੰਦੀ। ਇਹ ਸਿਰਫ ਸੱਤ ਸਾਲਾਂ ਵਿੱਚ 66,00,000% ਦਾ ਵਾਧਾ ਹੈ ਅਤੇ ਜੁਲਾਈ 2017 ਵਿੱਚ ਇੱਕ ਸਮੇਂ 1 ਬਿਟਕੋਇਨ ਦੀ ਕੀਮਤ 2779 ਡਾਲਰ ਸੀ।

  2017 ਤੋਂ, ਬਿਟਕੋਇਨ ਦੀ ਕੀਮਤ ਅਸਮਾਨ ਛੂਹ ਰਹੀ ਹੈ, ਇਸ ਵੇਲੇ ਇੱਕਲੇ ਬਿਟਕੋਇਨ ਦਾ ਮੁੱਲ 46,000 ਡਾਲਰ (34.46 ਲੱਖ ਰੁਪਏ) ਤੋਂ ਵੱਧ ਚੱਲ ਰਿਹਾ ਹੈ! ਜੇ ਤੁਸੀਂ ਇਸ ਤਰ੍ਹਾਂ ਦੇ ਕਿਸੇ ਹੋਰ ਅਸੈਟ ਬਾਰੇ ਦੱਸ ਸਕਦੇ ਹੋ ਜਿਸ ਵਿੱਚ ਇਸ ਤਰ੍ਹਾਂ ਵਾਧਾ ਹੋਇਆ ਹੋਵੇ, ਤਾਂ ਅਸੀਂ ਆਪਣੇ ਸ਼ਬਦਾਂ ਨੂੰ ਉਸੇ ਸਮੇਂ ਵਾਪਸ ਲੈ ਲਵਾਂਗੇ।

  ਅਸਲ ਵਿੱਚ, ਵਿਸ਼ਲੇਸ਼ਕ ਕਹਿੰਦੇ ਹਨ ਕਿ ਦਸੰਬਰ 2025 ਤੱਕ ਪ੍ਰਤੀ ਬਿਟਕੋਇਨ ਦੀ ਕੀਮਤ 318417 ਡਾਲਰ (2.36 ਕਰੋੜ ਰੁਪਏ) ਤੱਕ ਪਹੁੰਚ ਸਕਦੀ ਹੈ! ਪਹਿਲੀ ਵਾਰ ਇਸ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਅਤੇ ਬਿਟਕੋਇਨ ਦੇ ਵਿਕਾਸ ਦੀ ਕਹਾਣੀ ਦਾ ਹਿੱਸਾ ਬਣੇ ਰਹਿਣ ਵਾਲਿਆਂ ਲਈ, ਇਹ ਇੱਕ ਵਧੀਆ ਸੰਕੇਤ ਹੈ। ਆਓ ਸ਼ੁਰੂਆਤ ਕਰਦੇ ਹਾਂ।

   

  ਕ੍ਰਿਪਟੋਕਰੰਸੀ: ਕਿਵੇਂ ਸ਼ੁਰੂ ਕਰੀਏ

  ਹੁਣ ਜਦੋਂ ਤੁਸੀਂ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ, ਤਾਂ ਇੱਥੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਤੁਹਾਨੂੰ ਇਸ ਨਵੀਂ ਅਸੈਟ ਸ਼੍ਰੇਣੀ ਵੱਲ ਖਿੱਚ ਰਹੀ ਹੈ। ਅਸਲ ਵਿੱਚ, ਇੱਕ ਵਾਰ ਜੇ ਤੁਸੀਂ ਇਹ ਸਮਝ ਲੈਂਦੇ ਹੋ ਕਿ ਕ੍ਰਿਪਟੋ ਭਵਿੱਖ ਹੈ, ਤਾਂ ਤੁਸੀਂ ਆਪਣੇ ਆਪ ਉਸ ਵੱਲ ਖਿੱਚੇ ਜਾਵੋਗੇ।

  ਇੱਕ ਵਾਰ ਜਦੋਂ ਤੁਸੀਂ ਆਪਣਾ ਮਨ ਬਣਾ ਲੈਂਦੇ ਹੋ, ਤੁਹਾਨੂੰ ਇਹ ਚੁਣਨ ਦੀ ਲੋੜ ਹੈ ਕਿ ਤੁਸੀਂ ਕਿਸ ਕ੍ਰਿਪਟੋ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਉਸ ਵਿੱਚ ਕਿੰਨੇ ਪੈਸੇ ਲਗਾਉਣਾ ਚਾਹੁੰਦੇ ਹੋ। ਬਿਟਕੋਇਨ ਅਤੇ ਈਥੇਰਿਅਮ ਵਰਗੇ ਪ੍ਰਸਿੱਧ ਵਿਕਲਪਾਂ ‘ਤੇ ਵਿਚਾਰ ਕਰੋ, ਪਰ ਘੱਟ ਮਸ਼ਹੂਰ ਕੋਇਨਸ ਦਾ ਵੀ ਧਿਆਨ ਰੱਖੋ, ਜੋ ਇਹਨਾਂ ਪ੍ਰਸਿੱਧ ਵਿਕਲਪਾਂ ਦੇ ਮੁਕਾਬਲੇ ਤੇਜ਼ੀ ਨਾਲ ਅੱਗੇ ਵੱਧਣ ਦੀ ਸਮਰੱਥਾ ਰੱਖਦੇ ਹਨ।

  ਪੈਸਾ ਨਿਵੇਸ਼ ਕਰਨ ਲਈ, ਸਭ ਤੋਂ ਪਹਿਲਾਂ ਤੁਹਾਨੂੰ ਭਾਰਤ ਵਿੱਚ ਕ੍ਰਿਪਟੋ ਐਕਸਚੇਂਜ ਸੇਵਾ ਨਾਲ ਸਾਈਨ-ਅਪ ਕਰਕੇ KYC ਪ੍ਰਕਿਰਿਆ ਨੂੰ ਪੂਰਾ ਕਰਨ ਦੀ ਲੋੜ ਹੈ ਅਤੇ ਫਿਰ ਆਪਣੀ ਪਹਿਲੀ ਕ੍ਰਿਪਟੋ ਖਰੀਦਣ ਲਈ ਆਪਣੇ ਬੈਂਕ ਤੋਂ ਐਕਸਚੇਂਜ ਵਿੱਚ ਫੰਡ ਟ੍ਰਾਂਸਫਰ ਕਰੋ। ਅਸੀਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਬਿਟਕੋਇਨ ਐਕਸਚੇਂਜ ਐਪ ZebPay ਦੀ ਸਲਾਹ ਦਿੰਦੇ ਹਾਂ, ਨਾ ਕਿ ਸਿਰਫ ਇਸ ਤੱਥ ਕਰਕੇ ਕਿ ਇਹ ਦੇਸ਼ ਦੇ ਸਭ ਤੋਂ ਪੁਰਾਣੀ ਅਤੇ ਸਭ ਤੋਂ ਮਸ਼ਹੂਰ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ ਹੈ।  ZebPay, ਜਿਸ ਨੇ ਆਪਣੀ ਅਨੁਭਵੀ ਅਤੇ ਸੱਮਸਿਆ-ਰਹਿਤ ਐਪ ਨਾਲ ਸਾਨੂੰ ਪ੍ਰਭਾਵਿਤ ਕੀਤਾ ਹੈ, ਇਸ ਵਿੱਚ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਵੀ ਹਨ ਜੋ ਇਸ ਦਾ ਸੁਝਾਅ ਦੇਣ ਨੂੰ ਅਸਾਨ ਬਣਾਉਂਦੀਆਂ ਹਨ। ਉਦਾਹਰਣ ਵਜੋਂ ZebPay Earn। ਇਹ ਵਿਸ਼ੇਸ਼ਤਾ ਤੁਹਾਨੂੰ ਸਿਰਫ ਕ੍ਰਿਪਟੋ ਨੂੰ ਕਾਇਮ ਰੱਖਣ ‘ਤੇ, ਕ੍ਰਿਪਟੋ ਕਮਾਉਣ ਦੀ ਸਹੂਲਤ ਦਿੰਦੀ ਹੈ - ਜਿਵੇਂ ਕਿ ਤੁਹਾਡੀਆਂ ਕ੍ਰਿਪਟੋ ਬੱਚਤਾਂ 'ਤੇ ਵਿਆਜ ਪ੍ਰਾਪਤ ਕਰਨਾ। ਵਿਆਜ ਦੀ ਦਰ ਦਾ 1% ਤੋਂ 7.5% ਦੇ ਵਿਚਕਾਰ ਹੁੰਦੀ ਹੈ, ਜੋ ਇਸ ‘ਤੇ ਨਿਰਭਰ ਹੈ, ਕਿ ਤੁਹਾਡੇ ਕੋਲ ਕਿਹੜੇ ਕੋਇਨਸ ਹਨ, ਦੇ ਨਾਲ, ਕ੍ਰਿਪਟੋ ਨੂੰ ਕਾਇਮ  ਰੱਖ ਕੇ ਉਸ ‘’ਤੇ ਕਮਾਉਣਾ, ਕਦੇ ਵੀ ਇੰਨਾ ਸੌਖਾ ਨਹੀਂ ਸੀ।

  ਪਹਿਲੀ ਵਾਰ ਕ੍ਰਿਪਟੋ ਨਿਵੇਸ਼ਕ ਬਣਨ ਵਾਲਿਆਂ ਦੀ ਜਾਣਕਾਰੀ ਲਈ ਕੁਝ ਚੀਜ਼ਾਂ

  ਵਾਧੂ ਸਰੋਤ ਵਜੋਂ, ਪਹਿਲੀ ਵਾਰ ਨਿਵੇਸ਼ ਕਰਨ ਵੇਲੇ ਹੇਠਾਂ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ।

  1 – ਸ਼ੁਰੂਆਤ ਵਿੱਚ ਕ੍ਰਿਪਟੋਕਰੰਸੀ ਨਾਲ ਆਪਣੇ ਪੋਰਟਫੋਲੀਓ ਦੀ ਇੱਕ ਛੋਟੀ ਜਿਹੀ ਰਕਮ ਐਲੋਕੇਟ ਕਰੋ। ਜਿੰਨੀ ਰਕਮ ਦਾ ਨੁਕਸਾਨ ਹੋਣ ‘ਤੇ ਤੁਹਾਨੂੰ ਕੋਈ ਫਰਕ ਨਾ ਪਵੇ, ਸਿਰਫ ਉੰਨੀ ਕੁ ਹੀ ਜੋੜੋ।

  2 – ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਸ਼ੁਰੂ ਕਰਨ ਲਈ ਤੁਹਾਨੂੰ ਹਜ਼ਾਰਾਂ ਰੁਪਏ ਦੀ ਲੋੜ ਨਹੀਂ ਹੈ। ਐਕਸਚੇਂਜ ਆਮ ਤੌਰ 'ਤੇ ਘੱਟ ਤੋਂ ਘੱਟ 100 ਰੁਪਏ ਨਾਲ ਨਿਵੇਸ਼ ਸ਼ੁਰੂ ਕਰਨ ਦਾ ਵਿਕਲਪ ਦਿੰਦਾ ਹੈ। ਇਸ ਤਰੀਕੇ ਨਾਲ, ਤੁਸੀਂ ਸਾਰੇ ਕੋਇਨਸ ਦੀ ਬਜਾਏ ਬਿਟਕੋਇਨ ਵਰਗੇ ਕਿਸੇ ਵੀ ਕ੍ਰਿਪਟੋ ਦਾ ਇੱਕ ਹਿੱਸਾ ਖਰੀਦ ਸਕਦੇ ਹੋ।

  3 – ਸਰਕਾਰ ਦੇ ਨਿਯਮਾਂ ਅਤੇ ਖ਼ਬਰਾਂ ਵੱਲ ਧਿਆਨ ਰੱਖੋ। ਭਾਵੇਂ ਕਿ ਕ੍ਰਿਪਟੋ ‘ਤੇ ਭਾਰਤ ਵਿੱਚ ਕੋਈ ਪਾਬੰਦੀ ਨਹੀਂ ਹੈ, ਪਰ ਇਸਦੇ ਨਿਯਮਾਂ ਨਾਲ ਸੰਬੰਧਿਤ ਬਹੁਤ ਸਾਰੀ ਵਿਵਾਦਪੂਰਨ ਜਾਣਕਾਰੀ ਉਪਲਬਧ ਹੋ ਸਕਦੀ ਹੈ। ਨਵੀਂ ਜਾਣਕਾਰੀ ਦੇ ਨਾਲ ਤਿਆਰ ਰਹਿਣ ਲਈ ਸਹੀ ਸਮੂਹਾਂ, ਫੋਰਮਾਂ ਅਤੇ ਖ਼ਬਰਾਂ ਦੇ ਸਰੋਤਾਂ ਦੀ ਪਾਲਣਾ ਕਰੋ।

  4 – ਮਸ਼ਹੂਰ ਕਹਾਵਤ ਯਾਦ ਰੱਖੋ, ਜਿਨ੍ਹਾਂ ਕੋਈ ਚੰਗਾ ਦਿੱਖਦਾ ਉਨ੍ਹਾਂ ਹੁੰਦਾ ਨਹੀਂ। ਕੁਝ ਕ੍ਰਿਪਟੋ ਐਕਸਚੇਂਜ ਦਿਮਾਗ ਨੂੰ ਹਿਲਾ ਦੇਣ ਵਾਲੇ ਰਿਟਰਨ ਆਫਰ ਕਰਦੇ ਹਨ, ਪਰ ਜੇ ਕ੍ਰਿਪਟੋਕਰੰਸੀ ਕਰੈਸ਼ ਹੋ ਜਾਂਦੀ ਹੈ, ਤਾਂ ਤੁਸੀਂ ਇੱਕ ਵਾਰ ਵਿੱਚ ਵੀ ਸਭ ਕੁਝ ਗੁਆ ਸਕਦੇ ਹੋ। ZebPay ਵਰਗੇ ਮਸ਼ਹੂਰ ਕ੍ਰਿਪਟੋ ਐਕਸਚੇਂਜਾਂ ਨਾਲ ਹੀ ਜੁੜੇ ਰਹੋ।

  ਕ੍ਰਿਪਟੋਕਰੰਸੀ ਦੀ ਦੁਨੀਆ ਵਿੱਚ ਤੁਹਾਡੀ ਨਵੀਂ ਯਾਤਰਾ ਲਈ ਅਸੀਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ। ਸਾਡੇ ਨਾਲ ਜੁੜੇ ਰਹੋ ਅਤੇ ਜਲਦ ਹੀ ਸਾਡੇ ਨਾਲ ਸੰਪਰਕ ਕਰੋ, ਇੱਕ ਸਫਲ ਕ੍ਰਿਪਟੋਕਰੰਸੀ ਨਿਵੇਸ਼ਕ ਬਣਨ ਲਈ ਜਿੰਨੀ ਵੀ ਜਾਣਕਾਰੀ ਦੀ ਤੁਹਾਨੂੰ ਲੋੜ ਹੈ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ।

  ਬੇਦਾਅਵਾ:

  ਕ੍ਰਿਪਟੋਕਰੰਸੀਆਂ ਅਨਿਯਮਿਤ ਡਿਜ਼ੀਟਲ ਅਸੈਟਸ ਹਨ ਅਤੇ ਕੋਈ ਕਨੂੰਨੀ ਟੈਂਡਰ ਨਹੀਂ ਹਨ। ਪਿਛਲਾ ਪ੍ਰਦਰਸ਼ਨ ਭਵਿੱਖਕ ਨਤੀਜਿਆਂ ਦੀ ਕੋਈ ਗਾਰੰਟੀ ਨਹੀਂ ਹੈ। ਕ੍ਰਿਪਟੋਕਰੰਸੀ ਵਿੱਚ ਨਿਵੇਸ਼/ਟ੍ਰੇਡਿੰਗ ਕਰਨਾ ਬਾਜ਼ਾਰ ਜੋਖਮਾਂ ਅਤੇ ਕਨੂੰਨੀ ਜੋਖਮਾਂ ਦੇ ਅਧੀਨ ਹੈ।
  Published by:Ashish Sharma
  First published: